ਸੰਯੁਕਤ ਰਾਸ਼ਟਰ ‘ਪੁਰਾਣੀ ਕੰਪਨੀ’ ਵਾਂਗ, ਪੂਰੀ ਤਰ੍ਹਾਂ ਬਾਜ਼ਾਰ ਨਾਲ ਤਾਲਮੇਲ ਨਹੀਂ ਰੱਖ ਰਿਹਾ : ਜੈਸ਼ੰਕਰ

ਨਵੀਂ ਦਿੱਲੀ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਪ੍ਰਤੀ ਆਲੋਚਨਾਤਮਕ ਰੁਖ ਅਖਤਿਆਰ ਕਰਦੇ ਹੋਏ ਕਿਹਾ ਕਿ ਇਹ ਇਕ ‘ਪੁਰਾਣੀ ਕੰਪਨੀ’ ਵਾਂਗ ਹੈ, ਜੋ ਬਾਜ਼ਾਰ ਨਾਲ ਪੂਰੀ ਤਰ੍ਹਾਂ ਤਾਲਮੇਲ ਨਹੀਂ ਰੱਖ ਪਾ ਰਿਹਾ ਪਰ ਜਗ੍ਹਾ ਨੂੰ ਘੇਰਿਆ ਹੋਇਆ ਹੈ।
ਵਿਦੇਸ਼ ਮੰਤਰੀ ਨੇ ਕੌਟਿਲਯ ਆਰਥਿਕ ਸੰਮੇਲਨ ’ਚ ਕਿਹਾ ਕਿ ਦੁਨੀਆ ’ਚ 2 ਬਹੁਤ ਗੰਭੀਰ ਸੰਘਰਸ਼ ਚੱਲ ਰਹੇ ਹਨ, ਅਜਿਹੇ ’ਚ ਸੰਯੁਕਤ ਰਾਸ਼ਟਰ ਕਿੱਥੇ ਹੈ, ਉਹ ਮੂਕ ਦਰਸ਼ਕ ਬਣਿਆ ਹੋਇਆ ਹੈ।’ ਜੈਸ਼ੰਕਰ ਨੇ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੇ ਸੰਭਾਵਿਤ ਨਤੀਜਿਆਂ ’ਤੇ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਅਮਰੀਕਾ ਨੇ ਅਸਲ ਵਿਚ ਆਪਣਾ ਭੂ-ਸਿਆਸੀ ਅਤੇ ਆਰਥਿਕ ਨਜ਼ਰੀਆ ਬਦਲਿਆ ਹੈ ਅਤੇ ਨਵੰਬਰ ਵਿਚ ਨਤੀਜਿਆਂ ਦੀ ਪ੍ਰਵਾਹ ਕੀਤੇ ਬਿਨਾਂ ਇਹ ਰੁਝਾਨ ਆਉਣ ਵਾਲੇ ਦਿਨਾਂ ਵਿਚ ‘ਤੇਜ਼’ ਹੋਵੇਗਾ।

Related posts

ਤੇਲ ਲਈ ਨਵੇਂ ਨਿਯਮ : ਹੁਣ ਇੱਕ ਗੱਡੀ ਰੋਜ਼ਾਨਾ ਸਿਰਫ਼ 200 ਲੀਟਰ ਤੇਲ ਲੈ ਸਕੇਗੀ

ਹਰਿਆਣਾ ਸਰਕਾਰ ਵਲੋਂ ਅੱਤਵਾਦ ਵਿਰੋਧੀ ਦਸਤੇ ਦਾ ਗਠਨ

ਭਾਰਤ ਦੇ 70 ਕਰੋੜ ਨੌਜਵਾਨ ਦੇਸ਼ ਦਾ ਸਰਮਾਇਆ – ਪ੍ਰਧਾਨ ਮੰਤਰੀ ਮੋਦੀ