ਸ਼੍ਰੀਲੰਕਾ ਨੇ ਮਹਿਲਾ ਟੀ20 ਵਿਸ਼ਵ ਕੱਪ 2024 ਲਈ ਕੀਤਾ ਟੀਮ ਦਾ ਐਲਾਨ, ਹਰਫਨਮੌਲਾ ਆਲਰਾਊਂਡਰ ਚਮਾਰੀ ਅਥਾਪੱਥੂ ਕਰਨਗੇ ਕਪਤਾਨੀ

ਕੋਲੰਬੋ – ਮਹਿਲਾ ਟੀ20 ਵਿਸ਼ਵ ਕੱਪ 2024 ਲਈ ਸ਼੍ਰੀਲੰਕਾ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਖੱਬੇ ਹੱਥ ਦੀ ਸਪਿੰਨਰ ਇਨੋਕਾ ਰਣਵੀਰਾ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਅਤੇ ਉਸ ਦੀ ਕਪਤਾਨੀ ਹਰਫਨਮੌਲਾ ਆਲਰਾਊਂਡਰ ਚਮਾਰੀ ਅਥਾਪੱਥੂ ਕਰਨਗੇ। ਇਨੋਕਾ ਨੂੰ ਸ਼੍ਰੀਲੰਕਾ ਦੀ ਜੇਤੂ ਮਹਿਲਾ ਏਸ਼ੀਆ ਕੱਪ ਮੁਹਿੰਮ ਅਤੇ ਉਸ ਤੋਂ ਬਾਅਦ ਆਇਰਲੈਂਡ ਦੇ ਸਫੈਦ-ਬਾਲ ਦੌਰੇ ਤੋਂ ਬਾਹਰ ਰੱਖਿਆ ਗਿਆ ਸੀ। ਉਸਨੇ ਆਖਰੀ ਵਾਰ ਸ਼੍ਰੀਲੰਕਾ ਲਈ ਟੀ20ਆਈ ਵਿਚ ਮਹਿਲਾ ਟੀ20 ਵਿਸ਼ਵ ਕੱਪ ਕੁਆਲੀਫਾਇਰ 2024 ਵਿਚ ਹਿੱਸਾ ਲਿਆ ਸੀ, ਜਿਸ ਨੂੰ ਉਨ੍ਹਾਂ ਯੂਏਈ ਵਿਚ ਜਿੱਤਿਆ ਸੀ। ਸ਼੍ਰੀਲੰਕਾ ਲਈ 82 ਟੀ-20ਆਈ ਮੈਚਾਂ ਵਿਚ ਇਨੋਕਾ ਨੇ 5.86 ਦੀ ਇਕਾਨਮੀ ਦਰ ਨਾਲ 91 ਵਿਕਟਾਂ ਲਈਆਂ ਹਨ। ਉਹ ਹੁਣ ਇਨੋਸ਼ੀ ਪਿ੍ਰਅਦਰਸ਼ਿਨੀ, ਸੁਗੰਧੀਕਾ ਕੁਮਾਰੀ ਅਤੇ ਕਵੀਸ਼ਾ ਦਿਲਹਾਰੀ ਦੇ ਨਾਲ ਚਮਾਰੀ ਦੀ ਆਫ-ਸਪਿੰਨ ਵਾਲੀ ਸਪਿੰਨ-ਭਾਰੀ ਗੇਂਦਬਾਜ਼ੀ ਲਾਈਨਅੱਪ ਵਿਚ ਸ਼ਾਮਲ ਹੋ ਗਈ ਹੈ। ਉਦੇਸ਼ਿਕਾ ਪ੍ਰਬੋਧਿਨੀ, ਅਚਿਨੀ ਕੁਲਸੂਰੀਆ ਅਤੇ ਅਮਾ ਕੰਚਨਾ ਸ਼੍ਰੀਲੰਕਾ ਲਈ ਸੀਮ-ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੰਭਾਲਣਗੇ।
ਸ਼੍ਰੀਲੰਕਾ ਦੀ ਟੀਮ : ਚਮਾਰੀ ਅਥਾਪੱਥੂ (ਕਪਤਾਨ), ਅਨੁਸ਼ਕਾ ਸੰਜੀਵਨੀ, ਹਰਸ਼ਿਤਾ ਮਾਧਵੀ, ਨੀਲਾਕਸ਼ੀ ਡੀ ਸਿਲਵਾ, ਇਨੋਕਾ ਰਣਵੀਰਾ, ਹਸੀਨੀ ਪਰੇਰਾ, ਕਵੀਸ਼ਾ ਦਿਲਹਾਰੀ, ਸਚਿਨੀ ਨਿਸਾਨਸਾਲਾ, ਵਿਸ਼ਮੀ ਗੁਣਾਰਤਨੇ, ਉਦੇਸ਼ਿਕਾ ਪ੍ਰਬੋਧਨੀ, ਅਚਿਨੀ ਕੁਲਸੂਰੀਆ, ਪਿ੍ਰਯੰਸ਼ੀ ਕੁਮਾਰੀ, ਸੁਗਾਨੀ ਕੁਮਾਰੀ, ਸ਼ਹਿਨੀਕਾ, ਸ਼ਹਿਨੀਕ ਅਮਾ ਕੰਚਨਾ।

Related posts

ਆਸਟ੍ਰੇਲੀਆ ਦੇ ਬੰਗਲਾਦੇਸ਼ ਦੇ ਨਾਲ ਕ੍ਰਿਕਟ ਦੇ ਦਿਲਚਸਪ ਮੈਚ ਹੋਣਗੇ

ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਫ੍ਰੈਂਚ ਓਪਨ 2026 ਖਿਤਾਬ ਜਿੱਤਿਆ

1 ਅਕਤੂਬਰ ਤੋਂ ਲਾਗੂ ਹੋਵੇਗਾ ਘੱਟ ਰੋਸ਼ਨੀ ‘ਚ ਪਿੰਕ ਬਾਉਲ ਦੀ ਵਰਤੋਂ ਦਾ ਨਵਾਂ ਨਿਯਮ।