ਹਾਈ ਕਰੋਟ ਨੇ ਕਿਹਾ ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਕਿਵੇਂ ਦਿੱਤੀ ਗਈ 500 ਲੋਕਾਂ ਨੂੰ ਪ੍ਰਦਰਸ਼ਨ ਦੀ ਮਨਜ਼ੂਰੀ

ਨਵੀਂ ਦਿੱਲੀ – ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕਰਨ ਲਈ 500 ਲੋਕਾਂ ਨੂੰ ਇਕੱਠੇ ਹੋਣ ਦੀ ਮਨਜ਼ੂਰੀ ਦੇਣ ’ਤੇ ਦਿੱਲੀ ਹਾਈ ਕੋਰਟ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਸਾਰਿਆਂ ਲਈ ਕਾਨੂੰਨ ਬਰਾਬਰ ਹੈ। ਜਸਟਿਸ ਰੇਖ ਪਲੀ ਦੇ ਬੈਂਚ ਨੇ ਦਿੱਲੀ ਪੁਲਿਸ ਨੂੰ ਸਵਾਲ ਕੀਤਾ ਕਿ ਜਦ ਦਿੱਲੀ ਆਪਦਾ ਪ੍ਰਬੰਧਨ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰਬੰਧਨ ਅਧੀਨ ਸੀਮਤ ਹੈ ਤਾਂ ਫਿਰ 500 ਲੋਕਾਂ ਨੂੰ ਇਕੱਠੇ ਹੋਣ ਦੀ ਮਨਜ਼ੂਰੀ ਕਿਉਂ ਦਿੱਤੀ।

ਬੈਂਚ ਨੇ ਕਿਹਾ ਕਿ ਸਿਰਫ਼ ਸ਼ਰਨਾਰਥੀ ਹੋਣ ਦੇ ਕਾਰਨ ਅਸੀਂ ਇਸ ਤਰ੍ਹਾਂ ਦੀ ਮਨਜ਼ੂਰੀ ਨਹੀਂ ਦੇ ਸਕਦੇ। ਬੈਂਚ ਨੇ ਕੇਂਦਰ ਸਰਕਾਰ ਨੂੰ ਦਿਸ਼ਾ-ਨਿਰਦੇਸ਼ ਦਿੱਤਾ ਕਿ ਦੋ ਦਿਨਾਂ ਦੇ ਅੰਦਰ ਪ੍ਰਦਰਸ਼ਨਕਾਰੀਆਂ ਨੂੰ ਤਬਦੀਲ ਕਰਨ ਦਾ ਫੈਸਲਾ ਲਵੇ। ਨਾਲ ਹੀ ਇਸ ਵਿਚਕਾਰ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘੱਟ ਕਰਨ ਲਈ ਕਦਮ ਚੁੱਕੇ।

Related posts

ਸੁਪਰੀਮ ਕੋਰਟ ਵਲੋਂ ਸੀਬੀਆਈ ਨੂੰ ਡਿਜੀਟਲ ਗ੍ਰਿਫ਼ਤਾਰੀਆਂ ਦੀ ਸੁਤੰਤਰ ਜਾਂਚ ਕਰਨ ਦਾ ਹੁਕਮ

ਭਾਰਤ ਦੁਨੀਆ ਦੇ 60 ਪ੍ਰਤੀਸ਼ਤ ਟੀਕਿਆਂ ਦਾ ਉਤਪਾਦਨ ਕਰਦਾ ਹੈ

ਭਾਰਤ ਵਿੱਚ ਸਾਰੇ ਮੋਬਾਈਲ ਫੋਨਾਂ ‘ਚ ਹੁਣ ‘ਸੰਚਾਰ ਸਾਥੀ’ ਮੋਬਾਈਲ ਐਪ ਹੋਣਾ ਲਾਜ਼ਮੀ