ਹਸਪਤਾਲ ਦੀ ਲਿਫ਼ਟ ਵਿੱਚ ਦੋ ਦਿਨਾਂ ਤੱਕ ਫਸਿਆ ਰਿਹਾ ਵਿਅਕਤੀ ਸਿਹਤ ਵਿਭਾਗ ਨੇਛੇ ਕਰਮਚਾਰੀ ਮੁਅੱਤਲ ਕੀਤਾ

ਤਿਰੁਵੰਨਤਪੁਰਮ – ਇਥੋਂ ਦੇ ਹਸਪਤਾਲ ਵਿਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਲਾਜ ਕਰਵਾਉਣ ਆਇਆ ਕਰੀਬ 59 ਸਾਲਾਂ ਵਿਅਕਤੀ ਦੋ ਦਿਨਾਂ ਤੱਕ ਲਿਫ਼ਟ ਦੇ ਅੰਦਰ ਫਸਿਆ ਰਿਹਾ। ਜਦੋਂ ਸੋਮਵਾਰ ਸਵੇਰ ਆਪਰੇਟਰ ਨੇ ਕੰਮਕਾਜ ਲਈ ਲਿਫ਼ਟ ਚਾਲੂ ਕੀਤੀ ਤਾਂ ਉਸ ਵਿਅਕਤੀ ਨੂੰ ਲਿਫ਼ਟ ਤੋਂ ਕੱਢਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਸਵੇਰੇ ਉਸ ਸਮੇਂ ਸਾਹਮਣੇ ਆਈ, ਜਦੋਂ ਲਿਫਟ ਆਪਰੇਟਰ ਰੁਟੀਨ ਕੰਮ ਲਈ ਆਇਆ। ਵਿਅਕਤੀ ਦੇ ਪਰਿਵਾਰ ਨੇ ਐਤਵਾਰ ਰਾਤ ਮੈਡੀਕਲ ਕਾਲਜ ਪੁਲੀਸ ਕੋਲ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰਵਾਇਆ ਸੀ।ਹਸਪਤਾਲ ‘ਚ ਮੀਡੀਆ ਨਾਲ ਗੱਲ ਕਰਦੇ ਹੋਏ ਪੀੜਤ ਨਾਇਰ ਨੇ ਕਿਹਾ ਕਿ ਲਿਫਟ ਫਸ ਗਈ ਅਤੇ ਉਹ ਅਲਾਰਮ ਨੂੰ ਦਬਾਉਂਦੇ ਰਹੇ, ਪਰ ਕੋਈ ਵੀ ਬਚਾਅ ਲਈ ਨਹੀਂ ਆਇਆ। “ਮੈਂ ਲਿਫਟ ਦੇ ਅੰਦਰ ਸੂਚੀਬੱਧ ਸਾਰੇ ਐਮਰਜੈਂਸੀ ਨੰਬਰਾਂ ‘ਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਜਵਾਬ ਨਹੀਂ ਦਿੱਤਾ। ਅਲਾਰਮ ਵੀ ਵੱਜਿਆ, ਪਰ ਕੋਈ ਨਹੀਂ ਆਇਆ।”ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਇਸ ਸਬੰਧੀ ਰਿਪੋਰਟ ਮੰਗੀ ਹੈ। ਸਿਹਤ ਵਿਭਾਗ ਨੇ ਇਸ ਘਟਨਾ ਦੇ ਸਬੰਧ ਵਿੱਚ ਤਿੰਨ ਸਟਾਫ਼ ਮੈਂਬਰਾਂ, ਦੋ ਲਿਫਟ ਆਪਰੇਟਰ ਅਤੇ ਇੱਕ ਡਿਊਟੀ ਸਾਰਜੈਂਟ ਨੂੰ ਵੀ ਮੁਅੱਤਲ ਕਰ ਦਿੱਤਾ ਹੈ।

Related posts

ਆਈਫੋਨ 2025 ਵਿੱਚ ਭਾਰਤ ਦਾ ਸਭ ਤੋਂ ਵੱਧ ਨਿਰਯਾਤ ਉਤਪਾਦ ਬਣਿਆ

ਯੂਪੀ ਦੇ ਮੁੱਖ-ਮੰਤਰੀ ਯੋਗੀ ਦਾ ਸਿੰਗਾਪੁਰ ਦੌਰੇ ਦੌਰਾਨ ਕਈ ਨਿਵੇਸ਼ਕਾਂ ਨਾਲ ਮੀਟਿੰਗਾਂ ਦੇ ਦੌਰ

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !