ਸਿਹਤ ਉਪਰ ਮਾੜਾ ਪ੍ਰਭਾਵ ਪਾਉਣ ਵਾਲੀਆਂ ਚੀਜ਼ਾਂ ਤੋ ਗੁਰੇਜ਼ ਕਰਣਾ ਚਾਹੀਦਾ !

ਵਾਤਾਵਰਣ।

ਲੇਖਕ: ਗੁਰਮੀਤ ਸਿੰਘ ਵੇਰਕਾ, ਐਮ ਏ ਪੁਲਿਸ ਐਡਮਨਿਸਟਰੇਸਨ, ਸੇਵਾ-ਮੁਕਤ ਪੁਲਿਸ ਇੰਸਪੈਕਟਰ।

ਵਿਸਵ ਵਾਤਾਵਰਣ ਦਿਨ 5 ਜੂਨ ਨੂੰ ਪਰਦੂਸ਼ਨ ਤੋ ਬਚਣ ਲਈ ਪੂਰੇ ਵਿਸਵ ਵਿੱਚ ਮਨਾ ਜਾਗਰੂਕ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਪਰਦੂਸ਼ਨ ਸਬੰਧੀ ਵਿਸ਼ਵ ਸਿਹਤ ਦਿਵਸ ਹਰ ਸਾਲ 7 ਅਪ੍ਰੈਲ ਨੂੰ ਸਾਰੀ ਦੁੱਨੀਆਂ ਵਿੱਚ ਮਨਾਇਆਂ ਜਾਂਦਾ ਹੈ। ਇਹ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਣ ਲਈ ਮਨਾਇਆਂ ਜਾਂਦਾ ਹੈ। ਵਿਸ਼ਵ ਸਿਹਤ ਸਗੰਠਨ ਨੇ 1948 ਵਿੱਚ ਪਹਿਲੀ ਸਿਹਤ ਸਭਾ ਦੀ ਮੀਟਿੰਗ ਬਲਾਈ। ਇਹ ਨਿਰਣਾ ਲਿਆ ਕੇ ਹਰ ਸਾਲ ਮਨਾਇਆਂ ਜਾਵੇਗਾ। ਵਿਸ਼ਵ ਦੇ ਲੋਕਾ ਦੀ ਸਿਹਤ ਸੰਬੰਧੀ ਸੈਮੀਨਰ ਗੋਸ਼ਟੀਆਂ,ਨੁੱਕੜ ਨਾਟਕ ਕਰਵਾ ਲੋਕਾ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਦਾ ਮਾਟੋ ਇਹ ਰਿਹਾ ਹੈ ਕੇ ਤੰਦਰੁਸਤੀ ਦੁੱਨੀਆਂ ਵਿੱਚ ਜੀਵਣ ਜੀਣ ਵਾਸਤੇ ਬਹੁਤ ਜਰੂਰੀ ਹੈ। ਇਸ ਲਈ ਹਰ ਮਨੁੱਖ ਨੂੰ ਚੰਗੇ ਖਾਣ ਪੀਣ,ਸਾਫ ਸਫਾਈ,ਅਤੇ ਕਸਰਤ ਨਾਲ ਸਰੀਰ ਨੂੰ ਤੰਦਰੁਸਤ ਕਰਣ ਦੇ ਯਤਨ ਕਰਣੇ ਚਾਹੀਦੇ ਹਨ। ਹਰ ਸਾਲ ਲੋਕਾਂ ਨੂੰ ਚੰਗੀ ਸਿਹਤ,ਖਾਣ ਪੀਣ ਦੇ ਚੰਗੇ ਅਸੂਲ,ਅਤੇ ਬੀਮਾਰੀ ਤੋ ਬਚਣ ਵਾਲੀਆਂ ਸਾਵਧਾਨੀਆਂ ਜਾਣੂ ਬਾਰੇ ਕਰਵਾਉਣਾ। ਕਸਰਤ ਨਾਲ ਅਸੀਂ ਅਨੇਕਾਂ ਬੀਮਾਰੀਆ ਤੋਂ ਬਚ ਸਕਦੇ ਹਾਂ। ਜੰਕ ਫੂਡ ਤੋਂ ਦੂਰ ਰਹਿਣਾ ਚਾਹੀਦਾ ਹੈ। ਵਿਸ਼ਵ ਸਿਹਤ ਦਿਵਸ ਦਾ ਮੇਨ ਮਕਸਦ ਲੋਕਾ ਨੂ ਆਪਣੀ ਸਿਹਤ ਬਾਰੇ ਜਾਗਰੂਕ ਕਰਣ ਦੀ ਲੋੜ ਹੈ। ਸਾਨੂੰ ਸਿਹਤ ਉਪਰ ਮਾੜਾ ਪ੍ਰਭਾਵ ਪਾਉਣ ਵਾਲੀਆਂ ਚੀਜ਼ਾਂ ਤੋ ਗੁਰੇਜ਼ ਕਰਣਾ ਚਾਹੀਦਾ ਹੈ।

ਇਸ ਸਾਲ ਦਾ ਥੀਮ “ਮੇਰੀ ਸਿਹਤ ਮੇਰਾ ਹੱਕ” ਹੈ, ਜਿਸ ਦਾ ਉਦੇਸ਼ ਸਿਹਤ ਸੇਵਾਵਾਂ ਨੂੰ ਹਰ ਕਿਸੇ ਲਈ ਬਨਿਆਦੀ ਤੌਰ ਤੇ ਪਹੁੰਚਯੋਗ ਬਣਾਉਣਾ ਹੈ। ਪੰਜਾਬ ਦੇ ਕਈ ਸ਼ਹਿਰਾਂ ‘ਚ ਟਿਊਬਲਾਂ ਵਿੱਚ ਆ ਰਹੇ ਧਰਤੀ ਹੇਠਲੇ ਕਾਲੇ ਰੰਗ ਦੇ ਗੰਦਲ਼ੇ ਪਾਣੀ ਤੇ ਬਾਰਸ਼ ਕਾਰਣ ਡਾਇਰੀਆ ਫੈਲ ਰਿਹਾ ਹੈ। ਅਧਿਕਾਰੀ ਸਮੇ ਸਿਰ ਇਸ ਤੇ ਸੰਜੀਦਾ ਨਹੀ ਹੁੰਦੇ ਹਨ। ਮੁਕਤਸਰ ਬਠਿੰਡਾ,ਫ਼ਿਰੋਜ਼ਪੁਰ,ਬਠਿੰਡਾ ਗੰਦਲੇ ਪਾਣੀ ਪੀਣ ਨਾਲ ਕੈਂਸਰ ਦੀ ਲਪੇਟ ‘ ਚ ਹੈ। ਜਦੋਂ ਵੀ ਚੋਣਾਂ ਆਉਦੀਆਂ ਹਨ ਰਾਜਨੀਤਕ ਪਾਰਟੀਆਂ ਦਾ ਮੁੱਦਾ ਪਰਦੂਸ਼ਨ ਸੰਬੰਧੀ ਨਹੀਂ ਬਣਦਾ। ਬਸ ਮੁੱਫਤ ਦੀਆਂ ਰਿਉੜੀਆ ਵੰਡੀਆਂ ਜਾਂਦੀਆਂ ਹਨ। ਮਨੁੱਖੀ ਜੀਵ ਲਈ ਜਲ ਹਵਾ ਪਾਣੀ ਵੱਡੀ ਚਣੌਤੀ ਹੈ। ਧਰਤੀ ਹੇਠਲਾ ਅਸ਼ੁੱਧੀ ਪਾਣੀ ਸਿਆਸੀ ਪਾਰਟੀਆਂ ਵਿੱਚ ਕਦੀ ਵੀ ਮੁੱਦਾ ਨਹੀ ਬਣਦਾ। ਮਾਲਵੇ ਦੇ ਲੋਕ ਕਈ ਬੀਮਾਰੀਆਂ ਨਾਲ ਪੀੜ੍ਹਤ ਹਨ। ਪੈਦਾ ਹੋ ਰਹੇ ਹਨ ਅਪੰਗ ਬੱਚੇ, ਕਈ ਬੀਮਾਰੀਆਂ ਲੱਗ ਰਹੀਆ ਹਨ। ਬਹੁਤੇ ਬੱਚੇ ਗੰਭੀਰ ਬੀਮਾਰੀਆਂ ਨਾਲ ਪੀੜ੍ਹਤ ਹਨ। ਖਾਣ ਪੀਣ ਵਾਲੀਆਂ ਵਸਤਾਂ ਵਿੱਚ ਯੂਰੇਨੀਆਮ ਦੀ ਮਾਤਰਾ ਬਨਿਆਦੀ ਤੌਰ ‘ਤੇ ਜਿਆਦਾ ਹੈ। ਦਿੱਲੀ ਨੂੰ ਦੁਨੀਆਂ ਦੇ ਸਾਰੇ ਸ਼ਹਿਰਾਂ ਵਿੱਚੋਂ ਇੱਕ ਨੰਬਰ ਤੇ ਪਰਦੂਸ਼ਨ ਫਲਾਉਣ ਵਾਲਾ ਸ਼ਹਿਰ ਤੇ ਭਾਰਤ ਤੀਸਰੇ ਨੰਬਰ ਤੇ ਆਉਣ ਬਾਰੇ ਪਿੱਛੇ ਅਖ਼ਬਾਰਾਂ ਨੇ ਵਿਸਥਾਰ ਨਾਲ ਲਿਖ ਚਿੰਤਾਂ ਜਤਾਈ ਸੀ। ਕਾਬਲੇ ਗ਼ੌਰ ਸੀ।ਭਾਰਤ ‘ ਚ ਪਲੀਤ ਹੁੰਦੀ ਹਵਾ ਚਿੰਤਾਂਜਨਕ ਵਿਸ਼ਾ ਹੈ। ਵਿਸ਼ਵ ਵਾਤਾਵਰਣ ਦਿਵਸ ਇਸ ਕਰ ਕੇ ਪੂਰੀ ਦੁਨੀਆ ‘ ਚ ਮਨਾਇਆਂ ਜਾਂਦਾ ਹੈ ਤਾਂ ਜੋ ਇਸ ਧਰਤੀ ਤੇ ਰਹਿਣ ਵਾਲੇ ਹਰ ਪ੍ਰਾਣੀ ਨੂੰ ਵਾਤਾਵਰਣ ਸੰਬੰਧੀ ਜਾਗਰੂਕ ਕੀਤਾ ਜਾ ਸਕੇ। ਵਿਸ਼ਵ ਵਾਤਾਵਰਣ ਮਨਾਉਣ ਦੀ ਉਦੋਂ ਲੋੜ ਪਈ ਜਦੋਂ ਪਾਣੀ ਤੇ ਧਰਤੀ ਦਾ ਪਰਦੂਸ਼ਨ ਚਾਰ ਚੁਫੇਰਿਆਂ ਵੱਧਣ ਲੱਗਾ। ਇਸ ਪਰਦੂਸ਼ਨ ਨੇ ਆਲਮੀ ਪੱਧਰ ਤੇ ਬੜ੍ਹੇ ਬੁਰੇ ਪ੍ਰਭਾਵ ਪਾਏ ਹਨ। ਪਰਦੂਸ਼ਨ ਦੇ ਮਾੜ੍ਹਾ ਪ੍ਰਭਾਵਾਂ ਕਰ ਕੇ ਹੀ ਸਯੁੰਕਤ ਰਾਸ਼ਟਰ ਸੰਸਥਾ ਦੁੱਨੀਆਂ ਭਰ ਦੀਆੰ ਸਰਕਾਰਾਂ ਨੂੰ ਇੱਕ ਮੰਚ ਤੇ ਖੜ੍ਹਾ ਕਰਣ ਲਈ ਕੋਸ਼ਿਸ਼ ਕਰਦੀਆਂ ਹਨ। ਇਸ ਗੰਭੀਰ ਮਸਲੇ ਨੂੰ ਸਮਝਣ ਅਤੇ ਤਲਾਸ਼ਨ ਲਈ ਯਤਨਸ਼ੀਲ ਹਨ।

ਜੇ ਕਰ ਭਾਰਤ ਦੇ ਵਾਤਾਵਰਣ ਦੀ ਗੱਲ ਕਰੀਏ ਦੇਸ਼ ਦੀਆਂ ਸਾਰੀਆਂ ਨਦੀਆਂ, ਦਰਿਆਵਾਂ ਵਿੱਚ ਫੈਕਟਰੀਆਂ ਦਾ ਤੇ ਸ਼ਹਿਰਾਂ ਦਾ ਜਹਰੀਲਾ ਪਾਣੀ ਅੰਨੇ ਵਾਹ ਸੁੱਟਿਆ ਜਾ ਰਿਹਾ ਹੈ। ਆਸਥਾ ਦੇ ਨਾਂ ਤੇ ਸਵਾਹ, ਨਾਰੀਅਲ ਸੁੱਟਿਆ ਜਾ ਰਿਹਾ ਹੈ। ਕੈਮੀਕਲ ਤੇ ਕੀਟਨਾਸ਼ਕ ਦਵਾਈਆ ਦੀ ਵਰਤੋ ਹੋ ਰਹੀ ਹੈ।ਖਾਣ ਵਾਲੇ ਪਦਾਰਥਾ ਨੂੰ ਜਹਰੀਲਾ ਬਣਾ ਦਿੱਤਾ ਹੈ। ਪੰਜਾਬ ਜਿਸ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ। ਇਸੇ ਹੀ ਪਵਿੱਤਰ ਧਰਤੀ ਤੇ ਰਚੇ ਗਏ ਸ੍ਰੀ ਗੁਰੂ ਗ੍ਰੰਥ ਦੇ ਪਹਿਲੇ ਸਲੋਕ, ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਵਿੱਚ ਹੀ ਮਨੁੱਖ ਨੂੰ ਕੁਦਰਤ ਨਾਲ ਜੋੜਿਆ ਹੈ। ਦੁੱਖ ਦੀ ਗੱਲ ਇਸ ਪਾਵਣ ਧਰਤੀ ਤੇ ਵੱਸੇ ਮੁਨਾਫ਼ੇ ਖੋਰ ਲੋਕ ਨੇ ਜਿੱਥੇ ਗੁਰਬਾਣੀ ਦਾ ਉਚਾਰਨ ਹੋਇਆ ਹੈ, ਤੇ ਇਸ ਪਵਿੱਤਰ ਵੇਈਂ ਵਿੱਚ ਗੁਰੂ ਨਾਨਕ ਨੇ ਟੁੱਭੀ ਲਗਾ ਸੱਚ ਖੰਡ ਵਿੱਚ ਗੁਰਬਾਣੀ ਲੈਕੇ ਆਏ ਹਨ।ਉਸ ਪਵਿੱਤਰ ਵੇਈਂ ਨੂੰ ਵੀ ਬਖ਼ਸ਼ਿਆ ਨਹੀਂ ਹੈ,ਪੰਜਾਬ ਦੇ ਜਲ ਸਰੋਤਾਂ ਦੀ ਬਹੁਤ ਹੀ ਮਾੜ੍ਹੀ ਹਾਲਤ ਹੈ। ਜਿਸ ਦੇ ਦਰਿਆ, ਨਦੀ ਨਾਲੇ, ਡਰੇਨ ਆਦਿ ਜ਼ਹਿਰਾਂ ਤੇ ਗੰਦਗੀ ਨਾਲ ਭਰ ਕੇ ਚਲਦੇ ਹਨ। ਪਾਣੀ ਦੇ ਪਰਦੂਸ਼ਨ ਕਾਰਣ ਪਾਣੀ ਦੇ ਜੀਵ ਮਰ ਰਹੇ ਹਨ।ਪੰਜਾਬ ਤੇ ਕੈਂਸਰ ਦੀ ਮਾਰ ਪੈ ਰਹੀ ਹੈ। ਬਠਿੰਡਾ ਤੋਂ ਬੀਕਾਨੇਰ ਜਾਂਦੀ ਟ੍ਰੇਨ ਦਾ ਨਾਂ ਕੈਂਸਰ ਟ੍ਰੇਨ ਪੈ ਗਿਆ ਹੈ।

ਪੈਸੇ ਦੀ ਲਾਲਸਾ ‘ਚ ਮਨੁੱਖ ਨੂੰ ਮਨੁੱਖ ਹੀ ਮਾਰ ਰਿਹਾ ਹੈ। ਦਰੱਖਤ ਵੱਢ ਆਪਣੇ ਪੈਰਾਂ ਤੇ ਆਪ ਕੁਹਾੜ੍ਹਾ ਮਾਰ ਰਿਹਾ ਹੈ। ਪਾਰਲੀਮੈਂਟ ਵਿੱਚ ਕਨੂੰਨ ਪਾਸ ਕਰ ਜੋ ਵਾਤਾਵਰਣ ਨੂੰ ਪਰਦੂਸ਼ਨ ਕਰਦਾ ਹੈ ਕਤਲ ਜਾਂ ਦੰਡ ਮਨੁੱਖੀ ਹੱਤਿਆ ਦਾ ਮੁਕੱਦਮਾ ਦਰਜ ਕਰ ਸਮੇ ਸੀਮਾ ਵਿੱਚ ਚਲਾਨ ਦੇਣਾ ਚਾਹੀਦਾ ਹੈ।ਸ਼ਪੈਸਲ ਕੋਰਟਾਂ ਵਿੱਚ ਇਸ ਦਾ ਫੈਸਲਾ ਫੌਰੀ ਹੋਣਾ ਚਾਹੀਦਾ ਹੈ।ਇਸ ਨਾਲ ਡਰ ਪੈਦਾ ਹੋਵੇਗਾ ਪਰਦੂਸ਼ਨ ਤੋਂ ਰਾਹਿਤ ਮਿਲੇਗੀ। ਮਨੁੱਖ ਇਨ੍ਹਾਂ ਸਵਾਰਥੀ ਹੈ। ਕੋਰੋਨਾ ਕਾਲ ਵਿੱਚ ਜਦੋਂ ਗੱਡੀਆੰ ਬੰਦ ਹੋ ਗਈਆਂ ਵਾਤਾਵਰਣ ਸਾਫ ਹੋ ਗਿਆ ਪਹਾੜ ਦਿਸਨ ਲੱਗ ਪਏ ਸਨ। ਸਰਕਾਰਾ ਨੂੰ ਵਾਤਾਵਰਣ ਸੰਬੰਧੀ ਕੋਈ ਪਰਭਾਵਸਾਲੀ ਯੋਜਨਾ ਵਾਤਾਵਰਣ ਨੂੰ ਸੁੱਧ ਕਰਣ ਲਈ ਬਨਾਉਣੀ ਚਾਹੀਦੀ ਹੈ।

ਵੱਧ ਯੂਰੀਏ ਦਾ ਅਸਰ ਸਿਰਫ ਖੇਤੀ ਤੱਕ ਸੀਮਤ ਨਹੀ ਇਸ ਦਾ ਵੱਡਾ ਹਿੱਸਾ ਮਿੱਟੀ ਵਿੱਚ ਰਿਸਦਾ ਹੈ। ਘੁਲ ਮਿਲ ਕੇ ਜ਼ਮੀਨ ਹੇਠਲੇ ਜਲ ਤੱਕ ਚਲਾ ਜਾਂਦਾ ਹੈ। ਇਸ ਨਾਲ ਪਾਣੀ ਵਿੱਚ ਨਾਈਟਰੇਟ ਦੀ ਮਾਤਰਾ ਵੱਧ ਜਾਂਦੀ ਹੈ। ਜੋ ਕਿ ਪਾਣੀ ਨੂੰ ਦੂਸ਼ਤ ਕਰਦੀ ਹੈ। ਇਸ ਲਈ ਉਤਪਾਦਨ ਦੇ ਵਧਾਉਣ ਨਾਲ ਦੇ ਨਾਲ ਨਾਲ ਹੁਣ ਮਿੱਟੀ ਬਚਾਉਣ ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਮੰਡਲ ਨੇ ਦਿੱਲੀ ਵਿੱਚ ਐਨਸੀਆਰ ਖੇਤਰ ਵਿੱਚ ਹਵਾ ਪਰਦੂਸ਼ਨ ਨੂੰ ਘੱਟ ਕਰਣ ਲਈ ਅਤੇ ਸਾਫ ਸੁਥਰੀ ਆਵਾਜ਼ਾਈ  ਨੂੰ ਉਤਸ਼ਾਹਤ ਕਰਣ ਦੇ ਉਦੇਸ ਨਾਲ ਇੱਕ ਇਤਹਾਸਕ ਦੋ ਸਾਲਾ ਯੋਜਨਾਂ ਨੂੰ ਮੰਨਜੂਰੀ ਦਿੱਤੀ ਹੈ। ਇਹ ਯੋਜਨਾ ਦਿੱਲੀ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਅਤੇ ਕੇਦਰ ਸ਼ਾਸਤਰ ਪਰਦੇਸਾ ਦੇ ਸਹਿਯੋਗ ਨਾਲ ਕੀਤੀ ਜਾਵੇਗੀ। ਇਸ ਮਹਿੰਮ ਨਾਲ ਵਾਤਾਵਰਣ ਸੁੱਧ ਕਰਣ ਵਿੱਚ ਮਦਦ ਮਿਲੇਗੀ ਤੇ ਪਰਦੂਸ਼ਨ ਤੇ ਵੀ ਕੰਟਰੌਲ ਹੋਵੇਗਾ।

Related posts

ਕੀ ਭਾਰਤ ਨੂੰ ਇੱਕ ਹੋਰ ‘ਆਜ਼ਾਦੀ ਅੰਦੋਲਨ’ਦੀ ਲੋੜ ਹੈ?

ਪੰਜਾਬ ਦੇ ਲੋਕ ਕੁੜੀਆਂ ਦੀ ਸਿੱਖਿਆ ‘ਤੇ ਘੱਟ ਖਰਚ ਕਰਦੇ ਹਨ

ਇੱਛਾ ਅਤੇ ਪੁਨਰਜਨਮ