ਆਸਟ੍ਰੇਲੀਆ ਨੇ ਐਸ਼ੇਜ਼ ਸੀਰੀਜ਼ ’ਚ ਬਣਾਈ ਬੜ੍ਹਤ, ਇੰਗਲੈਂਡ ਨੂੰ 275 ਦੌੜਾਂ ਨਾਲ ਹਰਾਇਆ

ਐਡੀਲੇਡ – ਆਸਟ੍ਰੇਲੀਆ ਨੇ ਦੂਜੇ ਡੇ-ਨਾਈਟ ਟੈਸਟ ਦੇ ਪੰਜਵੇਂ ਤੇ ਆਖ਼ਰੀ ਦਿਨ ਸੋਮਵਾਰ ਨੂੰ ਇੰਗਲੈਂਡ ਨੂੰ 275 ਦੌੜਾਂ ਨਾਲ ਹਰਾ ਕੇ ਪੰਜ ਟੈਸਟ ਮੈਚਾਂ ਦੀ ਐਸ਼ੇਜ਼ ਸੀਰੀਜ਼ ਵਿਚ 2-0 ਨਾਲ ਬੜ੍ਹਤ ਬਣਾ ਲਈ। ਜਿੱਤ ਲਈ 468 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਟੀਮ ਆਖ਼ਰੀ ਦਿਨ 192 ਦੌੜਾਂ ’ਤੇ ਆਊਟ ਹੋ ਗਈ। ਆਸਟ੍ਰੇਲਿਆਈ ਤੇਜ਼ ਗੇਂਦਬਾਜ਼ ਝਾਅ ਰਿਚਰਡਸਨ ਨੇ 42 ਦੌੜਾਂ ਦੇ ਕੇ ਪੰਜ ਵਿਕਟਾਂ ਝਟਕੀਆਂ। ਆਸਟ੍ਰੇਲੀਆ ਦੀ ਪਹਿਲੀ ਪਾਰੀ ’ਚ ਸੈਂਕੜਾ ਅਤੇ ਦੂਜੀ ਪਾਰੀ ’ਚ ਅਰਧ ਸੈਂਕੜਾ ਲਾਉਣ ਵਾਲੇ ਮਾਨਰਸ ਲਾਬੂਸ਼ਾਨੇ ਨੂੰ ‘ਮੈਨ ਆਫ ਦ ਮੈਚ’ ਐਲਾਨ ਕੀਤਾ ਗਿਆ।ਦੂਜੀ ਪਾਰੀ ’ਚ ਵੀ ਇੰਗਲੈਂਡ ਦੇ ਬੱਲੇਬਾਜ਼ਾਂ ਦਾ ਖ਼ਰਾਬ ਪ੍ਰਦਰਸ਼ਨ ਜਾਰੀ ਰਿਹਾ। ਦੂਜੀ ਪਾਰੀ ਵਿਚ ਤਾਂ ਪਹਿਲੀ ਪਾਰੀ ਦੇ ਮੁਕਾਬਲੇ ਹੋਰ ਵੀ ਖ਼ਰਾਬ ਬੱਲੇਬਾਜ਼ੀ ਦੇਖਣ ਨੂੰ ਮਿਲੀ। ਬਟਲਰ ਅਤੇ ਵੋਕਸ ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ ਕ੍ਰੀਜ਼ ’ਤੇ ਟਿਕ ਨਹੀਂ ਸਕਿਆ। ਬਟਲਰ ਅਤੇ ਵੋਕਸ ਨੇ ਇੰਗਲੈਂਡ ਦੀ ਦੂਜੀ ਪਾਰੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ। ਬਟਲਰ ਨੇ ਕਾਫ਼ੀ ਦੇਰ ਤਕ ਇਕ ਸਿਰੇ ਨੂੰ ਸੰਭਾਲੇ ਰੱਖਿਆ, ਪਰ ਟੀਮ ਨੂੰ ਇਸ ਦਾ ਖ਼ਾਸ ਫ਼ਾਇਦਾ ਨਹੀਂ ਹੋਇਆ। ਬਟਲਰ ਨੇ 207 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਦੋ ਚੌਕਿਆਂ ਦੀ ਮਦਦ ਨਾਲ 26 ਦੌੜਾਂ ਬਣਾਈਆਂ। ਉਹ ਰਿਚਰਡਸਨ ਦੀ ਗੇਂਦ ’ਤੇ ਨੌਵੇਂ ਵਿਕਟ ਦੇ ਰੂਪ ਵਿਚ ਹਿੱਟ ਵਿਕਟ ਆਊਟ ਹੋਏ। ਕ੍ਰਿਸ ਵੋਕਸ 44 ਦੌੜਾਂ ਬਣਾ ਕੇ ਇੰਗਲੈਂਡ ਦੀ ਦੂਜੀ ਪਾਰੀ ਦੇ ਸਿਖਰਲੇ ਸਕੋਰਰ ਰਹੇ। ਉਨ੍ਹਾਂ 97 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਸੱਤ ਚੌਕੇ ਲਗਾਏ। ਦੋਵੇਂ ਨੇ ਸੱਤਵੇਂ ਵਿਕਟ ਲਈ 61 ਦੌੜਾਂ ਦੀ ਭਾਈਵਾਲੀ ਨਿਭਾਈ।ਹਾਲੇ ਤਕ 0-2 ਨਾਲ ਪੱਛੜਨ ਤੋਂ ਬਾਅਦ ਐਸ਼ੇਜ਼ ਸੀਰੀਜ਼ ਵਿਚ ਵਾਪਸੀ ਕਰ ਕੇ ਜਿੱਤ ਦਰਜ ਕਰਨ ਵਾਲੀ ਇੱਕੋ-ਇਕ ਟੀਮ 1936-37 ਦੀ ਡਾਨ ਬ੍ਰੈਡਮੈਨ ਦੀ ਅਗਵਾਈ ਵਾਲੀ ਆਸਟ੍ਰੇਲੀਆ ਟੀਮ ਹੈ। ਆਸਟ੍ਰੇਲੀਆ ਨੂੰ ਪਿਛਲਾ ਜੇਤੂ ਹੋਣ ਕਾਰਨ ਐਸ਼ੇਜ਼ ਬਰਕਰਾਰ ਰੱਖਣ ਲਈ ਅਗਲਾ ਮੈਚ ਬਸ ਡਰਾਅ ਕਰਨਾ ਹੈ। ਆਸਟ੍ਰੇਲੀਆ ਨੇ ਪਹਿਲਾ ਮੈਚ ਬਿ੍ਰਸਬੇਨ ’ਚ ਨੌਂ ਵਿਕਟਾਂ ਨਾਲ ਜਿੱਤਿਆ ਸੀ। ਇੱਥੇ ਮਿਲੀ ਜਿੱਤ ਡੇ-ਨਾਈਟ ਟੈਸਟ ’ਚ ਉਸ ਦੀ ਲਗਾਤਾਰ ਨੌਵੀਂ ਜਿੱਤ ਹੈ।

Related posts

ਜੋਕੋਵਿਚ ਦੀ 13ਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਵਿੱਚ ਪੁੱਜਾ

ਯੋਰਪੀਅਨ ਟੀ20 ਪ੍ਰੀਮੀਅਰ ਲੀਗ ਦਾ ਸੀਜ਼ਨ-1 ਦੇ ਮੈਚ ਅਗਸਤ ‘ਚ ਐਮਸਟਰਡਮ, ਈਡਨਬਰਗ ਅਤੇ ਬੈੱਲਫਾਸਟ ‘ਚ ਹੋਣਗੇ !

ਭਾਰਤ-ਨਿਊਜ਼ੀਲੈਂਡ ਟੀ-20 : ਭਾਰਤ ਨੇ 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤਿਆ