2025 ’ਚ ਹੋ ਸਕਦੀ ਹੈ ਮਰਦਮਸ਼ੁਮਾਰੀ ਜਾਤੀ ਜਨਗਣਨਾ ਹੋਈ ਤਾਂ ਗਿਣੀਆਂ ਜਾਣਗੀਆਂ ਮੁਸਲਮਾਨਾਂ ਦੀਆਂ ਵੀ ਜਾਤਾਂ

ਭਾਰਤ ਸਰਕਾਰ ਨੇ 1 ਮਾਰਚ, 2027 ਤੋਂ ਦੇਸ਼ ਭਰ ਵਿੱਚ ਮਰਦਮਸ਼ੁਮਾਰੀ ਅਤੇ ਜਾਤੀ-ਅਧਾਰਤ ਗਿਣਤੀ ਸ਼ੁਰੂ ਕਰਨ ਲਈ ਇੱਕ ਅਸਥਾਈ ਸਮਾਂ-ਸਾਰਣੀ ਤੈਅ ਕੀਤੀ ਹੈ।

ਨਵੀਂ ਦਿੱਲੀ – ਜਾਤੀ ਅਧਾਰਤ ਜਨਗਣਨਾ ਹੋਣ ਦੀ ਸਥਿਤੀ ਵਿਚ ਪਹਿਲੀ ਵਾਰ ਦੇਸ਼ ਵਿਚ ਮੁਸਲਮਾਨਾਂ ਦੀਆਂ ਵੀ ਜਾਤਾਂ ਗਿਣੀਆਂ ਜਾਣਗੀਆਂ। ਭਾਰਤ ਦੇ ਜਿਸਟਰਾਰ ਜਨਰਲ ਤੇ ਜਨਗਣਨਾ ਕਮਿਸ਼ਨਰ ਇਸ ਲਈ ਜ਼ਰੂਰੀ ਤਿਆਰੀਆਂ ਵਿਚ ਲੱਗ ਗਏਹਨ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇਸੇ ਮਹੀਨੇ ਮਹਾਂਰਾਸ਼ਟਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਮੁਸਲਮਾਨਾਂ ਵਿਚ ਜਾਤਾਂ ਦੀ ਜਨਗਣਨਾ ਦੇ ਮੁੱਦੇ ’ਤੇ ਚੁੱਪੀ ਨੂੰ ਲੈ ਕੇ ਵਿਰੋਧੀ ਧਿਰਾਂ ਨੂੰ ਲੰਮੇ ਹੱਥੀਂ ਲਿਆ ਹੈ। ਪ੍ਰਧਨ ਮੰਤਰੀ ਦੇ ਬਿਆਨ ਨੂੰ ਹਿੰਦੂਆਂ ਵੱਲੋਂ ਮੁਸਲਮਾਨਾਂ ਵਿਚ ਵੀ ਜਾਤੀਆਂ ਦੀ ਜਨਗਣਨਾ ਕਰਾਏ ਜਾਣ ਦੇ ਸੰਕੇਤ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਮਹਾਂਮਾਰੀ ਤੇ ਫਿਰ ਲੋਕਸਭਾ ਚੋਣਾਂ ਦੇ ਕਾਰਣ ਰੁਕੀ ਹੋਈ 2021 ਦੀ ਜਨਗਣਨਾ 2025 ਵਿਚ ਹੋ ਸਕੇਗੀ। ਸੂਤਰਾਂ ਦੇ ਮੁਤਾਬਿਕ ਕੇਂਦਰ ਸਰਕਾਰ ਨੇ ਜਨਗਣਨਾ ਦੇ ਨਾਲ ਜਾਤੀਵਾਰ ਜਨਗਣਨਾ ਕਰਵਾਏ ਜਾਣ ਨੂੰ ਲੈ ਕੇ ਫੈਸਲਾ ਨਹੀਂ ਕੀਤਾ ਹੈ। ਪਰ ਵਿਰੋਧੀ ਧਿਰ ਵੱਲੋਂ ਜਾਤੀਵਾਰ ਜਨਗਣਨਾ ਲਈ ਵਧਦੇ ਦਬਾਅ ਤੇ ਇਸਨੂੰ ਰਾਜਨੀਤਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਨੂੰ ਦੇਖਦਿਆਂ ਮੋਦੀ ਸਰਕਾਰ ਨੇ ਇਸ ਨੂੰ ਕਰਵਾਉਣ ਦਾ ਫੈਸਲਾ ਲੈ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਂਰਾਸ਼ਟਰ ਵਿਚ ਕਾਂਗਰਸ ਸਣੇ ਸਾਰੇ ਵਿਰੋਧੀ ਦਲਾਂ ’ਤੇ ਸਮਾਜ ਨੂੰ ਵੰਡਣ ਲਈ ਜਾਤੀਵਾਰ ਜਨਗਣਨਾ ਦਾ ਮੁੱਦਾ ਚੁੱਕਦਿਆਂ ਦੋਸ਼ ਲਗਾਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ ਹਿੰਦੂਆਂ ਨੂੰ ਵੰਡਣ ਲਈ ਜਾਤੀਵਾਰ ਜਨਗਣਨਾ ਦਾ ਮੁੱਦਾ ਚੁੱਕਿਆ ਜਾ ਰਿਹਾ ਹੈ। ਉਂਝ ਅਸਾਮ ਵਿਚ ਹਿਮੰਤ ਬਿਸਵਾ ਸਰਮਾ ਦੀ ਭਾਜਪਾ ਸਰਕਾਰ ਪਹਿਲਾਂ ਹੀ ਮੁਸਲਮਾਨਾਂ ਦੀ ਜਾਤੀ ਜਨਗਣਨਾ ਕਰਾ ਚੁੱਕੀ ਹੈ।ਹਰ 10 ਸਾਲ ’ਤੇ ਭਾਰਤ ਵਿਚ ਜਨਗਣਨਾ ਕਰਾਉਣ ਵਾਲੇ ਰਜਿਸਟਰਾਰ ਜਨਰਲ ਕਮਿਸ਼ਨਰ ਜਾਤੀਵਾਰ ਜਨਗਣਨਾ ਹੋਣ ਦੀ ਸਥਿਤੀ ਵਿਚ ਇਸ ਲਈ ਜ਼ਰੂਰੀ ਤਿਆਰੀਆਂ ਵਿਚ ਲੱਗ ਗਏ ਹਨ। ਧਿਆਨ ਦੇਣ ਵਾਲੀ ਗੱਲ ਹੈ ਕਿ ਪਿਛਲੀ ਬਾਰ 2011 ਵਿਚ ਜਨਗਣਨਾ ਦੇ ਨਾਲ ਨਾਲ ਸਮਾਜਿਕ, ਆਰਥਿਕ ਤੇ ਜਾਤੀਵਾਰ ਅੰਕੜੇ ਇਕੱਠੇ ਕੀਤੇ ਗਏ ਸਨ ਪਰ 1931 ਵਿਚ ਹੋਈ ਜਾਤੀਵਾਰ ਜਨਗਣਨਾ ਵਿਚ 4,147 ਜਾਤੀਆਂ ਦੇ ਮੁਕਾਬਲੇ 2011 ਵਿਚ 86.80 ਲੱਖ ਤੋਂ ਵੱਧ ਜਾਤਾਂ ਦਰਜ ਕੀਤੀਆਂ ਗਈਆਂ।

Related posts

ਹੈਦਰਾਬਾਦੀ ਬਿਰਿਆਨੀ ਰੈਸਟੋਰੈਂਟਾਂ ਵਲੋਂ 70 ਹਜ਼ਾਰ ਕ੍ਰੋੜ ਦਾ ਘੁਟਾਲਾ

‘ਇੰਡੀਆ AI ਇਮਪੈਕਟ ਸਮਿਟ 2026’ ਦੌਰਾਨ ਨਰਿੰਦਰ ਮੋਦੀ ਦਾ ਭਾਸ਼ਣ !

ਹੁਣ ਵਿੱਤੀ ਘੁਟਾਲਿਆਂ ਦੇ ਦੋਸ਼ੀ ਗੰਭੀਰ ਅਪਰਾਧੀ ਵਜੋਂ ਨਾਮਜ਼ਦ ਹੋਣਗੇ