ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਵੱਲੋਂ ਅਧਿਕਾਰਤ ਤੌਰ ‘ਤੇ ਮਨਜ਼ੂਰਸ਼ੁਦਾ ਯੋਰਪੀਅਨ ਟੀ20 ਪ੍ਰੀਮੀਅਰ ਲੀਗ (ETPL) ਨੇ ਆਸਟ੍ਰੇਲੀਆ ਦੇ ਪ੍ਰਸਿੱਧ ਸਿਡਨੀ ਓਪਰਾ ਹਾਊਸ ਅਤੇ ਹਾਰਬਰ ਬ੍ਰਿਜ਼ ਦੇ ਹੇਠ ਹੋਈ ਇੱਕ ਅੰਤਰਰਾਸ਼ਟਰੀ ਪ੍ਰੈਸ ਕਾਨਫਰੰਸ ਦੌਰਾਨ ਆਪਣੀਆਂ ਪਹਿਲੀਆਂ ਤਿੰਨ ਫ੍ਰੈਂਚਾਈਜ਼ੀਆਂ ਦੇ ਮਾਲਕਾਂ ਦਾ ਐਲਾਨ ਕੀਤਾ ਹੈ। ਲੀਗ ਨੇ ਐਮਸਟਰਡਮ (ਨੀਦਰਲੈਂਡ), ਈਡਨਬਰਗ (ਸਕੌਟਲੈਂਡ) ਅਤੇ ਬੈੱਲਫਾਸਟ (ਨੌਰਦਰਨ ਆਈਲੈਂਡ) ਨੂੰ ਮੁਕਾਬਲੇ ਵਿੱਚ ਸ਼ਾਮਲ ਹੋਣ ਵਾਲੀਆਂ ਪਹਿਲੀਆਂ ਫ੍ਰੈਂਚਾਈਜ਼ੀ ਸ਼ਹਿਰਾਂ ਵਜੋਂ ਵੀ ਪੁਸ਼ਟੀ ਕੀਤੀ ਹੈ। ਯੂਰਪੀਅਨ ਟੀ20 ਪ੍ਰੀਮੀਅਰ ਲੀਗ ਦਾ ਪਹਿਲਾ ਸੀਜ਼ਨ ਅਗਸਤ 2026 ਦੇ ਵਿੱਚ ਸ਼ੁਰੂ ਹੋਣ ਦੀ ਯੋਜਨਾ ਹੈ।
ਐਮਸਟਰਡਮ ਫ੍ਰੈਂਚਾਈਜ਼ੀ ਦੀ ਮਾਲਕੀ ਕ੍ਰਿਕਟ ਦੇ ਮਹਾਨ ਖਿਡਾਰੀ ਅਤੇ ਆਸਟ੍ਰੇਲੀਅਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਟੀਵ ਵੌ ਦੀ ਅਗਵਾਈ ਵਾਲੇ ਗਰੁੱਪ ਕੋਲ ਹੋਵੇਗੀ। ਸਟੀਵ ਵੌ ਦੇ ਨਾਲ ਪੰਜ ਵਾਰੀ ਵਰਲਡ ਪਲੇਅਰ ਆਫ਼ ਦਿ ਯੀਅਰ ਅਤੇ ਓਲੰਪਿਕ ਸੋਨਾ ਤਮਗਾ ਜੇਤੂ ਜੇਮੀ ਡਵਾਇਰ ਅਤੇ ਸੈਂਟਰ ਫ਼ਾਰ ਆਸਟ੍ਰੇਲੀਆ-ਇੰਡੀਆ ਰਿਲੇਸ਼ਨਜ਼ ਦੇ ਸਾਬਕਾ ਸੀਈਓ ਅਤੇ ਕੇਪੀਐਮਜੀ ਆਸਟ੍ਰੇਲੀਆ ਦੇ ਸਾਬਕਾ ਪਾਰਟਨਰ ਟਿਮ ਥੌਮਸ ਵੀ ਸ਼ਾਮਲ ਹਨ।
ਐਡਿਨਬਰਗ ਫ੍ਰੈਂਚਾਈਜ਼ੀ ਦੀ ਮਾਲਕੀ ਨਿਊਜ਼ੀਲੈਂਡ ਦੇ ਸਾਬਕਾ ਅੰਤਰਰਾਸ਼ਟਰੀ ਖਿਡਾਰੀਆਂ ਨੇਥਨ ਮੈਕਕਲਮ (ਹਾਈ-ਪਰਫਾਰਮੈਂਸ ਕ੍ਰਿਕਟ ਕੋਚ) ਅਤੇ ਕਾਇਲ ਮਿਲਜ਼ (ਸਾਬਕਾ ਤੇਜ਼ ਗੇਂਦਬਾਜ਼ ਅਤੇ ਆਈਸੀਸੀ ਦੇ ਨੰਬਰ 1 ਵਨਡੇ ਬੌਲਰ) ਕੋਲ ਹੋਵੇਗੀ।
ਬੈੱਲਫਾਸਟ ਫ੍ਰੈਂਚਾਈਜ਼ੀ ਦੀ ਮਾਲਕੀ ਆਸਟ੍ਰੇਲੀਆ ਦੇ ਆਲਰਾਊਂਡਰ ਗਲੈੱਨ ਮੈਕਸਵੈੱਲ (‘ਦ ਬਿਗ ਸ਼ੋਅ’) ਕੋਲ ਹੋਵੇਗੀ। ਉਨ੍ਹਾਂ ਦੇ ਨਾਲ ਰੋਹਨ ਲੰਡ (ਐਨਆਰਐਮਆਈ ਦੇ ਸਾਬਕਾ ਗਰੁੱਪ ਸੀਈਓ) ਅਤੇ ਹੋਰ ਰਣਨੀਤਕ ਭਾਗੀਦਾਰ ਸ਼ਾਮਲ ਹੋਣਗੇ, ਜਿਨ੍ਹਾਂ ਦੇ ਨਾਂ ਬਾਅਦ ਵਿੱਚ ਐਲਾਨੇ ਜਾਣਗੇ।
ਇਹ ਐਲਾਨ ਯੂਰਪ ਵਿੱਚ ਪੇਸ਼ੇਵਰ ਕ੍ਰਿਕਟ ਦੇ ਵਿਕਾਸ ਵਿੱਚ ਇੱਕ ਇਤਿਹਾਸਕ ਮੋੜ ਮੰਨਿਆ ਜਾ ਰਿਹਾ ਹੈ ਅਤੇ ਯੋਰਪੀਅਨ ਟੀ20 ਪ੍ਰੀਮੀਅਰ ਲੀਗ ਦੀ ਫ੍ਰੈਂਚਾਈਜ਼ੀ ਵਿਸਥਾਰ ਯੋਜਨਾ ਦਾ ਪਹਿਲਾ ਪੜਾਅ ਹੈ।
ਐਮਸਟਰਡਮ ਫ੍ਰੈਂਚਾਈਜ਼ੀ ਦੇ ਸਹਿ-ਮਾਲਕ ਸਟੀਵ ਵੌ ਨੇ ਕਿਹਾ ਹੈ ਕਿ, “ਮੈਂ ਹਮੇਸ਼ਾਂ ਕ੍ਰਿਕਟ ਵਿੱਚ ਆਪਣੇ ਸਮੇਂ ਅਤੇ ਊਰਜਾ ਦੇ ਨਿਵੇਸ਼ ਬਾਰੇ ਚੁਣਿੰਦਾ ਰਿਹਾ ਹਾਂ। ਇਹ ਮੌਕਾ ਲੰਬੇ ਸਮੇਂ ਦੀ ਸੋਚ ਅਤੇ ਖਾਹਿਸ਼ਾਂ ਦੇ ਨਾਲ ਜੁੜਿਆ ਹੋਇਆ ਹੈ। ਇਹ ਮੇਰੇ ਲਈ ਕ੍ਰਿਕਟ ਵਿੱਚ ਵਾਪਸੀ ਹੈ ਪਰ ਇੱਕ ਨਵੇਂ ਰੂਪ ਵਿੱਚ।”
ਬੈੱਲਫਾਸਟ ਫ੍ਰੈਂਚਾਈਜ਼ੀ ਦੇ ਸਹਿ-ਮਾਲਕ ਗਲੈੱਨ ਮੈਕਸਵੈੱਲ ਨੇ ਕਿਹਾ ਹੈ ਕਿ, “ਆਇਰਿਸ਼ ਵੌਲਵਜ਼ ਨਾਲ ਜੁੜਨਾ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ। ਅਸੀਂ ਨਿਡਰ ਖੇਡ, ਪ੍ਰੀਵਾਰਕ ਮਾਹੌਲ ਅਤੇ ਮਨੋਰੰਜਨ ਦੀ ਸਭਿਆਚਾਰ ਬਣਾਵਾਂਗੇ।”
ਐਡਿਨਬਰਗ ਫ੍ਰੈਂਚਾਈਜ਼ੀ ਦੇ ਸਹਿ-ਮਾਲਕ ਕਾਇਲ ਮਿਲਜ਼ ਨੇ ਕਿਹਾ ਹੈ ਕਿ, “ਮਜ਼ਬੂਤ ਪ੍ਰਸ਼ਾਸਨ ਅਤੇ ਭਰੋਸੇਯੋਗ ਬੋਰਡ ਪਦਰਟਰਸਿ਼ਪ ਵਾਲੀ ਲੀਗ ਦਾ ਹਿੱਸਾ ਬਣਨਾ ਬਹੁਤ ਦਿਲਚਸਪ ਹੈ। ਯੋਰਪੀਅਨ ਟੀ20 ਪ੍ਰੀਮੀਅਰ ਲੀਗ ਵਿਸ਼ਵ ਕ੍ਰਿਕਟ ਵਿੱਚ ਇੱਕ ਵੱਡੀ ਤਾਕਤ ਬਣ ਸਕਦੀ ਹੈ।”
ਯੋਰਪੀਅਨ ਟੀ20 ਪ੍ਰੀਮੀਅਰ ਲੀਗ ਨੂੰ ਰੂਲਜ਼ ਗਲੋਬਲ (ਰੂਲਜ਼ ਐਕਸ) ਅਤੇ ਕ੍ਰਿਕਟ ਆਇਰਲੈਂਡ ਦੇ ਸਾਂਝੇ ਉਪਰਾਲੇ ਤਹਿਤ ਚਲਾਈ ਜਾ ਰਿਹਾ ਹੈ, ਜੋ ਇੰਟਰਨੈਸ਼ਨਲ ਕ੍ਰਿਕਟ ਕੌੰਂਸਲ ਦੀ ਫੁੱਲ ਮੈਂਬਰ ਹੈ। ਯੋਰਪੀਅਨ ਟੀ20 ਪ੍ਰੀਮੀਅਰ ਲੀਗ ਦੇ ਸਹਿ-ਸੰਸਥਾਪਕ ਬਾਲੀਵੁੱਡ ਸਟਾਰ ਅਭਿਸ਼ੇਕ ਬੱਚਨ, ਸੌਰਵ ਬੈਨਰਜੀ, ਪ੍ਰਿਯੰਕਾ ਕੌਲ ਅਤੇ ਧੀਰਜ ਮਲਹੋਤਰਾ ਹਨ। ਇਸ ਲੀਗ ਨੂੰ ਕ੍ਰਿਕਟ ਸਕੌਟਲੈਂਡ ਅਤੇ ਰੌਇਲ ਡੱਚ ਕ੍ਰਿਕਟ ਐਸੋਸੀਏਸ਼ਨ (ਖਂਛਭ) ਦਾ ਵੀ ਸਮਰਥਨ ਪ੍ਰਾਪਤ ਹੈ।
ਯੋਰਪੀਅਨ ਟੀ20 ਪ੍ਰੀਮੀਅਰ ਲੀਗ ਦੇ ਸਹਿ-ਸੰਸਥਾਪਕ ਅਭਿਸ਼ੇਕ ਬੱਚਨ ਨੇ ਬੋਲਦਿਆਂ ਕਿਹਾ ਕਿ, “ਖੇਡ ਵਿੱਚ ਮੇਰੇ ਸਫਰ ਨੇ ਮੈਨੂੰ ਸਿਖਾਇਆ ਹੈ ਕਿ ਅਰਥਪੂਰਣ ਫ੍ਰੈਂਚਾਈਜ਼ੀਆਂ ਇਰਾਦੇ, ਇਮਾਨਦਾਰੀ ਅਤੇ ਉਦੇਸ਼ ਨਾਲ ਬਣਦੀਆਂ ਹਨ। ਇਹ ਤਿੰਨੋਂ ਟੀਮਾਂ ਇਸਦੀ ਸਹੀ ਢੰਗ ਨਾਲ ਪੂਰੀ ਤਰ੍ਹਾਂ ਪ੍ਰੀਨਿਧਤਾ ਕਰਦੀਆਂ ਹਨ। ਨੈਸ਼ਨਲ ਬੋਰਡ ਅਤੇ ਖੇਡ ਦੇ ਮਹਾਨ ਖਿਡਾਰੀਆਂ ਦੇ ਨਾਲ ਮਜ਼ਬੂਤ ਪਾਰਟਨਰਸਿ਼ਪ ਦੇ ਵਿੱਚ ਯੋਰਪੀਅਨ ਟੀ20 ਪ੍ਰੀਮੀਅਰ ਲੀਗ, ਯੋਰਪ ਅਤੇ ਹੋਰ ਸਹਿਯੋਗੀ ਦੇਸ਼ਾਂ ਦੇ ਨਵੇਂ ਉੱਭਰਦੇ ਹੁਨਰ ਨੂੰ ਨਾਲੋ-ਨਾਲ ਮੰਨੇ-ਪ੍ਰਮੰਨੇ ਇੰਟਰਨੈਸ਼ਨਲ ਸਟਾਰਸ ਨੂੰ ਇਕੱਠਿਆਂ ਕਰੇਗੀ, ਨਾਲ ਹੀ ਗਵਰਨੈਂਸ, ਪਾਰਦਰਸ਼ਤਾ ਅਤੇ ਖੇਡਾਂ ਦੀ ਇਮਾਨਦਾਰੀ ਦੇ ਸਭ ਤੋਂ ਉੱਚੇ ਮਿਆਰ ਕਾਇਮ ਰੱਖੇਗਾ, ਜਿਸ ਨਾਲ ਉੱਭਰਦੀ ਹੋਈ ਫ੍ਰੈਂਚਾਈਜ਼ੀ ਲੀਗ ਦੇ ਲਈ ਇੱਕ ਵੱਡਾ ਬੈਂਚਮਾਰਕ ਸੈੱਟ ਹੋਵੇਗਾ।”
ਯੂਰਪੀਅਨ ਟੀ20 ਪ੍ਰੀਮੀਅਰ ਲੀਗ ਦੇ ਸਹਿ-ਸੰਸਥਾਪਕ ਸੌਰਵ ਬੈਨਰਜੀ ਨੇ ਕਿਹਾ ਕਿ, “ਯੂਰਪ ਕੋਲ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੀ ਗਲੋਬਲ ਮੈਂਬਰਸ਼ਿਪ ਦਾ ਲਗਭਗ ਇੱਕ ਤਿਹਾਈ ਹਿੱਸਾ ਹੈ, ਜਿਸ ਵਿੱਚ ਮਹਾਂਦੀਪ ਦੇ 34 ਮੈਂਬਰ ਦੇਸ਼ ਹਨ, ਜੋ ਕਿ ਦੁਨੀਆਂ ਵਿੱਚ ਕਿਤੇ ਵੀ ਸਭ ਤੋਂ ਵੱਧ ਹਨ। ਯੂਰਪ ਦੇ ਕ੍ਰਿਕਟ ਈਕੋਸਿਸਟਮ ਦਾ ਬਹੁਤਾ ਹਿੱਸਾ ਘੱਟ ਵਪਾਰਕ ਹੈ, ਜੋ ਕਿ ਢਾਂਚਾਗਤ ਵਿਕਾਸ ਲਈ ਇੱਕ ਵੱਡੇ ਮੌਕੇ ਪੇਸ਼ ਕਰਦਾ ਹੈ। ਯੂਰਪੀਅਨ ਟੀ20 ਪ੍ਰੀਮੀਅਰ ਲੀਗ ਯੂਰਪ ਦੀ ਪਹਿਲੀ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਵਲੋਂ ਪ੍ਰਵਾਨਿਤ ਟੀ20 ਲੀਗ ਹੈ, ਜੋ ਇਸ ਅਣਵਰਤੀ ਸੰਭਾਵਨਾ ਨੂੰ ਅਨਲੌਕ ਕਰਨ ਲਈ ਤਿਆਰ ਕੀਤੀ ਗਈ ਹੈ।”
ਜਿਵੇਂ-ਜਿਵੇਂ ਯੂਰਪੀਅਨ ਕ੍ਰਿਕਟ ਰਫ਼ਤਾਰ ਫੜ ਰਹੀ ਹੈ, ਇਟਲੀ ਦੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਪੁਰਸ਼ ਟੀ20 ਵਿਸ਼ਵ ਕੱਪ 2026 ਦੇ ਲਈ ਕੁਆਲੀਫਾਈ ਕਰਨ ਅਤੇ ਇੰਗਲੈਂਡ, ਆਇਰਲੈਂਡ ਅਤੇ ਸਕੌਟਲੈਂਡ ਦੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਪੁਰਸ਼ ਟੀ20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦੇ ਨਾਲ, ਯੂਰਪ ਇਸ ਖੇਡ ਦੇ ਅਗਲੇ ਦਹਾਕੇ ਨੂੰ ਇੱਕ ਨਵਾਂ ਰੂਪ ਦੇਣ ਲਈ ਇੱਕ ਮੁੱਖ ਭੂਮਿਕਾ ਨਿਭਾਉਣ ਦੀ ਸਥਿਤੀ ਵਿੱਚ ਹੈ।
ਯੋਰਪੀਅਨ ਟੀ20 ਪ੍ਰੀਮੀਅਰ ਲੀਗ ਦੇ ਚੇਅਰਮੈਨ ਅਤੇ ਕ੍ਰਿਕਟ ਆਇਰਲੈਂਡ ਬੋਰਡ ਦੇ ਗੈਰ-ਕਾਰਜਕਾਰੀ ਨਿਰਦੇਸ਼ਕ ਬ੍ਰਾਇਨ ਮੈਕਨੀਸ ਨੇ ਕਿਹਾ ਕਿ, “ਯੂਰਪੀਅਨ ਟੀ20 ਪ੍ਰੀਮੀਅਰ ਲੀਗ ਦੀ ਸ਼ੁਰੂਆਤ ਨਾ ਸਿਰਫ਼ ਯੂਰਪੀਅਨ ਕ੍ਰਿਕਟ ਲਈ ਇੱਕ ਵੱਡਾ ਮੌਕਾ ਹੈ, ਸਗੋਂ ਆਇਰਿਸ਼ ਕ੍ਰਿਕਟ ਦੇ ਵਿਕਾਸ ਅਤੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਕਦਮ ਵੀ ਹੈ।
ਕ੍ਰਿਕਟ ਸਕਾਟਲੈਂਡ ਦੇ ਸੀਈਓ ਟਰੂਡੀ ਲੰਿਡਬਲੇਡ ਨੇ ਕਿਹਾ, “ਅਸੀਂ ਪਹਿਲੇ ਤਿੰਨ ਯੂਰਪੀਅਨ ਟੀ20 ਪ੍ਰੀਮੀਅਰ ਲੀਗ ਫ੍ਰੈਂਚਾਇਜ਼ੀ ਮਾਲਕਾਂ ਦਾ ਸਵਾਗਤ ਕਰਦੇ ਹੋਏ ਖੁਸ਼ ਹਾਂ। ਇਹ ਲੀਗ ਯੂਰਪੀਅਨ ਕ੍ਰਿਕਟ ਲਈ ਇੱਕ ਵੱਡਾ ਕਦਮ ਹੈ, ਖਾਸ ਕਰਕੇ ਸਕੌਟਿਸ਼ ਖਿਡਾਰੀਆਂ ਅਤੇ ਕ੍ਰਿਕਟ ਸਮਰਥਕਾਂ ਲਈ ਇੱਕ ਸੱਚਮੁੱਚ ਦਿਲਚਸਪ ਅਤੇ ਸ਼ਾਨਦਾਰ ਮੌਕਾ ਪੈਦਾ ਕਰਨ ਵਿੱਚ ਸਾਡੇ ਸਾਰੇ ਹਿੱਸੇਦਾਰਾਂ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹਾਂ।”
ਕੇਐਨਸੀਬੀ ਦੇ ਅੰਤਰਿਮ ਸੀਈਓ ਲੁਕਾਸ ਹੈਂਡ੍ਰਿਸ਼ਕੇ ਨੇ ਕਿਹਾ ਕਿ, “ਯੂਰਪੀਅਨ ਟੀ20 ਪ੍ਰੀਮੀਅਰ ਲੀਗ ਦੀ ਸ਼ੁਰੂਆਤ ਯੂਰਪ ਵਿੱਚ ਕ੍ਰਿਕਟ ਲਈ ਇੱਕ ਵੱਡਾ ਪਲ ਹੋਵੇਗਾ। ਇਹ ਲੀਗ ਅਗਲੀ ਪੀੜ੍ਹੀ ਲਈ ਦ੍ਰਿਸ਼ਟੀ, ਉੱਚ-ਪ੍ਰਦਰਸ਼ਨ ਮਿਆਰ ਅਤੇ ਪ੍ਰੇਰਨਾ ਪ੍ਰਦਾਨ ਕਰਕੇ ਪੂਰੇ ਖੇਤਰ ਵਿੱਚ ਕ੍ਰਿਕਟ ਦੇ ਵਿਕਾਸ ਨੂੰ ਤੇਜ਼ ਕਰੇਗੀ। ਸਾਨੂੰ ਮਾਣ ਹੈ ਕਿ ਨੀਦਰਲੈਂਡ ਆਪਣੇ ਭਵਿੱਖ ਨੂੰ ਆਕਾਰ ਦੇਣ ਵਿੱਚ ਮੁੱਖ ਭੂਮਿਕਾ ਨਿਭਾਏਗਾ।”
ਟੀ20 ਪ੍ਰੀਮੀਅਰ ਲੀਗ ਉੱਚ ਪੱਧਰਾਂ ‘ਤੇ ਵਿਸ਼ਵਾਸ ਅਤੇ ਸ਼ਾਨਦਾਰ ਕੰਮ ਕਰਕੇ, ਯੂਰਪੀਅਨ ਉੱਭਰ ਰਹੀ ਕਲਾ ਨੂੰ ਵਿਸ਼ਵ ਪੱਧਰ ‘ਤੇ ਲਿਆਏਗੀ, ਜੋ ਅੰਤਰਰਾਸ਼ਟਰੀ ਕ੍ਰਿਕਟ ਦੇ ਸਭ ਤੋਂ ਵੱਡੇ ਨਾਵਾਂ ਦੇ ਨਾਲ ਮੁਕਾਬਲਾ ਕਰਨਗੇ। ਇਸ ਸਾਲ ਅਗਸਤ ਮਹੀਨੇ ਦੇ ਅਖੀਰ ਦੇ ਵਿੱਚ ਹੋਣ ਵਾਲਾ ਸੀਜ਼ਨ-1 ਵਿਸ਼ਵ ਪੱਧਰੀ ਅੰਤਰਰਾਸ਼ਟਰੀ ਤਜ਼ਰਬੇ, ਉੱਭਰ ਰਹੀ ਯੋਰਪੀਅਨ ਕਲਾ ਅਤੇ ਇੱਕ ਤਕਨਾਲੋਜੀ-ਸੰਚਾਲਤ ਲੀਗ ਦੇ ਢਾਂਚੇ ਨੂੰ ਇਕੱਠਾ ਕਰੇਗਾ। ਜਿਸਨੂੰ ਇਹ ਮੁੜ ਤੋਂ ਪ੍ਰੀਭਾਸ਼ਤ ਕਰਨ ਦੇ ਲਈ ਤਿਆਰ ਡੀਜ਼ਾਇਨ ਕੀਤਾ ਗਿਆ ਹੈ ਕਿ ਕ੍ਰਿਕਟ ਕਿਵੇਂ ਖੇਡਿਆ ਜਾਂਦਾ ਹੈ ਅਤੇ ਵੱਖ-ਵੱਖ ਬਾਜ਼ਾਰ ਦੇ ਵਿੱਚ ਇਸਨੂੰ ਕਿਸ ਤਰ੍ਹਾਂ ਵਧਾਇਆ ਜਾਂਦਾ ਹੈ।