ਵੈਟਰਨਰੀ ਦੇ ਵਿਦਿਆਰਥੀਆਂ ਵਲੋਂ ਆਲ ਇੰਡੀਆ ਵੈਟਰਨਰੀ ਐਜੂਕੇਸ਼ਨਲ ਟੂਰ

ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਵਿਦਿਆਰਥੀਆਂ ਦੇ 15 ਰੋਜ਼ਾ ਵਿੱਦਿਅਕ ਦੌਰੇ ਦਾ ਦ੍ਰਿਸ਼।

ਅੰਮ੍ਰਿਤਸਰ – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦੇ ਅੰਤਿਮ ਵਰ੍ਹੇ ਦੇ ਬੀ. ਵੀ. ਐੱਸ. ਸੀ. ਐਂਡ ਏ. ਐੱਚ. ਵਿਦਿਆਰਥੀਆਂ ਲਈ 15 ਦਿਨਾਂ ਆਲ ਇੰਡੀਆ ਐਜੂਕੇਸ਼ਨਲ ਟੂਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਲੀਕੇ ਗਏ ਉਕਤ ਵਿੱਦਿਅਕ ਦੌਰੇ ਦੀ ਅਗਵਾਈ ਐਨਾਟਮੀ ਵਿਭਾਗ ਦੇ ਪ੍ਰੋਫੈਸਰ ਅਤੇ ਟੂਰ ਇੰਚਾਰਜ ਡਾ. ਅਵਿਨਾਸ਼ ਡੀ. ਪਾਟਿਲ ਨੇ ਕੀਤੀ। ਜਦਕਿ ਉਨ੍ਹਾਂ ਨਾਲ ਡਾ. ਸ਼ੁਭਮ ਠਾਕੁਰ, ਡਾ. ਰਸ਼ਮੀ ਗੋਸਵਾਮੀ ਅਤੇ ਡਾ. ਕੇ. ਲਾਲਾਵਮਪੁਈ ਵੀ ਸ਼ਾਮਿਲ ਸਨ।

ਇਸ ਸਬੰਧੀ ਪ੍ਰਿੰ: ਡਾ. ਵਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮਹੱਤਵਪੂਰਨ ਅਕਾਦਮਿਕ ਪਹਿਲ ਕਲਾਸਰੂਮ ਸਿੱਖਿਆ ਨੂੰ ਅਸਲ ਵੈਟਰਨਰੀ ਅਭਿਆਸ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਪ੍ਰਯੋਗਾਤਮਕ ਤਜਰਬਾ ਪ੍ਰਦਾਨ ਕਰਨਾ, ਉਨ੍ਹਾਂ ਦੀ ਪੇਸ਼ਾਵਰ ਯੋਗਤਾ ਨੂੰ ਨਿਖਾਰਨਾ ਅਤੇ ਭਵਿੱਖ ਦੇ ਵੈਟਰਨਰੀ ਡਾਕਟਰਾਂ ਦੀ ਤਕਨੀਕੀ ਸੋਚ ਨੂੰ ਵਿਸਤਾਰ ਦੇਣਾ ਸੀ। ਉਨ੍ਹਾਂ ਕਿਹਾ ਕਿ ਇਸ ਟੂਰ ’ਚ ਲੜਕੇ ਅਤੇ ਲੜਕੀਆਂ ਸਮੇਤ ਕੁੱਲ 84 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ’ਚ 4 ਫੈਕਲਟੀ ਮੈਂਬਰ ਵੀ ਮੌਜੂਦ ਸਨ।

ਇਸ ਮੌਕੇ ਪ੍ਰਿੰ: ਡਾ. ਵਰਮਾ ਨੇ ਡਾ. ਪਾਟਿਲ ਅਤੇ ਉਨ੍ਹਾਂ ਦੀ ਟੀਮ ਸਮੇਤ ਵਿਦਿਆਰਥੀਆਂ ਨੂੰ ਵਿੱਦਿਅਕ ਦੌਰੇ ਦੀ ਸਫਲਤਾ ਸਬੰਧੀ ਵਧਾਈ ਦਿੰਦਿਆਂ ਵਿਦਿਆਰਥੀਆਂ ਨੇ ਮੁੰਬਈ, ਬੈਂਗਲੁਰੂ ਅਤੇ ਹੈਦਰਾਬਾਦ ਦੇ ਪ੍ਰਸਿੱਧ ਵੈਟਰਨਰੀ ਅਦਾਰਿਆਂ ਅਤੇ ਸਹੂਲਤਾਂ ਸਬੰਧੀ ਗਿਆਨ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਇਸ ਦੌਰੇ ’ਚ ਇਨ੍ਹਾਂ ਸ਼ਹਿਰਾਂ ਦੇ ਵੈਟਰਨਰੀ ਕਾਲਜ, ਵੈਟਰਨਰੀ ਕਲੀਨਿਕਲ ਕੰਪਲੈਕਸ, ਕੁੱਤਿਆਂ, ਬਿੱਲੀਆਂ ਅਤੇ ਹੋਰ ਛੋਟੇ ਪਸ਼ੂਆਂ ਲਈ ਇਨਪੇਸ਼ੈਂਟ ਵਾਰਡ ਅਤੇ ਹੈਦਰਾਬਾਦ ਸਥਿਤ ਪ੍ਰਸਿੱਧ ਨੈਸ਼ਨਲ ਮੀਟ ਰਿਸਰਚ ਇੰਸਟੀਚਿਊਟ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਬੈਂਗਲੁਰੂ ਦੇ ਤਕਨੀਕੀ ਅਜਾਇਬ ਘਰਾਂ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਵੈਟਰਨਰੀ ਅਤੇ ਸਬੰਧਿਤ ਵਿਗਿਆਨਾਂ ਨਾਲ ਜੁੜੀਆਂ ਆਧੁਨਿਕ ਤਕਨੀਕੀ ਉੱਨਤੀਆਂ ਬਾਰੇ ਜਾਣਕਾਰੀ ਪ੍ਰਾਪਤ ਹੋਈ।

ਇਸ ਮੌਕੇ ਪ੍ਰਿੰ: ਡਾ. ਵਰਮਾ ਨੇ ਕਿਹਾ ਕਿ ਪੂਰੇ ਟੂਰ ਦੌਰਾਨ ਵਿਦਿਆਰਥੀਆਂ ਨੂੰ ਆਧੁਨਿਕ ਡਾਇਗਨੋਸਟਿਕ ਤਕਨੀਕਾਂ, ਕਲੀਨਿਕਲ ਪ੍ਰਕਿਰਿਆਵਾਂ, ਰਿਸਰਚ ਮੈਥਡੋਲੋਜੀ ਅਤੇ ਛੋਟੇ ਤੇ ਵੱਡੇ ਪਸ਼ੂਆਂ ਦੀ ਸਿਹਤ ਸੰਭਾਲ ਨਾਲ ਜੁੜੀਆਂ ਵਿਗਿਆਨਕ ਪ੍ਰਬੰਧਕੀ ਅਭਿਆਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮਾਹਿਰਾਂ ਨਾਲ ਹੋਈ ਗੱਲਬਾਤ ਦੌਰਾਨ ਉੱਚ ਪੱਧਰੀ ਸੰਸਥਾਗਤ ਢਾਂਚੇ ਦੇ ਅਧਿਐਨ ਨੇ ਵਿਦਿਆਰਥੀਆਂ ਦੀ ਆਧੁਨਿਕ ਵੈਟਰਨਰੀ ਵਿਗਿਆਨ ਅਤੇ ਇਸ ਦੀਆਂ ਵਿਹਾਰਿਕ ਇਸਤੇਮਾਲ ਸਬੰਧੀ ਸਮਝ ਨੂੰ ਕਾਫ਼ੀ ਮਜ਼ਬੂਤ ਕੀਤਾ।

Related posts

ਭਗਵੰਤ ਸਿੰਘ ਮਾਨ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ

ਸਿੱਕਮ ‘ਚ ‘ਆਨੰਦ ਮੈਰਿਜ ਐਕਟ’ ਪਹਿਲੀ ਜੂਨ ਤੋਂ ਲਾਗੂ ਹੋ ਜਾਵੇਗਾ

ਵਿਦਿਆਰਥਣਾਂ ਨੇ ਦਸਤਾਰ ਬੰਦੀ ਮੁਕਾਬਲੇ ’ਚ ਮੱਲ੍ਹਾਂ ਮਾਰੀਆਂ