ਹੱਥ ’ਚ ਸੰਵਿਧਾਨ ਦੀ ਕਾਪੀ ਫੜ ਰਾਹੁਲ ਗਾਂਧੀ ਨੇ ਚੁੱਕੀ ਸਹੁੰ

ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਅਤੇ ਇਸ ਦੌਰਾਨ ਉਨ੍ਹਾਂ ਨੇ ਆਪਣੇ ਹੱਥ ਵਿੱਚ ਸੰਵਿਧਾਨ ਦੀ ਕਾਪੀ ਫੜੀ ਹੋਈ ਸੀ। ਰਾਹੁਲ ਗਾਂਧੀ ਨੇ ਅੰਗਰੇਜ਼ੀ ਭਾਸ਼ਾ ਵਿੱਚ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੇ ’ਜੈ ਹਿੰਦ, ਜੈ ਸੰਵਿਧਾਨ’ ਦਾ ਨਾਅਰਾ ਵੀ ਲਗਾਇਆ। ਇਸ ਵਾਰ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਲੋਕ ਸਭਾ ਹਲਕੇ ਤੋਂ ਚੁਣੇ ਗਏ ਹਨ। ਇਸ ਤੋਂ ਪਹਿਲਾਂ ਉਹ ਲੋਕ ਸਭਾ ਵਿੱਚ ਕੇਰਲ ਵਿੱਚ ਵਾਇਨਾਡ ਅਤੇ ਉੱਤਰ ਪ੍ਰਦੇਸ਼ ਵਿੱਚ ਅਮੇਠੀ ਦੀ ਨੁਮਾਇੰਦਗੀ ਕਰ ਚੁੱਕੇ ਹਨ।
ਦੱਸ ਦੇਈਏ ਕਿ ਸਹੁੰ ਚੁੱਕ ਸਮਾਗਮ ਲਈ ਜਦੋਂ ਰਾਹੁਲ ਗਾਂਧੀ ਦਾ ਨਾਂ ਪੁਕਾਰਿਆ ਗਿਆ ਤਾਂ ਕਾਂਗਰਸੀ ਮੈਂਬਰ ਆਪੋ-ਆਪਣੇ ਸਥਾਨਾਂ ’ਤੇ ਖੜ੍ਹੇ ਹੋ ਗਏ ਅਤੇ ’ਜੋੜੋ ਜੋੜੋ, ਭਾਰਤ ਜੋੜੋ’ ਦੇ ਨਾਅਰੇ ਲਾਉਣ ਲੱਗੇ। ਸਹੁੰ ਚੁੱਕਣ ਤੋਂ ਬਾਅਦ ਵੀ ਕਾਂਗਰਸੀ ਮੈਂਬਰਾਂ ਨੇ ’ਜੋੜੋ ਜੋੜੋ, ਭਾਰਤ ਜੋੜੋ’ ਦੇ ਨਾਅਰੇ ਲਾਏ। ਰਾਹੁਲ ਗਾਂਧੀ ਨੇ ਸਾਲ 2022 ’ਚ ’ਭਾਰਤ ਜੋੜੋ ਯਾਤਰਾ’ ਅਤੇ ਇਸ ਸਾਲ ਦੇ ਸ਼ੁਰੂ ’ਚ ’ਭਾਰਤ ਜੋੜੋ ਨਿਆ ਯਾਤਰਾ’ ਕੱਢੀ ਸੀ।

Related posts

ਐਸ਼ਵਰਿਆ ਰਾਏ ਹਮੇਸ਼ਾ ਸਫ਼ਰ ਦੌਰਾਨ ਕਾਲੇ ਕੱਪੜੇ ਹੀ ਕਿਉਂਂ ਪਾਉਂਦੀ ਹੈ ?

ਭਾਰਤ ਦਾ ਪਹਿਲਾ ‘ਸਕਾਈਕਾਸਟ’ ਸਿਸਟਮ ਦਿੱਲੀ ਹਵਾਈ ਅੱਡੇ ‘ਤੇ ਲਾਂਚ

ਅਜੈ ਕੋਛੜ ਨੇ 48ਵੇਂ ਵਾਈਸ ਚੀਫ਼ ਆਫ਼ ਦ ਨੇਵਲ ਸਟਾਫ਼ ਵਜੋਂ ਅਹੁਦਾ ਸੰਭਾਲਿਆ