2050 ਤਕ 2.8 ਬਿਲੀਅਨ ਲੋਕ ਗੰਭੀਰ ਵਾਤਾਵਰਨਕ ਖ਼ਤਰੇ ਵਿੱਚ ਰਹਿਣ ਲਈ ਹੋਣਗੇ ਮਜ਼ਬੂਰ

ਨਵੀਂ ਦਿੱਲੀ – ਇੰਸਟੀਚਿਊਟ ਫਾਰ ਇਕਨਾਮਿਕਸ ਐਂਡ ਪੀਸ (ਆਈਈਪੀ) ਦੀ ਰਿਪੋਰਟ ਦੇ ਅਨੁਸਾਰ, 2050 ਤੱਕ 2.8 ਬਿਲੀਅਨ ਤੋਂ ਵੱਧ ਲੋਕ ਗੰਭੀਰ ਵਾਤਾਵਰਣਕ ਖ਼ਤਰੇ ਵਾਲੇ ਖੇਤਰਾਂ ਵਿੱਚ ਰਹਿਣ ਲਈ ਮਜ਼ਬੂਰ ਹੋਣਗੇ। ਹਾਲਾਂਕਿ, ਇਸ ਸਮੇਂ 1.8 ਬਿਲੀਅਨ ਲੋਕ ਗੰਭੀਰ ਵਾਤਾਵਰਣਿਕ ਖਤਰਿਆਂ ਦਾ ਸਾਹਮਣਾ ਕਰ ਰਹੇ ਹਨ। ਰਿਪੋਰਟ ਵਿਚ 221 ਦੇਸ਼ਾਂ ਅਤੇ ਸੁਤੰਤਰ ਪ੍ਰਦੇਸ਼ਾਂ ਨੂੰ 3,594 ਉਪ-ਰਾਸ਼ਟਰੀ ਖੇਤਰਾਂ ਵਿਚ ਵੰਡਿਆ ਗਿਆ ਹੈ, ਜਿੱਥੇ ਵਿਸ਼ਵ ਦੀ 99.99 ਪ੍ਰਤੀਸ਼ਤ ਆਬਾਦੀ ਰਹਿੰਦੀ ਹੈ। 221 ਦੇਸ਼ਾਂ ਅਤੇ ਸੁਤੰਤਰ ਪ੍ਰਦੇਸ਼ਾਂ ਵਿਚੋਂ, 66 ਨੂੰ -ਘੱਟੋ-ਘੱਟ ਇਕ ਗੰਭੀਰ ਵਾਤਾਵਰਣਕ ਖ਼ਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ।ਰਿਪੋਰਟ ਦੇ ਅਨੁਸਾਰ, ਗੰਭੀਰ ਵਾਤਾਵਰਣਕ ਖਤਰਿਆਂ ਅਤੇ ਘੱਟ ਸਮਾਜਿਕ ਲੱਚਕਤਾ ਤੋਂ ਪੀੜਤ ਦੇਸ਼ਾਂ ਦੀ ਗਿਣਤੀ ਪਿਛਲੇ ਸਾਲ ਤਿੰਨ ਤੋਂ ਵੱਧ ਕੇ 30 ਹੋ ਗਈ ਹੈ। ਤਿੰਨ ਨਵੇਂ ਦੇਸ਼ ਹੌਟ ਸਪੌਟ ਵਜੋਂ ਸਾਹਮਣੇ ਆਏ ਹਨ, ਇਨ੍ਹਾਂ ਵਿੱਚ ਨਾਈਜਰ, ਇਥੋਪੀਆ ਅਤੇ ਮਿਆਂਮਾਰ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਦੀ ਹੋਂਦ ਖ਼ਤਰੇ ਵਿੱਚ ਹੈ।ਦੱਖਣੀ ਏਸ਼ੀਆ ਉਹ ਖੇਤਰ ਹੈ ਜਿੱਥੇ ਤੀਸਰੇ ਸਭ ਤੋਂ ਵੱਧ ਲੋਕ ਭੋਜਨ ਦੀ ਅਸੁਰੱਖਿਆ ਵਿੱਚ ਰਹਿੰਦੇ ਹਨ। ਖੇਤਰ ਦੇ 175 ਮਿਲੀਅਨ ਲੋਕ ਉੱਚ ਭੋਜਨ ਅਸੁਰੱਖਿਆ ਵਾਲੇ ਉਪ-ਰਾਸ਼ਟਰੀ ਖੇਤਰਾਂ ਵਿੱਚ ਰਹਿੰਦੇ ਹਨ। 2050 ਤੱਕ, ਇਹਨਾਂ ਖੇਤਰਾਂ ਵਿੱਚ ਭੋਜਨ ਅਤੇ ਅਸੁਰੱਖਿਅਤ ਲੋਕਾਂ ਦੀ ਗਿਣਤੀ 212 ਮਿਲੀਅਨ ਤੱਕ ਵਧਣ ਦੀ ਸੰਭਾਵਨਾ ਹੈ।ਭਾਰਤ ਵਿੱਚ ਭੋਜਨ ਦੀ ਅਸੁਰੱਖਿਆ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਾਜ ਉੱਤਰ ਪ੍ਰਦੇਸ਼ (ਪੂਰਬੀ ਅਤੇ ਦੱਖਣ ਪੂਰਬੀ ਦੇ ਹਿੱਸੇ), ਬਿਹਾਰ, ਝਾਰਖੰਡ, ਉੜੀਸਾ, ਬੰਗਾਲ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਂਰਾਸ਼ਟਰ ਦੇ ਕੁਝ ਹਿੱਸੇ ਅਤੇ ਪੱਛਮੀ ਭਾਰਤ ਦੇ ਕੁਝ ਹਿੱਸੇ ਹਨ। ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਅਫਗਾਨਿਸਤਾਨ ਦੀ ਵੱਡੀ ਆਬਾਦੀ ਭੋਜਨ ਦੀ ਅਸੁਰੱਖਿਆ ਨਾਲ ਜੂਝ ਰਹੀ ਹੈ।20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 9 ਭਾਰਤ ਵਿਚ ਅਤੇ ਸੱਤ ਚੀਨ ਵਿੱਚ ਹਨ। ਚੀਨ ਦਾ ਸ਼ਹਿਰੀਕਰਨ 1960 ਵਿੱਚ 16.2 ਫੀਸਦੀ ਤੋਂ ਵਧ ਕੇ 2020 ਵਿੱਚ 61 ਫੀਸਦੀ ਹੋ ਗਿਆ ਹੈ। ਇਸ ਅੰਨ੍ਹੇਵਾਹ ਸ਼ਹਿਰੀਕਰਨ ਨੇ ਵਾਤਾਵਰਣ ਦੇ ਸੰਤੁਲਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਪਾਣੀ ਨਾਲ ਸਬੰਧਤ ਖਤਰੇ ਸਭ ਤੋਂ ਵੱਡੇ ਵਾਤਾਵਰਣਕ ਖਤਰਿਆਂ ਵਿੱਚੋਂ ਇੱਕ ਹਨ ਜਿਸ ਦਾ ਸੰਸਾਰ ਇਸ ਸਮੇਂ ਸਾਹਮਣਾ ਕਰ ਰਿਹਾ ਹੈ। ਵਿਸ਼ਵ ਪੱਧਰ ‘ਤੇ ਦੋ ਅਰਬ ਲੋਕ ਅਜਿਹੇ ਖੇਤਰਾਂ ਵਿੱਚ ਰਹਿੰਦੇ ਹਨ ਜਿਨ੍ਹਾਂ ਤੱਕ ਪੀਣ ਵਾਲੇ ਸਾਫ਼ ਪਾਣੀ ਦੀ ਪਹੁੰਚ ਨਹੀਂ ਹੈ। ਸਭ ਤੋਂ ਵੱਧ ਤਣਾਅ ਵਾਲੇ ਖੇਤਰ ਮੱਧ ਪੂਰਬ ਅਤੇ ਉੱਤਰੀ ਅਫਰੀਕਾ ਹਨ, ਜਿਥੇ 83% ਆਬਾਦੀ ਬਹੁਤ ਜ਼ਿਆਦਾ ਪਾਣੀ ਦੇ ਤਣਾਅ ਦੇ ਸੰਪਰਕ ਵਿਚ ਹੈ।

Related posts

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਟੀ-20 ਵਿਸ਼ਵ ਕੱਪ 2026 ‘ਚ ਹਰਾ ਕੇ ਕਾਇਮ ਕੀਤੇ ਕਈ ਨਵੇਂ ਰਿਕਾਰਡ

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

ਦੂਜੇ ਸੈਮੀਫਾਈਨਲ ‘ਚ ਭਾਰਤ ਦੀ ਇੰਗਲੈਂਡ ‘ਤੇ ਜਿੱਤ, 8 ਮਾਰਚ ਨੂੰ ਫਾਈਨਲ ਨਿਊਜ਼ੀਲੈਂਡ ਨਾਲ