ਹਵਾਈ ਸਫ਼ਰ ਦੌਰਾਨ ਛੇੜਛਾੜ ਦੇ ਦੋਸ਼ਾਂ ਹੇਠ ਭਾਰਤੀ ਗ੍ਰਿਫਤਾਰ

ਹਵਾਈ ਸਫ਼ਰ ਦੌਰਾਨ ਛੇੜਛਾੜ ਦੇ ਦੋਸ਼ਾਂ ਹੇਠ ਇੱਕ ਭਾਰਤੀ ਨੂੰ ਗ੍ਰਿਫਤਾਰ ਕੀਤਾ ਹੈ।

ਆਸਟ੍ਰੇਲੀਆ ਦੇ ਵਿੱਚ 52 ਸਾਲਾਂ ਦੇ ਇੱਕ ਭਾਰਤੀ ਨਾਗਰਿਕ ਨੂੰ ਇੱਕ ਅੰਤਰਰਾਸ਼ਟਰੀ ਉਡਾਣ ਵਿਚ ਆਪਣੇ ਲਾਗੇ ਬੈਠੀ ਔਰਤ ਯਾਤਰੀ ਨਾਲ ਜਿਨਸੀ ਛੇੜਖਾਨੀ ਘਟਨਾ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਆਸਟ੍ਰੇਲੀਆ ਫੈਡਰਲ ਪੁਲਿਸ ਅਨੁਸਾਰ ਇਹ ਘਟਨਾ ਬੀਤੇ ਦਿਨ ਸਿੰਗਾਪੁਰ ਤੋਂ ਪਰਥ ਜਾ ਰਹੀ ਸਕੂਟ ਏਅਰਲਾਈਨਜ਼ ਦੀ ਉਡਾਣ ਵਿਚ ਵਾਪਰੀ। ਮੁਲਜ਼ਮ ਦਾ ਨਾਂ ਸੁਧੀਰ ਕੁਮਾਰ ਚੌਹਾਨ ਦੱਸਿਆ ਗਿਆ ਹੈ। ਉਸ ’ਤੇ ਇਲਜ਼ਾਮ ਹੈ ਕਿ ਉਸ ਨੇ ਆਪਣੇ ਨਾਲ਼ ਦੀ ਸੀਟ ਉਤੇ ਬੈਠੀ ਔਰਤ ਯਾਤਰੀ ਨਾਲ ਉਡਾਣ ਦੌਰਾਨ ਬਿਨਾ ਸਹਿਮਤੀ ਦੇ ਜਿਨਸੀ ਛੇੜਖਾਨੀ ਵਾਲਾ ਵਿਵਹਾਰ ਕੀਤਾ। ਔਰਤ ਯਾਤਰੀ ਨੇ ਘਟਨਾ ਵਾਪਰਦੇ ਹੀ ਤੁਰੰਤ ਕੈਬਿਨ ਕਰੂਅ ਨੂੰ ਸੂਚਿਤ ਕਰ ਦਿੱਤਾ।

ਏਅਰਲਾਈਨ ਦੇ ਸਟਾਫ ਨੇ ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਤੁਰੰਤ ਉਸ ਔਰਤ ਨੂੰ ਦੂਜੀ ਸੀਟ ’ਤੇ ਬਿਠਾ ਦਿੱਤਾ ਅਤੇ ਉਡਾਣ ਦੇ ਬਾਕੀ ਸਮੇਂ ਤੱਕ ਮੁਲਜ਼ਮ ’ਤੇ ਨਜ਼ਰ ਰੱਖੀ ਅਤੇ ਪੁਲਿਸ ਨੂੰ ਵੀ ਤੁਰੰਤ ਜਾਣਕਾਰੀ ਦੇ ਦਿੱਤੀ। ਜਿਉਂ ਹੀ ਉਡਾਣ ਪਰਥ ਏਅਰਪੋਰਟ ’ਤੇ ਲੈਂਡ ਹੋਈ ਤਾਂ ਪੁਲਿਸ ਨੇ ਸੁਧੀਰ ਕੁਮਾਰ ਚੌਹਾਨ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ। ਉਸ ’ਤੇ ਆਸਟ੍ਰੇਲੀਆ ਦੇ ਕਾਨੂੰਨ ਤਹਿਤ “ਸੈਕਸੁਅਲ ਇੰਟਰਕੋਰਸ ਵਿਦਾਉਟ ਕੰਸੈਂਟ” ਅਤੇ “ਇੰਡੀਸੈਂਟ ਐਕਟਸ ਵਿਦਾਉਟ ਕੰਸੈਂਟ”ਦੇ ਇਲਜ਼ਾਮ ਲਗਾਏ ਗਏ ਹਨ।

Related posts

ਨੌਜਵਾਨਾਂ ਨੂੰ ਪੈਸੇ ਦੇ ਕੇ ਸੰਗਠਿਤ ਅਪਰਾਧੀ ਗਿਰੋਹਾਂ ਦੁਆਰਾ ਹਮਲੇ ਕਰਾਉਣ ਦਾ ਸ਼ੱਕ !

ਹੋਰ ਵੀ ਹੋ ਸਕਦਾ ਆਸਟ੍ਰੇਲੀਅਨ ਰਿਜ਼ਰਵ ਬੈਂਕ ਵਲੋਂ ਵਿਆਜ ਦਰਾਂ ‘ਚ ਵਾਧਾ !

ਪਾਵਰਬੈਂਕ ਫਟਣ ਕਾਰਣ ਇੰਡੀਗੋ ਫਲਾਈਟ ਦੀ ਐਂਮਰਜੈਂਸੀ ਲੈਂਡਿੰਗ