4 ਘੰਟਿਆਂ ’ਚ ਮਿਲੇ ਸਾਢੇ 12 ਹਜ਼ਾਰ ਨਵੇਂ ਮਾਮਲੇ, 251 ਮੌਤਾਂ, ਸਰਗਰਮ ਮਾਮਲੇ ਘੱਟ ਕੇ ਹੋਏ 1.58 ਲੱਖ

ਨਵੀਂ ਦਿੱਲੀ – ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ ਸੁਧਾਰ ਜਾਰੀ ਹੈ। ਦੇਸ਼ ’ਚ ਪਿਛਲੇ 24 ਘੰਟਿਆਂ ’ਚ 12,514 ਨਵੇਂ ਮਾਮਲੇ ਮਿਲੇ ਹਨ ਤੇ 251 ਲੋਕਾਂ ਦੀ ਜਾਨ ਗਈ ਹੈ। ਇਨ੍ਹਾਂ ’ਚ ਇਕੱਲੇ ਕੇਰਲ ਤੋਂ ਹੀ ਸੱਤ ਹਜ਼ਾਰ ਤੋਂ ਜ਼ਿਆਦਾ ਮਾਮਲੇ ਤੇ 167 ਮੌਤਾਂ ਸ਼ਾਮਲ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ ਇਕ ਦਿਨ ’ਚ ਹੀ ਸਰਗਰਮ ਮਾਮਲੇ ਵੀ 455 ਘਟੇ ਹਨ ਤੇ ਇਸ ਸਮੇਂ ਜ਼ੇਰੇ-ਇਲਾਜ ਮਰੀਜ਼ਾਂ ਦੀ ਗਿਣਤੀ 1,58,817 ਰਹਿ ਗਈ ਹੈ ਜਿਹੜੀ 248 ਦਿਨਾਂ ’ਚ ਸਭ ਤੋਂ ਘੱਟ ਹੈ ਤੇ ਕੁੱਲ ਮਾਮਲਿਆਂ ਦਾ 0.46 ਫੀਸਦੀ ਹੈ। ਮਰੀਜ਼ਾਂ ਦੇ ਠੀਕ ਹੋਣ ਤੇ ਮੌਤ ਦਰ ’ਚ ਕੋਰੋਨਾ ਬਦਲਾਅ ਨਹੀਂ ਹੋਇਆ। ਰੋਜ਼ਾਨਾ ਤੇ ਹਫ਼ਤਾਵਾਰੀ ਇਨਫੈਕਸ਼ਨ ਦਰ ਦੋ ਫ਼ੀਸਦੀ ਤੋਂ ਹੇਠਾਂ ਬਰਕਰਾਰ ਹੈ।

Related posts

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੌਰਾ 4 ਦਸੰਬਰ ਤੋਂ

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’