14 ਆਈਲੈਟਸ ਸੈਂਟਰਾਂ, ਕੰਸਲਟੈਂਸੀ ਅਤੇ ਟ੍ਰੈਵਲ ਏਜਸੀਆਂ ਦੇ ਲਾਇਸੈਂਸ ਰੱਦ !

ਵਰਲਡ ਟਰੈਵਲ।

ਆਈਲਟਸ ਸੈਂਟਰਾਂ, ਕੰਸਲਟੈਂਸੀ ਅਤੇ ਟਰੈਵਲ ਏਜੰਸੀਆਂ ਦੇ ਲਾਇਸੈਂਸ ਧਾਰਕਾਂ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ ਉਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ।

ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਕਾਰਵਾਈ ਕਰਦਿਆਂ ਨਵਾਂਸ਼ਹਿਰ ਦੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਮੈਜਿਸਟਰੇਟ ਰਾਜੀਵ ਵਰਮਾ ਨੇ ਜ਼ਿਲ੍ਹੇ ਵਿਚ ਵੱਖ-ਵੱਖ 14 ਆਈਲੈਟਸ ਸੈਂਟਰਾਂ, ਕੰਸਲਟੈਂਸੀ ਅਤੇ ਟਰੈਵਲ ਏਜੰਸੀਆਂ ਦੇ ਲਾਇਸੈਂਸ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਨਵਾਂਸ਼ਹਿਰ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜੇਕਰ ਇਨ੍ਹਾਂ ਫਰਮਾਂ ਜਾਂ ਲਾਇਸੈਂਸ ਧਾਰਕਾਂ ਖ਼ਿਲਾਫ਼ ਕੋਈ ਵਿਚ ਸ਼ਿਕਾਇਤ ਹੁੰਦੀ ਹੈ ਤਾਂ ਫਰਮ ਦਾ ਲਾਇਸੈਂਸੀ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਦੀ ਜ਼ਿੰਮੇਵਾਰੀ ਵੀ ਉਸ ਦੀ ਖ਼ੁਦ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫਰਮਾਂ ਵੱਲੋਂ ਲਾਇਸੈਂਸ ਦੀ ਮਿਆਦ ਖ਼ਮ ਹੋਣ ਦੀ ਮਿਤੀ ਤੋਂ ਦੋ ਮਹੀਨੇ ਪਹਿਲਾਂ ਸਬੰਧਤ ਦਸਤਾਵੇਜ਼ਾਂ ਸਮੇਤ ਅਪਲਾਈ ਕੀਤਾ ਜਾਣਾ ਲਾਜ਼ਮੀ ਹੈ ਪਰ ਲਾਇਸੈਂਸ ਧਾਰਕਾਂ ਵੱਲੋਂ ਕੋਈ ਦਸਤਾਵੇਜ਼ ਨਿਰਧਾਰਤ ਸਮੇਂ ਅੰਦਰ ਪੇਸ਼ ਨਹੀਂ ਕੀਤਾ ਗਿਆ। ਲਾਇਸੈਂਸ ਧਾਰਕਾਂ ਨੂੰ ਕਾਰਣ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਅਤੇ ਸੰਬੰਧਤ ਅਥਾਰਟੀ ਤੋਂ ਇਨ੍ਹਾਂ ਫ਼ਰਮਾਂ ਬਾਰੇ ਰਿਪੋਰਟ ਪ੍ਰਾਪਤ ਹੋਣ ’ਤੇ ਲਾਇਸੈਂਸ ਰੱਦ ਕਰ ਦਿੱਤੇ ਗਏ।

ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ ਜਿਨ੍ਹਾਂ ਆਈਲੈਟਸ ਸੈਂਟਰਾਂ, ਕੰਸਲਟੈਂਸੀ ਅਤੇ ਟ੍ਰੈਵਲ ਏਜਸੀਆਂ ਦੇ ਲਾਇਸੈਂਸ ਰੱਦ ਕੀਤੇ ਗਏ ਉਨ੍ਹਾਂ ਵਿਚ ਮੈਸ. ਗਲੋਬਲ ਡਰੀਮ ਇਮੀਗ੍ਰੇਸ਼ਨ, ਰੇਲਵੇ ਰੋਡ ਨਵਾਂਸ਼ਹਿਰ, ਮੈਸ. ਸਮਾਰਟ ਗਾਈਡੈਂਸ ਐਜੂਕੇਸ਼ਨ ਕੰਸਲਟੈਂਸੀ, ਮੁਕੰਦਪੁਰ ਰੋਡ ਬਡਵਾਲ ਕੰਪਲੈਕਸ, ਮੈਸ. ਸੈਨਿਕ ਅਕੈਡਮੀ, ਥਿੰਦ ਪਲਾਜਾ ਨੇੜੇ ਵਿਸ਼ਵਕਰਮਾ ਮੰਦਰ ਨਵਾਂਸ਼ਹਿਰ, ਮੈਸ. ਮੈਤਰੇਵਾ ਇਮੀਗ੍ਰੇਸ਼ਨ, ਨੇੜੇ ਬੱਸ ਅੱਡਾਨਵਾਂਸ਼ਹਿਰ, ਮੈਸ. ਫਲਾਈਵੇਅ ਇਮੀਗ੍ਰੇਸ਼ਨ ਕੰਸਲਟੈਂਸੀ ਬਰਨਾਲਾ ਰੋਡ ਨਵਾਂਸ਼ਹਿਰ, ਮੈਸ. ਮਿਲੇਨੀਅਮ ਆਈਲੈਟਸ ਸੈਂਟਰ ਬੰਗਾ ਰੋਡ ਨਵਾਂਸ਼ਹਿਰ, ਮੈਸ. ਪੀ. ਸੀ. ਐੱਸ. ਗਲੋਬਲ ਵੀਜ਼ਾ ਸਰਵਿਸ, ਬੰਗਾ ਰੋਡ ਨਵਾਂਸ਼ਹਿਰ, ਮੈਸ. ਏ. ਐਂਡ. ਜੇ ਆਇਲਟਸ ਕੋਚਿੰਗ ਸੈਂਟਰ, ਬੰਗਾ ਰੋਡ ਨਵਾਂਸ਼ਹਿਰ, ਮੈਸ. ਯੂਨਿਕ ਐਜੂਕੇਸ਼ਨ ਅਬਰੋਡ, ਅੰਬੇਡਕਰ ਚੌਕ ਨਵਾਂਸ਼ਹਿਰ, ਮੈਸ. ਵਿਕਟਰੀ ਡਰੀਮ ਕੋਚਿੰਗ ਸੈਂਟਰ, ਕੁਲਾਮ ਰੋਡ ਨਵਾਂਸ਼ਹਿਰ, ਮੈਸ. ਇਜੀਵੇਅ ਮਾਈਗ੍ਰੇਸ਼ਨ ਕੰਸਲਟੈਂਸੀ ਸਾਹਮਣੇ ਪੁਰਾਣਾ ਐੱਸ. ਐੱਸ. ਐੱਸ. ਪੀ. ਦਫ਼ਤਰ ਨਵਾਂਸ਼ਹਿਰ, ਮੈਸ. ਅਚੀਵਰਜ ਸਕੂਲ ਆਫ ਐਜੂਕੇਸ਼ਨ ਰਾਹੋਂ, ਮੈਸ. ਆਈਲੈਟਸ ਵਿਧ ਹਰਪ੍ਰੀਤ, ਬੰਗਾ ਰੋਡ ਨਵਾਂਸ਼ਹਿਰ ਅਤੇ ਮੈਸ. ਫ਼ਾਸਟਟਰੈਕ ਐਜੂਕੇਅਰ ਸਟੂਡੈਂਟ ਸਰਵਿਸਜ਼ ਮੁਕੰਦਪੁਰ ਵੀ ਸ਼ਾਮਲ ਹਨ।

Related posts

ਸ਼ਾਮਚੁਰਾਸੀ ਨਗਰ ਕੌਂਸਲ ਦੀ ਚੋਣ ਸ਼ਨੀਵਾਰ 13 ਜੂਨ ਨੂੰ

13 ਜੂਨ ਨੂੰ ਕਾਕਰੋਚ ਜਨਤਾ ਪਾਰਟੀ ਅੰਮ੍ਰਿਤਸਰ ‘ਚ  ਵਿਰੋਧ ਪ੍ਰਦਰਸ਼ਨ ਕਰੇਗੀ

ਕਿਰਪਾਨ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵਾਲੇ ਮਾਮਲੇ ਪਿੱਛੇ ਛੁਪੀ ਸਾਜਿਸ਼ ਦਾ ਪਰਦਾਫਾਸ਼ ਹੋਵੇ – ਸਿੰਘ ਸਾਹਿਬ