ਸਾਬਕਾ ਰਾਸ਼ਟਰਪਤੀ ਟਰੰਪ ਨੂੰ ਝਟਕਾ ਨਿਊਯਾਰਕ ਟਾਈਮਜ਼ ਤੇ 3 ਪੱਤਰਕਾਰਾਂ ਨੂੰ ਅਦਾ ਕਰਨੇ ਪੈਣਗੇ 4 ਲੱਖ ਡਾਲਰ

ਨਿਊਯਾਰਕ – ਅਮਰੀਕੀ ਅਦਾਲਤ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਨਿਊਯਾਰਕ ਟਾਈਮਜ਼ ਅਤੇ ਤਿੰਨ ਪੱਤਰਕਾਰਾਂ ਨੂੰ ਚਾਰ ਲੱਖ ਡਾਲਰ ਦੇਣ ਦਾ ਹੁਕਮ ਦਿੱਤਾ ਹੈ। ਰਿਪੋਰਟ ਅਨੁਸਾਰ ਨਿਊਯਾਰਕ ਦੇ ਇੱਕ ਜੱਜ ਨੇ ਲੋਨ ਧੋਖਾਧੜੀ ਨਾਲ ਸਬੰਧਤ ਮਾਮਲੇ ਨੂੰ ਲੈ ਕੇ ਡੋਨਾਲਡ ਟਰੰਪ ਨੂੰ ਦ ਨਿਊਯਾਰਕ ਟਾਈਮਜ਼ ਨੂੰ ਕਾਨੂੰਨੀ ਫੀਸ ਵਜੋਂ 392,638 ਡਾਲਰ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ। ਨਿਊਯਾਰਕ ਟਾਈਮਜ਼ ਅਤੇ ਕੁਝ ਪੱਤਰਕਾਰਾਂ ਨੇ ਟਰੰਪ ਦੀ ਦੌਲਤ ਬਾਰੇ ਖੁਲਾਸਾ ਕੀਤਾ ਸੀ ਕਿ ਟਰੰਪ ਨੇ ਕਰਜ਼ਾ ਲੈਣ ਲਈ ਆਪਣੀ ਦੌਲਤ ਦਾ ਬਿਓਰਾ ਵਧਾ ਕੇ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਟਰੰਪ ਨੇ ਸੰਗਠਨ ਦੇ ਖਿਲਾਫ ਕੇਸ ਦਾਇਰ ਕੀਤਾ ਸੀ, ਜਦੋਂ ਕਿ ਹੁਣ ਅਦਾਲਤ ਨੇ ਪੱਤਰਕਾਰਾਂ ਅਤੇ ਸੰਗਠਨ ਨੂੰ ਮਾਮਲੇ ਤੋਂ ਵੱਖ ਕਰ ਦਿੱਤਾ ਹੈ ਅਤੇ ਟਰੰਪ ਨੂੰ ਕਾਨੂੰਨੀ ਫੀਸ ਅਦਾ ਕਰਨ ਦੇ ਆਦੇਸ਼ ਦਿੱਤੇ ਹਨ।ਇਸ ਦੇ ਨਾਲ ਹੀ ਦ ਨਿਊਯਾਰਕ ਟਾਈਮਜ਼ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਦੀ ਦੌਲਤ ਅਤੇ ਟੈਕਸਾਂ ਦਾ ਖੁਲਾਸਾ ਕਰਨ ਲਈ 2018 ਵਿੱਚ ਪੁਲਿਤਜ਼ਰ ਪੁਰਸਕਾਰ ਵੀ ਮਿਲਿਆ ਸੀ। ਨਿਊਯਾਰਕ ਦੇ ਜੱਜ ਰੌਬਰਟ ਰੀਡ ਨੇ ਹੁਕਮ ‘ਚ ਕਿਹਾ ਕਿ ਮਾਮਲਿਆਂ ਦੀ ਗੁੰਝਲਦਾਰਤਾ ਅਤੇ ਮਾਮਲੇ ‘ਚ ਹੋਰ ਤੱਥਾਂ ਨੂੰ ਦੇਖਦੇ ਹੋਏ, ਡੋਨਾਲਡ ਟਰੰਪ ਲਈ ‘ਦਿ ਨਿਊਯਾਰਕ ਟਾਈਮਜ਼’ ਅਤੇ ਪੱਤਰਕਾਰਾਂ ਦੇ ਵਕੀਲਾਂ ਨੂੰ ਕਾਨੂੰਨੀ ਫੀਸ ਦੇ ਰੂਪ ‘ਚ ਕੁੱਲ 392,638 ਡਾਲਰ ਦਾ ਭੁਗਤਾਨ ਕਰਨਾ ਉਚਿਤ ਸੀ।

Related posts

ਦਿੱਲੀ ਤੋਂ ਸ਼ਿਮਲਾ ਤੱਕ ਮਾਰ ਕਰ ਸਕਦੀ ਪਾਕਿਸਤਾਨ ਦੀ ਫਤਿਹ 11 ਮਿਜ਼ਾਈਲ !

ਰੂਸ ਵਲੋਂ ਸਟ੍ਰੇਟ ਆਫ ਹੋਰਮੁਜ਼ ‘ਤੇ ਇਰਾਨ ਦੇ ਅਧਿਕਾਰਾਂ ਦਾ ਸਮਰਥਨ

ਡੇਵਿਡ ਬ੍ਰੈਟ ਆਸਟ੍ਰੇਲੀਆ ‘ਚ ਅਗਲੇ ਅਮਰੀਕੀ ਰਾਜਦੂਤ ਹੋਣਗੇ !