ਨਵੀਂ ਦਿੱਲੀ – ਟੀਮ ਇੰਡੀਆ ਨੇ ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੀ ਗਈ ਤਿੰਨ ਮੈਚਾਂ ਦੀ ਟੀ-20 ਸੀਰੀਜ਼ ‘ਤੇ 2-1 ਨਾਲ ਕਬਜ਼ਾ ਕਰ ਲਿਆ। ਪੂਰੇ ਸਮੇਂ ਦੇ ਕਪਤਾਨ ਦੇ ਤੌਰ ‘ਤੇ ਰੋਹਿਤ ਸ਼ਰਮਾ ਨੇ ਲਗਾਤਾਰ ਦਸਵੀਂ ਸੀਰੀਜ਼ ਜਿੱਤੀ ਅਤੇ ਭਾਰਤ ਦੇ ਮੱਧਕ੍ਰਮ ਦੇ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਵੀ ਇਸ ਜਿੱਤ ‘ਚ ਯੋਗਦਾਨ ਦਿੱਤਾ, ਜਿਸ ਨੂੰ ‘ਪਲੇਅਰ ਆਫ ਦਿ ਸੀਰੀਜ਼’ ਦਾ ਖਿਤਾਬ ਦਿੱਤਾ ਗਿਆ। ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਇਹ ਦੂਜੀ ਵਾਰ ਸੀ ਜਦੋਂ ਸੂਰਿਆਕੁਮਾਰ ਯਾਦਵ ਨੇ ਪਲੇਅਰ ਆਫ ਦਿ ਸੀਰੀਜ਼ ਦਾ ਖਿਤਾਬ ਜਿੱਤਿਆ ਸੀ। ਸੂਰਿਆਕੁਮਾਰ ਯਾਦਵ ਨੇ ਇਸ ਤਿੰਨ ਮੈਚਾਂ ਦੀ ਟੀ-20 ਸੀਰੀਜ਼ ‘ਚ ਦੱਖਣੀ ਅਫਰੀਕਾ ਖਿਲਾਫ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸਨੇ ਤਿੰਨ ਮੈਚਾਂ ਦੀਆਂ ਤਿੰਨ ਪਾਰੀਆਂ ਵਿੱਚ 59.50 ਦੀ ਔਸਤ ਨਾਲ 119 ਦੌੜਾਂ ਬਣਾਈਆਂ ਅਤੇ 195.08 ਦਾ ਸਟ੍ਰਾਈਕ ਰੇਟ ਸੀ। ਇਸ ਦੌਰਾਨ ਸੂਰਿਆਕੁਮਾਰ ਦੇ ਬੱਲੇ ਤੋਂ ਦੋ ਅਰਧ ਸੈਂਕੜੇ ਲੱਗੇ ਅਤੇ ਵੱਧ ਤੋਂ ਵੱਧ ਸਕੋਰ 61 ਦੌੜਾਂ ਦਾ ਰਿਹਾ। ਇਨ੍ਹਾਂ ਤਿੰਨ ਮੈਚਾਂ ‘ਚ ਸੂਰਿਆਕੁਮਾਰ ਯਾਦਵ ਨੇ 10 ਚੌਕੇ ਅਤੇ 9 ਛੱਕੇ ਲਗਾਏ।ਉਸ ਨੇ ਤਿੰਨ ਪਾਰੀਆਂ ਵਿੱਚ ਦੱਖਣੀ ਅਫਰੀਕਾ ਵਿਰੁੱਧ 50*, 61, 8 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਕੇਐੱਲ ਰਾਹੁਲ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ‘ਚ ਦੂਜੇ ਨੰਬਰ ‘ਤੇ ਰਿਹਾ ਅਤੇ ਦੋ ਮੈਚਾਂ ‘ਚ 108 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਦੇ ਖਿਲਾਫ ਇਸ ਟੀ-20 ਸੀਰੀਜ਼ ‘ਚ ਸੂਰਿਆਕੁਮਾਰ ਯਾਦਵ ਨੂੰ ‘ਪਲੇਅਰ ਆਫ ਦਿ ਸੀਰੀਜ਼’ ਚੁਣਿਆ ਗਿਆ ਅਤੇ ਇਹ ਟੀ-20 ਫਾਰਮੈਟ ‘ਚ ਦੂਜੀ ਵਾਰ ਖਿਤਾਬ ਜਿੱਤਿਆ। ਇਸ ਦੇ ਨਾਲ ਹੀ ਉਸ ਨੇ ਰੋਹਿਤ ਸ਼ਰਮਾ ਅਤੇ ਯੁਜਵੇਂਦਰ ਚਾਹਲ ਦੀ ਬਰਾਬਰੀ ਵੀ ਕੀਤੀ, ਜੋ ਟੀ-20 ਵਿੱਚ ਦੋ ਵਾਰ ਮੈਨ ਆਫ ਦਾ ਸੀਰੀਜ਼ ਦਾ ਖਿਤਾਬ ਜਿੱਤ ਚੁੱਕੇ ਹਨ। ਵਿਰਾਟ ਕੋਹਲੀ ਨੇ ਭਾਰਤ ਲਈ ਟੀ-20 ‘ਚ ਸਭ ਤੋਂ ਜ਼ਿਆਦਾ ਵਾਰ ‘ਮੈਨ ਆਫ ਦ ਸੀਰੀਜ਼’ ਦਾ ਖਿਤਾਬ ਜਿੱਤਿਆ ਹੈ, ਜਦਕਿ ਭੁਵਨੇਸ਼ਵਰ ਕੁਮਾਰ ਦੂਜੇ ਨੰਬਰ ‘ਤੇ ਹਨ।