ਸੰਘਰਸ਼ਾਂ ਨਾਲ ਜੂਝ ਰਹੀ ਦੁਨੀਆਂ ਨੂੰ ਕਲਿੰਗਾ ਜੰਗ ਦਾ ਇਤਿਹਾਸ ਸ਼ਾਂਤੀ ਦਾ ਰਾਹ ਵਿਖਾ ਸਕਦੈ : ਮੁਰਮੂ

ਨਵੀਂ ਦਿੱਲੀ – ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਕਲਿੰਗਾ ਜੰਗ ਦਾ ਇਤਿਹਾਸ ਦੁਨੀਆਂ ਨੂੰ ਸ਼ਾਂਤੀ ਦਾ ਰਸਤਾ ਵਿਖਾ ਸਕਦਾ ਹੈ ਕਿਉਂਕਿ ਦੁਨੀਆਂ ਦੇ ਕੁੱਝ ਹਿੱਸੇ ਸੰਘਰਸ਼ ਦਾ ਸਾਹਮਣਾ ਕਰ ਰਹੇ ਹਨ। ‘ਓਡੀਸ਼ਾ ਪਰਵ’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਲਿੰਗਾ ਜੰਗ ਸਾਨੂੰ ਸਿਖਾਉਂਦਾ ਹੈ ਕਿ ਤਰੱਕੀ ਲਈ ਸ਼ਾਂਤੀ ਜ਼ਰੂਰੀ ਹੈ। ਰਾਸ਼ਟਰਪਤੀ ਭਵਨ ਵਲੋਂ ਜਾਰੀ ਬਿਆਨ ਮੁਤਾਬਕ ਮੁਰਮੂ ਨੇ ਕਿਹਾ, ‘‘ਕਲਿੰਗ ਜੰਗ ਨੇ ਚੰਡਾਸ਼ੋਕ ਨੂੰ ਧਰਮਸ਼ੋਕ ਬਣਾ ਦਿਤਾ ਸੀ। ਇਹ ਜੰਗ ਸਾਨੂੰ ਸਿਖਾਉਂਦਾ ਹੈ ਕਿ ਤਰੱਕੀ ਲਈ ਸ਼ਾਂਤੀ ਜ਼ਰੂਰੀ ਹੈ। ਅੱਜ ਦੁਨੀਆਂ ਦੇ ਕੁੱਝ ਹਿੱਸਿਆਂ ਨੂੰ ਟਕਰਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਓਡੀਸ਼ਾ ਦੇ ਇਤਿਹਾਸ ਦਾ ਕਲਿੰਗਾ ਜੰਗ ਅਧਿਆਇ ਦੁਨੀਆਂ ਨੂੰ ਸ਼ਾਂਤੀ ਦਾ ਰਸਤਾ ਵਿਖਾ ਸਕਦਾ ਹੈ।’’ਕਲਿੰਗਾ ਜੰਗ ਪ੍ਰਾਚੀਨ ਭਾਰਤ ’ਚ ਮੌਰੀਆ ਸਾਮਰਾਜ ਦੇ ਸਮਰਾਟ ਅਸ਼ੋਕ ਅਤੇ ਕਲਿੰਗਾ ਸਾਮਰਾਜ ਦੇ ਸ਼ਾਸਕ ਵਿਚਕਾਰ ਲੜੀ ਗਈ ਸੀ। ਇਤਿਹਾਸਕਾਰਾਂ ਦੇ ਅਨੁਸਾਰ, ਭਿਆਨਕ ਜੰਗ ’ਚ ਘੱਟੋ-ਘੱਟ 100,000 ਲੋਕ ਮਾਰੇ ਗਏ ਸਨ ਅਤੇ 150,000 ਕੈਦੀ ਬਣ ਗਏ ਸਨ। ਸਮਰਾਟ ਅਸ਼ੋਕ ਇਸ ਜੰਗ ਦੇ ਭਿਆਨਕ ਖੂਨ-ਖਰਾਬੇ ਤੋਂ ਬਹੁਤ ਦੁਖੀ ਹੋਇਆ ਅਤੇ ਬੁੱਧ ਧਰਮ ਅਪਣਾ ਲਿਆ। ਇਤਿਹਾਸਕਾਰਾਂ ਨੇ ਚੰਦਸ਼ੋਕ ਨੂੰ ‘ਜ਼ਾਲਮ ਅਸ਼ੋਕ’ ਕਿਹਾ ਹੈ, ਜਦਕਿ ‘ਧਰਮਸ਼ੋਕ’ ਨੂੰ ‘ਨਿਆਂ ਦਾ ਅਸ਼ੋਕ’ ਵੀ ਕਿਹਾ ਗਿਆ ਹੈ

Related posts

ਮੋਦੀ ਨੂੰ ਅੱਤਵਾਦੀ ਕਹਿਣ ‘ਤੇ ਕਾਂਗਰਸ ਪ੍ਰਧਾਨ ਨੂੰ ਚੋਣ ਕਮਿਸ਼ਨ ਵਲੋਂ ਨੋਟਿਸ ਜਾਰੀ !

ਭਾਰਤ ਵਿਰੁੱਧ ਕਿਸੇ ਵੀ ਕਾਰਵਾਈ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ : ਇੰਡੀਅਨ ਆਰਮੀ

21 ਜਾਨਾਂ ਲੈਣ ਵਾਲੀ ਖੂਨੀ ਬੱਸ ਜੋ ਵਾਰ-ਵਾਰ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੀ ਰਹੀ