ਰੰਗ ਬੇਰੰਗੀ ਵੈੱਬ ਸੀਰੀਜ ਵਿੱਚ ਮਿੱਠੂ ਦਾ ਵਿਆਹ ਵਾਲੀ ਅਨੂ ਚੌਧਰੀ ਆਏਗੀ ਨਜ਼ਰ

ਲੇਖਕ: ਅੰਮ੍ਰਿਤ ਪਵਾਰ

ਪਰਵਾਸੀ ਪਤੀ ਕਿਵੇਂ ਅੱਯਾਸ਼ੀ ਦੇ ਰੰਗ ਵਿਚ ਆਪਣੀ ਪਤਨੀ ਨੂੰ ਤਲਾਕ ਦੇ ਕਿ ਓਸ ਨੂੰ ਵੀ ਮੂੜ੍ਹ ਪਿਆਰ ਕਿਸੇ ਹੋਰ ਨਾਲ ਕਰ ਅੰਤ ਵਿਚ ਓਸ ਦੀ ਵੀ ਜ਼ਿੰਦਗੀ ਬੇਰੰਗ ਕਰ ਦਿੰਦਾ ਹੈ ਤੇ ਪਿੰਡ ਦੀ ਕੁੜੀ ਚੰਡੀਗੜ ਵਰਗੇ ਆਧੁਨਿਕ ਸ਼ਹਿਰ ਵਿੱਚ ਗਲਤ ਰਾਹ ਤੇ ਪੈ ਕਿ ਸਬ ਬਰਬਾਦ ਕਰ ਬਹਿੰਦੀ ਹੈ ਤੇ ਓਸ ਦਾ ਪ੍ਰੇਮੀ ਵੀ ਗਲਤ ਰਾਹਾਂ ਤੇ ਪੈਂਦਾ ਰੰਗ ਭਰੀ ਜ਼ਿੰਦਗੀ ਬੇਰੰਗ ਕਰ ਬਹਿੰਦਾ ਹੈ ਇਹ ਕਹਾਣੀ ਜਲਦੀ ਆ ਰਹੀ ਵੈੱਬ ਸੀਰੀਜ ਰੰਗ ਬੇਰੰਗੀ ਦੀ ਹੈ। ਬਲੂ diamond ਫ਼ਿਲਮਜ਼ ਦੀ ਇਸ ਵੈੱਬ ਸੀਰੀਜ ਵਿੱਚ ਰਾਜਪਾਲ ਯਾਦਵ ਨਾਲ ਮਿੱਠੂ ਦਾ ਵਿਆਹ ਫਿਲਮ ਕਰ ਰਹੀ ਅਨੂ ਚੌਧਰੀ ਹੀਰੋਇਨ ਹੈ ਤੇ ਨਾਲ ਸੰਦੀਪ ਭੁੱਲਰ, ਸੋਨਮ ਕੌਰ, ਪ੍ਰੀਤ ਸਿੱਧੂ, ਰਮਨ ਮੁਟਿਆਰ,ਦਲੇਰ ਮਹਿਤਾ, ਪੂਜਾ ਗੋਦਾਰਾ, ਗੁਰਵਿੰਦਰ ਕੰਬੋਜ, ਪੂਨਮ ਕਾਜਲ ਅਮਨ ਅਮਿਤ, ਦੀਆ, ਨਗ਼ਮਾ, ਮੈਂਡੀ ਭੁੱਲਰ, ਦਿਲਪ੍ਰੀਤ ਕੌਰ, ਮੈਂਡੀ ਬਾਵਾ ਤੇ ਟਿਕ ਟੋਕ ਸਟਾਰ ਗੁਰੀ ਸਿੰਘ ਹਰਜੀਤ ਨੇ ਕੰਮ ਕੀਤਾ ਹੈ। ਇਸ ਵਿੱਚ ਸੰਦੀਪ ਭੁੱਲਰ ਦਾ ਗਾਇਆ ਗੀਤ ਟਰੂਡੋ ਵੀ ਸ਼ਾਮਿਲ ਹੈ ਜੋ ਬਨੀ ਜੌਹਲ ਦਾ ਲਿਖਿਆ ਤੇ ਦੇਂਜਾਰ ਬੀਟਸ ਦਾ ਸੰਗੀਤਬੱਧ ਕੀਤਾ ਸ਼ਾਮਿਲ ਹੈ। ਰੰਗ ਬੇਰੰਗੀ ਦੇ ਲੇਖਕ ਨਿਰਦੇਸ਼ਕ ਪ੍ਰੀਤ ਸਿੱਧੂ ਕਾਰਜਕਾਰੀ ਨਿਰਮਾਤਾ ਅੰਮ੍ਰਿਤ ਪਵਾਰ ਤੇ ਕੈਮਰਾਮੈਨ ਰੈਂਬੋ ਮੱਲ ਸੋਹਰਬ ਗਰੇਵਾਲ ਹਨ। ਸੰਦੀਪ ਸਿੰਘ ਦੀ ਬਣਾਈ ਇਹ ਵੈੱਬ ਸੀਰੀਜ ਚੰਡੀਗੜ ਮੋਹਾਲੀ ਪੀਰ ਘੜੂੰਆਂ ਵਿਖੇ ਫਿਲਮਾਈ ਗਈ ਹੈ। 8 ਕਿਸ਼ਤਾਂ ਦੀ ਇਸ ਵੈੱਬ ਸੀਰੀਜ ਦੀ ਹਰ ਕਿਸ਼ਤ 35 ਮਿੰਟ ਦੀ ਹੋਏਗੀ।ਜਲਦੀ ਹੀ ਪੂਰੇ ਵਿਸ਼ਵ ਭਰ ਵਿੱਚ ਇਹ ਇੰਟਰਨੈੱਟ ਤੇ ਓਟ ਪਲੇਟਫਾਰਮ ਤੇ ਆਏਗੀ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !