ਵਿਕਟੋਰੀਆ ਵਿੱਚ ਇੰਟਰਨੈਸ਼ਨਲ ਫਲਾਈਟਾਂ ਮੁੜ ਆਉਣੀਆਂ ਸ਼ੁਰੂ

ਮੈਲਬੌਰਨ – ਫਰਵਰੀ ਤੋਂ ਮੈਲਬੌਰਨ ਵਿਚ ਕੌਮਾਂਤਰੀ ਉਡਾਣਾਂ ਆਉਣੀਆਂ ਬੰਦ ਹਨ। ਮੈਲਬੌਰਨ ਦੇ ਵਿੱਚ ਹੋਟਲ ਕੁਆਰੰਟਾਈਨ ਪ੍ਰੋਗਰਾਮ ਦੀ ਪ੍ਰਕਿਿਰਆ ਨੂੰ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇੰਗਲੈਂਡ ਵਿਚ ਨਵੇਂ ਵਾਇਰਸ ਦੇ ਫੈਲਾਅ ਤੋਂ ਬਾਅਦ ਕੁਆਰੰਟਾਈਨ ਵਿਚ ਹੋਰ ਸਖ਼ਤੀ ਲਿਆਂਦੀ ਗਈ ਹੈ। ਵਿਕਟੋਰੀਆ ਵਿਚ ਹੋਟਲ ਕੁਆਰੰਟਾਈਨ ਪ੍ਰੋਗਰਾਮ ਫਿਰ ਤੋਂ ਆਰੰਭ ਹੋਵੇਗਾ, ਜਿਸ ਵਿਚ ਇਹ ਯਕੀਨੀ ਕੀਤਾ ਜਾਵੇਗਾ ਕਿ ਵਿਦੇਸ਼ ਤੋਂ ਆਉਣ ਵਾਲਾ ਵਿਅਕਤੀ ਕੋਰੋਨਾ ਬਾਕੀ ਭਾਈਚਾਰੇ ਦੇ ਵਿੱਚ ਨਾ ਫੈਲਾ ਸਕੇ।
ਸੂਬੇ ਦੇ ਐਕਟਿੰਗ ਪ੍ਰੀਮੀਅਰ ਜੇਮਜ਼ ਮੈਰਲੀਨੋ ਨੇ ਐਲਾਨ ਕੀਤਾ ਹੈ ਕਿ 8 ਅਪ੍ਰੈਲ ਤੋਂ ਕੌਮਾਂਤਰੀ ਉਡਾਣਾਂ ਵਿਕਟੋਰੀਆ ਆਉਣੀਆਂ ਸ਼ੁਰੂ ਹੋ ਗਈਆਂ ਹਨ ਜਿਸ ਦੌਰਾਨ 800 ਅੰਤਰਰਾਸ਼ਟਰੀ ਯਾਤਰੀ ਅਤੇ 15 ਅਪ੍ਰੈਲ ਤੋਂ 1120 ਸੀਮਤ ਯਾਤਰੀ ਆ ਸਕਣਗੇ। ਇਸ ਦੌਰਾਨ ਹੋਟਲ ਕੁਆਰੰਟਾਈਨ ਦੇ ਵੈਂਟੀਲੇਸ਼ਨ ਦੀਆਂ ਸ਼ਰਤਾਂ ਨੂੰ ਪੂਰਾ ਕਰਨਾ ਲਾਜ਼ਮੀਂ ਹੋਵੇਗਾ।
ਵਰਣਨਯੋਗ ਹੈ ਕਿ 13 ਫਰਵਰੀ ƒ ਕੌਮਾਂਤਰੀ ਉਡਾਣਾਂ ਵਿਚ ਆਏ ਯਾਤਰੀ ਜੋ ਟੁਲਾਮਰੀਨ ਦੇ ਹੌਲੀਡੇਅ ਇਨ ਹੋਟਲ ਦੇ ਵਿੱਚ ਕੁਆਰੰਟਾਈਨ ਕੀਤੇ ਗਏ ਸਨ, ਦੇ ਵਿੱਚ ਬ੍ਰਿਟੇਨ ਵਰਗਾ ਵਾਇਰਸ ਪਾਏ ਜਾਣ ਤੋਂ ਬਾਅਦ ਇਹ ਵਾਇਰਸ 24 ਹੋਰ ਲੋਕਾਂ ਦੇ ਵਿੱਚ ਫੈਲ ਗਿਆ ਸੀ। ਇਸ ਤੋਂ ਬਾਅਦ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ 5 ਦਿਨ ਦਾ ਲੌਕਡਾਊਨ ਵੀ ਲਾਇਆ ਗਿਆ ਸੀ।
ਸੂਬੇ ਵਿਚ ਕੋਰੋਨਾ ਦੀ ਦੂਜੀ ਲਹਿਰ ਦੇ ਕਾਰਣ ਪਿਛਲੇ ਸਾਲ 112 ਦਿਨ ਦਾ ਲੌਕਡਾਊਨ ਲਾਗੂ ਕੀਤਾ ਗਿਆ ਸੀ। ਕੋਰੋਨਾ ਵਾਇਰਸ ਤੋਂ 18000 ਲੋਕੀਂ ਪ੍ਰਭਾਵਿਤ ਹੋਏ ਸਨ ਅਤੇ ਵਾਇਰਸ ਨਾਲ 800 ਲੋਕ ਮੌਤ ਦੇ ਮੂੰਹ ਦੇ ਵਿੱਚ ਚਲੇ ਗਏ ਸਨ।
ਹੁਣ ਯਾਤਰੀਆਂ ਲਈ ਕੁਆਰੰਟਾਈਨ ਦੇ ਦੌਰਾਨ ਟੈਸਟਿੰਗ ਨੂੰ 2 ਤੋਂ ਚਾਰ ਗੁਣਾ ਜਿਆਦਾ ਵਧਾਇਆ ਜਾਵੇਗਾ ਜੋ 17 ਵੇਂ ਅਤੇ 21ਵੇਂ ਦਿਨ ਹੋਇਆ ਕਰੇਗੀ। ਹੋਟਲ ਕੁਆਰੰਟਾਈਨ ਰੀਵਿਊ ਦੇ ਵਿੱਚ ਭਵਿੱਖ ਵਿਚ ਕੁਆਰੰਟਾਈਨ ਵਿਵਸਥਾ ਲਈ ਤਿੰਨ ਵਿਕਲਪਾਂ ਦੀ ਸਿਫਾਰਸ਼ ਕੀਤੀ ਗਈ ਹੈ, ਇਕ ਮਜ਼ਬੂਤ ਹੋਟਲ ਮਾਡਲ, ਦੂਜਾ ਹਾਰੀਬਰਿੱਡ ਹੋਟਲ ਮਾਡਲ ਅਤੇ ਤੀਜਾ ਘਰਾਂ ਦੇ ਵਿੱਚ ਕੁਆਰੰਟਾਈਨ ਕੀਤਾ ਜਾਣਾ ਅਤੇ ਜਾਂ ਨਾਰਦਰਨ ਟੈਰੀਟੇਰੀ ਦੇ ਹਾਰਵਰਡ ਸਪਰਿੰਗਸ ਵਰਗੇ ਕੁਆਰੰਟਾਈਨ ਮਾਡਲ ਦੀ ਇਹਨਾਂ ਉਦੇਸ਼ਾਂ ਦੀ ਪੂਰਤੀ ਦੇ ਲਈ ਉਸਾਰੀ। ਸਰਕਾਰ ਅਜਿਹੇ ਕੁਆਰੰਟਾਈਨ ਸੈਂਟਰ ਦੀ ਉਸਾਰੀ ਲਈ ਅੱਗੇ ਵਧ ਰਹੀ ਹੈ ਪਰ ਇਸਨੂੰ ਵਰਤੋਂ ਦੇ ਵਿੱਚ ਲਿਆਉਣ ਦੇ ਲਈ ਘੱਟੋ ਘੱਟ 6 ਮਹੀਨੇ ਲੱਗਣਗੇ। ਇਸ ਸੈਂਟਰ ਦੇ ਵਿੱਚ ਸਵੈਨਿਰਭਰ ਰਿਹਾਇਸ਼, ਵੱਖਰੀ ਹਵਾਦਾਰ ਪ੍ਰਣਾਲੀ, ਆਸਾਨੀ ਨਾਲ ਸਾਫ਼ ਸਫ਼ਾਈ ਅਤੇ ਸਟਾਫ਼ ਦੇ ਲਈ ਹੋਰ ਸਹੂਲਤਾ ਸ਼ਾਮਿਲ ਹੋਣਗੀਆਂ ਅਤੇ ਸ਼ੁਰੂ ਦੇ ਵਿੱਚ ਇਥੇ 250 ਯਾਤਰੀਆਂ ਨੂੰ ਕੁਆਰੰਟਾਈਨ ਕੀਤਾ ਜਾ ਸਕੇਗਾ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !