ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਗੰਭੀਰ

ਚੰਡੀਗੜ੍ਹ: ਤਿੰਨ ਸੋਨ ਤਗ਼ਮੇ ਜੇਤੂ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਗੰਭੀਰ ਹਾਲਤ ਵਿੱਚ ਮੁਹਾਲੀ ਦੇ ਫੋਰਟਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 96 ਸਾਲਾ ਬਲਬੀਰ ਸਿੰਘ ਚੰਡੀਗੜ੍ਹ ‘ਚ 36 ਸੈਕਟਰ ਵਿੱਚ ਰਹਿੰਦੇ ਹਨ।ਦੱਸਿਆ ਜਾ ਰਿਹਾ ਕਿ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਮਗਰੋਂ ਕੱਲ੍ਹ ਸ਼ਾਮ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕੀਤਾ ਗਿਆ ਹੈ। ਇਸ ਵੇਲੇ ਉਹ ਆਈਸੀਯੂ ਵਿੱਚ ਦਾਖਲ ਹਨ। ਹਾਲਾਂਕਿ ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ। ਬਲਬੀਰ ਸੀਨੀਅਰ ਪਿਛਲੇ ਸਾਲ ਪੀਜੀਆਈ ’ਚ 108 ਦਿਨ ਦਾਖ਼ਲ ਰਹੇ ਸਨ।ਬਲਬੀਰ ਸਿੰਘ ਨੇ 1948 ‘ਚ ਲੰਡਨ, 1952 ‘ਚ ਹੇਲਸਿੰਕੀ ਤੇ 1956 ‘ਚ ਮੈਲਬਰਨ ‘ਚ ਓਲੰਪਿਕਸ ‘ਚ ਭਾਰਤ ਲਈ ਸੋਨ ਤਗਮਾ ਜਿੱਤਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਹੇਲਸਿੰਕੀ ਓਲੰਪਿਕ ‘ਚ ਨੀਦਰਲੈਂਡ ਖਿਲਾਫ਼ 6.1 ਨਾਲ ਮਿਲੀ ਜਿੱਤ ‘ਚ ਉਨ੍ਹਾਂ ਪੰਜ ਗੋਲ ਕੀਤੇ ਸਨ ਤੇ ਇਹ ਰਿਕਾਰਡ ਅੱਜ ਵੀ ਬਰਕਰਾਰ ਹੈ।

Related posts

ਕਿਸੇ ਚਮਤਕਾਰ ਤੋਂ ਘੱਟ ਨਹੀਂ ਆਸਟ੍ਰੇਲੀਆ ਦੇ ਸਾਬਕਾ ਬੈਟਸਮੈਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਟੀ-20 ਵਿਸ਼ਵ ਕੱਪ 2026 ਲਈ ਨਿਊਜ਼ੀਲੈਂਡ ਦੀ ਟੀਮ ਦਾ ਐਲਾਨ

ਆਸਟ੍ਰੇਲੀਆ ਦੇ ਪਹਿਲੇ ਮੁਸਲਮਾਨ ਕ੍ਰਿਕਟ ਖਿਡਾਰੀ ਵਲੋਂ ਕ੍ਰਿਕਟ ਤੋਂ ਅਲਵਿਦਾ !