ਸਿਡਨੀ ਲਈ ‘ਆਸਟ੍ਰੇਲੀਆ ਡੇ 2026’ ਦਾ ਅਧਿਕਾਰਿਕ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿੱਚ ਹਰ ਆਸਟ੍ਰੇਲੀਅਨ ਲਈ ਮੁਫ਼ਤ ਅਤੇ ਵਿਸ਼ਾਲ ਪੱਧਰ ਦੇ ਸਮਾਗਮ ਸ਼ਾਮਲ ਹਨ। ਹਾਰਬਰ, ਫੋਰਸ਼ੋਰ ਅਤੇ ਹੋਰ ਇਲਾਕਿਆਂ ਵਿੱਚ ਫੈਲੇ ਇਹ ਸਮਾਗਮ ਇਓਰਾ ਕੰਟਰੀ ‘ਤੇ ਕਮਿਊਨਿਟੀਆਂ ਨੂੰ ਇਕੱਠੇ ਹੋਣ ਦੇ ਨਵੇਂ ਮੌਕੇ ਪ੍ਰਦਾਨ ਕਰਦੇ ਹਨ। ਇਹ ਸਮਾਗਮ ਸਭ ਨੂੰ ਸੋਚਣ, ਸਨਮਾਨ ਕਰਨ ਅਤੇ ਜਸ਼ਨ ਮਨਾਉਣ ਲਈ ਸੱਦਾ ਦਿੰਦੇ ਹਨ, ਜਿੱਥੇ ਪੂਰੇ ਸਰਕਾਰੀ ਸਹਿਯੋਗ ਨਾਲ ਸੁਰੱਖਿਆ ‘ਤੇ ਖਾਸ ਧਿਆਨ ਦਿੱਤਾ ਗਿਆ ਹੈ ਤਾਂ ਜੋ ਹਰ ਕੋਈ ਦਿਨ ਦਾ ਆਨੰਦ ਲੈ ਸਕੇ।
ਸੋਮਵਾਰ, 26 ਜਨਵਰੀ ਦੀ ਸ਼ੁਰੂਆਤ ਸਵੇਰ ਨੂੰ ਸੂਰਜ ਦੀਆਂ ਕਿਰਣਾਂ ਦੇ ਪ੍ਰਤੀਬਿੰਬ ਨਾਲ ਹੋਵੇਗੀ, ਜਿਸ ਵਿੱਚ ਸਿਡਨੀ ਓਪਰਾ ਹਾਊਸ ‘ਤੇ ਸ਼ਾਨਦਾਰ ਕਲਾ ਪ੍ਰੋਜੈਕਸ਼ਨ ਦਿਖਾਈ ਜਾਵੇਗੀ। ਇਹ ਕਲਾ ਗੈਰੀ ਪਰਚੇਜ਼ ਵੱਲੋਂ ਤਿਆਰ ਕੀਤੀ ਗਈ ਹੈ, ਜੋ ਧਰਾਵਾਲ, ਬਿਡਜ਼ਿਗਲ ਅਤੇ ਧੰਗੁੱਟੀ ਵੰਸ਼ ਨਾਲ ਸਬੰਧਤ ਇਕ ਸਤਿਕਾਰਯੋਗ ਆਦਿਵਾਸੀ ਕਲਾਕਾਰ ਹਨ। ਪਹਿਲੀ ਕੌਮਾਂ ਦੇ ਕਲਚਰ ਦਾ ਸਨਮਾਨ ਬਾਰਾਂਗਾਰੂ ਵਿੱਚ ਵੂਗੁਲਓਰਾ ਮੌਰਨਿੰਗ ਸੈਰੇਮਨੀ ਵਿੱਚ ਵੀ ਜਾਰੀ ਰਹੇਗਾ, ਜੋ ਆਪਸ ਵਿੱਚ ਮਿਲਕੇ ਅਤੇ ਏਕਤਾ ਦੀ ਭਾਵਨਾ ਨੂੰ ਦਰਸਾਉਂਦਾ ਹੈ।
ਸਰਕੁਲਰ ਕੀ ਦੇ ਆਲੇ-ਦੁਆਲੇ ਮਿਡਡੇ ਸਲਿਊਟ ਰਾਹੀਂ ਦਿਨ ਭਰ ਲਈ ਮੁਫ਼ਤ ਪ੍ਰੋਗ੍ਰਾਮਾਂ ਦੇ ਦੌਰ ਜਾਰੀ ਰਹਿਣਗੇ। ਇਹਨਾਂ ਵਿੱਚ ਆਸਟ੍ਰੇਲੀਅਨਾਂ ਦੇ ਯੋਗਦਾਨ ਦੀਆਂ ਸਿਡਨੀ ਹਾਰਬਰ ਦੇ ਆਲੇ-ਦੁਆਲੇ ਤਿੰਨੋਂ ਸੈਨਾਵਾਂ ਦੀਆਂ ਪ੍ਰਦਰਸ਼ਨੀਆਂ, ਫੈਰੀਥਾਨ, ਸਿਡਨੀ ਦੀਆਂ ਚਾਰ ਮਨਭਾਉਂਦੀਆਂ ਐਮਰਲਡ ਕਲਾਸ ਫੈਰੀਆਂ ਦੀ ਪ੍ਰਸਿੱਧ ਸਿਡਨੀ ਹਾਰਬਰ ਬ੍ਰਿਜ ਤੱਕ ਦੌੜ, ਹਾਰਬਰ ਬੋਟ ਪਰੇਡ, ਕੌਮੀ ਭਾਵਨਾ ਦੇ ਸ਼ਾਨਦਾਰ ਦਿਨ ਨਾਲ ਲੁਭਾਉਣ ਦੇ ਲਈ ਸਜੇ ਹੋਏ ਜਹਾਜ਼ ਅਤੇ ਦੁਨੀਆਂ ਦੀ ਸਭ ਤੋਂ ਪੁਰਾਣੀ ਸਾਲਾਨਾ ਕਿਸ਼ਤੀਆਂ ਦੀ ਦੌੜ ਅਤੇ 190ਵੇਂ ਆਸਟ੍ਰੇਲੀਆ ਡੇ ਰਿਗਾਟਾ ਵਰਗੇ ਤਿੰਨੋਂ ਸੈਨਾਵਾਂ ਦੀਆਂ ਪ੍ਰਦਰਸ਼ਨੀਆਂ ਦੇ ਜ਼ਰੀਏ ਆਸਟ੍ਰੇਲੀਅਨ ਲੋਕਾਂ ਦੇ ਯੋਗਦਾਨ ਦਾ ਜਸ਼ਨ ਮਨਾਇਆ ਜਾਵੇਗਾ।
ਦੇਸ਼ ਦੀਆਂ ਸਭ ਤੋਂ ਮਸ਼ਹੂਰ ਸੰਸਥਾਵਾਂ ਵਿੱਚੋਂ ਇਕ ਸਰਫ਼ ਲਾਈਫ ਸੇਵਿੰਗ ਨਿਉ ਸਾਉਥ ਵੇਲਜ਼, ਫਸਟ ਫਲੀਟ ਲਾਅਨ ਵਿੱਚ ਫਨ ਇਨ ਦ ਸਨ ਪ੍ਰੋਗ੍ਰਾਮ ਕਰਵਾਏਗੀ, ਜਿਸ ਵਿੱਚ ਮੁਫ਼ਤ ਖੇਡਾਂ ਅਤੇ ਗਤੀਵਿਧੀਆਂ ਹੋਣਗੀਆਂ ਜਿਥੇ ਬੱਚੇ ਵਲੰਟੀਅਰਜ ਨਾਲ ਮਿਲ ਕੇ ਪਾਣੀ ਵਿੱਚ ਸੁਰੱਖਿਅਤ ਰਹਿਣਾ ਸਿੱਖ ਸਕਦੇ ਹਨ।
ਹੋਰ ਹੋ ਰਹੇ ਸਮਾਗਮਾਂ ਵਿੱਚ ਓਜ਼ਡੇ 10ਕੇ: ਦਿ ਗ੍ਰੇਟ ਆਸਟ੍ਰੇਲੀਆਨ ਵ੍ਹੀਲਚੇਅਰ ਰੇਸ, ਰੋਜ਼ ਬੇ ਤੋਂ ਸ਼ੁਰੂ ਹੋਣ ਵਾਲਾ ਸਿਡਨੀ ਹਾਰਬਰ ਸਪਲੈਸ਼ ਅਤੇ ਓਵਰਸੀਜ਼ ਪੈਸੇਂਜਰ ਟਰਮੀਨਲ ‘ਤੇ ਮੇਗਾ ਕਿਡਜ਼ ਜੋਨ ਸ਼ਾਮਲ ਹਨ। ਇਸਦੇ ਨਾਲ ਸੂਬੇ ਭਰ ‘ਚ ਪਹਿਲਾਂ ਤੋਂ ਐਲਾਨੇ ਆਸਟ੍ਰੇਲੀਆ ਡੇ ਐਂਬੈਸਡਰ ਦੇ ਸਹਿਯੋਗ ਦੇ ਨਾਲ ਨਾਗਰਿਕਤਾ ਸਮਾਗਮ, ਸਥਾਨਕ ਕਮਿਊਨਿਟੀ ਸਮਾਗਮ ਅਤੇ ਤਿਉਹਾਰ ਵੀ ਆਯੋਜਿਤ ਕੀਤੇ ਜਾਂਦੇ ਹਨ।
ਆਸਟ੍ਰੇਲੀਆ ਡੇ ਲਾਈਵ ਕਨਸਰਟ ਦੇ ਲਈ ਆਸਟ੍ਰੇਲੀਅਨ ਆਲ ਸਟਾਰਸ ਦੀ ਇੱਕ ਸ਼ਾਨਦਾਰ ਟੀਮ ਦੀ ਪੁਸ਼ਟੀ ਹੋ ਚੁੱਕੀ ਹੈ, ਜਿਸ ਵਿੱਚ ਕੋਡੀ ਸਿੰਪਸਨ, ਕੇਟ ਸੇਬਰਾਨੋ, ਵਿਲੀਅਮ ਬਾਰਟਨ, ਸੋਸ਼ਲ ਮੀਡੀਆ ਸੈਂਸੇਸ਼ਨ ਜੂਡ ਯੋਰਕ ਅਤੇ ਸੁਪਰਗਰੁੱਪ ਦਿ ਫੈਬਲਲਸ ਕੈਪਰੇਟੋਜ਼ ਵੀ ਸ਼ਾਮਿਲ ਹਨ, ਜਿਸ ਵਿੱਚ ਵੈਂਡੀ ਮੈਥਿਊਜ਼, ਰਾਏ ਥਿਸਲਥਵੇਟ, ਡੇਵ ਗਲੀਸਨ ਅਤੇ ਜੋ ਕੈਮੀਲੇਰੀ ਸ਼ਾਮਲ ਹਨ।
ਇਸ ਸਮਾਗਮ ਦੇ ਦੌਰਾਨ ਦਸੰਬਰ ‘ਚ ਹੋਏ ਬੌਂਡੀ ਅੱਤਵਾਦੀ ਹਮਲੇ ਨਾਲ ਪ੍ਰਭਾਵਿਤ ਪ੍ਰੀਵਾਰਾਂ ਅਤੇ ਕਮਿਊਨਿਟੀਆਂ ਨੂੰ ਇੱਕ ਭਾਵੁਕ ਸ਼ਰਧਾਂਜਲੀ ਵੀ ਦਿੱਤੀ ਜਾਵੇਗੀ। ਆਸਟ੍ਰੇਲੀਆ ਡੇ ਲਾਈਵ ਦੇ ਵਿੱਚ ਸਰਕੁਲਰ ਕੀ ‘ਤੇ ਇੱਕ ਸ਼ਾਨਦਾਰ ਹਵਾਈ ਸ਼ੋਅ ਵੀ ਹੋਵੇਗਾ, ਜੋ ਸਥਾਨਕ ਲੋਕਾਂ ਅਤੇ ਸੈਲਾਨੀਆਂ ਲਈ ਯਾਦਗਾਰੀ ਤਜ਼ਰਬਾ ਬਣੇਗਾ।
ਨਿਉ ਸਾਉਥ ਵੇਲਜ਼ ਦੇ ਜੌਬਜ਼ ਅਤੇ ਟੂਰਿਜ਼ਮ ਮੰਤਰੀ ਸਟੀਵ ਕੈਂਪਰ ਨੇ ਦੱਸਿਆ ਹੈ ਕਿ, “ਆਸਟ੍ਰੇਲੀਆ ਡੇ 2026 ਸਾਨੂੰ ਦੁਬਾਰਾ ਦੇਖਭਾਲ, ਸਨਮਾਨ ਅਤੇ ਏਕਤਾ ਨਾਲ ਇਕੱਠੇ ਹੋਣ ਦਾ ਮੌਕਾ ਦਿੰਦਾ ਹੈ ਤਾਂ ਕਿ ਅਸੀਂ ਇਹ ਸੋਚ ਸਕੀਏ ਕਿ ਅਸੀਂ ਕੌਣ ਹਾਂ ਅਤੇ ਕਿਹੜੀਆਂ ਕਦਰਾਂ ‘ਤੇ ਖੜ੍ਹੇ ਹਾਂ। 2025 ਦੇ ਅਖੀਰ ਵਿੱਚ ਅਸੀਂ ਉਸ ਸਪੀਰਿਟ ਨੂੰ ਮਜ਼ਬੂਤ ਦੇਖਿਆ ਜਦ ਬੌਂਡੀ ਵਿੱਚ ਹੋਈ ਦੁੱਖਦਾਈ ਘਟਨਾ ਤੋਂ ਬਾਅਦ ਕਮਿਊਨਿਟੀਆਂ ਇਕ ਦੂਜੇ ਦੀ ਸਹਾਇਤਾ ਕਰਨ ਦੇ ਲਈ ਇਕੱਠੇ ਮਿਲ ਕੇ ਆਈਆਂ। ਨਿਊ ਸਾਉਥ ਵੇਲਜ਼ ਸਰਕਾਰ ਨੇ ਇੱਕ ਐਕਸ਼ਨ ਨਾਲ ਭਰਪੂਰ ਪ੍ਰੋਗਰਾਮ ਤਿਆਰ ਕੀਤਾ ਹੈ ਜੋ ਪਹਿਲਾਂ ਤੋਂ ਵੀ ਕਿਤੇ ਜਿਆਦਾ ਵੱਡਾ ਹੈ, ਜਿਸ ਵਿੱਚ ਸਾਰਾ ਦਿਨ ਹਰੇਕ ਉਮਰ ਦੇ ਲੋਕਾਂ ਦੇ ਲਈ ਫਰੀ ਸਮਾਗਮ ਅਤੇ ਸਿਡਨੀ ਓਪਰਾ ਹਾਊਸ ਵਿੱਚ ਇੱਕ ਖਾਸ ਆਸਟ੍ਰੇਲੀਆ ਡੇ ਲਾਈਵ ਕਨਸਰਟ ਵੀ ਸ਼ਾਮਿਲ ਹੈ। ਚਾਹੇ ਤੁਸ਼ੀ ਦਿਨ ਦੀ ਸ਼ੁਰੂਆਤ ਚੜ੍ਹਦੇ ਸੂਰਜ ਦੀਆਂ ਕਿਰਣਾਂ ਦੇ ਨਾਲ ਕਰ ਰਹੇ ਹੋਵੋ, ਦੋਸਤਾਂ ਅਤੇ ਪ੍ਰੀਵਾਰ ਦੇ ਨਾਲ ਬਾਰਬੀਕਿਊ ਕਰ ਰਹੇ ਹੋਵੋ ਜਾਂ ਸਾਡੇ ਹਰਬਰ ਅਤੇ ਬੀਚ ਦਾ ਮਜ਼ਾ ਲੈ ਰਹੇ ਹੋਵੋ, ਇਹ ਸਾਰੇ ਰਲ ਕੇ ਪਛਾਨਣ ਦਾ ਮੌਕਾ ਹੈ ਕਿ ਸਾਡੇ ਦੇਸ਼ ਨੂੰ ਇੰਨਾ ਸ਼ਾਨਦਾਰ ਕੀ ਬਣਾਉਂਦਾ ਹੈ।”
ਆਸਟ੍ਰੇਲੀਆ ਡੇ ਸਿਡਨੀ ਪ੍ਰੋਗ੍ਰਾਮ ਨੂੰ ਗਾਈਡ ਕਰਨ ਵਿੱਚ ਆਦਿਵਾਸੀ ਸਲਾਹਕਾਰ ਕਲਚਰਲ ਆਰਟਿਸਟ ਅਤੇ ਪ੍ਰਫਾਰਮਰ ਸ਼ਾਮਿਲ ਰਹੇ ਹਨ ਜੋ ਪ੍ਰੰਪਰਾਗਤ ਸਮਾਗਮਾਂ ਅਤੇ ਪਰਫਾਰਮੈਂਸ ਦੇ ਜ਼ਰੀਏ ਦੁਨੀਆਂ ਦੀ ਸਭ ਤੋਂ ਪੁਰਾਣੀ ਜੀਵਤ ਸਭਿਆਚਾਰ ਦਾ ਸਨਮਾਨ ਕਰੇਗਾ।
ਆਸਟ੍ਰੇਲੀਆ ਡੇ ਕੌਂਸਲ ਆਫ਼ ਨਿਉ ਸਾਉਥ ਵੇਲਜ਼ ਦੀ ਚੇਅਰ ਯਵੋਨ ਵੇਲਡਨ ਏਐਮ ਨੇ ਕਿਹਾ ਹੈ ਕਿ, “ਆਸਟ੍ਰੇਲੀਆ ਵੱਖ-ਵੱਖ ਲੋਕਾਂ ਦੇ ਲਈ ਬਹੁਤ ਮਾਇਨੇ ਰੱਖਦਾ ਹ। ਇਸੇ ਜ਼ਮੀਨ ਉਪਰ ਅਸੀਂ ਸੈਂਕੜੇ ਵੱਖ-ਵੱਖ ਪ੍ਰੰਪਰਾਵਾਂ, ਦੇਸ਼ਾਂ ਧਰਮਾਂ ਅਤੇ ਪ੍ਰੰਪਰਾਵਾਂ ਅਤੇ ਪ੍ਰਥਾ ਨੂੰ ਸਾਂਝਾ ਕਰਦੇ ਹਾਂ ਪਰ ਫਿਰ ਵੀ ਇਹ ਇਸ ਗੱਲ ਨੂੰ ਸਾਂਝਾ ਕਰਨ ਵਿੱਚ ਹੈ ਕਿ ਅਸੀਂ ਕੌਣ ਹਾਂ ਅਤੇ ਅਸੀਂ ਇਕੱਠੇ ਹੋ ਕੇ ਕੀ ਬਣਨਾ ਹੈ। ਆਸਟ੍ਰੇਲੀਆ ਡੇ ‘ਤੇ ਸਾਡਾ ਇਕੱਠੇ ਹੋ ਕੇ ਆਉਣਾ ਸਾਡੀਆਂ ਸਾਰੀਆਂ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਨੂੰ ਇਕੱਠਿਆਂ ਲਿਆ ਸਕਦਾ ਹੈ ਅਤੇ ਲਿਆਵੇਗਾ ਕਿਉਂਕਿ ਇਹੀ ਦਿਆਲਤਾ ਹੈ। ਅਸੀਂ ਹਮੇਸ਼ਾ ਸਹਿਮਤ ਨਹੀਂ ਹੁੰਦੇ ਪਰ ਅਸੀਂ ਇੱਕ ਦੂਜੇ ਪ੍ਰਤੀ ਜਿਆਦਾ ਦਿਆਲੂ ਹੋ ਸਕਦੇ ਹਾਂ ਅਤੇ ਸਾਨੂੰ ਇਸ ਤਰ੍ਹਾਂ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਆਸਟ੍ਰੇਲੀਆ ਦੇ ਵਿੱਚ ਜੋ ਹੈ ਉਸਨੂੰ ਯਾਦ ਕਰ ਸਕੀਏ, ਸੋਚ ਸਕੀਏ, ਉਸਦਾ ਸਨਮਾਨ ਕਰ ਸਕੀਏ ਅਤੇ ਉਸਨੂੰ ਸਨਮਾਨ ਦੇ ਸਕੀਏ ਜਿਥੇ ਹਰ ਕੋਈ ਸ਼ਾਮਿਲ ਹੈ।”
ਸਿਡਨੀ ‘ਚ ਆਸਟ੍ਰੇਲੀਆ ਡੇ ਦਾ ਪ੍ਰੋਗਰਾਮ ਡੈਸਟਿਨੇਸ਼ਨ ਨਿਉ ਸਾਉਥ ਵੱਲੋਂ ਆਸਟ੍ਰੇਲੀਆ ਡੇ ਕੌਂਸਲ ਆਫ਼ ਨਿਉ ਸਾਉਥ ਵੇਲਜ਼ ਵਲੋਂ ਕਰਵਾਇਆ ਜਾ ਰਿਹਾ ਹੈ। ਵਿਅਕਤੀਗਤ ਤੌਰ ‘ਤੇ ਸ਼ਾਮਲ ਹੋਣ ਲਈ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੈ। ਵੁਗੁਲਓਰਾ ਸਵੇਰੇ ਦੇ ਪ੍ਰੋਗ੍ਰਾਮਾਂ ਨੂੰ ਪ੍ਰੋਗਰਾਮ ਦੇ ਅਧਿਕਾਰਤ ਮੀਡੀਆ ਪਾਰਟਨਰ, ਐਨਆਈਟੀਵੀ ‘ਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ ਜਾਵੇਗਾ ਅਤੇ ਸਵੇਰੇ 7:30 ਵਜੇ ਤੋਂ ਐਸਬੀਐਸ ‘ਤੇ ਇਕੋ ਸਮੇਂ ਪ੍ਰਸਾਰਿਤ ਕੀਤਾ ਜਾਵੇਗਾ। ਸਿਡਨੀ ਹਾਰਬਰ ‘ਤੇ ਨਾ ਪਹੁੰਚ ਸਕਣ ਵਾਲਿਆਂ ਦੇ ਲਈ ਕਨਸਰਟ ਏਬੀਸੀ ਟੀਵੀ ਅਤੇ ਏਬੀਸੀ ਆਈਵਿਊ ‘ਤੇ ਸ਼ਾਮ 7:30 ਵਜੇ ਲਾਈਵ ਦਿਖਾਇਆ ਜਾਵੇਗਾ।