ਸਤ੍ਰੀ 2 ਦੀ ਪ੍ਰਮੋਸ਼ਨ ਤੋਂ ਬਾਅਦ ਸ਼ਰਧਾ ਕਪੂਰ ਨੇ ਲਿਆ ਵੱਡਾ ਫੈਸਲਾ

ਮੁੰਬਈ – ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਇਨ੍ਹੀਂ ਦਿਨੀਂ ਆਪਣੀ ਹਾਲੀਆ ਫਿਲਮ ‘ਸਤ੍ਰੀ 2’ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਹ ਫਿਲਮ ਬਾਕਸ ਆਫਿਸ ‘ਤੇ ਜ਼ਬਰਦਸਤ ਮੁਨਾਫਾ ਕਮਾ ਰਹੀ ਹੈ। ਇਸ ਦੌਰਾਨ ਸ਼ਰਧਾ ਕਪੂਰ ਦੇ ਨਵੇਂ ਘਰ ਨੂੰ ਲੈ ਕੇ ਵੇਰਵੇ ਸਾਹਮਣੇ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਅਕਸ਼ੈ ਕੁਮਾਰ ਦੀ ਗੁਆਂਢਣ ਬਣਨ ਜਾ ਰਹੀ ਹੈ। ਉਹ ਰਿਤਿਕ ਰੋਸ਼ਨ ਦਾ ਘਰ ਕਿਰਾਏ ‘ਤੇ ਲੈ ਸਕਦੀ ਹੈ। ਰਿਪੋਰਟ ਮੁਤਾਬਕ, ਸ਼ਰਧਾ ਕਪੂਰ ਅਕਸ਼ੈ ਕੁਮਾਰ ਦੀ ਗੁਆਂਢਣ ਬਣਨ ਜਾ ਰਹੀ ਹੈ। ਉਹ ਜੁਹੂ ‘ਚ ਰਿਤਿਕ ਰੋਸ਼ਨ ਦਾ ਮੌਜੂਦਾ ਸੀ-ਫੇਸਿੰਗ ਅਪਾਰਟਮੈਂਟ ਕਿਰਾਏ ‘ਤੇ ਲੈ ਸਕਦੀ ਹੈ। ਅਕਸ਼ੈ ਕੁਮਾਰ ਦਾ ਪਰਿਵਾਰ ਵੀ ਇਸੇ ਬਿਲਡਿੰਗ ‘ਚ ਇੱਕ ਆਲੀਸ਼ਾਨ ਡੁਪਲੈਕਸ ਅਪਾਰਟਮੈਂਟ ‘ਚ ਰਹਿੰਦਾ ਹੈ। ਦਿਲਚਸਪ ਗੱਲ ਇਹ ਹੈ ਕਿ ‘ਸਤ੍ਰੀ 2’ ‘ਚ ਅਕਸ਼ੈ ਕੁਮਾਰ ਨੇ ਕੈਮਿਓ ਕੀਤਾ ਸੀ।ਸ਼ੁਰੂਆਤ ‘ਚ ਚਰਚਾ ਸੀ ਕਿ ਵਰੁਣ ਧਵਨ ਆਪਣੀ ਪਤਨੀ ਨਤਾਸ਼ਾ ਦਲਾਲ ਅਤੇ ਧੀ ਨਾਲ ਰਿਤਿਕ ਦੇ ਅਪਾਰਟਮੈਂਟ ‘ਚ ਸ਼ਿਫਟ ਹੋਣਗੇ। ਪਰ ਕਥਿਤ ਤੌਰ ‘ਤੇ ਦੋਵਾਂ ਦੀ ਇਹ ਡੀਲ ਪੂਰੀ ਨਹੀਂ ਹੋ ਸਕੀ। ਹੁਣ ਇਹ ਡੀਲ ਸ਼ਰਧਾ ਕਪੂਰ ਕੋਲ ਗਈ ਹੈ। ਅਦਾਕਾਰਾ ਜਲਦੀ ਹੀ ਇੱਥੇ ਸ਼ਿਫਟ ਹੋ ਸਕਦੀ ਹੈ। ‘ਸਤ੍ਰੀ 2’ ਦੇ ਪ੍ਰਮੋਸ਼ਨ ਦੌਰਾਨ ਹੀ ਸ਼ਰਧਾ ਕਪੂਰ ਨੇ ਘਰ ਬਾਰੇ ਗੱਲ ਕੀਤੀ ਸੀ। ਜਿੱਥੇ ਉਸ ਨੇ ਦੱਸਿਆ ਕਿ ਉਸ ਦੀ ਉਮਰ 37 ਸਾਲ ਹੈ ਪਰ ਅਜੇ ਵੀ ਆਪਣੇ ਮਾਤਾ-ਪਿਤਾ ਅਤੇ ਪੂਰੇ ਪਰਿਵਾਰ ਨਾਲ ਇੱਕੋ ਘਰ ‘ਚ ਰਹਿੰਦੀ ਹੈ। ਕਈ ਵਾਰ ਪਰਿਵਾਰ ਵਾਲੇ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣਾ ਘਰ ਲੈ ਲੈਣਾ ਚਾਹੀਦਾ ਹੈ।ਪਰ ਉਹ ਘਰ ਛੱਡਣਾ ਨਹੀਂ ਚਾਹੁੰਦੀ ਅਤੇ ਆਪਣੇ ਪਰਿਵਾਰ ਨਾਲ ਰਹਿਣਾ ਚਾਹੁੰਦੀ ਹੈ।

Related posts

ਹਿੰਦੂ ਤੋਂ ਮੁਸਲਮਾਨ ਬਣੇ ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਦੇ ਬਿਆਨਾਂ ਨਾਲ ਵਿਵਾਦ ਭਖਿਆ !

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

ਆਸਟ੍ਰੇਲੀਆ ਦੇ ਕਈ ਕਲਾਕਾਰ ‘ਐਕਟਰ ਐਵਾਰਡਜ਼’ ਲਈ ਨਾਮਜ਼ਦ।