ਭਾਰਤ ਦੇ 77ਵੇਂ ਗਣਤੰਤਰ ਦਿਵਸ ਦੇ ਮੌਕੇ ‘ਤੇ ਮੈਂ ਭਾਰਤ ਦੇ ਅਮੀਰ ਇਤਿਹਾਸ, ਵਿਭਿੰਨਤਾ ਅਤੇ ਅਸਾਧਾਰਨ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ।
1950 ਵਿੱਚ ਭਾਰਤ ਦੇ ਸੰਵਿਧਾਨ ਨੂੰ ਲਾਗੂ ਕਰਨਾ ਇੱਕ ਮਹੱਤਵਪੂਰਨ ਪਲ ਸੀ, ਜਿਸਨੇ ਇੱਕ ਮਾਣ ਭਰੇ ਪ੍ਰਭੂਸੱਤਾ ਸੰਪੰਨ ਰਾਸ਼ਟਰ ਦੇ ਸੁਪਨੇ ਨੂੰ ਪੂਰਾ ਕੀਤਾ।
ਭਾਰਤ ਨੇ ਵਿਸ਼ਵ ਮੰਚ ‘ਤੇ ਆਪਣੀ ਮਹੱਤਵਪੂਰਨ ਥਾਂ ਬਣਾਈ ਹੈ, ਨਵੀਨਤਾ, ਦ੍ਰਿੜਤਾ ਅਤੇ ਜੀਵੰਤਤਾ ਵਾਲੇ ਦੇਸ਼ ਵਜੋਂ ਮਜ਼ਬੂਤੀ ਨਾਲ ਖੜ੍ਹਾ ਹੈ।
76 ਸਾਲ ਪਹਿਲਾਂ ਸ਼ੁਰੂ ਕੀਤੇ ਗਏ ਨਿਆਂ, ਸਮਾਨਤਾ ਅਤੇ ਆਜ਼ਾਦੀ ਦੇ ਸਦੀਵੀ ਮੁੱਲ, ਉਹ ਮੁੱਲ ਹਨ ਜੋ ਭਾਰਤ ਅਤੇ ਦੁਨੀਆਂ ਭਰ ਦੇ ਵਿੱਚ ਉਸਦੇ ਬਹੁਤ ਸਾਰੇ ਦੋਸਤਾਂ ਜਿਹਨਾਂ ਵਿੱਚ ਬੇਸ਼ੱਕ, ਆਸਟ੍ਰੇਲੀਆ ਵੀ ਸ਼ਾਮਿਲ ਹੈ, ਦੇ ਨਾਲ ਸੰਬੰਧਾਂ ਦੀ ਨੀਂਹ ਬਣੇ ਹੋਏ ਹਨ।
ਇਸ ਖਾਸ ਦਿਨ ‘ਤੇ ਅਸੀਂ ਆਪਣੇ ਦੋਵਾਂ ਦੇਸ਼ਾਂ ਵਿਚਕਾਰ ਆਪਣੇ ਡੂੰਘੇ ਅਤੇ ਵਿਸ਼ੇਸ਼ ਰਣਨੀਤਕ, ਆਰਥਿਕ ਅਤੇ ਲੋਕਾਂ-ਤੋਂ-ਲੋਕਾਂ ਦੇ ਵਿਚਕਾਰ ਦੇ ਸਬੰਧਾਂ ਅਤੇ ਉਹਨਾਂ ਮੌਕਿਆਂ ਦਾ ਜਸ਼ਨ ਵੀ ਮਨਾਉਂਦੇ ਹਾਂ ਜੋ ਸਾਡੀ ਪਹੁੰਚ ਵਿੱਚ ਹਨ।
ਮੈਂ ਭਾਰਤੀ ਮੂਲ ਦੇ ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ। ਤੁਹਾਡੀ ਸਖ਼ਤ ਮਿਹਨਤ, ਊਰਜਾ ਅਤੇ ਦੇਸ਼ ਦੇ ਲਈ ਪਿਆਰ, ਇਸ ਦੇਸ਼ ਨੂੰ ਅਤੇ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਨੇੜਤਾ ਅਤੇ ਪਿਆਰੀ ਦੋਸਤੀ ਨੂੰ ਬਹੁਤ ਕੁੱਝ ਦਿੰਦਾ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਭਾਰਤ ਦੇ ਲੋਕਾਂ ਦੇ ਨਾਲ ਅਤੇ ਉਹਨਾਂ ਸਾਰੇ ਲੋਕਾਂ ਦੇ ਨਾਲ ਜਿਹਨਾਂ ਦੀਆਂ ਜੜ੍ਹਾਂ ਇਸ ਖਾਸ ਦੇਸ਼ ਨਾਲ ਜੁੜੀਆਂ ਹਨ, ਇਸ ਖਾਸ ਮੌਕੇ ਦਾ ਜਸ਼ਨ ਮਨਾ ਰਿਹਾ ਹਾਂ।
ਗਣਤੰਤਰ ਦਿਵਸ ਦੀਆਂ ਮੁਬਾਰਕਾਂ।
ਐਂਥਨੀ ਐਲਬਨੀਜ਼, ਪ੍ਰਧਾਨ ਮੰਤਰੀ
ਪਾਰਲੀਮੈਂਟ ਹਾਊਸ, ਕੈਨਬਰਾ ਏਸੀਟੀ 2600
ਆਸਟ੍ਰੇਲੀਆ