ਸਿਏਰਾ ਲਿਓਨ ’ਚ ਵੱਡਾ ਹਾਦਸਾ, ਤੇਲ ਟੈਂਕਰ ’ਚ ਧਮਾਕੇ ਨਾਲ 100 ਤੋਂ ਜ਼ਿਆਦਾ ਲੋਕਾਂ ਦੀ ਮੌਤ

ਫ੍ਰੀਟਾਊਨ – ਸਿਏਰਾ ਲਿਓਨ ਦੀ ਰਾਜਧਾਨੀ ਫ੍ਰੀਟਾਊਨ ਨੇੜੇ ਇਕ ਤੇਲ ਟੈਂਕਰ ’ਚ ਧਮਾਕਾ ਹੋਣ ਨਾਲ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਸਮਾਚਾਰ ਏਜੰਸੀ ਏਐੱਨਆਈ ਅਨੁਸਾਰ, ਇਸ ’ਚ ਦਰਜਨਾਂ ਵਿਅਕਤੀ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ, ਟੈਂਕਰ ’ਚ ਲੀਕੇਜ ਤੋਂ ਬਾਅਦ ਇੱਥੇ ਤੇਲ ਲੈਣ ਲਈ ਲੋਕਾਂ ਦੀ ਭੀੜ ਲੱਗ ਗਈ। ਫ੍ਰੀਟਾਊਨ ਦੇ ਪੂਰਬ ’ਚ ਉਪਨਗਰ ਵੈÇਲੰਗਟਨ ’ਚ ਇਕ ਬੱਸ ਦੇ ਟੈਂਕਰ ਨਾਲ ਟਕਰਾਉਣ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਇਹ ਧਮਾਕਾ ਹੋਇਆ। ਕਨਾਟ ਹਸਪਤਾਲ ਦੇ ਮੁਰਦਾਘਰ ’ਚ ਸ਼ਨਿਚਰਵਾਰ ਸਵੇਰੇ ਤਕ 92 ਲਾਸ਼ਾਂ ਲਿਆਂਦੇ ਜਾਣ ਦੀ ਸੂਚਨਾ ਹੈ। ਸਟਾਫ਼ ਮੈਂਬਰ ਫੋਡੇ ਮੂਸਾ ਅਨੁਸਾਰ, ਗੰਭੀਰ ਸੜੇ ਹੋਏ ਲਗਭਗ 30 ਪੀੜਤਾਂ ਦੇ ਬਚਣ ਦੀ ਉਮੀਦ ਨਹੀਂ ਹੈ।

ਜ਼ਖ਼ਮੀਆਂ ਦੇ ਕੱਪੜੇ ਧਮਾਕੇ ਤੋਂਬਾਅਦ ਅੱਗ ’ਚ ਸੜ ਗਏ ਸਨ। ਉਹ ਸਟਰੈਚਰ ’ਤੇ ਪਏ ਸਨ। ਧਮਾਕੇ ਤੋਂ ਬਾਅਦ ਸਮਾਚਾਰ ਏਜੰਸੀ ਐਸੋਸੀਏਟਿਡ ਪ੍ਰੈੱਸ ਵੱਲੋਂ ਪ੍ਰਾਪਤ ਵੀਡੀਓ ’ਚ ਰਾਤ ਨੂੰ ਵਿਸ਼ਾਲ ਅੱਗ ਦਾ ਗੋਲਾ ਬਲਦਾ ਹੋਇਆ ਦਿਖਾਈ ਦੇ ਰਿਹਾ ਹੈ, ਜਦੋਂਕਿ ਗੰਭੀਰ ਰੂਪ ’ਚ ਝੁਲਸੇ ਕੁਝ ਲੋਕ ਦਰਦ ਨਾਲ ਚੀਕ ਰਹੇ ਸਨ। ਰਾਸ਼ਟਰਪਤੀ ਜੂਲੀਅਸ ਮਾਡਾ ਬਾਇਓ ਸੰਯੁਕਤ ਰਾਸ਼ਟਰ ਜਲਵਾਯੂ ਵਾਰਤਾ ’ਚ ਹਿੱਸਾ ਲੈਣ ਲਈ ਸਕਾਟਲੈਂਡ ’ਚ ਹਨ। ਉਨ੍ਹਾਂ ਨੇ ਹਾਦਸੇ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਟਵੀਟ ਕਰਕੇ ਕਿਹਾ, ‘ਜਿਨ੍ਹਾਂ ਪਰਿਵਾਰਾਂ ਨੇ ਆਪਣਿਆਂ ਨੂੰ ਗੁਆ ਦਿੱਤਾ ਹੈ, ਅਤੇ ਜੋ ਲੋਕ ਝੁਲਸ ਗਏ ਹਨ, ਉਨ੍ਹਾਂ ਨਾਲ ਮੇਰੀ ਡੂੰਘੀ ਹਮਦਰਦੀ ਹੈ।’

Related posts

ਫਰਾਂਸ ‘ਚ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ਦੋਸ਼ੀ ਕਰਾਰ

ਅਮਰੀਕਾ ਵਲੋਂ ਭਾਰਤ-ਫਰਾਂਸ ਸੋਲਰ ਗੱਠਜੋੜ ਸਮੇਤ 66 ਅੰਤਰਰਾਸ਼ਟਰੀ ਸੰਗਠਨਾਂ ਤੋਂ ਕੀਤੀ ਤੌਬਾ

ਬਰਤਾਨੀਆਂ ‘ਚ ਗੈਰਕਾਨੂੰਨੀ ਪ੍ਰਵਾਸੀਆਂ ‘ਤੇ ਸਖਤੀ : ਮੋਬਾਇਲ ਫੋਨ ਜ਼ਬਤ ਕੀਤਾ ਜਾ ਸਕਦਾ