ਸੁਰੱਖਿਆ ਮੁੱਦੇ ਤੇ ਦੋਹਾਂ ਸਦਨਾਂ ’ਚ ਬਿਆਨ ਦੇਣ ਗ੍ਰਹਿ ਮੰਤਰੀ ਅਮਿਤ ਸ਼ਾਹ :ਖੜਗੇ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਲੋਕ ਸਭਾ ’ਚ ਦਰਸ਼ਕ ਗੈਲਰੀ ਤੋਂ 2 ਨੌਜਵਾਨਾਂ ਦੇ ਸਦਨ ’ਚ ਛਾਲ ਮਾਰਨ ’ਤੇ ਗੰਭੀਰ ਚਿੰਤਾ ਜ਼ਾਹਰ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮੁੱਦੇ ’ਤੇ ਦੋਹਾਂ ਸਦਨਾਂ ’ਚ ਬਿਆਨ ਦੇਣਾ ਚਾਹੀਦਾ। ਸ਼੍ਰੀ ਖੜਗੇ ਨੇ ਕਿਹਾ,’’ਅੱਜ ਸੰਸਦ ’ਚ ਜੋ ਸੁਰੱਖਿਆ ਕੁਤਾਹੀ ਹੋਈ ਹੈ, ਉਹ ਇਕ ਬਹੁਤ ਗੰਭੀਰ ਮਾਮਲਾ ਹੈ। ਅਸੀਂ ਮੰਗ ਕਰਦੇ ਹਾਂ ਕਿ ਗ੍ਰਹਿ ਮੰਤਰੀ ਜੀ ਦੋਹਾਂ ਸਦਨਾਂ ’ਚ ਆ ਕੇ ਇਸ ’ਤੇ ਬਿਆਨ ਦੇਣ। ਇਹ ਪ੍ਰਸ਼ਨ ਹੈ ਕਿ ਇੰਨੇ ਵੱਡੇ ਸੁਰੱਖਿਆ ਮਹਿਕਮੇ ’ਚ ਕਿਵੇਂ 2 ਲੋਕ ਅੰਦਰ ਆ ਗਏ।’’ ਉਨ੍ਹਾਂ ਕਿਹਾ,’’ਅੱਜ ਹੀ ਅਸੀਂ 22 ਸਾਲ ਪਹਿਲੇ ਹੋਏ ਸੰਸਦ ’ਤੇ ਹਮਲੇ ਨੂੰ, ਸ਼ਹੀਦ ਦਿਵਸ ’ਤੇ, ਜਾਂਬਾਜ਼ ਸੁਰੱਖਿਆ ਕਰਮੀਆਂ ਨੂੰ ਸ਼ਰਧਾਂਜਲੀ ਦਿੱਤੀ ਸੀ।

Related posts

ਭਾਰਤ ਦਾ ਇਲੈਕਟ੍ਰਾਨਿਕਸ ਨਿਰਮਾਣ ਦੇਸ਼ ਦਾ ਤੀਜਾ ਸਭ ਤੋਂ ਵੱਡਾ ਨਿਰਯਾਤ ਬਣ ਗਿਆ

FIH ਮਹਿਲਾ ਨੇਸ਼ਨਜ਼ ਕੱਪ : ਭਾਰਤੀ ਹਾਕੀ ਟੀਮ ਲਗਾਤਾਰ ਤੀਜੀ ਜਿੱਤ ਨਾਲ ਸੈਮੀਫਾਈਨਲ ਵਿੱਚ ਪੁੱਜੀ

ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਨੇ ਨੀਦਰਲੈਂਡ ਨੂੰ ਹਰਾਇਆ