ਸ੍ਰੀਲੰਕਾ ਦੇ ਮੰਤਰੀ ਨੇ ਐਲ.ਟੀ.ਟੀ.ਈ. ਨੂੰ ਪਾਬੰਦੀਸ਼ੁਦਾ ਸੂਚੀ ਵਿੱਚ ਰੱਖਣ ਦੇ ਬਿ੍ਰਟੇਨ ਦੇ ਫ਼ੈਸਲੇ ਦੀ ਕੀਤੀ ਸ਼ਲਾਘਾ

ਕੋਲੰਬੋ – ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਲਿਬਰੇਸ਼ਨ ਟਾਈਗਰਜ਼ ਆਫ ਤਾਮਿਲ ਇਲਮ (ਐਲਟੀਟੀਈ) ਨੂੰ ਪਾਬੰਦੀਸ਼ੁਦਾ ਸੂਚੀ ਵਿਚ ਰੱਖਣ ਦੇ ਬਿ੍ਰਟੇਨ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਇਹ ਕਦਮ ਸਾਬਕਾ ਹਥਿਆਰਬੰਦ ਸਮੂਹ ਦੇ ਆਪਣੇ ਪ੍ਰਭਾਵ ਦਾ ਪ੍ਰਤੀਬਿੰਬ ਹੈ। ਟਾਪੂ ਦੇਸ਼ ਇਸ ਨੂੰ ਮੁੜ ਸੁਰਜੀਤ ਕਰਨ ਦੀ ਹਰ ਸਾਜ਼ਿਸ਼ ਨੂੰ ਨਾਕਾਮ ਕਰੇਗਾ।ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇੱਕ ਪੋਸਟ ਵਿੱਚ ਸਾਬਰੀ ਨੇ ਕਿਹਾ ਕਿ ਲਿੱਟੇ ਇੰਟਰਨੈਸ਼ਨਲ ਨੈਟਵਰਕ ਦੀ ਦਿ੍ਰਸ਼ਟੀਕੌਣ ਅਤੇ ਰਣਨੀਤੀ ਵਿਦੇਸ਼ੀ ਸਰਕਾਰਾਂ ਨੂੰ ਇਸ ਪਾਬੰਦੀ ਨੂੰ ਰੱਦ ਕਰਨਵਾਉਣਾ ਹੈ ਤਾਂ ਜੋ ਉਹ ਇਸ ਸਮੂਹ ਨੂੰ ਇੱਕ ਵਾਰ ਫਿਰ ਤੋਂ ਸਥਾਪਿਤ ਕਰ ਸਕਣ। ਸਾਬਰੀ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਸ਼੍ਰੀਲੰਕਾ ਦੇ ਲਿੱਟੇ ਨੂੰ ਪਾਬੰਦੀਸ਼ੁਦਾ ਸੂਚੀ ਵਿੱਚ ਰੱਖਣ ਦੇ ਬਿ੍ਰਟਿਸ਼ ਅਧਿਕਾਰੀਆਂ ਦੇ ਫੈਸਲੇ ਨੇ ਸ਼੍ਰੀਲੰਕਾ ਵਿੱਚ ਆਪਣੇ ਆਪ ਨੂੰ ਦੁਬਾਰਾ ਸਥਾਪਿਤ ਕਰਨ ਦੀਆਂ ਸਮੂਹ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦਿੱਤਾ ਹੈ।ਉਸਨੇ ਕਿਹਾ “ਲਿੱਟੇ ਦੇ ਅੰਤਰਰਾਸ਼ਟਰੀ ਨੈਟਵਰਕ ਦਾ ਦਿ੍ਰਸ਼ਟੀਕੌਣ ਅਤੇ ਰਣਨੀਤੀ ਵਿਦੇਸ਼ੀ ਸਰਕਾਰਾਂ ਨੂੰ ਇਸ ‘ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਉਣ ਲਈ ਮਜਬੂਰ ਕਰਨਾ ਹੈ, ਤਾਂ ਜੋ ਉਹ ਐਲਟੀਟੀਈ ਨੂੰ ਮੁੜ ਸਥਾਪਿਤ ਕਰ ਸਕਣ” । ਬਿ੍ਰਟੇਨ ਦੇ ਪਾਬੰਦੀਸ਼ੁਦਾ ਸੰਗਠਨ ਅਪੀਲ ਕਮਿਸ਼ਨ ਨੇ ਲਿੱਟੇ ‘ਤੇ ਪਾਬੰਦੀ ਹਟਾਉਣ ਦੇ ਖਿਲਾਫ ਫੈਸਲਾ ਸੁਣਾਇਆ ਹੈ। ਇਸ ਸਬੰਧੀ 21 ਜੂਨ ਨੂੰ ਐਲਾਨ ਕੀਤਾ ਗਿਆ ਸੀ। ਲਿੱਟੇ ਸ਼੍ਰੀਲੰਕਾ, ਭਾਰਤ, ਬਿ੍ਰਟੇਨ, ਅਮਰੀਕਾ, ਕੈਨੇਡਾ, ਮਲੇਸ਼ੀਆ ਅਤੇ ਯੂਰਪੀ ਸੰਘ ਦੇ ਦੇਸ਼ਾਂ ਵਿੱਚ ਪਾਬੰਦੀਸ਼ੁਦਾ ਹੈ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?