ਹੜ੍ਹ ਦੀ ਲਪੇਟ ’ਚ ਆਇਆ ਆਸਾਮ; 3 ਦੀ ਮੌਤ, 5.35 ਲੱਖ ਲੋਕ ਪ੍ਰਭਾਵਿਤ

Manipur, Jun 02 (ANI): Army's Spear Corps and Assam Rifles provide relief material to civilians stranded due to cyclone Remal, on Sunday. Distribution of food and essentials was carried out to 2400 civilians in Khumen Lampak, Nagaram and Imphal City areas of Manipur and also restored connectivity to several places and provided medical aid to 668 civilians including 230 women and 170 children. (ANI Photo)

ਗੁਹਾਟੀ -ਮੋਹਲੇਧਾਰ ਮੀਂਹ ਨੇ ਪੂਰਬੀ-ਉੱਤਰ ਵਿਚ ਕਹਿਰ ਵਰ੍ਹਾਇਆ ਹੈ। ਆਸਾਮ ’ਚ ਇਸ ਸਮੇਂ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਮੀਂਹ ਨਾਲ ਜੁੜੀਆਂ ਘਟਨਾਵਾਂ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ ਵਿਚ ਕਈ ਇਲਾਕੇ ਪਾਣੀ ਨਾਲ ਭਰ ਗਏ ਹਨ। ਹਾਲਾਂਕਿ ਇਕ ਅਧਿਕਾਰਤ ਬੁਲੇਟਿਨ ਵਿਚ ਦੱਸਿਆ ਗਿਆ ਹੈ ਕਿ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਿਚ ਮਾਮੂਲੀ ਕਮੀ ਆਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸੂਬੇ ’ਚ ਨਦੀਆਂ ਹੁਣ ਵੀ ਉਫ਼ਾਨ ’ਤੇ ਹਨ ਅਤੇ ਵੱਖ-ਵੱਖ ਇਲਾਕਿਆਂ ’ਚ ਪ੍ਰਭਾਵਿਤ ਲੋਕਾਂ ਨੇ ਰਾਹਤ ਕੈਂਪਾਂ ਵਿਚ ਸ਼ਰਣ ਲਈ ਹੈ। ਆਸਾਮ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਦੇ ਇਕ ਬੁਲੇਟਿਨ ’ਚ ਐਤਵਾਰ ਰਾਤ ਨੂੰ ਦੱਸਿਆ ਗਿਆ ਕਿ ਹੜ੍ਹ ਤੋਂ 13 ਜ਼ਿਲ੍ਹਿਆਂ ਵਿਚ 5,35,246 ਲੋਕ ਹੁਣ ਵੀ ਪ੍ਰਭਾਵਿਤ ਹਨ। ਸ਼ਨੀਵਾਰ ਨੂੰ 10 ਜ਼ਿਲ੍ਹਿਆਂ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਗਿਣਤੀ 6,01,642 ਸੀ।
28 ਮਈ ਤੋਂ ਲੈ ਕੇ ਹੁਣ ਤੱਕ ਹੜ੍ਹ ਅਤੇ ਤੂਫ਼ਾਨ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ 18 ਹੋ ਗਈ ਹੈ। ਆਸਾਮ ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਦੇ ਬੁਲੇਟਿਨ ਮੁਤਾਬਕ 3 ਪ੍ਰਮੁੱਖ ਨਦੀਆਂ- ਕੋਪਲੀ, ਬਰਾਕ ਅਤੇ ਕੁਸ਼ੀਆਰਾ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਨਾਗਾਂਵ ਹੈ, ਜਿੱਥੇ 3,03,567 ਲੋਕ ਪ੍ਰਭਾਵਿਤ ਹੋਏ ਹਨ। ਇਸ ਤੋਂ ਬਾਅਦ ਕਛਾਰ ਵਿਚ 1,09,798 ਅਤੇ ਹੋਜਾਈ ਵਿਚ 86,382 ਲੋਕ ਪ੍ਰਭਾਵਿਤ ਹੋਏ ਹਨ।
ਵੱਖ-ਵੱਖ ਜ਼ਿਲ੍ਹਿਆਂ ਵਿਚ 39,000 ਤੋਂ ਵੱਧ ਬੇਘਰ ਲੋਕਾਂ ਨੇ 193 ਰਾਹਤ ਕੈਂਪਾਂ ਵਿਚ ਸ਼ਰਣ ਲਈ ਹੈ। ਇਸ ਦੇ ਨਾਲ ਹੀ 82 ਹੋਰ ਰਾਹਤ ਵੰਡ ਕੇਂਦਰ ਵੀ ਬਣਾਏ ਗਏ ਹਨ। ਰਾਸ਼ਟਰੀ ਆਫ਼ਤ ਮੋਚਨ ਬਲ (N4R6), ਸੂਬਾ ਆਫ਼ਤ ਮੋਚਨ ਫੋਰਸ (S4R6) ਸਮੇਤ ਕਈ ਏਜੰਸੀਆਂ ਅਤੇ ਸਥਾਨਕ ਪ੍ਰਸ਼ਾਸਨ ਰਾਹਤ ਅਤੇ ਬਚਾਅ ਮੁਹਿੰਮ ਚਲਾ ਰਹੇ ਹਨ, ਜਦਕਿ ਪ੍ਰਭਾਵਿਤ ਇਲਾਕਿਆਂ ਵਿਚ ਮੈਡੀਕਲ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਹੜ੍ਹ ਕਾਰਨ ਵੱਖ-ਵੱਖ ਜ਼ਿਲ੍ਹਿਆਂ ਤੋਂ ਸੜਕਾਂ, ਪੁਲਾਂ ਅਤੇ ਹੋਰ ਜਾਇਦਾਦ ਸਮੇਤ ਬੁਨਿਆਂਦੀ ਢਾਂਚੇ ਨੂੰ ਨੁਕਸਾਨ ਦੀਆਂ ਖ਼ਬਰਾ ਆਈਆਂ ਹਨ।

Related posts

ਡੁਬਈ ਦੇ ਭਾਰਤੀ ਦੂਤਾਵਾਸ ਵਲੋਂ ਯਾਤਰੀਆਂ ਲਈ ਸਲਾਹ ਜਾਰੀ

ਰਾਸ਼ਟਰਪਤੀ ਮੁਰਮੂ ਵਲੋਂ ਦਿੱਲੀ ਸਰਕਾਰ ਦੀ ‘ਲਖਪਤੀ ਬਿਟੀਆ ਯੋਜਨਾ ਦੀ ਸ਼ੁਰੂਆਤ

ਭਾਰਤ ਅਤੇ ਕੈਨੇਡਾ ਵਲੋਂ 2030 ਤੱਕ 50 ਬਿਲੀਅਨ ਡਾਲਰ ਦੇ ਵਪਾਰ ਦਾ ਟੀਚਾ