ਜੇਤੂ ਨੂੰ ਮਿਲਣਗੇ 55 ਮਿਲੀਅਨ ਡਾਲਰ : ਅੱਜ ਤੋਂ ਸ਼ੁਰੂ ਫ਼ੀਫਾ ਵਰਲਡ ਫੁੱਟਬਾਲ ਕੱਪ, 48 ਟੀਮਾਂ ਅਤੇ 104 ਮੈਚ !

ਫੀਫਾ ਵਰਲਡ ਕੱਪ 2026।

ਅੱਜ 11 ਜੂਨ ਤੋਂ ਸ਼ੁਰੂ ਹੋ ਰਿਹਾ ਫੀਫਾ ਵਰਲਡ ਕੱਪ 2026 ਸਾਂਝੇ ਤੌਰ ‘ਤੇ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਦੁਆਰਾ ਆਯੋਜਿਤ ਕੀਤਾ ਜਾਣ ਵਾਲਾ ਹੁਣ ਤੱਕ ਦਾ ਸਭ ਤੋਂ ਵੱਡਾ ਇਤਿਹਾਸਕ ਟੂਰਨਾਮੈਂਟ ਹੋਵੇਗਾ। ਇਸ ਵਿੱਚ 48 ਟੀਮਾਂ ਭਾਗ ਲੈ ਰਹੀਆਂ ਹਨ ਜੋ ਕਿ ਇੱਕ ਰਿਕਾਰਡ ਹੈ। ਇਸ ਲਈ 104 ਮੈਚ ਹੋਣਗੇ ਜਦਕਿ ਪਿਛਲੇ ਵਰਲਡ ਕੱਪ ਵਿੱਚ 64 ਮੈਚ ਖੇਡੇ ਗਏ ਸਨ। ਫੀਫਾ ਵਿਸ਼ਵ ਕੱਪ 2026 ਦੀ 16 ਸ਼ਹਿਰ ਮੇਜ਼ਬਾਨੀ ਕਰਨਗੇ। 1930 ਵਿੱਚ ਸ਼ੁਰੂ ਹੋਏ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਟੀਮਾਂ ਦੀ ਗਿਣਤੀ 32 ਤੋਂ ਵਧਾ ਕੇ 48 ਕਰ ਦਿੱਤੀ ਗਈ ਹੈ।

ਫ਼ੀਫਾ ਵਰਲਡ ਕੱਪ ਦਾ ਉਦਘਾਟਨ 11 ਜੂਨ ਨੂੰ ਮੈਕਸੀਕੋ ਸਿਟੀ ਵਿੱਚ ਹੋਵੇਗਾ।ਉਦਘਾਟਨ ਮੈਚ ਤੋਂ ਪਹਿਲਾਂ ਇੱਕ ਰੰਗਾਰੰਗ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ਇਸ ਵਿੱਚ ਸੰਗੀਤ ਅਤੇ ਮਨੋਰੰਜਨ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਸ਼ਕੀਰਾ, ਬਰਨਾ ਬੁਆਏ, ਜੇ ਬਾਲਵਿਨ, ਡੈਨੀ ਓਸ਼ਨ, ਬੇਲਿੰਡਾ, ਲੀਲਾ ਡਾਊਨਜ਼, ਲਾਸ ਏਂਜਲਸ ਅਜ਼ੂਲਸ ਅਤੇ ਮਾਨਾ ਹਿੱਸਾ ਲੈ ਰਹੀਆਂ ਹਨ।

ਇਸ ਵਾਰ ਫੀਫਾ ਵਰਲਡ ਕੱਪ ਦੀ ਕੁੱਲ ਇਨਾਮੀ ਰਾਸ਼ੀ 655 ਮਿਲੀਅਨ ਡਾਲਰ ਰੱਖੀ ਗਈ ਹੈ। ਇਸ ਵਾਰ ਫੀਫਾ ਦੇ ਜੇਤੂ ਨੂੰ 50 ਮਿਲੀਅਨ ਡਾਲਰ, ਉਪ-ਜੇਤੂ ਨੂੰ 33 ਮਿਲੀਅਨ ਡਾਲਰ, ਤੀਜੇ ਸਥਾਨ ਵਾਲੇ ਨੂੰ 29 ਮਿਲੀਅਨ ਡਾਲਰ ਅਤੇ ਚੌਥੇ ਸਥਾਨ Ḕਤੇ ਰਹਿਣ ਵਾਲੇ ਨੂੰ 27 ਮਿਲੀਅਨ ਡਾਲਰ ਮਿਲਣਗੇ। ਵਿਸ਼ਵ ਕੱਪ ਵਿੱਚ ਭਾਗ ਲੈਣ ਵਾਲੀ ਹਰ ਟੀਮ ਨੂੰ 10 ਮਿਲੀਅਨ ਦੀ ਯੋਗਤਾ ਰਾਸ਼ੀ ਦਿੱਤੀ ਜਾਵੇਗੀ, 2æ5 ਮਿਲੀਅਨ ਡਾਲਰ ਤਿਆਰੀ ਸਹਾਇਤਾ ਵਜੋਂ ਪ੍ਰਦਾਨ ਕੀਤੇ ਜਾਣਗੇ। ਆਖਰੀ ਸਥਾਨ ‘ਤੇ ਰਹਿਣ ਵਾਲੀ ਟੀਮ ਵੀ ਨੂੰ ਵੀ 21æ5 ਮਿਲੀਅਨ ਡਾਲਰ ਮਿਲਣਗੇ। 2023 ਕ੍ਰਿਕਟ ਵਿਸ਼ਵ ਕੱਪ ਦੀ ਕੁੱਲ ਇਨਾਮੀ ਰਾਸ਼ੀ ਲਗਭਗ 10 ਮਿਲੀਅਨ ਡਾਲਰ ਸੀ, ਜਦੋਂ ਕਿ ਫੀਫਾ ਵਿਸ਼ਵ ਕੱਪ 2026 ਵਿੱਚ ਇਕੱਲੀ ਜੇਤੂ ਟੀਮ ਨੂੰ 50 ਮਿਲੀਅਨ ਡਾਲਰ ਮਿਲਣਗੇ।

ਫੁੱਟਬਾਲ ਵਰਲਡ ਕੱਪ ਦੇ 96 ਸਾਲਾਂ ਦਾ ਇਤਿਹਾਸ ਵਿੱਚ ਹੁਣ ਤੱਕ ਸਿਰਫ 8 ਦੇਸ਼ਾਂ ਦੇ ਕੋਲ ਹੀ ਚੈਂਪੀਅਨਸ਼ਿਪ ਰਹੀ ਹੈ। 1930 ਤੋਂ 2022 ਤੱਕ ਖੇਡੇ ਗਏ 22 ਐਡੀਸ਼ਨਾਂ ਵਿੱਚ ਸਿਰਫ਼ ਅੱਠ ਦੇਸ਼ ਹੀ ਚੈਂਪੀਅਨ ਬਣੇ ਹਨ। ਇਹਨਾਂ ਵਿੱਚ ਬ੍ਰਾਜ਼ੀਲ 5 ਵਾਰ, ਜਰਮਨੀ 4 ਵਾਰ, ਇਟਲੀ 4 ਵਾਰ, ਅਰਜਨਟੀਨਾ 3 ਵਾਰ, ਉਰੂਗਵੇ 2 ਵਾਰ ਅਤੇ ਫਰਾਂਸ 2 ਵਾਰ ਚੈਂਪੀਅਨ ਰਹੇ ਹਨ।

ਇਸ ਵਾਰ ਫੁੱਟਬਾਲ ਪ੍ਰੇਮੀਆਂ ਦੀਆਂ ਨਜ਼ਰਾਂ ਖਾਸ ਤੌਰ ‘ਤੇ ਲਿਓਨਲ ਮੇਸੀ ‘ਤੇ ਰਹਿਣਗੀਆਂ ਕਿਉਂਕਿ ਇਹ ਉਸ ਦੇ ਕਰੀਅਰ ਦਾ ਆਖਰੀ ਵਿਸ਼ਵ ਕੱਪ ਹੋ ਸਕਦਾ ਹੈ। ਜੇਕਰ ਅਰਜਨਟੀਨਾ ਲਗਾਤਾਰ ਦੂਜੀ ਵਾਰ ਟਰਾਫੀ ਜਿੱਤਦਾ ਹੈ ਤਾਂ ਇਹ ਆਧੁਨਿਕ ਫੁੱਟਬਾਲ ਇਤਿਹਾਸ ਦੀ ਸਭ ਤੋਂ ਵੱਡੀ ਪ੍ਰਾਪਤੀ ਹੋਵੇਗੀ।

Related posts

ਰਾਜ ਸਭਾ ਚੋਣਾਂ: ਅੱਜ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ ਵੋਟਿੰਗ 18 ਜੂਨ ਨੂੰ

ਜੇਕਰ ਰੁੱਖ ਆਕਸੀਜਨ ਦੀ ਥਾਂ ਵਾਈ ਫਾਈ ਇੰਟਰਨੈੱਟ ਦਿੰਦੇ ਹੁੰਦੇ… !

ਅਮਰੀਕਾ ਦੇ ਵਿੱਚ ਅਲਫੋਂਸੋ, ਕੇਸਰ, ਲੰਗੜਾ ਅਤੇ ਦੁਸਹਿਰੀ ਅੰਬਾਂ ਦੀ ਖੂਬ ਮੰਗ !