ਹਾਕੀ ’ਚ ਭਾਰਤ ਨੇ ਇੰਗਲੈਂਡ ਨੂੰ ਹਰਾਇਆ !

ਭੁਵਨੇਸ਼ਵਰ ਦੇ ਕਲਿੰਗਾ ਹਾਕੀ ਸਟੇਡੀਅਮ ਵਿਖੇ ਭਾਰਤ ਅਤੇ ਇੰਗਲੈਂਡ ਵਿਚਕਾਰ ਪੁਰਸ਼ਾਂ ਦੀ FIH ਹਾਕੀ ਪ੍ਰੋ ਲੀਗ 2024-25 ਮੈਚ ਦੌਰਾਨ ਖਿਡਾਰੀ ਗੇਂਦ ਲਈ ਮੁਕਾਬਲਾ ਕਰਦੇ ਹੋਏ। (ਫੋਟੋ: ਏ ਐਨ ਆਈ)

ਭੁਬਨੇਸ਼ਵਰ – ਕਪਤਾਨ ਹਰਮਨਪ੍ਰੀਤ ਸਿੰਘ ਦੋ ਗੋਲਾਂ ਸਦਕਾ ਭਾਰਤ ਨੇ ਇੱਥੇ ਇੰਗਲੈਂਡ ਨੂੰ 2-0 ਨਾਲ ਹਰਾਉਂਦਿਆਂ ਐੱਫਆਈਐੈੱਚ ਪ੍ਰੋ ਲੀਗ ਦੇ ਘਰੇਲੂ ਪੜਾਅ ਦਾ ਜਿੱਤ ਨਾਲ ਅੰਤ ਕੀਤਾ। ਲੰਘੇ ਦਿਨ ਭਾਰਤ ਨੂੰ ਇੰਗਲੈਂਡ ਤੋਂ 2-3 ਨਾਲ ਹਾਰ ਮਿਲੀ ਸੀ ਹਾਲਾਂਕਿ ਕਾਲਿੰਗਾ ਸਟੇਡੀਅਮ ’ਚ ਭਾਰਤ ਨੇ ਅੱਜ ਜ਼ਬਰਦਸਤ ਵਾਪਸੀ ਕੀਤੀ ਅਤੇ ਜਿੱਤ ਨਾਲ ਸਫਰ ਖਤਮ ਕੀਤਾ। ਕਪਤਾਨ ਹਰਮਨਪ੍ਰੀਤ ਨੇ 26ਵੇਂ ਤੇ 32ਵੇਂ ਮਿੰਟ ’ਚ ਦੋ ਗੋਲ ਦਾਗੇ ਜਦਕਿ ਇੰਗਲੈਂਡ ਵੱਲੋਂ ਇਕਲੌਤਾ ਗੋਲ ਕੋਨੋਰ ਵਿਲੀਅਮਸਨ ਨੇ 30ਵੇਂ ਮਿੰਟ ’ਚ ਕੀਤਾ। ਹਰਮਨਪ੍ਰੀਤ ਨੇ ਦੋਵੇਂ ਗੋਲ ਪੈਨਲਟੀ ਕਾਰਨਰ ’ਤੇ ਕੀਤੇ। ਐੱਫਆਈਐੈੱਚ ਪ੍ਰੋ ਲੀਗ ਦੇ ਇਸ ਪੜਾਅ ’ਚ ਭਾਰਤ ਨੇ ਅੱਠ ਮੈਚ ਵਿੱਚੋਂ ਪੰਜ ’ਚ ਜਿੱਤ ਹਾਸਲ ਕੀਤ ਜਦਕਿ ਤਿੰਨ ’ਚ ਮੇਜ਼ਬਾਨ ਟੀਮ ਨੂੰ ਹਾਰ ਨਸੀਬ ਹੋਈ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

ਕਿਸੇ ਚਮਤਕਾਰ ਤੋਂ ਘੱਟ ਨਹੀਂ ਆਸਟ੍ਰੇਲੀਆ ਦੇ ਸਾਬਕਾ ਬੈਟਸਮੈਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਟੀ-20 ਵਿਸ਼ਵ ਕੱਪ 2026 ਲਈ ਨਿਊਜ਼ੀਲੈਂਡ ਦੀ ਟੀਮ ਦਾ ਐਲਾਨ