ਅੱਜ ‘ਆਸਟ੍ਰੇਲੀਆ ਡੇਅ’ ‘ਤੇ 680 ਆਸਟ੍ਰੇਲੀਅਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ

ਮਾਣਯੋਗ ਮਿਸ ਸੈਮ ਮੋਸਟਿਨ, ਏਸੀ, ਆਸਟ੍ਰੇਲੀਆ ਦੇ ਗਵਰਨਰ-ਜਨਰਲ।

ਅੱਜ ‘ਆਸਟ੍ਰੇਲੀਆ ਡੇਅ’ ‘ਤੇ ਪੂਰੇ ਦੇਸ਼ ਤੋਂ 680 ਆਸਟ੍ਰੇਲੀਅਨ ਨਾਗਰਿਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਇਹ ਗਿਣਤੀ 2024 ਤੋਂ ਬਾਅਦ ਸਭ ਤੋਂ ਵੱਧ ਹੈ। ਕੌਂਸਲ ਆਫ਼ ਦਾ ਆਰਡਰ ਆਫ਼ ਆਸਟ੍ਰੇਲੀਆ ਦੇ ਵੱਲੋਂ 2026 ਦੀ ਆਸਟ੍ਰੇਲੀਆ ਡੇ ਆਨਰਜ਼ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਦੇਸ਼ ਭਰ ਦੇ ਇਹਨਾਂ 680 ਆਸਟ੍ਰੇਲੀਅਨ ਨਾਗਰਿਕਾਂ ਨੂੰ ਸਨਮਾਨਿਤ ਕਰਨ ਦੀ ਸਿਫ਼ਾਰਸ਼ ਆਸਟ੍ਰੇਲੀਆ ਦੇ ਗਵਰਨਰ-ਜਨਰਲ ਨੂੰ ਕੀਤੀ ਗਈ ਹੈ।

ਇਸ ਸੂਚੀ ਵਿੱਚ ਸ਼ਾਮਲ ਸਾਰੇ ਸਨਮਾਨ ਹਾਸਲ ਕਰਨ ਵਾਲੇ ਵੱਖ-ਵੱਖ ਖੇਤਰਾਂ ਅਤੇ ਰਾਜਾਂ ਤੋਂ ਹਨ, ਜਿਨ੍ਹਾਂ ਦੀ ਸੇਵਾ, ਉਪਲਬਧੀਆਂ ਅਤੇ ਸਮਾਜ ‘ਤੇ ਪਾਇਆ ਗਿਆ ਪ੍ਰਭਾਵ ਬੇਹੱਦ ਪ੍ਰਸੰਸਾਯੋਗ ਹੈ। ਉਨ੍ਹਾਂ ਨੂੰ ਆਸਟ੍ਰੇਲੀਅਨ ਭਾਈਚਾਰੇ ਲਈ ਕੀਤੀ ਗਈ ਵਿਸ਼ੇਸ਼ ਸੇਵਾ ਦੇ ਸਨਮਾਨ ਵਜੋਂ ਦੇਸ਼ ਦੀ ਸਨਮਾਨ ਪ੍ਰਣਾਲੀ ਹੇਠ ਮਾਣ ਦਿੱਤਾ ਜਾ ਰਿਹਾ ਹੈ। ਖ਼ਾਸ ਤੌਰ ‘ਤੇ ਇਹ ਗੱਲ ਤਸੱਲੀਯੋਗ ਹੈ ਕਿ ਇਸ ਸਾਲ ਸਭ ਤੋਂ ਉੱਚੇ ਦਰਜੇ ਦਾ ਮਾਣਯੋਗ ਸਨਮਾਨ ‘ਕੰਪੈਨਿਅਨ ਆਫ਼ ਦਾ ਆਰਡਰ ਆਫ਼ ਆਸਟ੍ਰੇਲੀਆ’ ਲਈ ਔਰਤਾਂ ਅਤੇ ਮਰਦਾਂ ਦੀ ਬਰਾਬਰ ਪ੍ਰਤੀਨਿਧਤਾ ਦਿੱਤੀ ਗਈ ਹੈ।

ਹਾਲਾਂਕਿ, ਇਸ ਸਾਲ ਦੀ ਕੁੱਲ ਸਨਮਾਨ ਸੂਚੀ ਵਿੱਚ ਲੰਿਗ ਸੰਤੁਲਨ ਨੂੰ ਲੈ ਕੇ ਕੌਂਸਲ ਨੇ ਚਿੰਤਾ ਵੀ ਜ਼ਾਹਰ ਕੀਤੀ ਹੈ। ਕੌਂਸਲ ਨੂੰ ਉਮੀਦ ਹੈ ਕਿ ਇਸ ਸਬੰਧੀ ਕਮਿਊਨਿਟੀ ਨੂੰ ਐਕਸ਼ਨ ਲੈਣ ਦੀ ਲੋੜ ਹੈ। ਆਰਡਰ ਆਫ਼ ਆਸਟ੍ਰੇਲੀਆ ਵਿੱਚ ਸਨਮਾਨਤ ਕੀਤੇ ਜਾਣ ਵਾਲਿਆਂ ਦੇ ਨਾਮ ਆਮ ਲੋਕਾਂ ਵੱਲੋਂ ਨਾਮਜ਼ਦ ਕੀਤੇ ਜਾਂਦੇ ਹਨ ਅਤੇ ਕੋਈ ਵੀ ਕਿਸੇ ਕਾਬਿਲ ਵਿਅਕਤੀ ਨੂੰ ਪਛਾਣ ਦੇ ਲਈ ਨਾਮਜ਼ਦ ਕਰ ਸਕਦਾ ਹੈ। ਪਿਛਲੇ ਸਾਲਾਂ ਦੇ ਵਿੱਚ ਕੌਸਲ ਨੇ ਨਾਮਜ਼ਦਗੀਆਂ ਵਿੱਚ ਲੰਿਗ ਸੰਤੁਲਨ ਨੂੰ ਕਾਇਮ ਰੱਖਣ ਵੱਲ ਬਰਾਬਰ ਧਿਆਨ ਦਿੱਤਾ ਹੈ, ਪਰ ਸਮੇਂ ਦੇ ਨਾਲ ਇਸਨੇ ਪੁਰਸ਼ ਨਾਮਜ਼ਦਗੀਆਂ ਦੇ ਪੂਲ ਨੂੰ ਕਾਫ਼ੀ ਵਧਾ ਦਿੱਤਾ ਹੈ ਜਿਨ੍ਹਾਂ ‘ਤੇ ਵਿਚਾਰ ਕੀਤਾ ਜਾਣਾ ਬਾਕੀ ਹੈ। ਮਰਦਾਂ ਨੂੰ ਔਰਤਾਂ ਨਾਲੋਂ ਕਾਫ਼ੀ ਜ਼ਿਆਦਾ ਨਾਮਜ਼ਦਗੀਆਂ ਮਿਲਦੀਆਂ ਰਹੀਆਂ ਹਨ ਅਤੇ ਕੌਂਸਲ ਨੂੰ ਸਿਸਟਮ ਵਿੱਚ ਸ਼ਾਮਿਲ ਆਸਟ੍ਰੇਲੀਅਨਾਂ ਲੋਕ ਦੀਆਂ ਨਾਮਜ਼ਦਗੀਆਂ ‘ਤੇ ਵਿਚਾਰ ਕਰਨਾ ਚਾਹੀਦਾ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਔਰਤਾਂ ਸਾਡੇ ਭਾਈਚਾਰੇ ਵਿੱਚ ਯੋਗਦਾਨ ਪਾਉਣ ਵਾਲੀਆਂ ਔਰਤਾਂ ਦੀ ਗਿਣਤੀ ਮਰਦਾਂ ਜਿੰਨੀ ਹੀ ਹੈ ਅਤੇ ਇਹ ਇਸ ਤੱਥ ਤੋਂ ਝਲਕਦਾ ਹੈ ਕਿ ਇਸ ਸੂਚੀ ਵਿੱਚ ਬਰਾਬਰ ਗਿਣਤੀ ਦੇ ਵਿੱਚ ਔਰਤਾਂ ਅਤੇ ਮਰਦਾਂ ਨੂੰ ਕੰਪੇਨੀਅਨ ਆਫ਼ ਦਾ ਆਰਡਰ ਨਿਯੁਕਤ ਕੀਤਾ ਗਿਆ ਹੈ। ਕੌਂਸਲ ਚਾਹੁੰਦੀ ਹੈ ਕਿ ਇਹ ਸੰਤੁਲਨ ਸਾਰੀਆਂ ਨਾਮਜ਼ਦਗੀਆਂ ਵਿੱਚ ਝਲਕਦਾ ਹੋਵੇ ਅਤੇ ਇਸ ਲਈ ਐਵਾਰਡ ਦੇ ਸਾਰੇ ਪੱਧਰਾਂ ‘ਤੇ ਨਤੀਜੇ ਦਿਸਣ। ਕੌਂਸਲ ਨੂੰ ਆਸਟ੍ਰੇਲੀਅਨ ਲੋਕਾਂ ਤੋਂ ਉਮੀਦ ਹੈ ਕਿ ਉਹ ਮਾਨਤਾ ਦੇ ਲਈ ਸ਼ਾਨਦਾਰ ਔਰਤਾਂ ਨੂੰ ਨਾਮਜ਼ਦ ਕਰਨ।

ਨਾਮਜ਼ਦ ਕਰਨਾ ਸੌਖਾ ਹੈ, ਫਾਰਮ ਔਨਲਾਈਨ ਹੈ ਅਤੇ ਸਹਾਇਤਾ ਵੀ ਉਪਲਬਧ ਹੈ। ਨਾਮਜ਼ਦ ਕਰਨ ਵਾਲੇ ਵਾਲੇ ਨੂੰ ਉਸ ਵਿਅਕਤੀ ਵਾਰੇ ਜਾਣਕਾਰੀ ਦੇਣੀ ਹੋਵੇਗੀ ਜਿਸ ਨੂੰ ਉਹ ਨਾਮਜ਼ਦ ਕਰ ਰਹੇ ਹਨ ਅਤੇ ਤਿੰਨ ਰੈਫਰੀ ਜੋ ਉਸ ਵਿਅਕਤੀ ਦੀ ਸੇਵਾ ਅਤੇ ਪ੍ਰਭਾਵ ਨੂੰ ਤਸਦੀਕ ਕਰ ਸਕਣ।

ਕੌਂਸਲ ਆਫ਼ ਦਾ ਆਰਡਰ ਆਫ਼ ਆਸਟ੍ਰੇਲੀਆ ਨੇ ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਭਾਈਚਾਰੇ, ਆਪਣੇ ਕੰਮ ਵਾਲੀ ਥਾਂ ਅਤੇ ਪੂਰੇ ਸਮਾਜ ਵਿੱਚ ਵੇਖਣ, ਉਨ੍ਹਾਂ ਔਰਤਾਂ ਅਤੇ ਮਰਦਾਂ ਨੂੰ ਪਛਾਨਣ ਜੋ ਬਦਲਾਅ ਲਿਆਉਂਦੇ ਹਨ ਅਤੇ ਜਿਹਨਾਂ ਦਾ ਅਸਰ ਬਹੁਤ ਡੂੰਘਾ ਹੈ ਅਤੇ ਉਨ੍ਹਾਂ ਨੂੰ ਨਾਮਜ਼ਦ ਕਰਨ ਤਾਂ ਕਿ ਉਹਨਾਂ ਨੂੰ ਆਰਡਰ ਆਫ਼ ਆਸਟ੍ਰੇਲੀਆ ਦੇ ਦੁਆਰਾ ਸਨਮਾਨਿਤ ਕੀਤਾ ਜਾ ਸਕੇ।

Related posts

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵੱਲੋਂ ਭਾਰਤ ਦੇ ਗਣਤੰਤਰ ਦਿਵਸ ‘ਤੇ ਸ਼ੁੱਭਕਾਮਨਾਵਾਂ !

ਯੋਰਪੀਅਨ ਟੀ20 ਪ੍ਰੀਮੀਅਰ ਲੀਗ ਦਾ ਸੀਜ਼ਨ-1 ਦੇ ਮੈਚ ਅਗਸਤ ‘ਚ ਐਮਸਟਰਡਮ, ਈਡਨਬਰਗ ਅਤੇ ਬੈੱਲਫਾਸਟ ‘ਚ ਹੋਣਗੇ !

ਆਸਟ੍ਰੇਲੀਆ ਡੇ 2026 : ਦੇਸ਼ ਦੇ ਸਭ ਤੋਂ ਵੱਡੇ ਪ੍ਰੋਗ੍ਰਾਮ ਸਿਡਨੀ ਹਾਰਬਰ ਅਤੇ ਓਪਰਾ ਹਾਊਸ ‘ਤੇ ਹੋਣਗੇ।