ਵਿਸ਼ਵ ਕੱਪ ‘ਚ ਭਾਰਤ ਨਾ ਆਉਣ ਦੀ ਧਮਕੀ ‘ਤੇ ਖੇਡ ਮੰਤਰੀ ਅਨੁਰਾਗ ਠਾਕੁਰ ਦਾ PCB ਨੂੰ ਜਵਾਬ ਨਵੀਂ ਦਿੱਲੀ – ਏਸ਼ੀਆ ਕੱਪ ‘ਚ ਭਾਰਤ ਦੇ ਪਾਕਿਸਤਾਨ ਨਾ ਜਾਣ ਤੋਂ ਬਾਅਦ ਬੁੱਧਵਾਰ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਦੀ ਪ੍ਰ

ਤੀਕਿਰਿਆ ਆਈ, ਜਿਸ ‘ਚ ਕਿਹਾ ਗਿਆ ਕਿ ਇਸ ਦਾ ਅਸਰ ਵਨਡੇ ਵਿਸ਼ਵ ਕੱਪ ਤੇ ਹੋਣ ਵਾਲੇ ਆਈਸੀਸੀ ਈਵੈਂਟ ‘ਤੇ ਇਸ ਦਾ ਅਸਰ ਹੋਣ ਦੀ ਗੱਲ ਕਹੀ ਗਈ ਸੀ।
ਹੁਣ ਇਸ ਪੂਰੇ ਮਾਮਲੇ ‘ਤੇ ਭਾਰਤ ਦੇ ਖੇਡ ਮੰਤਰੀ ਅਨੁਰਾਗ ਠਾਕੁਰ ਦੀ ਪ੍ਰਤੀਕਿਰਿਆ ਆਈ ਹੈ। ਉਨ੍ਹਾਂ ਕਿਹਾ ਕਿ “ਪਾਕਿਸਤਾਨ ਸਮੇਤ ਸਾਰੀਆਂ ਵੱਡੀਆਂ ਟੀਮਾਂ ਭਾਰਤ ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ 2023 ਵਿੱਚ ਹਿੱਸਾ ਲੈਣਗੀਆਂ।” ਹਾਲਾਂਕਿ ਉਨ੍ਹਾਂ ਇਸ ‘ਤੇ ਸਿੱਧੇ ਤੌਰ ‘ਤੇ ਬੋਲਣ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ “ਇਹ ਬੀਸੀਸੀਆਈ ਦਾ ਮੁੱਦਾ ਹੈ ਤੇ ਉਹ ਇਸ ਦਾ ਜਵਾਬ ਦੇਣਗੇ। ਭਾਰਤ ਇੱਕ ਖੇਡ ਮਹਾਂਸ਼ਕਤੀ ਹੈ, ਜਿੱਥੇ ਕਈ ਵਿਸ਼ਵ ਕੱਪ ਆਯੋਜਿਤ ਕੀਤੇ ਗਏ ਹਨ। ਅਗਲੇ ਸਾਲ ਭਾਰਤ ਵਿੱਚ ਵਨਡੇ ਵਿਸ਼ਵ ਕੱਪ ਹੋਵੇਗਾ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਟੀਮਾਂ ਇਸ ਵਿੱਚ ਹਿੱਸਾ ਲੈਣਗੀਆਂ। ਕਿਉਂਕਿ ਤੁਸੀਂ ਕਿਸੇ ਵੀ ਖੇਡ ਵਿੱਚ ਭਾਰਤ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।
ਭਾਰਤ ਨੇ ਖੇਡਾਂ ਖਾਸ ਕਰਕੇ ਕ੍ਰਿਕਟ ਵਿੱਚ ਬਹੁਤ ਯੋਗਦਾਨ ਪਾਇਆ ਹੈ। ਇਸ ਲਈ ਅਗਲੇ ਸਾਲ ਵਿਸ਼ਵ ਕੱਪ ਦਾ ਆਯੋਜਨ ਕੀਤਾ ਜਾਵੇਗਾ ਤੇ ਇਹ ਇਕ ਸ਼ਾਨਦਾਰ ਤੇ ਇਤਿਹਾਸਕ ਸਮਾਗਮ ਹੋਵੇਗਾ। ਇਸ ਤੋਂ ਪਹਿਲਾਂ ਪੀਸੀਬੀ ਦੀ ਪ੍ਰਤੀਕਿਰਿਆ ਆਈ ਸੀ, ਜਿਸ ‘ਚ ਉਸ ਨੇ ਬਿਨਾਂ ਦੱਸੇ ਅਜਿਹੀ ਟਿੱਪਣੀ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਕਿਹਾ ਸੀ ਕਿ ਇਸ ਦੇ ਦੂਰਗਾਮੀ ਨਤੀਜੇ ਹੋਣਗੇ। ਪੀਸੀਬੀ ਵੱਲੋਂ ਕੱਲ੍ਹ ਜਾਰੀ ਬਿਆਨ ਵਿੱਚ ਮੰਗ ਕੀਤੀ ਗਈ ਸੀ ਕਿ ਇਸ ਮੁੱਦੇ ਦੇ ਹੱਲ ਲਈ ਜਲਦੀ ਤੋਂ ਜਲਦੀ ਇੱਕ ਮੀਟਿੰਗ ਬੁਲਾਈ ਜਾਵੇ।

Related posts

ਆਸਮੀਨ ਕੌਰ ਨੇ ਮੁੱਕੇਬਾਜ਼ੀ ਵਿੱਚ ਚਾਂਦੀ ਦਾ ਮੈਡਲ ਜਿੱਤਿਆ

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੇ ਓਮਾਨ ਨੂੰ ਹਰਾ ਕੇ ਆਖਰੀ ਮੈਚ ਜਿੱਤਿਆ

ਟੀ-20 ਵਿਸ਼ਵ ਕੱਪ 2026 : ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਸੁਪਰ 8 ‘ਚ ਜਗ੍ਹਾ ਬਣਾਈ