ਪਾਲਤੂ ਜਾਨਵਰਾਂ ਨੂੰ ਗੋਦ ਲੈਣਾ ਵੱਡੀ ਜ਼ਿੰਮੇਵਾਰੀ ਹੈ ਨਾ ਕਿ ਜਜ਼ਬਾਤ ਵਿੱਚ ਲਿਆ ਫੈਸਲਾ !

CPSV ਦਾ ਟੀਚਾ ਇਸ ਮਾਰਚ ਮਹੀਨੇ ਦੇ ਦੌਰਾਨ 150 ਬਿੱਲੀਆਂ ਅਤੇ ਬਿੱਲੀਆਂ ਦੇ ਬੱਚਿਆਂ ਨੂੰ ਪਿਆਰ ਭਰੇ ਘਰ ਦੇਣਾ ਹੈ।

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਮਾਰਚ ਮਹੀਨੇ ਨੂੰ National Pet Adoption Month ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ‘ਤੇ Cat Protection Society of Victoria (CPSV) ਨੇ ਲੋਕਾਂ ਨੂੰ ਯਾਦ ਦਿਵਾਇਆ ਹੈ ਕਿ ਬਿੱਲੀਆਂ ਨੂੰ ਗੋਦ ਲੈਣਾ ਇੱਕ ਲੰਬੇ ਸਮੇਂ ਦੀ ਜ਼ਿੰਮੇਵਾਰੀ ਹੈ ਨਾ ਕਿ ਜਜ਼ਬਾਤ ਵਿੱਚ ਲਿਆ ਗਿਆ ਫੈਸਲਾ।

Cat Protection Society of Victoria ਦਾ ਟੀਚਾ ਇਸ ਮਾਰਚ ਮਹੀਨੇ ਦੇ ਦੌਰਾਨ 150 ਬਿੱਲੀਆਂ ਅਤੇ ਬਿੱਲੀਆਂ ਦੇ ਬੱਚਿਆਂ ਨੂੰ ਪਿਆਰ ਭਰੇ ਘਰ ਦੇਣਾ ਹੈ। ਪਰ Greensborough ਵਾਲਾ ਸ਼ੈਲਟਰ ਚਿੰਤਤ ਹੈ ਕਿ ਮਹਿੰਗਾਈ ਅਤੇ ਵਧਦੇ ਖਰਚਿਆਂ ਦੇ ਕਾਰਣ ਕਈ ਲੋਕ ਆਪਣੀਆਂ ਬਿੱਲੀਆਂ ਨੂੰ ਛੱਡ ਰਹੇ ਹਨ। ਬਿੱਲੀਆਂ ਨੂੰ ਛੱਡਣ ਦੇ ਮਾਮਲੇ ਵੱਧ ਰਹੇ ਹਨ। ਇਸ ਕਰਕੇ Cat Protection Society of Victoria ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ, “ਪਾਲਤੂ ਜਾਨਵਰਾਂ ਨੂੰ ਗੋਦ ਲੈਣ ਸਮੇਂ ਸਿਰਫ਼ ਜਜ਼ਬਾਤਾਂ ਨਾਲ ਨਹੀਂ, ਸਗੋਂ ਪੂਰੀ ਤਿਆਰੀ ਅਤੇ ਜਾਣਕਾਰੀ ਨਾਲ ਹੀ ਫੈਸਲਾ ਕੀਤਾ ਜਾਵੇ। ਬਿੱਲੀ ਨੂੰ ਗੋਦ ਲੈਣਾ ਜੀਵਨ ਭਰ ਦੀ ਜ਼ਿੰਮੇਵਾਰੀ ਹੈ। ਲੋਕਾਂ ਨੂੰ ਪਹਿਲਾਂ ਇਹ ਸੋਚਣਾ ਚਾਹੀਦਾ ਹੈ ਕਿ ਕੀ ਉਹ ਲੰਬੇ ਸਮੇਂ ਤੱਕ ਖਰਚੇ ਅਤੇ ਦੇਖਭਾਲ ਦੀ ਜ਼ਿੰਮੇਵਾਰੀ ਨਿਭਾਅ ਸਕਦੇ ਹਨ। ਇਸ ਲਈ ਸਿੱਖਿਆ, ਤਿਆਰੀ ਅਤੇ ਪੂਰੀ ਉਮਰ ਦੀ ਸੰਭਾਲ ਬਹੁਤ ਜ਼ਰੂਰੀ ਹੈ। ਇਸ ਸਬੰਧੀ ਰੁਚੀ ਰੱਖਣ ਵਾਲੇ ਲੋਕਾਂ ਨੂੰ ਵਲੰਟੀਅਰਾਂ ਅਤੇ ਫੋਸਟਰ ਪ੍ਰੀਵਾਰਾਂ ਨਾਲ ਗੱਲ ਕਰਨੀ ਚਾਹੀਦੀ ਹੈ। Cat Protection Society of Victoria  ਕੋਲੋਂ ਗੋਦ ਲਈ ਤਿਆਰ ਬਿੱਲੀਆਂ ਨੂੰ ਦੇਖਣ ਅਤੇ ਅੰਦਰੂਨੀ ਤਿਆਰੀ ਵਾਰੇ ਜਾਣਕਾਰੀ ਵੀ ਹਾਸਲ ਕੀਤੀ ਜਾ ਸਕਦੀ ਹੈ। Cat Protection Society of Victoria ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਹਰ ਬਿੱਲੀ ਨੂੰ ਇੱਕ ਪਿਆਰ ਭਰਾ ਅਤੇ ਸਥਿਰ ਘਰ ਮਿਲੇ, ਜਿੱਥੇ ਉਸਦੀ ਜ਼ਿੰਦਗੀ ਭਰ ਸੰਭਾਲ ਹੋ ਸਕੇ।

Cat Protection Society of Victoria ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ:

  • Cat Protection Society of Victoria ਦਾ ਟੀਚਾ ਇਸ ਮਾਰਚ ਮਹੀਨੇ ਦੇ ਦੌਰਾਨ 150 ਬਿੱਲੀਆਂ ਅਤੇ ਉਹਨਾਂ ਦੇ ਬੱਚਿਆਂ ਨੂੰ ਪਿਆਰ ਭਰੇ ਘਰ ਦੇਣਾ ਹੈ। ਪਰ ਘਰੲੲਨਸਬੋਰੋੁਗਹ ਵਾਲਾ ਸ਼ੈਲਟਰ ਚਿੰਤਤ ਹੈ ਕਿ ਮਹਿੰਗਾਈ ਅਤੇ ਵਧਦੇ ਖਰਚਿਆਂ ਕਾਰਨ ਕਈ ਲੋਕ ਆਪਣੀਆਂ ਬਿੱਲੀਆਂ ਛੱਡ ਰਹੇ ਹਨ।
  • Cat Protection Society of Victoria ਦੇ ਅਨੁਸਾਰ ਇੱਕ ਬਿੱਲੀ ਨੂੰ ਗੋਦ ਲੰਬੇ ਸਮੇਂ ਦੀ ਜ਼ਿੰਮੇਵਾਰੀ ਹੈ ਅਤੇ ਇੱਕ ਬਿੱਲੀ ਦੀ ਔਸਤ ਉਮਰ ਲਗਭਗ 15 ਸਾਲ ਹੁੰਦੀ ਹੈ।
  • ਇੱਕ ਬਿੱਲੀ ਨੂੰ ਪਾਲਣ ਦਾ ਸਾਲਾਨਾ ਖਰਚਾ ਕਰੀਬ 1,656 ਡਾਲਰ ਹੁੰਦਾ ਹੈ। ਇਸ ਵਿੱਚ ਖਾਣਾ, ਖਿਡੌਣੇ ਅਤੇ ਡਾਕਟਰੀ ਖਰਚੇ ਸ਼ਾਮਲ ਹਨ।
  • Cat Protection Society of Victoria ਗੋਦ ਲੈਣ ਦੀ ਫੀਸ ਵਿੱਚ ਕੋਈ ਛੋਟ ਨਹੀਂ ਦਿੰਦਾ। ਸੰਸਥਾ ਚਾਹੁੰਦੀ ਹੈ ਕਿ ਜੋ ਲੋਕ ਬਿੱਲੀ ਗੋਦ ਲੈਣਾ ਚਾਹੁੰਦੇ ਹਨ, ਉਹ ਪਾਲਤੂ ਜਾਨਵਰ ਰੱਖਣ ਦੀ ਲੰਬੇ ਸਮੇਂ ਦੀ ਆਰਥਿਕ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਸਮਝਣ।
  • Cat Protection Society of Victoria ਹਰ ਬਿੱਲੀ ਨੂੰ ਗੋਦ ਲਈ ਤਿਆਰ ਕਰਨ ‘ਤੇ 400 ਡਾਲਰ ਤੋਂ ਵੱਧ ਖਰਚ ਕਰਦੀ ਹੈ। ਇਸ ਵਿੱਚ ਡਾਕਟਰੀ ਜਾਂਚ, ਟੀਕੇ ਅਤੇ ਰੋਜ਼ਾਨਾ ਦੇਖਭਾਲ ਸ਼ਾਮਲ ਹੁੰਦੀ ਹੈ। ਗੋਦ ਲੈਣ ਦੀ ਫੀਸ ਸਿਰਫ਼ ਥੋੜ੍ਹਾ ਜਿਹਾ ਹਿੱਸਾ ਹੀ ਪੂਰਾ ਕਰਦੀ ਹੈ। ਸੰਸਥਾ ਜਾਨਬੁੱਝ ਕੇ ਇਸ ਫੀਸ ਵਿੱਚ ਛੋਟ ਨਹੀਂ ਦਿੰਦੀ, ਤਾਂ ਜੋ ਲੋਕ ਸਮਝ ਸਕਣ ਕਿ ਪਾਲਤੂ ਜਾਨਵਰ ਰੱਖਣਾ ਇੱਕ ਲੰਬੇ ਸਮੇਂ ਦੀ ਆਰਥਿਕ ਅਤੇ ਭਾਵਨਾਤਮਕ ਜ਼ਿੰਮੇਵਾਰੀ ਹੈ।
  • 2025 ਵਿੱਚ Cat Protection Society of Victoria ਕੋਲ ਆਈਆਂ ਬਿੱਲੀਆਂ ਦੇ ਵਿੱਚੋਂ 55 ਫੀਸਦੀ ਮਾਲਕਾਂ ਵੱਲੋਂ ਛੱਡੀਆਂ ਗਈਆਂ ਸਨ। ਜ਼ਿਆਦਾਤਰ ਮਾਮਲਿਆਂ ਵਿੱਚ ਇਸਦਾ ਕਾਰਣ ਆਰਥਿਕ ਤੰਗੀ ਸੀ। ਕਈ ਲੋਕ ਬਿੱਲੀ ਰੱਖਣ ਦੇ ਲਗਾਤਾਰ ਖਰਚੇ ਨਹੀਂ ਝੱਲ ਸਕੇ।

Cat Protection Society of Victoria ਦੀ ਮਾਰਕੇਟਿੰਗ ਅਤੇ ਕਮਿਊਨੀਕੇਸ਼ਨ ਮੈਨੇਜਰ ਰੇਚਲ ਬਿਟਜ਼ਿਲਿਸ ਨੇ ਇਸ ਸਬੰਧੀ ਦੱਸਿਆ ਕਿ, “ਬਿੱਲੀ ਰੱਖਣਾ ਬਹੁਤ ਖੁਸ਼ੀ ਦਿੰਦਾ ਹੈ, ਪਰ ਇਹ ਸੋਚ-ਸਮਝ ਕੇ ਕੀਤਾ ਜਾਣ ਵਾਲਾ ਫੈਸਲਾ ਹੋਣਾ ਚਾਹੀਦਾ ਹੈ। ਇਹ ਸਮਝਣਾ ਜਰੂਰੀ ਹੈ ਕਿ ਪਾਲਤੂ ਜਾਨਵਰ ਤੋਹਫ਼ੇ ਨਹੀਂ ਹੁੰਦੇ। ਉਹ ਜੀਵਤ ਜੀਵ ਹਨ ਅਤੇ ਉਨ੍ਹਾਂ ਨੂੰ ਪੂਰੀ ਜ਼ਿੰਦਗੀ ਪਿਆਰ ਅਤੇ ਸੰਭਾਲ ਦੀ ਲੋੜ ਹੁੰਦੀ ਹੈ। ਗੋਦ ਲੈਣ ਤੋਂ ਪਹਿਲਾਂ ਪੂਰੀ ਤਿਆਰੀ ਕਰੋ, ਖਰਚਿਆਂ ਬਾਰੇ ਸੋਚੋ ਅਤੇ ਯਕੀਨੀ ਬਣਾਓ ਕਿ ਤੁਸੀਂ ਬਿੱਲੀ ਦੀ ਜ਼ਿੰਦਗੀ ਭਰ ਸੰਭਾਲ ਕਰ ਸਕਦੇ ਹੋ। ਛਫੰੜ ਦਾ ਮੰਨਣਾ ਹੈ ਕਿ ਬਿੱਲੀ ਰੱਖਣਾ ਸਿਰਫ਼ ਇੱਕ ਵਾਰ ਦੀ ਖਰਚ ਨਹੀਂ, ਸਗੋਂ ਕਈ ਸਾਲਾਂ ਤੱਕ ਖਾਣ-ਪੀਣ, ਡਾਕਟਰੀ ਸੇਵਾ ਅਤੇ ਹੋਰ ਦੇਖਭਾਲ ਦੇ ਖਰਚਿਆਂ ਨਾਲ ਜੁੜਿਆ ਹੁੰਦਾ ਹੈ। ਬਿੱਲੀ ਗੋਦ ਲੈਣਾ ਸਿਰਫ਼ ਇੱਕ ਪਿਆਰਾ ਪਾਲਤੂ ਘਰ ਲਿਆਉਣਾ ਨਹੀਂ, ਸਗੋਂ 15 ਸਾਲਾਂ ਦੀ ਜ਼ਿੰਮੇਵਾਰੀ ਨਿਭਾਉਣਾ ਹੈ।”

Related posts

ਸਿਡਨੀ ਵਿੱਚ 48ਵੀਂ ਮਾਰਡੀ ਗ੍ਰਾਸ ਪਰੇਡ ਦਾ ਆਯੋਜਨ

ਮਿਡਲ-ਈਸਟ ਤਣਾਅ : ਭਾਰਤੀਆਂ ਨੂੰ FRRO ਨਾਲ ਸੰਪਰਕ ਕਰਨ ਦੀ ਸਲਾਹ !

ਅਯਾਤੁੱਲਾ ਅਲੀ ਖਮੇਨੀ ਦੀ ਮੌਤ : ਕੀ ‘ਆਪ੍ਰੇਸ਼ਨ ਏਪਿਕ ਫਿਊਰੀ’ ਈਰਾਨ ਵਿੱਚ ਅਸਲ ਬਦਲਾਅ ਲਿਆਏਗਾ?