ਸਾਬਕਾ ਸੀਐੱਮ ਬਾਦਲ ਦੇ ਗੜ੍ਹ ਲੰਬੀ ਤੋਂ ਸ਼੍ਰੋਅਦ ਉਮੀਦਵਾਰ ਦੇ ਐਲਾਨ ’ਚ ਦੇਰੀ ਬਣੀ ਚਰਚਾ ਦਾ ਵਿਸ਼ਾ

ਬਠਿੰਡਾ – ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਦਾ ਐਲਾਨ ਕਰਨ ’ਚ ਸ਼੍ਰੋਮਣੀ ਅਕਾਲੀ ਦਲ ਹੋਰਨਾਂ ਪਾਰਟੀਆਂ ਤੋਂ ਕਾਫ਼ੀ ਅੱਗੇ ਚੱਲ ਰਿਹਾ ਹੈ। ਪਾਰਟੀ ਸੂਬੇ ਭਰ ’ਚ ਹੁਣ ਤਕ 92 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕਾ ਹੈ। ਇਸ ਦੇ ਬਾਵਜੂਦ ਲੰਬੀ ਵਿਧਾਨ ਸਭਾ ਹਲਕੇ ਤੋਂ ਕਿਸੇ ਵੀ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ। ਲੰਬੀ ਸੀਟ ਨੂੰ ਲੈ ਕੇ ਅਕਾਲੀ ਦਲ ਨੇ ਚੁੱਪ ਧਾਰ ਰੱਖੀ ਹੈ। ਹਾਲਾਂਕਿ, ਇਹ ਤਾਂ ਤੈਅ ਹੈ ਕਿ ਇਸ ਹਲਕੇ ਤੋਂ ਬਾਦਲ ਪਰਿਵਾਰ ’ਚੋਂ ਹੀ ਕੋਈ ਉਮੀਦਵਾਰ ਹੋਵੇਗਾ। ਹਾਲੇ ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਇਸ ਵਾਰ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਉੱਥੋਂ ਉਮੀਦਵਾਰ ਹੋਣਗੇ। ਸਾਬਕਾ ਮੁੱਖ ਮੰਤਰੀ ਨਾਲ ਹਰਸਿਮਰਤ ਕੌਰ ਬਾਦਲ ਵੀ ਲੰਬੀ ਹਲਕੇ ’ਚ ਜਨ ਸੰਪਰਕ ਮੁਹਿੰਮ ਚਲਾ ਰਹੀ ਹੈ। ਅਜਿਹੇ ’ਚ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹਰਸਿਮਰਤ ਆਪਣੇ ਲਈ ਲੰਬੀ ਹਲਕੇ ਦੇ ਲੋਕਾਂ ਦੀ ਨਬਜ਼ ਟਟੋਲਣ ’ਚ ਲੱਗੀ ਹੋਈ ਹੈ।ਹਾਲਾਂਕਿ, ਬਾਦਲ ਪਰਿਵਾਰ ਦੇ ਕਰੀਬੀ ਇਸ ਗੱਲ ਤੋਂ ਸਾਫ਼ ਮਨ੍ਹਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰਸਿਮਰਤ ਕੌਰ ਬਾਦਲ ਸੰਸਦ ’ਚ ਹੀ ਰਹਿਣਗੇ। ਕਾਰਨ ਪੰਜਾਬ ਦੇ ਮੁੱਦਿਆਂ ਨੂੰ ਉਹ ਸੰਸਦ ’ਚ ਹੀ ਉਠਾਉਣਗੇ।ਲੰਬੀ ਵਿਧਾਨ ਸਭਾ ਹਲਕੇ ’ਤੇ ਲੰਬੇ ਸਮੇਂ ਤੋਂ ਅਕਾਲੀ ਦਲ ਦਾ ਦਬਦਬਾ ਹੈ। ਇਸ ਹਲਕੇ ਤੋਂ 1962 ਤੋਂ ਲੈ ਕੇ ਅੱਜ ਤਕ ਸਿਰਫ਼ ਤਿੰਨ ਵਾਰ ਹੀ ਕਾਂਗਰਸ ਜਿੱਤ ਸਕੀ ਹੈ। ਸੀਪੀਆਈ ਵੀ ਦੋ ਵਾਰ ਇਸ ਹਲਕੇ ਤੋਂ 1969 ਤੇ 1977 ’ਚ ਜਿੱਤੀ ਸੀ। 1977, 1980 ਤੇ 1985 ’ਚ ਲਗਾਤਾਰ ਅਕਾਲੀ ਦਲ ਕਾਬਿਜ਼ ਰਿਹਾ, ਜਦਕਿ 1992 ’ਚ ਕਾਂਗਰਸ ਦੇ ਗੁਰਨਾਮ ਸਿੰਘ ਨੇ ਚੋਣ ਜਿੱਤੀ ਸੀ। ਇਸ ਤੋਂ ਬਾਅਦ 1997 ਤੋਂ ਲੈ ਕੇ 2017 ਤਕ ਪ੍ਰਕਾਸ਼ ਸਿੰਘ ਬਾਦਲ ਹੀ ਲਗਾਤਾਰ ਪੰਜ ਵਾਰ ਚੋਣ ਜਿੱਤੇ ਹਨ। ਇਸ ਵਾਰ ਲੰਬੀ ਹਲਕੇ ਦਾ ਮੁਕਾਬਲਾ ਕਾਫ਼ੀ ਦਿਲਚਸਪ ਹੋਣ ਵਾਲਾ ਹੈ, ਕਿਉਂਕਿ ਭਾਜਪਾ ਵੱਖ ਤੋਂ ਆਪਣਾ ਉਮੀਦਵਾਰ ਚੋਣ ਮੈਦਾਨ ’ਚ ਉਤਾਰਣ ਵਾਲੀ ਹੈ। ਆਮ ਆਦਮੀ ਪਾਰਟੀ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ ਉਮੀਦਵਾਰ ਐਲਾਨ ਦਿੱਤਾ ਹੈ।

1962 : ਉਜਾਗਰ ਸਿੰਘ, ਕਾਂਗਰਸ

1967 : ਸ਼ਿਵ ਚੰਦ, ਕਾਂਗਰਸ

1969 : ਦਾਨਾ ਰਾਮ, ਸੀਪੀਆਈ

1972 : ਦਾਨਾ ਰਾਮ, ਸੀਪੀਆਈ

1977 : ਗੁਰਦਾਸ ਸਿੰਘ, ਅਕਾਲੀ ਦਲ

1980 : ਹਰਦੀਪਇੰਦਰ ਸਿੰਘ, ਅਕਾਲੀ ਦਲ

1985 : ਹਰਦੀਪਇੰਦਰ ਸਿੰਘ, ਅਕਾਲੀ ਦਲ

1992 : ਗੁਰਨਾਮ ਸਿੰਘ, ਕਾਂਗਰਸ

1997 : ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ

2002 : ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ

2007 : ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ

2012 : ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ

2017 : ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ

Related posts

ਨਵਜੋਤ ਕੌਰ ਨੇ ‘ਸੁੱਘੜ ਸੁਨੱਖੀ ਮੁਟਿਆਰ’, ਵਿਸ਼ਵਪ੍ਰੀਤ ਕੌਰ ਨੇ ‘ਰੂਪ ਦੀ ਰਾਣੀ’ ਤੇ ਅਰਪਨਜੋਤ ਕੌਰ ਨੇ ‘ਗੁਣਵੰਤੀ ਮੁਟਿਆਰ’ ਖਿਤਾਬ ਜਿੱਤਿਆ

ਖ਼ਾਲਸਾ ਹਾਕੀ ਅਕੈਡਮੀ ਨੇ ‘ਤੀਜੇ ਹਾਕੀ ਇੰਡੀਆ ਸਬ-ਜੂਨੀਅਰ ਮਹਿਲਾ ਅਕੈਡਮੀ ਚੈਂਪੀਅਨਸ਼ਿਪ’ ’ਚ ਚਾਂਦੀ ਦਾ ਤਗਮਾ ਜਿੱਤਿਆ

ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਕੰਪਲੈਕਸ ਲੋਕਾਂ ਲਈ 29 ਤੱਕ ਖੁੱਲ੍ਹਾ ਰਹੇਗਾ