ਸਾਹਿਤਕਾਰ ਅਤੇ ਸਮਾਜ ਸੁਧਾਰਕ, ਗਿਆਨੀ ਗੁਰਮੁਖ ਸਿੰਘ ਮੁਸਾਫ਼ਰ      

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਦੁਨੀਆਂ ਤੇ ਕਈ ਅਜਿਹੇ ਇੰਨਸਾਨ ਜਨਮ ਲੈਂਦੇ ਹਨ ਉਹ ਆਪਣੇ ਜੀਵਨ ਵਿਚ ਵਿਚਰਦੇ ਹੋਏ ਸਮਾਜ ਵਿਚ ਚੱਲ ਰਹੀਆਂ ਉਣਤਾਈਆਂ ਅਤੇ ਧਕੇਸ਼ਾਹੀਆਂ ਵਿਰੁੱਧ ਸੰਘਰਸ਼ ਵਿੱਡ ਕੇ ਸਮਾਜ ਸੁਧਾਰ ਦੇ ਚੱਲ ਰਹੇ ਸੰਘਾਰਸ਼ਾਂ ਵਿਚ ਸਭ ਤੋਂ ਅਗੇ ਹੋ ਕੇ ਹਿੱਸਾ ਲੈਂਦੇ ਹਨ। ਅਜਿਹੇ ਵਿਆਕਤੀਆਂ ਵਿਚ ਇਕ ਨਾਮ ਗਿਆਨੀ ਗੁਰਮਖ ਸਿੰਘ ਦਾ ਹੈ।

ਗਿਆਨੀ ਗੁਰਮਖ ਸਿੰਘ ਦਾ ਜਨਮ ਸ੍ਰ. ਸੁਜਾਨ ਸਿੰਘ ਦੇ ਘਰ ਪਿੰਡ ਅਧਵਾਲ ਜ਼ਿਲਾ ਕੈਬਲਪੁਰ ਪੋਠੋਹਾਰ ਦੇ ਇਲਾਕੇ (ਪੰਛਮੀ ਪੰਜਾਬ) ਵਿਚ 15 ਜਨਵਰੀ 1899 ਨੂੰ ਹੋਇਆ। ਉਹਨਾਂ ਦੇ ਪਿਤਾ ਖੇਤੀ ਬਾੜੀ ਕਰਦੇ ਸਨ। ਗੁਰਮੁਖ ਸਿੰਘ ਨੇ ਮੁੱਡਲੀ ਸਿਖਿਆ ਪਿੰਡ ਤੋਂ ਪ੍ਰਾਪਤ ਕਰਕੇ ਮਿਡਲ ਰਾਵਲਪਿੰਡੀ ਤੋਂ ਪਾਸ ਕੀਤੀ। ਉਥੇ ਹੀ ਜੇ. ਵੀ. ਦੀ ਪ੍ਰੀਖਿਆ ਪਾਸ ਕਰਕੇ 1918 ਵਿਚ ਪਹਿਲਾਂ ਜ਼ਿਲ੍ਹਾ ਬੋਰਡ ਚਕਰੀ ਦੇ ਸਕੂਲ ਵਿਚ ਅਤੇ ਪਿਛੋ ਪਿੰਡ ਕਾਲਰ ਤਹਿਸੀਲ ਕਹੂਟਾ ਜ਼ਿਲ੍ਹਾ ਰਾਵਲਪਿੰਡੀ ਦੇ ਹਾਈ ਸਕੂਲ ਵਿਚ ਅਧਿਆਪਕ ਲਗ ਗਏ। ਇਥੇ ਹੀ ਕੁਝ ਸਮਾਂ ਮਾਸਟਰ ਤਾਰਾ ਸਿੰਘ ਨਾਲ ਪੜ੍ਹਾਉਣ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਬਸਾਲੀ ਵਿਚ ਵਰਨੈਕੁਲਰ ਅਧਿਆਪਕ ਦੀ ਨੌਕਰੀ ਕਰਨ ਲਗ ਪਏ।
ਗਿਆਨੀ ਗੁਰਮਖ ਸਿੰਘ ਮੁਸਾਫ਼ਰ ਦੇ ਜੀਵਨ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਉਹ ਇਕ ਪੰਜਾਬੀ ਕਵੀ ਉਘੇ ਕਹਾਣੀਕਾਰ ਗੁਰਦੁਆਰਿਆਂ ਦੀ ਮਰਯਾਦਾ ਕਾਇਮ ਕਰਨ ਖ਼ਾਤਰ ਅਤੇ ਇਹਨਾਂ ਨੂੰ ਆਜ਼ਾਦ ਕਰਵਾਉਣ ਖ਼ਾਤਰ ਚੱਲੀ ਗੁਰਦੁਆਰਾ ਸੁਧਾਰ ਲਹਿਰ ਲਈ ਅੱਗੇ ਹੋ ਕੇ ਸੰਘਰਸ਼ ਕਰਨ ਵਾਲੇ ਅਤੇ ਜੇਲਾਂ ਕਟਣ ਵਾਲੇ ਆਜ਼ਾਦੀ ਘੁਲਾਟੀਏ ਅਤੇ ਸਿਆਸਤਦਾਨ ਸਨ।
1919 ਵਿਚ ਜ਼ਲਿਆ ਵਾਲੇ ਬਾਗ਼ ਦੇ ਖੂਨੀ ਸਾਕੇ ਅਤੇ ਫ਼ਰਵਰੀ 1921 ਵਿਚ ਹੋਏ ਸ੍ਰੀ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਦੀ ਗਿਆਨੀ ਗੁਰਮਖ ਸਿੰਘ ਮੁਸਾਫ਼ਰ ਦੇ ਮਨ ਨੂੰ ਅਜਿਹੀ ਠੇਸ ਲੱਗੀ ਕੇ ਉਹਨਾਂ ਨੇ ਨੌਕਰੀ ਤਿਆਗ ਕੇ ਸਿਖਾਂ ਵਲੋਂ ਚਲਾਈ ਗੁਰਦੁਆਰਾ ਸੁਧਾਰ ਲਹਿਰ ਵਿਚ ਕੁੱਦ ਪਏ।
ਗਿਆਨੀ ਗੂਰਮਖ ਸਿੰਘ ਮੁਸਾਫ਼ਰ ਨੇ 1922 ਵਿਚ ਗੁਰੂ ਕੇ ਬਾਗ਼ ਦੇ ਮੋਰਚੇ ਵਿਚ ਗ੍ਰਿਫ਼ਤਾਰੀ ਦਿੱਤੀ ਅਤੇ ਕੈਦ ਕੱਟੀ। ਗਿਆਨੀ ਜੀ 1930 ਵਿਚ ਇਕ ਸਾਲ ਲਈ ਸਿੱਖਾਂ ਦੇ ਸਰਵਉਚ ਅਸਥਾਨ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਰਹੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਜੋਂ ਸੇਵਾ ਨਿਭਾਈ। ਗੁਰਦੁਆਰਾ ਸੁਧਾਰ ਲਹਿਰ ਲਈ ਜਿੰਨੇ ਵੀ ਮੋਰਚੇ ਲੱਗੇ ਉਹਨਾਂ ਸਾਰਿਆਂ ਵਿਚ ਗਿਆਨੀ ਜੀ ਨੇ ਅੱਗੇ ਹੋ ਕੇ ਹਿੱਸਾ ਲਿਆ। ਅਾਜ਼ਾਦੀ ਲਹਿਰ ਦੀਆਂ ਲੜਾਈਆਂ ਵੀ ਉਹਨਾਂ ਨੇ ਮੂਹਰੇ ਹੋ ਕੇ ਲੜੀਆਂ।ਗਿਆਨੀ ਗੁਰਮਖ ਸਿੰਘ ਮੁਸਾਫ਼ਰ ਕਹਿੰਦੇ ਹੁੰਦੇ ਸਨ ਕੇ ਨਾਂ ਤਾਂ ਮੈਨੂੰ  ਜੇਲ ਜਾਣ ਦਾ ਦੁੱਖ ਹੈ ਅਤੇ ਨਾਂ ਹੀ ਜੇਲ ਤੋਂ ਰਿਹਾਅ ਹੋਣ ਦੀ ਖੁਸ਼ੀ ਹੈ ਕਿਉਕੇ ਮੈਂ ਜੇਲ ਵਿਚ ਦੁਬਾਰਾ ਵਾਪਸ ਆ ਜਾਣਾ ਹੈ।
1947 ਵਿਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਗਿਆਨੀ ਜੀ ਦਾ ਅੰਦੋਲਨ ਜੀਵਨ ਖ਼ਤਮ ਅਤੇ ਰਾਜਨੀਤਕ ਸਫਰ ਸ਼ੁਰੂ ਹੋਇਆ। ਆਪ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ 1949 ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਚੁਣੇ ਗਏ।
ਗਿਆਨੀ ਗੁਰਮਖ ਸਿਘ 1952 ਤੋਂ 1966 ਤੱਕ ਤਿੰਨ ਵਾਰ ਕਾਗਰਸ ਪਾਰਟੀ ਵਲੋਂ ਲੋਕ ਸਭਾ ਮੈਂਬਰ ਚੁਣੇ ਗਏ ਅਤੇ 1966 ਤੋਂ 1976 ਤੱਕ ਦੋ ਵਾਰ ਰਾਜ ਸਭਾ ਦੇ ਮੈਬਰ ਚੁਣੇ ਗਏ।
1 ਨਵੰਬਰ 1966 ਨੂੰ ਜਦੋ ਪੰਜਾਬੀ ਸੂਬਾ ਹੋਂਦ ਵਿਚ ਆਇਆ ਤਾਂ ਗਿਆਨੀ ਜੀ 1 ਨਵੰਬਰ 1966 ਤੋਂ 8 ਮਾਰਚ 1967 ਤੱਕ ਪੰਜਾਬ ਦੇ ਮੁਖ ਮੰਤਰੀ ਰਹੇ।
ਗਿਆਨੀ ਜੀ ਦਾ ਸਾਹਿਤਕ ਖੇਤਰ ਵਿਚ ਬਹੁਤ ਵੱਡਾ ਨਾਮ ਹੈ। ਉਹ ਰਾਜਨੀਤੀ ਨਾਲੋ ਸਾਹਿਤ ਨੂੰ ਜਿਆਦਾ ਪਿਆਰ ਕਰਦੇ ਸਨ ਅਤੇ ਸਾਹਿਤਕਾਰਾਂ ਦਾ ਵੀ ਬਹੁਤ ਜਿਆਦਾ ਸਤਿਕਾਰ ਕਰਦੇ ਸਨ। ਉਹਨਾਂ ਨੇ ਨੌ ਕਾਵਿ ਸੰਗ੍ਰਹਿ ਸਬਰ ਦੇ ਬਾਣ, ਪ੍ਰੇਮ ਬਾਣ, ਜੀਵਨ ਪੰਥ, ਮੁਸਾਫ਼ਰੀਆ, ਟੁਟੇ ਖੰਬ, ਕਾਵਿ ਸਨੇਹੇ, ਸਹਿਜ ਸੇਤੀ, ਵਖਰਾ ਵਖਰਾ ਕਤਰਾ ਕਤਰਾ ਅਤੇ ਦੂਰ ਨੇੜੇ ਲਿਖੇ। ਉਹਨਾਂ ਨੇ ਕਹਾਣੀ ਸੰਗ੍ਰਹਿ ਵਖਰੀ ਦੁਨੀਆਂ, ਆਲਣੇ ਦੇ ਵੋਟ, ਕੰਧਾ ਬੋਲ ਪਈਆਂ, ਸਤਾਈ ਜਨਵਰੀ, ਗਟਾਰ, ਸਭ ਅੱਛਾ, ਸਸਤਾ ਤਮਾਸ਼ਾ, ਅੱਲ੍ਹਾ ਵਾਲੇ, ਅਤੇ ਉਰਵਾਰ ਪਾਰ ਵੀ ਲਿਖੇ।
ਗਿਆਨੀ ਜੀ ਨੂੰ ਅਕਾਲ ਚਲਾਣੇ ਪਿਛੋ ਪਦਮ ਵਿਭੂਸ਼ਣ ਨਾਲ ਸਨਮਾਨਿਆ ਗਿਆ। ਗਿਆਨੀ ਜੀ ਨੇ ਤਿੰਨ ਜੀਵਨੀਆਂ ਅਤੇ ਇਕ ਸੰਖੇਪ ਜੀਵਨੀ ਲਿਖੀ।
18 ਜਨਵਰੀ 1976 ਨੂੰ 87 ਸਾਲ ਦੀ ਉਮਰ ਵਿਚ ਨਵੀ ਦਿੱਲੀ ਵਿਖੇ ਗਿਆਨੀ  ਗੁਰਮਖ ਸਿੰਘ ਮੁਸਾਫ਼ਰ ਦੀ ਮੌਤ ਹੋ ਗਈ।

Related posts

ਨੋਇਡਾ ਇੰਟਰਨੈਸ਼ਨਲ ਹਵਾਈ ਅੱਡੇ ਦੇ ਪਹਿਲੇ ਪੜਾਅ ਦਾ ਉਦਘਾਟਨ

ਤੇਲ ਸੰਕਟ ਨਾਲ ਨਜਿੱਠਣ ਦੇ ਲਈ ਆਸਟ੍ਰੇਲੀਆ ਵਲੋਂ ਨਵੇਂ ਉਪਾਆਂ ਦੀ ਤਿਆਰੀ !

ਈਰਾਨ ਵਿੱਚ 27 ਦਿਨਾਂ ਦੌਰਾਨ 1,500 ਤੋਂ ਵੱਧ ਮੌਤਾਂ, 3.2 ਮਿਲੀਅਨ ਲੋਕ ਉੱਜੜ ਗਏ