AI ਬਹੁਤ ਕੁੱਝ ਕਰ ਸਕਦਾ ਪਰ ਇਹ ਦਿੱਲੀ ਦੇ ਟ੍ਰੈਫਿਕ ਨੂੰ ਠੀਕ ਨਹੀਂ ਕਰ ਸਕਦਾ – ਰਿਸ਼ੀ ਸੁਨਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਵਿੱਚ ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਪਤਨੀ ਅਕਸ਼ਤਾ ਮੂਰਤੀ, ਉਨ੍ਹਾਂ ਦੇ ਬੱਚਿਆਂ ਅਨੁਸ਼ਕਾ ਅਤੇ ਕ੍ਰਿਸ਼ਨਾ ਅਤੇ ਸੱਸ ਸੁਧਾ ਮੂਰਤੀ ਨਾਲ। (ਫੋਟੋ: ਏ ਐਨ ਆਈ)

ਬਰਤਾਨੀਆ ਅਤੇ ਭਾਰਤ ਵਪਾਰ, ਤਕਨਾਲੋਜੀ ਅਤੇ ਸੁਰੱਖਿਆ ਵਰਗੇ ਖੇਤਰਾਂ ਵਿੱਚ ਸਹਿਯੋਗ ਸਮੇਤ ਸਬੰਧਾਂ ਨੂੰ ਮਜ਼ਬੂਤ ​​ਕਰਨ ‘ਤੇ ਚਰਚਾ ਕਰ ਰਹੇ ਹਨ। ਬਰਤਾਨੀਆ ਅਤੇ ਭਾਰਤ ਦੋਵੇਂ ਆਪਣੀ ਰਣਨੀਤਕ ਭਾਈਵਾਲੀ ਨੂੰ ਡੂੰਘਾ ਕਰਨ ਦੇ ਤਰੀਕਿਆਂ ਦੀ ਖੋਜ ਕਰ ਰਹੇ ਹਨ। ਇਸ ਦੌਰਾਨ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਪ-ਪ੍ਰਧਾਨ ਮੰਤਰੀ ਡੇਵਿਡ ਲੈਮੀ ਨੇ ਨਵੀਂ ਦਿੱਲੀ ਸਥਿਤ ਬ੍ਰਿਟਿਸ਼ ਹਾਈ ਕਮਿਸ਼ਨ ਵਿੱਚ ਸਾਂਝੀ ਵਿਰਾਸਤ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI ) ‘ਤੇ ਚਰਚਾ ਦੇ ਵਿੱਚ ਭਾਗ ਲਿਆ। ਟ੍ਰੈਫਿ਼ਕ ਦੇ ਵਿੱਚ ਫਸ ਜਾਣ ਦੇ ਕਾਰਣ ਸੁਨਕ ਆਪਣੇ ਸੈਸ਼ਨ ਵਿੱਚ ਦੇਰੀ ਨਾਲ ਪਹੁੰਚੇ। ਸੁਨਕ ਨੇ ਮਜ਼ਾਕ ਵਿੱਚ ਟਿੱਪਣੀ ਕੀਤੀ ਕਿ, “ਜਿਵੇਂ ਕਿ ਅਸੀਂ ਇਸ ਹਫ਼ਤੇ ਸੁਣਿਆ ਹੈ AI ਬਹੁਤ ਕੁੱਝ ਕਰ ਸਕਦਾ ਹੈ, ਪਰ ਇਹ ਅਜੇ ਦਿੱਲੀ ਦੇ ਟ੍ਰੈਫਿਕ ਨੂੰ ਠੀਕ ਨਹੀਂ ਕਰ ਸਕਦਾ। AI ਸਮਿਟ ਨਾ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦਾ ਨਤੀਜਾ ਹੈ, ਸਗੋਂ ਇੱਥੇ ਮੌਜੂਦ ਹਰ ਉਸ ਵਿਅਕਤੀ ਦੀ ਊਰਜਾ ਦਾ ਵੀ ਨਤੀਜਾ ਹੈ ਜੋ ਇਸ ਤਕਨਾਲੋਜੀ ਨੂੰ ਵਿਕਸਤ ਕਰਨ ਅਤੇ ਵਰਤਣ ਵਿੱਚ ਲਗਾ ਰਿਹਾ ਹੈ। ਇਹ ਊਰਜਾ ਦੁਨੀਆ ਵਿੱਚ ਕਿਤੇ ਵੀ ਬੇਮਿਸਾਲ ਹੈ। ਭਾਰਤ AI ਦੇ ਭਵਿੱਖ ਨੂੰ ਆਕਾਰ ਦੇਣ ਲਈ ਸੰਪੂਰਨ ਸਥਾਨ ਹੈ। ਗਲੋਬਲ ਏਆਈ ਤਬਦੀਲੀ ‘ਤੇ ਚਰਚਾ ਕਰਨ ਲਈ ਇਸ ਤੋਂ ਵਧੀਆ ਕੋਈ ਹੋਰ ਜਗ੍ਹਾ ਨਹੀਂ ਹੋ ਸਕਦੀ। ਸਟੈਨਫੋਰਡ ਦੀ ਗਲੋਬਲ ਰੈਂਕਿੰਗ ਦੇ ਅਨੁਸਾਰ, ਭਾਰਤ ਹੁਣ AI ਸੁਪਰਪਾਵਰ ਵਜੋਂ ਇੱਕ ਪ੍ਰਮੁੱਖ ਸਥਾਨ ਰੱਖਦਾ ਹੈ। ਇਹ ਤੁਹਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ। ਇਸ ਸੰਮੇਲਨ ਦਾ ਉਦੇਸ਼ ਇਹ ਦਰਸਾਉਣਾ ਹੈ ਕਿ AI ਦੀ ਵਰਤੋਂ ਨਾ ਸਿਰਫ਼ ਵਿਕਸਤ ਦੇਸ਼ਾਂ ਲਈ, ਸਗੋਂ ਵਿਕਾਸਸ਼ੀਲ ਦੇਸ਼ਾਂ ਲਈ ਵੀ ਕੀਤੀ ਜਾ ਸਕਦੀ ਹੈ। ਉਹ AI ਦੇ ਭਵਿੱਖ ਨੂੰ ਇਸ ਤਰੀਕੇ ਨਾਲ ਵਿਕਸਤ ਕਰਨ ਦਾ ਵਾਅਦਾ ਕਰਦੇ ਹਨ ਜੋ ਮਨੁੱਖਤਾ ਨੂੰ ਲਾਭ ਪਹੁੰਚਾਏ। ਜਨਤਕ ਵਿਸ਼ਵਾਸ ਅੰਤ ਵਿੱਚ AI ਦੀ ਸਫਲਤਾ ਨੂੰ ਨਿਰਧਾਰਤ ਕਰੇਗਾ, ਖਾਸ ਕਰਕੇ ਸਰਕਾਰੀ ਖੇਤਰ ਵਿੱਚ, ਜਿੱਥੇ ਲੋਕ ਸਿੱਧੇ ਤੌਰ ‘ਤੇ ਤੇਜ਼ ਸੇਵਾਵਾਂ, ਬਿਹਤਰ ਸਿਹਤ ਸੰਭਾਲ ਅਤੇ ਸਰਲ ਸਰਕਾਰੀ ਪ੍ਰਕਿਰਿਆਵਾਂ ਦਾ ਅਨੁਭਵ ਕਰ ਸਕਦੇ ਹਨ। ਪ੍ਰਮੁੱਖ ਪ੍ਰਯੋਗਸ਼ਾਲਾਵਾਂ ਹੁਣ ਯੂਕੇ AI ਸੁਰੱਖਿਆ ਸੰਸਥਾ ਦੇ ਸਹਿਯੋਗ ਨਾਲ AI ਮਾਡਲਾਂ ਦੀ ਜਾਂਚ ਕਰ ਰਹੀਆਂ ਹਨ ਤਾਂ ਜੋ ਤੈਨਾਤੀ ਤੋਂ ਪਹਿਲਾਂ ਸੁਰੱਖਿਆ ਮਾਪਦੰਡਾਂ ਨੂੰ ਯਕੀਨੀ ਬਣਾਇਆ ਜਾ ਸਕੇ।

ਬਰਤਾਨੀਆ ਉਪ-ਪ੍ਰਧਾਨ ਮੰਤਰੀ ਡੇਵਿਡ ਲੈਮੀ ਨੇ ਇਸ ਚਰਚਾ ਦੌਰਾਨ ਰਿਸ਼ੀ ਸੁਨਕ ਦੀ ਜਾਣ-ਪਛਾਣ ਕਰਾਉਂਦਿਆਂ ਕਿਹਾ ਕਿ, “ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾ ਸਿਰਫ਼ ਬ੍ਰਿਟੇਨ ਦੇ ਸਗੋਂ ਭਾਰਤ ਦੇ ਵੀ ਇੱਕ ਮਹਾਨ ਪੁੱਤਰ ਹਨ। ਇਸ ਮੌਕੇ ਸੁਨਕ ਨੇ ਲੈਮੀ ਨੂੰ ਰੋਕਦਿਆਂ ਮਜ਼ਾਕ ਵਿੱਚ ਕਿਹਾ, ‘ਜਵਾਈ। ਇਸ ਨਾਲ ਦਰਸ਼ਕਾਂ ਵਿੱਚ ਹਾਸਾ ਫੈਲ ਗਿਆ। ਇਸ ਚਰਚਾ ਦੌਰਾਨ ਬਰਤਾਨੀਆ ਉਪ-ਪ੍ਰਧਾਨ ਮੰਤਰੀ ਡੇਵਿਡ ਲੈਮੀ ਨੇ ਆਪਣੀਆਂ ਭਾਰਤੀ ਜੜ੍ਹਾਂ ਵਾਰੇ ਖੁਲਾਸਾ ਕਰਦਿਆਂ ਦੱਸਿਆ ਕਿ, “ਉਸਦੀ ਪੜਨਾਨੀ ਕੋਲਕਾਤਾ ਤੋਂ ਸੀ। ਉਸਨੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਆਪਣੀ ਦੋਸਤੀ ਦੀ ਗੱਲ ਕਰਦਿਆਂ ਦੱਸਿਆ ਕਿ ਵੱਖੋ-ਵੱਖਰੇ ਰਾਜਨੀਤਿਕ ਵਿਚਾਰਾਂ ਦੇ ਬਾਵਜੂਦ, ਉਹ ਅਜੇ ਵੀ ਇਕੱਠੇ ਕੰਮ ਕਰ ਸਕਦੇ ਹਨ। ਹਾਲ ਹੀ ਦੇ ਸਾਲਾਂ ਵਿੱਚ ਰਿਸ਼ੀ ਸੁਨਕ ਨਾਲ ਬ੍ਰਿਟੇਨ ਅਤੇ ਵਿਸ਼ਵ ਪੱਧਰ ‘ਤੇ ਪ੍ਰੋਸਟੇਟ ਕੈਂਸਰ ਦਰਾਂ ਨੂੰ ਬਿਹਤਰ ਬਨਾਉਣ ਦੇ ਉਨ੍ਹਾਂ ਦੇ ਸਾਂਝੇ ਟੀਚੇ ‘ਤੇ ਕੰਮ ਕਰਕੇ ਬਹੁਤ ਖੁਸ਼ੀ ਹੋਈ।”

Related posts

ਮੋਦੀ ਨੂੰ ਅੱਤਵਾਦੀ ਕਹਿਣ ‘ਤੇ ਕਾਂਗਰਸ ਪ੍ਰਧਾਨ ਨੂੰ ਚੋਣ ਕਮਿਸ਼ਨ ਵਲੋਂ ਨੋਟਿਸ ਜਾਰੀ !

ਭਾਰਤ ਵਿਰੁੱਧ ਕਿਸੇ ਵੀ ਕਾਰਵਾਈ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ : ਇੰਡੀਅਨ ਆਰਮੀ

21 ਜਾਨਾਂ ਲੈਣ ਵਾਲੀ ਖੂਨੀ ਬੱਸ ਜੋ ਵਾਰ-ਵਾਰ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੀ ਰਹੀ