International

ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਤੇ ਗੇਫੋਰਡ ਵਿਆਹ ਬੰਧਨ ’ਚ ਬੱਝੇ

ਵੈਲਿੰਗਟਨ – ਕਈ ਵਾਰ ਵਿਆਹ ਟਾਲਣ ਤੋਂ ਬਾਅਦ ਆਖ਼ਰ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ ਨਿੱਜੀ ਸਮਾਰੋਹ ਵਿੱਚ ਲੰਬੇ ਸਮੇਂ ਤੋਂ ਸਾਥੀ ਕਲਾਰਕ ਗੇਫੋਰਡ ਨਾਲ ਵਿਆਹ ਕਰਵਾ ਲਿਆ। ਇਹ ਸਮਾਰੋਹ ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਤੋਂ 325 ਕਿਲੋਮੀਟਰ ਦੂਰ ਸੁੰਦਰ ਹਾਕਸ ਬੇਅ ਖੇਤਰ ਵਿੱਚ ਹੋਇਆ। ਇਸ ਵਿੱਚ ਸਿਰਫ ਪਰਿਵਾਰ, ਨਜ਼ਦੀਕੀ ਦੋਸਤਾਂ ਅਤੇ 43 ਸਾਲਾ ਆਰਡਰਨ ਦੇ ਸਾਬਕਾ ਸੰਸਦ ਮੈਂਬਰ ਸਾਥੀਆਂ ਵਿੱਚੋਂ ਕੁਝ ਨੂੰ ਸੱਦਾ ਦਿੱਤਾ ਗਿਆ ਸੀ। ਆਰਡਰਨ ਅਤੇ 47 ਸਾਲਾ ਗੇਫੋਰਡ ਨੇ 2014 ਵਿੱਚ ਮਿਲਣਾ ਸ਼ੁਰੂ ਕੀਤਾ ਸੀ ਤੇ ਪੰਜ ਸਾਲ ਬਾਅਦ ਉਨ੍ਹਾਂ ਦੀ ਮੰਗਣੀ ਹੋਈ।

Related posts

ਚੀਨ ‘ਚ ਅਚਾਨਕ ਆਏ ਹੜ੍ਹ ‘ਚ 16 ਦੀ ਮੌਤ, 36 ਲਾਪਤਾ; ਕਈ ਥਾਵਾਂ ‘ਤੇ ਡਿੱਗੀਆਂ ਢਿੱਗਾਂ

Bunty

ਸਿਨਰ ਤੇ ਫਿ੍ਰਟਜ਼ ਅਮਰੀਕੀ ਓਪਨ ਦੇ ਫਾਈਨਲ ’ਚ

Bunty

ਚੀਨ ਨੇ ਕੀਤਾ ਸੀ ਨਿਊਕਲੀਅਰ ਕੈਪੇਬਲ ਹਾਈਪਰਸੋਨਿਕ ਮਿਜ਼ਾਈਲ ਦਾ ਟੈਸਟ, ਯੂਐੱਸ ਵੀ ਰਿਹਾ ਬੇਖ਼ਬਰ

Bunty