ਵਿਵਾਦਿਤ ਬਿਆਨ ਤੋਂ ਬਾਅਦ ਕੰਗਨਾ ਰਣੌਤ ਖ਼ਿਲਾਫ਼ ਮੁਕਦਮਾ ਦਰਜ

ਨਵੀਂ ਦਿੱਲੀ – ਕੰਗਨਾ ਰਣੌਤ ਦੀਆਂ ਮੁਸ਼ਕਿਲਾਂ ਫਿਰ ਤੋਂ ਵੱਧ ਗਈਆਂ ਹਨ। ਇਕ ਵਿਵਾਦਿਤ ਬਿਆਨ ਦੇਣ ਤੋਂ ਬਾਅਦ  ਸਿੱਖ ਸੰਗਠਨ ਨੇ ਮੁਕਦਮਾ ਦਰਜ ਕਰਵਾਇਆ ਹੈ। ਸਿੱਖ ਸੰਗਠਨ ਨੇ ਦਿੱਲੀ ਵਿਚ ਮੁਕਦਮਾ ਦਰਜ ਕਰਵਾਇਆ ਹੈ। ਇਹ ਮੁਕਦਮਾ ਦਿੱਲੀ ਸਿੱਖੀ ਗੁਰਦੁਆਰਾ ਪ੍ਰਬੰਧਕ ਕਮੇਟੀ   ਨੇ ਦਰਜ ਕਰਵਾਇਆ ਹੈ। ਕੰਗਨਾ ਨੇ ਇਹ ਟਿੱਪਣੀ ਇੰਸਟਾਗ੍ਰਾਮ ‘ਤੇ ਕੀਤੀ ਸੀ। ਦਿੱਲੀ ਦੇ ਮੰਦਰ ਦਿੱਲੀ ਦੇ ਮੰਦਰ ਮਾਰਗ ਥਾਣਾ ਦੇ ਸਾਈਬਰ ਸੇਲ ਵਿਚ ਕੰਗਨਾ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ ਹੈ।ਕੰਗਨਾ ਰਣੌਤ ਨੇ ਇੰਸਟਾਗ੍ਰਾਮ ‘ਤੇ ਇਹ ਵਿਵਾਦਿਤ ਟਿੱਪਣੀ ਕੀਤੀ ਹੈ। ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਕੰਗਨਾ ਨੇ ਲਿਖਿਆ ਕਿ ਖਾਲਿਸਤਾਨੀ ਅੱਤਵਾਦੀ ਅੱਜ ਸਰਕਾਰ ਦੇ ਹੱਥ ਮਰੋੜ ਰਹੇ ਹਨ,ਪਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇੰਦਰਾ ਗਾਂਧੀ ਨੇ ਖਾਲਿਸਤਾਨੀਆਂ ਨੂੰ ਮੱਛਰ ਵਾਂਗ ਕੁਚਲਿਆ ਸੀ। ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਨੇ ਖਾਲਿਸਤਾਨੀਆਂ ਨੂੰ ਆਪਣੀ ਜੁੱਤੀ ਹੇਠ ਕੁਚਲਿਆ ਗਿਆ ਸੀ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿੰਨਾ ਵੀ ਦਰਦ ਹੋਇਆ ਹੋਵੇਗਾ ਪਰ ਉਨ੍ਹਾਂ ਨੇ ਦੇਸ਼ ਦੇ ਟੁਕੜੇ ਨਹੀਂ ਹੋਣ ਦਿੱਤੇ। ਅੱਜ ਵੀ ਉਹ ਦੇ ਨਾਂ ਤੋਂ ਕੰਬਦੇ ਹਨ, ਉਨ੍ਹਾਂ ਨੂੰ ਉਸੇ ਗੁਰੂ ਦੀ ਲੋੜ ਹੈ।ਕੰਗਨਾ ਰਣੌਤ ਦੀ ਇਸ ਟਿੱਪਣੀ ਤੋਂ ਬਾਅਦ ਸਿੱਖ ਭਾਈਚਾਰੇ ‘ਚ ਗੁੱਸਾ ਫੈਲ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੰਗਨਾ ਰਣੌਤ ਪਦਮ ਸ਼੍ਰੀ ਪੁਰਸਕਾਰ ਦੀ ਹੱਕਦਾਰ ਨਹੀਂ ਹੈ। ਕੰਗਨਾ ਨੂੰ ਮਾਨਸਿਕ ਹਸਪਤਾਲ ‘ਚ ਭਰਤੀ ਕਰਾਉਣਾ ਚਾਹੀਦਾ ਹੈ ਜਾਂ ਜੇਲ੍ਹ ਭੇਜ ਦੇਣਾ ਚਾਹੀਦਾ ਹੈ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੰਗਣਾ ਜਾਣਬੁੱਝ ਕੇ ਸਿੱਖਾਂ ਨੂੰ ਜ਼ਲੀਲ ਕਰਨ ਲਈ ਅਜਿਹੀਆਂ ਟਿੱਪਣੀਆਂ ਕਰ ਰਹੀ ਹੈ।

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !