ਰਾਸ਼ਟਰਪਤੀ ਅਹੁਦੇ ਦੀ ਦੌੜ ’ਚ ਟਰੰਪ ਅੱਗੇ, ਹਾਸਲ ਕੀਤੇ 61 ਫ਼ੀਸਦੀ ਵੋਟ

ਵਾਸ਼ਿੰਗਟਨ – ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ਲਈ ਪਾਰਟੀ ਦੀ ਅੰਦਰੂਨੀ ਚੋਣ ਵਿਚ 61 ਫੀਸਦੀ ਵੋਟਾਂ ਹਾਸਲ ਕੀਤੀਆਂ ਹਨ। ਜਦੋਂ ਕਿ ਉਨ੍ਹਾਂ ਦੀ ਪਾਰਟੀ ਦੇ ਅੰਦਰੂਨੀ ਵਿਰੋਧੀ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਅਤੇ ਦੱਖਣੀ ਕੈਰੋਲੀਨਾ ਦੀ ਸਾਬਕਾ ਭਾਰਤੀ ਮੂਲ ਦੀ ਪੰਜਾਬੀ ਗਵਰਨਰ ਨਿੱਕੀ ਹੇਲੀ, ਦੋਵਾਂ ਨੂੰ ਸਿਰਫ਼ 11 ਫੀਸਦੀ ਵੋਟਾਂ ਮਿਲੀਆਂ। ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੂੰ ਸਿਰਫ 5 ਫੀਸਦੀ ਅਤੇ ਨਿਊਜਰਸੀ ਦੇ ਗਵਰਨਰ ਕ੍ਰਿਸ ਕੀਸਟੀ ਨੂੰ ਸਿਰਫ 2 ਫੀਸਦੀ ਹੀ ਵੋਟ ਮਿਲੇ ਹਨ। ਇਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਟਰੰਪ ਖ਼ਿਲਾਫ਼ ਕਈ ਅਪਰਾਧਿਕ ਮਾਮਲਿਆਂ ਦੇ ਬਾਵਜੂਦ ਵੀ ਜ਼ਿਆਦਾਤਰ ਅਮਰੀਕੀ ਅਜੇ ਵੀ ਇਸ 77 ਸਾਲਾ ਦੇ ਨੇਤਾ ਨੂੰ ਪਸੰਦ ਕਰਦੇ ਹਨ।ਇਪਸੋਸ ਨੈਸ਼ਨਲ ਓਪੀਨੀਅਨ ਪੋਲ ਜੋ ਬੀਤੇ ਦਿਨ ਹੋਈ, ਇਸੇ ਤਰ੍ਹਾਂ ਦੇ ਨਤੀਜੇ ਮਿਲੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ‘’ਚ ਵੋਟਰ ਸੂਚੀ ‘’ਚ ਨਾਂ ਦਰਜ ਕਰਵਾਉਣ ਸਮੇਂ ਇਹ ਦੱਸਣਾ ਲਾਜ਼ਮੀ ਹੁੰਦਾ ਹੈ ਕਿ ਵੋਟਰ ਕਿਸ ਪਾਰਟੀ ਦੇ ਹੱਕ ‘’ਚ ਹੈ। ਇਸ ਅਨੁਸਾਰ 52 ਪ੍ਰਤੀਸ਼ਤ ਵੋਟਰਾਂ ਨੇ ਟਰੰਪ ਲਈ ਆਪਣੀ ਵੋਟ ਦਿਖਾਈ ਜਦੋਂ ਉਕਤ ਸੰਸਥਾਵਾਂ ਨੇ ਮੁੱਖ ਸਵਾਲ ਦਾ ਜਵਾਬ ਦਿੱਤਾ ਕਿ ਤੁਸੀਂ ਰਾਸ਼ਟਰਪਤੀ ਲਈ ਕਿਸ ਨੂੰ ਤਰਜੀਹ ਦਿੰਦੇ ਹੋ। ਜਦਕਿ 48 ਫੀਸਦੀ ਲੋਕਾਂ ਨੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਦੇ ਪੱਖ ’ਚ ਸਨ। ਆਬਜ਼ਰਵਰਾਂ ਦਾ ਕਹਿਣਾ ਹੈ ਕਿ ਸਾਲ 2024 ਦੁਨੀਆ ਲਈ ਮਹੱਤਵਪੂਰਨ ਹੋਵੇਗਾ। ਉਹਨਾਂ ਨੂੰ ਯਕੀਨ ਹੈ ਕਿ ਜੇਕਰ ਟਰੰਪ ਜਿੱਤਦਾ ਹੈ ਤਾਂ 2024 ਦੁਨੀਆਂ ਲਈ ਫੈਸਲਾਕੁੰਨ ਹੋਵੇਗਾ।

Related posts

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਨਾਂ ਨੂੰ ਵੀ ਚਿੰਤਾ ‘ਚ ਡੁਬੋ ਦਿੱਤਾ !

ਟਰੰਪ ਦਾ ‘ਗ੍ਰੈਂਡ ਪ੍ਰੋਜੈਕਟ’ : ਕਿਹੋ ਜਿਹਾ ਹੋਵੇਗਾ ‘ਹਾਈਟੈੱਕ ਬੰਕਰ’ ਤੇ ਆਲੀਸ਼ਾਨ ‘ਬਾਲਰੂਮ’ ?

ਇਟਲੀ ‘ਚ 2 ਸਿੱਖਾਂ ਦੇ ਕਤਲ ਤੋਂ ਬਾਅਦ ਵਿਸਾਖੀ ਸਬੰਧੀ ਨਗਰ ਕੀਰਤਨ ਪ੍ਰੋਗ੍ਰਾਮ ਰੱਦ !