ਸ਼ਾਂਤ ਮਨ ਲਈ ਯੋਗ – ਭਾਗ 2

ਸਿਹਤ ਤੰਦਰੁਸਤੀ ਦੇ ਲਈ ਯੋਗਾ।

ਲੇਖਕ: ਅਸ਼ਵਨੀ ਗੁਰੂਜੀ, ਧਿਆਨ ਫਾਊਂਡੇਸ਼ਨ।

ਪਿਛਲੇ ਲੇਖ ਵਿੱਚ ਅਸੀਂ ਇੱਕ ਪ੍ਰਾਣਾਯਾਮ ਅਤੇ ਇੱਕ ਆਯੁਰਵੇਦਿਕ ਟੌਨਿਕ ਬਾਰੇ ਚਰਚਾ ਕੀਤੀ ਸੀ, ਜੋ ਮਨ ਨੂੰ ਸ਼ਾਂਤ ਰੱਖਣ ਦੇ ਨਾਲ–ਨਾਲ ਚੰਗੀ ਸਿਹਤ ਅਤੇ ਯੌਵਨਮਈ ਕਾਂਤੀ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਜੋੜਦੇ ਹੋਏ, ਅਸੀਂ ਸਨਾਤਨ ਕ੍ਰੀਆ ਦੇ ਦੋ ਆਸਨ ਸਿੱਖਾਂਗੇ ਜੋ ਵੇਗਸ ਨਰਵ ਨੂੰ ਪ੍ਰਭਾਵਿਤ ਕਰਦੇ ਹਨ। ਇਹ ਨਰਵ ਸੁਸ਼ਮਨਾ ਨਾੜੀ (ਰੀੜ੍ਹ ਦੀ ਹੱਡੀ) ਦੇ ਸਮਾਨਾਂਤਰ ਚੱਲਦੀ ਹੈ ਅਤੇ ਮੂਲਾਧਾਰ ਚੱਕਰ (ਰੀੜ੍ਹ ਦੀ ਹੱਡੀ ਦਾ ਅਧਾਰ) ਨੂੰ ਆਗਿਆ ਚੱਕਰ (ਮੱਥੇ) ਨਾਲ ਜੋੜਦੀ ਹੈ।

ਵੇਗਸ ਨਰਵ ਲਈ ਆਸਨ

ਗੁਰੂ ਅਤੇ ਭਗਵਾਨ ਗਣੇਸ਼ ਦੀ ਊਰਜਾ ਦਾ ਆਹਵਾਨ ਕਰੋ।

1. ਮਰਜਰੀ ਆਸਨ

ਆਪਣੀਆਂ ਹਥੇਲੀਆਂ ਅਤੇ ਗੋਡਿਆਂ ‘ਤੇ ਝੁਕੋ, ਆਪਣੇ ਹੱਥਾਂ ਨੂੰ ਮੋਢਿਆਂ ਦੇ ਬਿਲਕੁਲ ਹੇਠਾਂ ਅਤੇ ਗੋਡਿਆਂ ਨੂੰ ਕੁੱਲ੍ਹੇ (hips) ਦੇ ਬਿਲਕੁਲ ਹੇਠਾਂ ਰੱਖੋ।

ਸਾਹ ਲੈਂਦੇ ਹੋਏ ਆਪਣਾ ਸਿਰ ਉੱਪਰ ਉਠਾਓ ਅਤੇ ਸਭ ਤੋਂ ਉੱਚੇ ਬਿੰਦੂ ਵੱਲ ਨਿਗਾਹ ਕਰੋ, ਆਪਣੇ ਰੀੜ੍ਹ ਦੀ ਹੱਡੀ ਨੂੰ ਹੇਠਾਂ ਵੱਲ ਝੁਕਾਇਆ ਹੋਇਆ ਰੱਖੋ। ਇਸ ਆਸਨ ਵਿਚ ਥੋੜ੍ਹਾ ਰੁਕੋ।

ਸਾਹ ਛੱਡਦੇ ਸਮੇਂ, ਪੇਟ ਦੇ ਮਾਸਪੇਸ਼ੀਆਂ ਨੂੰ ਅੰਦਰ ਖਿੱਚੋ, ਰੀੜ੍ਹ ਨੂੰ ਉਲਟੀ ਦਿਸ਼ਾ ਵਿਚ ਛੱਤ ਵੱਲ ਝੁਕਾਓ (arch) ਅਤੇ ਨਿਗਾਹ ਹੇਠਾਂ ਰੱਖੋ। ਇਸ ਆਸਣ ਨੂੰ ਹੌਲੀ–ਹੌਲੀ ਸੱਤ ਵਾਰ ਦੁਹਰਾਓ।

2. ਵਿਆਘ੍ਰ ਆਸਨ (ਟਾਈਗਰ ਪੋਜ਼)

ਇਸਨੂੰ ਇਹ ਨਾਮ ਦਿੱਤਾ ਗਿਆ ਹੈ ਕਿਉਂਕਿ ਇਹ ਉਸ ਖਿੱਚਣ ਵਾਲੀ ਸਥਿਤੀ ਨੂੰ ਦਰਸਾਉਂਦਾ ਹੈ ਜਦੋਂ ਬਾਘ ਨੀਂਦ ਤੋਂ ਜਾਗਦਾ ਹੈ।

ਆਪਣੀਆਂ ਹਥੇਲੀਆਂ ਅਤੇ ਗੋਡਿਆਂ ‘ਤੇ ਝੁਕੋ। ਆਪਣੇ ਹੱਥਾਂ ਨੂੰ ਮੋਢਿਆਂ ਦੇ ਬਿਲਕੁਲ ਹੇਠਾਂ ਅਤੇ ਗੋਡਿਆਂ ਨੂੰ ਕੁੱਲ੍ਹੇ ਦੇ ਬਿਲਕੁਲ ਹੇਠਾਂ ਰੱਖੋ। ਕੂਹਣੀਆਂ ਨੂੰ ਸਿੱਧਾ ਰੱਖੋ ਅਤੇ ਅੱਗੇ ਦੇਖੋ। ਗਹਿਰਾ ਸਾਹ ਅੰਦਰ ਲੈਂਦੇ ਹੋਏ, ਆਪਣੀ ਸੱਜੀ ਲੱਤ ਨੂੰ ਹੌਲੀ-ਹੌਲੀ ਜ਼ਮੀਨ ਤੋਂ ਜਿੰਨਾ ਹੋ ਸਕੇ ਉੱਪਰ ਚੁੱਕੋ। ਲੱਤ ਨੂੰ ਗੋਡੇ ਤੋਂ ਮੋੜੋ ਤਾਂ ਜੋ ਪਿੰਨੀ (shin) ਸਿੱਧੀ ਖੜ੍ਹੀ ਹੋਵੇ। ਇਸ ਦੇ ਨਾਲ ਹੀ, ਗਰਦਨ ਨੂੰ ਪਿੱਛੇ ਵੱਲ ਮੋੜੋ। ਇਸ ਆਸਣ ਵਿੱਚ ਰੁਕੋ।
ਸੱਜੇ ਗੋਡੇ ਨੂੰ ਬਾਹਾਂ ਦੇ ਵਿਚਕਾਰ ਲਿਆਓ ਅਤੇ ਆਪਣੇ ਪੇਟ ਦੀਆਂ ਮਾਸਪੇਸ਼ੀਆਂ ਨੂੰ ਅੰਦਰ ਖਿੱਚੋ ਅਤੇ ਰੀੜ੍ਹ ਦੀ ਹੱਡੀ ਨੂੰ ਛੱਤ ਵੱਲ ਝੁਕਾਓ।
ਇਸ ਦੇ ਨਾਲ ਹੀ, ਆਪਣੇ ਸਿਰ ਨੂੰ ਹੱਥਾਂ ਦੇ ਵਿਚਕਾਰ ਲਿਆਓ ਅਤੇ ਗੋਡਿਆਂ ਦੇ ਵਿਚਕਾਰ ਫਰਸ਼ ਵੱਲ ਦੇਖੋ। ਇਸ ਆਸਣ ਵਿੱਚ ਰੁਕੋ।

ਇਸ ਕ੍ਰਿਆ ਨੂੰ ਦੋਵਾਂ ਪੈਰਾਂ ਨਾਲ ਸੱਤ–ਸੱਤ ਵਾਰ ਦੁਹਰਾਓ।

ਪੂਰਾ ਕਰਨ ਤੋਂ ਬਾਅਦ ਕੁਝ ਸਮਾਂ ਸ਼ਵਾਸਨ ਵਿਚ ਆਰਾਮ ਕਰੋ। ਪਿੱਠ ਦੇ ਬਲ ਲੇਟ ਜਾਓ, ਹਥੇਲੀਆਂ ਉੱਪਰ ਵੱਲ। ਸਾਹ ਛੱਡੋ ਤੇ ਸਰੀਰ ਦੇ ਮਾਸਪੇਸ਼ੀਆਂ ਨੂੰ ਢਿੱਲਾ ਛੱਡੋ। ਜੋ ਵੀ ਉਪਰੋਕਤ ਕ੍ਰਿਆਵਾਂ ਦਾ ਅਭਿਆਸ ਕਰੇਗਾ, ਉਹਦਾ ਚਿਹਰਾ ਪ੍ਰਕਾਸ਼ਮਈ, ਚਮਕਦਾਰ ਹੋਵੇਗਾ ਅਤੇ ਮਨ ਸ਼ਾਂਤ ਤੇ ਸੁਖਦਾਈ ਰਹੇਗਾ।

ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਕਿਸੇ ਨਜ਼ਦੀਕੀ ਧਿਆਨ ਫਾਊਂਡੇਸ਼ਨ ਸੈਂਟਰ ਵਿੱਚ ਜਾ ਕੇ ਇਹ ਆਸਨ ਠੀਕ ਤਰੀਕੇ ਨਾਲ ਸਿੱਖੋ। ਹਰ ਯੋਗਿਕ ਕ੍ਰਿਆ ਤਦ ਹੀ ਪ੍ਰਭਾਵਸ਼ਾਲੀ ਹੁੰਦੀ ਹੈ ਜਦੋਂ ਉਹ ਕਿਸੇ ਐਸੇ ਗੁਰੂ ਦੁਆਰਾ ਚੈਨਲਾਈਜ਼ ਕੀਤੀ ਜਾਵੇ ਜਿਸ ਕੋਲ ਸਿੱਧੀਆਂ ਹੋਣ ਤੇ ਜੋ ਮਾਇਆ ਨਾਲ ਬੱਝਿਆ ਨਾ ਹੋਵੇ।

ਆਸ਼ਵਿਨੀ ਗੁਰੂਜੀ ਧਿਆਨ ਫਾਊਂਡੇਸ਼ਨ ਦੇ ਮਾਰਗਦਰਸ਼ਕ ਹਨ ਅਤੇ ਵੇਦਿਕ ਵਿਗਿਆਨਾਂ ਦੇ ਪ੍ਰਮਾਣਿਤ ਵਿਦਵਾਨ ਹਨ। ਉਨ੍ਹਾਂ ਦੀ ਕਿਤਾਬ ‘ਸਨਾਤਨ ਕ੍ਰਿਆ – ਦ ਏਜਲੈਸ ਡਾਈਮੇਂਸ਼ਨ’ ਵਿਰਧਾਵਸਥਾ ਵਿਰੋਧੀ ਵਿਗਿਆਨ ‘ਤੇ ਇਕ ਮਾਨਤਾ ਪ੍ਰਾਪਤ ਗ੍ਰੰਥ ਹੈ।
ਹੋਰ ਜਾਣਕਾਰੀ ਲਈ www.dhyanfoundation.com ‘ਤੇ ਜਾਓ ਜਾਂ dhyan@dhyanfoundation.com ‘ਤੇ ਈਮੇਲ ਕਰੋ।

Related posts

ਸ਼ਾਂਤ ਮਨ ਲਈ ਯੋਗ – ਭਾਗ 1

ਰੁੱਖ ਧਰਤੀ ਦਾ ਸ਼ਿੰਗਾਰ ਹੀ ਨਹੀਂ ਸਗੋਂ ਜੀਵਨ ਦਾ ਆਧਾਰ ਹਨ !

ਦਮੇ ਲਈ ਯੋਗ – 2