ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਦੀ ਕੈਂਟਰ ਨਾਲ ਟੱਕਰ, 6 ਦੀ ਮੌਤ, 40 ਜ਼ਖਮੀ

ਕਿੱਛਾ – ਉੱਤਰਾਖੰਡ ਦੇ ਊਧਮਸਿੰਘਨਗਰ ਜ਼ਿਲ੍ਹੇ ‘ਚ ਕਿਚਾ ਤੋਂ ਉਤਮਗੰਜ ਗੁਰਦੁਆਰਾ, ਬਹੇੜੀ, ਬਰੇਲੀ ਜਾ ਰਹੇ ਸ਼ਰਧਾਲੂਆਂ ਦੀ ਟਰੈਕਟਰ ਟਰਾਲੀ ਨੂੰ ਕੰਟੇਨਰ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰਾਲੀ ਵਿੱਚ ਸਵਾਰ ਤਿੰਨ ਦਰਜਨ ਤੋਂ ਵੱਧ ਸਵਾਰੀਆਂ ਵਿੱਚੋਂ ਛੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ 15 ਤੋਂ ਵੱਧ ਲੋਕ ਜ਼ਖਮੀ ਹੋ ਗਏ।
ਬਸਗਰ ਸ਼ਕਤੀ ਫਾਰਮ ਊਧਮਸਿੰਘਨਗਰ ਜ਼ਿਲ੍ਹੇ ਦੇ ਸ਼ਰਧਾਲੂਆਂ ਦਾ ਜੱਥਾ ਟਰੈਕਟਰ ਟਰਾਲੀ ਰਾਹੀਂ ਉੱਤਮਗੰਜ ਗੁਰਦੁਆਰੇ ਜਾ ਰਿਹਾ ਸੀ। ਜਿਵੇਂ ਹੀ ਟਰੈਕਟਰ ਟਰਾਲੀ NH-74 ਸਿਤਾਰਗੰਜ ਹਾਈਵੇਅ ‘ਤੇ ਪਹੁੰਚੀ ਤਾਂ ਪੁਲਭਾਟਾ ਵਾਲੇ ਪਾਸੇ ਤੋਂ ਤੇਜ਼ ਰਫਤਾਰ ਨਾਲ ਆ ਰਹੇ ਕੰਟੇਨਰ ਨੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਟਰਾਲੀ ਹਾਈਵੇਅ ‘ਤੇ ਪਲਟ ਗਈ। ਇਸ ਵਿੱਚ ਸਵਾਰ ਸ਼ਰਧਾਲੂ ਜ਼ਖ਼ਮੀ ਹੋ ਕੇ ਸੜਕ ’ਤੇ ਡਿੱਗ ਗਏ। ਜਿਸ ਤੋਂ ਬਾਅਦ ਚੀਕ ਚਿਹਾੜਾ ਪੈ ਗਿਆ।

Related posts

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਟੀ-20 ਵਿਸ਼ਵ ਕੱਪ 2026 ‘ਚ ਹਰਾ ਕੇ ਕਾਇਮ ਕੀਤੇ ਕਈ ਨਵੇਂ ਰਿਕਾਰਡ

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

ਦੂਜੇ ਸੈਮੀਫਾਈਨਲ ‘ਚ ਭਾਰਤ ਦੀ ਇੰਗਲੈਂਡ ‘ਤੇ ਜਿੱਤ, 8 ਮਾਰਚ ਨੂੰ ਫਾਈਨਲ ਨਿਊਜ਼ੀਲੈਂਡ ਨਾਲ