ਮੋਰਿੰਡਾ – ਦਸ਼ਮੇਸ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜਾਦਿਆ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਹਰ ਸਾਲ ਦੀ ਤਰਾਂ ਇਸ ਸਾਲ ਵੀ ਪਿੰਡ ਸਹੇੜੀ ਤੋ ਸ੍ਰੀ ਫਤਿਹਗੜ ਸਾਹਿਬ ਤਕ ਨਗਰ ਕੀਰਤਨ ਸਜਾਇਆ ਗਿਆ| ਇਸ ਸਬੰਧੀ ਗੁਰਦੁਆਰਾ ਰੱਥ ਸਾਹਿਬ ਸਹੇੜੀ ਦੀ ਮੁੱਖ ਸੇਵਾਦਾਰ ਬੀਬੀ ਹਰਭਜਨ ਕੌਰ ਅਤੇ ਬਾਬਾ ਅਵਤਾਰ ਸਿੰਘ ਧੂਲਕੋਟ ਵਾਲਿਆਂ ਵੱਲੋ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਇਸ ਨਗਰ ਕੀਰਤਨ ਦਾ ਵੱਖ ਵੱਖ ਥਾਵਾਂ ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ,ਸੰਗਤਾਂ ਦੀ ਸਹੂਲਤ ਲਈ ਸ਼ਰਧਾਲੂਆਂ ਵੱਲੋ ਵੱਖ ਵੱਖ ਥਾਵਾਂ ਤੇ ਰੋਟੀ, ਦਾਲ ਦੁੱਧ,ਚਾਹ ਸਾਹਿਤ ਸਾਦੇ ਲੰਗਰ ਲਗਾਏ ਗਏ| ਇਸ ਮੋਕੇ ਗਤਕਾ ਪਾਰਟੀਆਂ ਵੱਲੋ ਗਤਕੇ ਦੇ ਜੌਹਰ ਵਿਖਾਏ ਗਏ|ਸਹਿਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸਮੂਲਿਅਤ ਕੀਤੀ ਇਸ ਮੌਕੇ ਵੱਖ ਵੱਖ ਕੀਰਤਨੀ ਜੱਥਿਆਂ ਵੱਲੋ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ ਇਸ ਮੋਕੇ ਹਲਕਾ ਵਿਧਾਇਕ ਸ਼੍ਰੀ ਚਮਕੌਰ ਸਾਹਿਬ ਡਾਕਟਰ ਚਰਨਜੀਤ ਸਿੰਘ ,ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ,ਭਾਰਤੀ ਜਨਤਾ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਦਰਸ਼ਨ ਸਿੰਘ ਸ਼ਿਵਜੋਤ,ਸ੍ਰੋਮਣੀ ਅਕਾਲੀ ਦਲ ਦੇ ਇੰਚਾਰਜ ਕਰਨ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਜਗਤਾਰ ਸਿੰਘ ਘਡ਼ੂੰਆਂ, ਬੰਤ ਸਿੰਘ ਕਲਾਰਾਂ,ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਦੇਵ ਸਿੰਘ ਬਿੱਟੂ, ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਖਟੜਾ ,ਕੌਂਸਲਰ ਰਾਜਪ੍ਰੀਤ ਸਿੰਘ ਰਾਜੀ ,ਸੰਗਤ ਸਿੰਘ ਭਾਮੀਆ ,ਸਮਾਜ ਸੇਵੀ ਜਗਰੂਪ ਸਿੰਘ ਅਰਨਲੀ, ਸਾਬਕਾ ਸਰਪੰਚ ਸਰਜੀਤ ਸਿੰਘ ਰੋਲੂ ਮਾਜਰਾ,ਯੂਥ ਆਗੂ ਰਣਯੋਧ ਸਿੰਘ ਖੱਟਡ਼ਾ, ਜਗਦੀਪ ਸਿੰਘ ਸੰਗਤਪੁਰਾ, ਬਹਾਦਰ ਸਿੰਘ ਸਮਾਣਾ, ਜੋਗਿੰਦਰ ਸਿੰਘ ਬੰਗੀਆਂ, ਸਿਕੰਦਰ ਸਿੰਘ ਸਹੇੜੀ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਚਮਕੌਰ ਸਾਹਿਬ,ਸਮਾਜਸੇਵੀ ਸਿਕੰਦਰ ਸਿੰਘ ਚੱਕਲਾ (ਸਿੱਧੋ),ਠੇਕੇਦਾਰ ਅਜੇ ਕੁਮਾਰ ਰਿੰਕੂ ,ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਹੈਡ ਗ੍ਰੰਥੀ ਬਲਵੀਰ ਸਿੰਘ ਚਲਾਕੀ, ਬਲਜਿੰਦਰ ਸਿੰਘ ਬਲੌਂਗੀ, ਮਨਜੀਤ ਸਿੰਘ ਖਾਨਪੁਰ,ਜਸਵਿੰਦਰ ਕੌਰ ਬਲੌਗੀ,ਲਖਬੀਰ ਕੌਰ ਘਨੌਲੀ,ਸਿਵਾਨੀ ਥਲੀ , ਸਾਬਕਾ ਸਰਪੰਚ ਹਰਪ੍ਰੀਤ ਕੌਰ ਅਰਨੌਲੀ,ਸਨੂ ਦੱਤ, ਸਲੀਮ ਖਾਨ ਸਹਿਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ|