21 ਕਿਲੋਮੀਟਰ ਦੌੜ ਲਗਾ ਕੇ ਮਨਾਇਆ ਮਜ਼ਦੂਰ ਦਿਵਸ

ਈ.ਟੀ.ਟੀ. ਅਧਿਆਪਕ ਇਕਬਾਲ ਸੰਧੂ ਉੱਭਾ ਨੇ 21 ਕਿਲੋਮੀਟਰ ਦੌੜ ਲਗਾ ਕੇ ਮਨਾਇਆ ਮਜ਼ਦੂਰ ਦਿਵਸ।

ਮਾਨਸਾ – ਸਿੱਖਿਆ ਵਿਭਾਗ ਦੇ ਸਰਕਾਰੀ ਪ੍ਰਾਇਮਰੀ ਸਕੂਲ ਰਾਮਦਿੱਤੇ ਵਾਲਾ ਵਿਖੇ ਪੜ੍ਹਾਉਂਦੇ ਈ.ਟੀ.ਟੀ. ਅਧਿਆਪਕ ਇਕਬਾਲ ਸੰਧੂ ਉੱਭਾ ਨੇ 1 ਮਈ ਮਜ਼ਦੂਰ ਦਿਵਸ ਨੂੰ ਸਮਰਪਿਤ 21 ਕਿਲੋਮੀਟਰ ਦੌੜ ਲਗਾਈ। ਇਹ ਦੌੜ ਉਸ ਨੇ ਮਾਨਸਾ ਤੋਂ ਸ਼ੁਰੂ ਕਰਕੇ ਛੋਟੀ, ਮਾਨਸਾ, ਖਿਆਲਾ, ਅਤਲਾ ਕਲਾਂ ਤੋਂ ਵਾਪਸੀ ਕਰਦੇ ਹੋਏ ਖਿਆਲਾ ਵਿਖੇ ਸਮਾਪਤੀ ਕੀਤੀ। ਦੌੜ ਨੂੰ ਪੂਰੀ ਕਰਨ ਵਿੱਚ ਸੁਰਸਿਮਰਨ ਸਟੂਡੀਉ ਦੇ ਮਿਊਜ਼ਕ ਡਾਇਰੈਕਟਰ ਦਾ ਅਹਿਮ ਰੋਲ ਰਿਹਾ। ਜਿੰਨ੍ਹਾਂ ਨੇ ਸਮੇਂ-ਸਮੇਂ ਤੇ ਅਥਲੀਟ ਨੂੰ ਪਾਣੀ ਆਦਿ ਦੇਣ ਦਾ ਧਿਆਨ ਰੱਖਿਆ। ਅਥਲੀਟ ਨੂੰ ਦੂਰੀ ਅਤੇ ਸਮੇਂ ਵਾਰੇ ਵੀ ਜਾਣਕਾਰੀ ਦਿੰਦੇ ਰਹੇ ਕਿਉਂਕਿ ਗਰਮੀ ਦੇ ਮੌਸਮ ਵਿੱਚ ਹਾਫ਼ ਮੈਰਾਥਨ ਲੰਬੀ ਦੌੜ ਲਗਾਉਣ ਨਾਲ ਡੀ-ਹਾਈਡ੍ਰੇਸ਼ਨ ਦਾ ਖਤਰਾ ਹੋ ਸਕਦਾ ਹੈ। ਇਕਬਾਲ ਸੰਧੂ ਉੱਭਾ ਦਾ ਕਹਿਣਾ ਹੈ ਕਿ ਨੌਜ਼ਵਾਨਾਂ ਨੂੰ ਵਿਸ਼ੇਸ਼ ਦਿਨਾਂ ਨੂੰ ਮਨਾਉਣ ਲਈ ਅਜਿਹੀਆਂ ਦੌੜਾਂ ਲਗਾਉਣੀਆਂ ਚਾਹੀਦੀਆਂ ਹਨ।

Related posts

ਸ਼ਾਮਚੁਰਾਸੀ ਨਗਰ ਕੌਂਸਲ ਦੀ ਚੋਣ ਸ਼ਨੀਵਾਰ 13 ਜੂਨ ਨੂੰ

13 ਜੂਨ ਨੂੰ ਕਾਕਰੋਚ ਜਨਤਾ ਪਾਰਟੀ ਅੰਮ੍ਰਿਤਸਰ ‘ਚ  ਵਿਰੋਧ ਪ੍ਰਦਰਸ਼ਨ ਕਰੇਗੀ

ਕਿਰਪਾਨ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵਾਲੇ ਮਾਮਲੇ ਪਿੱਛੇ ਛੁਪੀ ਸਾਜਿਸ਼ ਦਾ ਪਰਦਾਫਾਸ਼ ਹੋਵੇ – ਸਿੰਘ ਸਾਹਿਬ