ਵੋਟਾਂ ਰਾਹੀਂ ਵਿਦਿਆਰਥੀ-ਆਗੂਆਂ ਦੀ ਚੋਣ: ਹਰ ਹਫ਼ਤੇ ਜੁੜੇਗੀ ਵਿਦਿਆਰਥੀ-ਪਾਰਲੀਮੈਂਟ

ਚੋਣਾਂ ਦੌਰਾਨ ਜੇਤੂ ਰਹੇ ਵਿਦਿਆਰਥੀ-ਆਗੂ।

ਲਹਿਰਾਗਾਗਾ – ਲੋਕਤੰਤਰ ਦੀ ਮੁੱਢਲੀ ਸਿਖਲਾਈ ਲਈ ਸੀਬਾ ਇੰਟਰਨੈਸ਼ਨਲ ਸਕੂਲ, ਲਹਿਰਾਗਾਗਾ ਦੀ ਵਿਦਿਆਰਥੀ-ਪਾਲੀਮੈਂਟ ਲਈ ਕਰਵਾਈਆਂ ਚੋਣਾਂ ਦੌਰਾਨ ਸਕੂਲ ਹੈੱਡ-ਬੁਆਏ, ਹੈੱਡ-ਗਰਲ, ਕਲਾਸ-ਲੀਡਰ ਦੇ ਨਾਲ-ਨਾਲ ਖੇਡਾਂ, ਅਨੁਸ਼ਾਸਨ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ ਆਗੂਆਂ ਦੀ ਚੋਣ ਕੀਤੀ ਗਈ। ਇਸ ਚੋਣ-ਪ੍ਰਕਿਰਿਆ ਵਿੱਚ ਬਕਾਇਦਾ ਚੋਣ-ਨਿਸ਼ਾਨ, ਬੈਲਟ-ਪੇਪਰ, ਆਦਿ ਦਾ ਪ੍ਰਬੰਧ ਕੀਤਾ ਗਿਆ। ਉਮੀਦਵਾਰਾਂ ਦੇ ਫਾਰਮ ਭਰਨ ਲਈ ਬਕਾਇਦਾ ਨਿਯਮ ਬਣਾਏ ਗਏ ਸਨ ਅਤੇ ਪਰਚੀ ਪਾ ਕੇ ਚੋਣ-ਨਿਸ਼ਾਨ ਵੰਡੇ ਗਏ। ਵਿਦਿਆਰਥੀਆਂ ਅੰਦਰ ਵੋਟਾਂ ਲਈ ਐਨਾ ਉਤਸ਼ਾਹ ਸੀ ਕਿ ਉਮੀਦਵਾਰਾਂ ਨੇ ਆਪਣੇ ਸਮਰਥਕਾਂ ਨੂੰ ਵੋਟਾਂ ਲਈ ਨਿਰਧਾਰਤ ਦਿਨ ਗੈਰ-ਹਾਜ਼ਰ ਨਾ ਰਹਿਣ ਲਈ ਪ੍ਰੇਰਿਆ।
ਇਸ ਸਮੇਂ ਹੈੱਡ-ਗਰਲ ਬਣੀ ਅਵਨੀਤ ਕੌਰ ਰਾਮਪੁਰਾ ਜਵਾਹਰਵਾਲ਼ਾ ਨੂੰ 259, ਜਦੋੰ ਕਿ ਉਸਦੇ ਮੁਕਾਬਲੇ ਚੋਣ ਲੜ ਰਹੀਆਂ ਹਰਸਿਮਰਤ ਕੌਰ ਗਾਗਾ ਨੂੰ 171 ਅਤੇ ਦਮਨਪ੍ਰੀਤ ਕੌਰ ਨੂੰ 150 ਵੋਟਾਂ ਮਿਲੀਆਂ। ਹੈੱਡ-ਬੁਆਏ ਦੀ ਪੋਸਟ ਲਈ ਕਰਨਦੀਪ ਸਿੰਘ ਮੋਜਵਾਲ ਨੂੰ 385 ਅਤੇ ਉਸਦੇ ਮੁਕਾਬਲੇ ਦੇ ਉਮੀਦਵਾਰ ਜਸਕਰਨ ਸਿੰਘ ਚੀਮਾਂ ਨੂੰ 196 ਵੋਟਾਂ ਮਿਲੀਆਂ। ਡਸਿਪਲਿਨ-ਲੀਡਰ ਲਈ ਸ਼ਗਨਪ੍ਰੀਤ ਕੌਰ ਜਵਾਹਰਵਾਲ਼ਾ ਨੇ 166 ਵੋਟਾਂ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ, ਜਦੋਂਕਿ ਜਸਪ੍ਰੀਤ ਕੌਰ ਸੰਗਤਪੁਰਾ ਨੂੰ 104 ਅਤੇ ਖ਼ੁਸ਼ਦੀਪ ਕੌਰ ਨੂੰ 88 ਵੋਟਾਂ ਮਿਲੀਆਂ। ਜਦੋਂਕਿ ਦਿਪਾਂਸ਼ੂ ਸੰਗਤਪੁਰਾ ਸਪੋਰਟਸ-ਲੀਡਰ ਅਤੇ ਸਮਨਪ੍ਰੀਤ ਕੌਰ ਵਿਰਕ ਨੂੰ ਸੱਭਿਆਚਾਰਕ-ਲੀਡਰ ਵਜੋਂ ਸਰਬ-ਸੰਮਤੀ ਨਾਲ ਚੁਣੇ ਗਏ।
26 ਜਮਾਤਾਂ ਦੇ ਲੀਡਰਾਂ ਦੀ ਚੋਣ ਵੀ ਸਰਬ-ਸੰਮਤੀ ਨਾਲ ਹੋਈ। ਜਦੋਂਕਿ 23 ਕਲਾਸਾਂ ਦੇ ਲੀਡਰਾਂ ਲਈ ਹੋਈ ਚੋਣ ਦੌਰਾਨ ਫਸਵੇਂ-ਮੁਕਾਬਲੇ ਵੇਖਣ ਨੂੰ ਮਿਲੇ। ਫੈਸਲਾ ਕੀਤਾ ਗਿਆ ਕਿ ਹਰ ਸੋਮਵਾਰ ਵਿਦਿਆਰਥੀ-ਪਾਰਲੀਮੈਂਟ ਦੌਰਾਨ ਇਹ ਲੀਡਰ ਵੱਖ-ਵੱਖ ਮਸਲਿਆਂ ‘ਤੇ ਵਿਚਾਰ-ਚਰਚਾ ਕਰਿਆ ਕਰਨਗੇ।
ਜੇਤੂ ਉਮੀਦਵਾਰਾਂ ਨੇ ਆਪਣੀ ਜਿੱਤ ਲਈ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸੀਬਾ ਚੋਣ-ਕਮਿਸ਼ਨ ਵਜੋਂ ਰਣਦੀਪ ਸੰਗਤਪੁਰਾ, ਪਿੰਕੀ ਸ਼ਰਮਾ, ਆਸ਼ਾ ਗੋਇਲ, ਮਨਪ੍ਰੀਤ ਕੌਰ, ਬੇਅੰਤ ਕੌਰ ਅਤੇ ਰਾਜਵਿੰਦਰ ਕੌਰ ਨੇ ਡਿਊਟੀ ਨਿਭਾਈ।
ਸਕੂਲ-ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ, ਪ੍ਰਿੰਸੀਪਲ ਸੁਨੀਤਾ ਨੰਦਾ ਨੇ ਚੁਣੇ ਗਏ ਵਿਦਿਆਰਥੀ-ਆਗੂਆਂ ਨੂੰ ਵਧੇਰੇ ਜਿੰਮੇਵਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।

Related posts

US ਇਮੀਗ੍ਰੇਸ਼ਨ ਕੋਰਟ ‘ਚ 3.38 ਮਿਲੀਅਨ ਕੇਸ ਫੈਸਲੇ ਦੀ ਉਡੀਕ ‘ਚ : ਪ੍ਰਵਾਸੀ ਕਾਨੂੰਨ ਦੀ ਪਾਲਣਾ ਕਰਦੇ, ਨਾ ਕਿ ਕ੍ਰਿਮੀਨਲ !

ਪੰਜਾਬ ਵਿੱਚ ਨਸ਼ੇ ਦੀ ‘ਹੋਮ ਡਿਲੀਵਰੀ’ ਹੋ ਰਹੀ ਹੈ – ਅਸ਼ਵਨੀ ਸ਼ਰਮਾ

‘ਮੈਂਟਰਿੰਗ, ਐਡਵਾਈਜ਼ਿੰਗ ਤੇ ਪੀਅਰ ਲਰਨਿੰਗ ’ਚ AI ਦੀ ਭੂਮਿਕਾ’ ਵਿਸ਼ੇ ’ਤੇ ਵਰਕਸ਼ਾਪ