ਸਕੂਲ ਸਿਰਫ ਪੜ੍ਹਾਈ ਦਾ ਕੇਂਦਰ ਨਹੀਂ, ਬਲਕਿ ਇਕ ਪਰਿਵਾਰ ਵੀ ਹੈ : ਪ੍ਰਿੰ: ਨਾਗਪਾਲ

ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਜੇਤੂ ਵਿਦਿਆਰਥਣਾਂ ਅਤੇ ਸਕੂਲ ਸਟਾਫ ਦਰਮਿਆਨ ਖੜੇ੍ਹ ਵਿਖਾਈ ਦੇ ਰਹੇ ਹਨ।

ਅੰਮ੍ਰਿਤਸਰ – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ +2 ਜਮਾਤ ਦੀਆਂ ਵਿਦਿਆਰਥਣਾਂ ਦਾ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਸਮਾਰੋਹ ਮੌਕੇ ਵਿਦਿਆਰਥਣਾਂ ਵੱਲੋਂ ਵੱਖ-ਵੱਖ ਗਤੀਵਿਧੀਆਂ ’ਚ ਭੰਗੜਾ, ਡਾਂਸ, ਗੀਤ ਅਤੇ ਮਾਡਲੰਿਗ ਦੀ ਪੇਸ਼ਕਾਰੀ ਕੀਤੀ ਗਈ।

ਇਸ ਮੌਕੇ ਪ੍ਰਿੰ: ਸ੍ਰੀਮਤੀ ਨਾਗਪਾਲ ਨੇ ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਕੂਲ ’ਚ ਸਿਰਫ਼ ਕਿਤਾਬੀ ਗਿਆਨ ਹੀ ਪ੍ਰਦਾਨ ਨਹੀਂ ਕੀਤਾ ਜਾਂਦਾ, ਸਗੋਂ ਜੀਵਨ ਜੀਉਣ ਦੇ ਅਸੂਲ, ਅਨੁਸ਼ਾਸਨ, ਮਿਹਨਤ ਅਤੇ ਸੱਚਾਈ ਦੀਆਂ ਕਦਰਾਂ ਨੂੰ ਵੀ ਸਿਖਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਤੁਸੀਂ ਇਸ ਪਵਿੱਤਰ ਵਿਹੜੇ ਨੂੰ ਛੱਡ ਰਹੇ ਹੋ ਤਾਂ ਆਪਣੇ ਨਾਲ ਇੱਥੇ ਬਿਤਾਏ ਸੁਹਾਣੇ ਪਲਾਂ ਦੀਆਂ ਯਾਦਾਂ, ਅਧਿਆਪਕਾਂ ਦੀਆਂ ਸਿੱਖਿਆਵਾਂ ਅਤੇ ਦੋਸਤਾਂ ਨਾਲ ਬਿਤਾਇਆ ਸਮਾਂ ਵੀ ਲੈ ਕੇ ਜਾ ਰਹੇ ਹੋ। ਉਨ੍ਹਾਂ ਕਿਹਾ ਕਿ ਸਕੂਲ ਸਿਰਫ਼ ਪੜ੍ਹਾਈ ਦਾ ਕੇਂਦਰ ਨਹੀਂ, ਬਲਕਿ ਇਕ ਪਰਿਵਾਰ ਵੀ ਹੈ, ਜਿੱਥੇ ਹਰੇਕ ਵਿਦਿਆਰਥੀ ਹੱਸਦਾ, ਗਿਆਨ ਹਾਸਲ ਕਰਦਾ, ਡਿੱਗਦਾ ਅਤੇ ਫੇਰ ਮੁੜ ਪੈਰਾਂ ’ਤੇ ਖੜ੍ਹਾ ਹੋਣਾ ਸਿੱਖਦਾ ਹੈ। ਇਹ ਸਾਰਾ ਤਜ਼ਰਬਾ ਵਿਦਿਆਰਥੀਆਂ ਨੂੰ ਭਵਿੱਖ ’ਚ ਹਰੇਕ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਕਰਦਾ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸੁਪਨਿਆਂ ਨੂੰ ਸਾਕਾਰ ਕਰਨ ਲਈ ਕਦੇ ਵੀ ਹਿੰਮਤ ਨਾ ਹਾਰੋ ਅਤੇ ਨਵੇਂ ਰਸਤਿਆਂ ’ਤੇ ਚੱਲਦਿਆਂ ਆਪਣੀਆਂ ਜੜ੍ਹਾਂ ਅਤੇ ਕਦਰਾਂ-ਕੀਮਤਾਂ ਨੂੰ ਕਦੇ ਨਾ ਭੁੱਲੋ। ਉਨ੍ਹਾਂ ਕਿਹਾ ਕਿ ਉਕਤ ਸਮਾਰੋਹ ਮੌਕੇ ਮਾਡਲੰਿਗ ’ਚ 12ਵੀਂ ਦੀ ਸਮਰਿਧੀ ‘ਮਿਸ ਫੇਅਰਵੈਲ’, ਬਾਰਵੀਂ ਐਫ ਦੀ ਬਲਜੀਤ ਕੌਰ ‘ਮਿਸ ਸਮਾਇਲ’, 12ਵੀਂ ਈ. ਦੀ ਸਾਨੀਆ ‘ਮਿਸ ਕੋਨਫੀਡੇਨਸ’ ਚੁਣੀ ਗਈ। ਇਸ ਤੋਂ ਇਲਾਵਾ ਪ੍ਰਿੰ: ਸ੍ਰੀਮਤੀ ਨਾਗਪਾਲ ਵੱਲੋਂ ਹੋਣਹਾਰ ਵਿਦਿਆਰਥਣਾਂ ’ਚ ਦੀਪਿਕਾ ਸੰਧੂ ਨੂੰ ਵਧੀਆ ਕਵਿਰਤੀ, ਇਸ਼ਿਕਾ, ਰੂਹਾਨੀ ਨੂੰ ਬੈਸਟ ਐਨ. ਸੀ. ਸੀ. ਕੈਡਿਟ, ਪੰਥਪ੍ਰੀਤ ਕੌਰ ਨੂੰ ਧਾਰਮਿਕ ਖੇਤਰ ’ਚ ਉੱਚ ਉਪਲਬਧੀਆਂ ਅਤੇ ਅਸੀਸ ਕੌਰ, ਤਕਦੀਰ ਕੌਰ ਨੂੰ ਲੁੱਡੀ ’ਚ ਚੰਗੀ ਕਾਰਗੁਜਾਰੀ ਸਬੰਧੀ ਵਿਸ਼ੇਸ਼ ਕੈਸ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਦਾਇਗੀ ਸਮਾਗਮ ਸਿਰਫ਼ ਇਕ ਰਸਮ ਨਹੀਂ, ਸਗੋਂ ਯਾਦਾਂ, ਜਜ਼ਬਾਤਾਂ ਅਤੇ ਨਵੀਆਂ ਉਮੀਦਾਂ ਦਾ ਸੁੰਦਰ ਮੇਲ ਹੁੰਦਾ ਹੈ। ਇਸ ਮੌਕੇ ਸਕੂਲ ਅਧਿਆਪਕਾਵਾਂ ਤੋਂ ਇਲਾਵਾ ਵਿਦਿਆਰਥਣਾਂ ਹਾਜ਼ਰ ਸਨ।

Related posts

ਨਗਰ ਨਿਗਮ ਚੋਣਾਂ : ਅੱਜ 7,555 ਉਮੀਦਵਾਰਂ ਦੀ ਕਿਸਮਤ ਅਜ਼ਮਾਈ ਕਰਨਗੇ !

ਦਿਲਜੀਤ ਦੋਸਾਂਝ ਦੇ ਘਰ ਅਤੇ ਲੁਧਿਆਣਾ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਪਾਬੰਦੀ ਦੇ ਬਾਵਜੂਦ ਚੋਣ-ਪ੍ਰਚਾਰ ਕਰਨ ‘ਤੇ ਕਾਂਗਰਸ ਆਗੂ ਨੂੰ ਨੋਟਿਸ ਜਾਰੀ