Australia & New Zealand

ਆਸਟ੍ਰੇਲੀਆ ਵਲੋਂ ਯੂਕਰੇਨ ਨੂੰ ਹੋਰ 100 ਮਿਲੀਅਨ ਡਾਲਰ ਦੇਣ ਦਾ ਐਲਾਨ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੇ ਨਾਲ ਇੱਕ ਪੁਰਾਣੀ ਤਸਵੀਰ।

ਆਸਟ੍ਰੇਲੀਆ ਨੇ ਯੂਕਰੇਨ ਦੀ ਮੱਦਦ ਦੇ ਲਈ ਹੋਰ 100 ਮਿਲੀਅਨ ਡਾਲਰ ਦਾ ਐਲਾਨ ਕੀਤਾ ਹੈ ਤਾਂ ਜੋ ਉਹ ਰੂਸ ਦੇ ਖ਼ਿਲਾਫ਼ ਚੱਲ ਰਹੀ ਜੰਗ ਵਿੱਚ ਅਹਿਮ ਫੌਜੀ ਸਾਜ਼ੋ-ਸਾਮਾਨ ਦੀ ਖ੍ਰੀਦੋ-ਫਰੋਖਤ ਕਰ ਸਕੇ।

ਆਸਟ੍ਰੇਲੀਆ ਦੇ ਨਾਟੋ ਵਿੱਚ ਰਾਜਦੂਤ ਅਤੇ ਸਾਬਕਾ ਫੌਜੀ ਮੁਖੀ ਐਂਗਸ ਕੈਂਬਲ ਨੇ ਬ੍ਰੱਸਲਜ਼ ਵਿੱਚ ਹੋਈ ਯੂਕਰੇਨ ਡਿਫੈਂਸ ਕਾਂਟੈਕਟ ਗਰੁੱਪ ਮੀਟਿੰਗ ਦੌਰਾਨ ਇਹ ਐਲਾਨ ਕੀਤਾ ਕਿ ਐਂਥਨੀ ਐਲਬਨੀਜ਼ ਸਰਕਾਰ ਦੇ ਵੱਲੋਂ ਯੂਕਰੇਨ ਦੀ ਮੱਦਦ ਦੇ ਲਈ ਹੋਰ ਫਾਇਨੈਂਸ਼ੀਅਲ ਮੱਦਦ ਦਿੱਤੀ ਜਾ ਰਹੀ ਹੈ। ਇਸ ਨਾਲ ਆਸਟ੍ਰੇਲੀਆ ਵੱਲੋਂ ਯੂਕਰੇਨ ਨੂੰ ਦਿੱਤੀ ਗਈ ਕੁੱਲ ਮਦਦ 1.8 ਬਿਲੀਅਨ ਡਾਲਰ ਤੋਂ ਵੱਧ ਹੋ ਗਈ ਹੈ। ਇਸ ਵਿੱਚੋਂ 1.6 ਬਿਲੀਅਨ ਡਾਲਰ ਤੋਂ ਜ਼ਿਆਦਾ ਫੌਜੀ ਸਹਾਇਤਾ ਹੈ, ਜੋ 2022 ਵਿੱਚ ਰੂਸ ਦੇ ਪੂਰੇ ਪੱਧਰ ‘ਤੇ ਹਮਲੇ ਤੋਂ ਬਾਅਦ ਦਿੱਤੀ ਗਈ ਹੈ। ਦਸੰਬਰ 2025 ਵਿੱਚ ਵੀ ਸਰਕਾਰ ਨੇ 50 ਮਿਲੀਅਨ ਡਾਲਰ ਦੀ ਮੱਦਦ ਯੂਕਰੇਨ ਦੀਆਂ ਲੋੜਾਂ ਦੇ ਲਈ ਦਿੱਤੀ ਸੀ। ਨਾਟੋ ਦੇ ਸਹਿਯੋਗ ਨਾਲ ਅਮਰੀਕਾ ਤੋਂ ਜ਼ਰੂਰੀ ਰੱਖਿਆ ਸਾਮਾਨ ਖਰੀਦਿਆ ਜਾ ਰਿਹਾ ਹੈ।

ਆਸਟ੍ਰੇਲੀਆ ਦੇ ਰੱਖਿਆ ਮੰਤਰੀ ਰਿਚਰਡ ਮਾਰਲਸ ਕਿਹਾ ਕਿ ਆਸਟ੍ਰੇਲੀਆ ਨੂੰ ਮਾਣ ਹੈ ਕਿ ਉਹ ਨਿਊਜ਼ੀਲੈਂਡ ਦੇ ਨਾਲ ਮਿਲ ਕੇ ਇਸ ਯੋਜਨਾ ਵਿੱਚ ਹਿੱਸਾ ਲੈਣ ਵਾਲਾ ਪਹਿਲਾ ਗੈਰ-ਨਾਟੋ ਦੇਸ਼ ਹੈ। ਉਨ੍ਹਾਂ ਨੇ ਕਿਹਾ ਕਿ ਯੂਕਰੇਨ ਵਿੱਚ ਜੋ ਕੁੱਝ ਹੋ ਰਿਹਾ ਹੈ, ਉਸਦਾ ਅਸਰ ਇੰਡੋ-ਪੈਸਿਫਿਕ ਖੇਤਰ ‘ਤੇ ਵੀ ਪੈਂਦਾ ਹੈ। ਇਸ ਲਈ ਆਸਟ੍ਰੇਲੀਆ ਲਈ ਜ਼ਰੂਰੀ ਹੈ ਕਿ ਉਹ ਯੂਕਰੇਨ ਦਾ ਸਾਥ ਦੇਂਦਾ ਰਹੇ ਜਦੋਂ ਤੱਕ ਉਨ੍ਹਾਂ ਨੂੰ ਆਪਣੇ ਸ਼ਰਤਾਂ ‘ਤੇ ਅਮਨ-ਅਮਾਨ ਨਹੀਂ ਮਿਲ ਜਾਂਦਾ।

ਇਸ ਦੇ ਨਾਲ ਹੀ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਿਹਾ ਕਿ ਜੰਗ ਖਤਮ ਕਰਨਾ ਬਹੁਤ ਜ਼ਰੂਰੀ ਹੈ। ਡੋਨਾਲਡ ਟਰੰਪ ਨੇ ਫਰਾਂਸ ਵਿੱਚ ਹੋਣ ਵਾਲੀ ਜੀ-7 ਮੀਟਿੰਗ ਤੋਂ ਪਹਿਲਾਂ ਜੰਗ ਖਤਮ ਕਰਨ ਦੇ ਰਾਹ ਲੱਭੇ ਜਾਣ ‘ਤੇ ਵਿਚਾਰ ਕਰਨ ਦੇ ਲਈ ਯੂਕਰੇਨ ਦੇ ਨੇਤਾ ਵੋਲੋਦੀਮੀਰ ਜ਼ੇਲੈਂਸਕੀ ਨਾਲ ਵੀ ਗੱਲਬਾਤ ਕੀਤੀ ਸੀ।

ਆਸਟ੍ਰੇਲੀਆ ਦੀ ਫੌਜ “ਓਪਰੇਸ਼ਨ ਕੁਡੂ” ਦੇ ਤਹਿਤ ਯੂਕਰੇਨ ਦੇ ਸਿਪਾਹੀਆਂ ਨੂੰ ਟ੍ਰੇਨਿੰਗ ਦੇ ਰਹੀ ਹੈ। ਇਹ ਟ੍ਰੇਨਿੰਗ ਪੋਲੈਂਡ ਵਿੱਚ ਨਾਰਵੇ ਦੀ ਅਗਵਾਈ ਹੇਠ ਚੱਲ ਰਹੇ ਇਕ ਹੋਰ ਮੁਹਿੰਮ “ਓਪਰੇਸ਼ਨ ਲੇਜਿਓ” ਦੇ ਹਿੱਸੇ ਵਜੋਂ ਦਿੱਤੀ ਜਾ ਰਹੀ ਹੈ। ਆਸਟ੍ਰੇਲੀਆ ਜਨਵਰੀ 2023 ਤੋਂ ਲੈ ਕੇ ਹੁਣ ਤੱਕ ਇਸ ਮੁਹਿੰਮ ਰਾਹੀਂ 3650 ਤੋਂ ਵੱਧ ਯੂਕਰੇਨੀ ਸਿਪਾਹੀਆਂ ਨੂੰ ਬੁਨਿਆਦੀ ਜੰਗੀ ਤਕਨੀਕਾਂ, ਲੀਡਰਸ਼ਿਪ ਅਤੇ ਫੌਜੀ ਹੁਨਰਾਂ ਦੀ ਸਿਖਲਾਈ ਦੇ ਚੁੱਕਾ ਹੈ।

Related posts

ਪੁਲਿਸ ਅਧਿਕਾਰੀ ਦੇ ਕਤਲ ਦੇ ਕੇਸ ਵਿੱਚ ਦੋਸ਼ੀ ਨੂੰ ਅੱਜ ਸਜ਼ਾ ਸੁਣਾਈ ਜਾਵੇਗੀ

admin

ਸਿਡਨੀ ‘ਚ ਕੋਵਿਡ ਨਾਲ 20 ਸਾਲਾ ਵਿਅਕਤੀ ਦੀ ਮੌਤ, 233 ਨਵੇਂ ਕੇਸ

admin

Kids Save Lives Program Offered To More Victorian Students !

admin