ਕਿਸ ਨੈੱਟਵਰਕ ਦਾ ਹਿੱਸਾ ਹੈ ਅਮਰੀਕਨ ਰਾਸ਼ਟਰਪਤੀ ਟਰੰਪ ‘ਤੇ ਹਮਲਾ ਕਰਨ ਵਾਲਾ ?

ਅਮਰੀਕਾ ਦੇ ਰਾਸ਼ਟਰਪਤੀ ਟਰੰਪ ‘ਤੇ ਹਮਲਾ ਕਰਨ ਵਾਲਾ ਦੋਸ਼ੀ ਹਮਲਾਵਰ ਕੋਲ ਐਲਨ ਥੌਮਸ।

 

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਵਾਸ਼ਿੰਗਟਨ ਦੇ ਹਿਲਟਨ ਹੋਟਲ ਵਿੱਚ ਪੱਤਰਕਾਰਾਂ ਦੇ ਡਿਨਰ ਦੌਰਾਨ ਹੋਈ ਗੋਲੀਬਾਰੀ ਦੀ ਘਟਨਾਂ ਨੇ ਦੁਨੀਆਂ ਭਰ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਡੋਨਾਲਡ ਟਰੰਪ ਹਮਲਿਆਂ ਤੋਂ ਬਚਣ ਵਾਲੇ ਅਤੇ ਸਭ ਤੋਂ ਵੱਧ ਹਮਲੇ ਹੋਣ ਤੇ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਹਨ। ਵਾਸ਼ਿੰਗਟਨ ਦੇ ਹਿਲਟਨ ਹੋਟਲ ਵਿੱਚ 25 ਅਪ੍ਰੈਲ (ਅਮਰੀਕਨ ਸਮੇਂ) 2026 ਦੀ ਰਾਤ ਨੂੰ ਪੱਤਰਕਾਰਾਂ ਦੇ ਡਿਨਰ ਦੌਰਾਨ ਗੋਲੀਬਾਰੀ ਸ਼ੁਰੂ ਹੋ ਗਈ। ਇਸ ਸਮਾਗਮ ਵਿੱਚ ਉਪ-ਰਾਸ਼ਟਰਪਤੀ ਜੇ.ਡੀ. ਵੈਂਸ, ਰੱਖਿਆ ਸਕੱਤਰ ਪੀਟ ਹੇਗਸੇਥ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੀ ਰਾਸ਼ਟਰਪਤੀ ਟਰੰਪ ਦੇ ਨਾਲ ਮੌਜੂਦ ਸਨ। ਚਸ਼ਮਦੀਦਾਂ ਨੇ ਲਗਭਗ ਪੰਜ ਤੋਂ ਅੱਠ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਜਿਵੇਂ ਹੀ ਗੋਲੀਬਾਰੀ ਸ਼ੁਰੂ ਹੋਈ ਹਾਲ ਵਿੱਚ ਮੌਜੂਦ ਸੈਂਕੜੇ ਪੱਤਰਕਾਰ ਅਤੇ ਮਸ਼ਹੂਰ ਹਸਤੀਆਂ ਆਪਣੀ ਜਾਨ ਬਚਾਉਣ ਲਈ ਮੇਜ਼ਾਂ ਹੇਠਾਂ ਲੁਕ ਗਈਆਂ। ਗੁਪਤ ਸੇਵਾ ਦੇ ਕਰਮਚਾਰੀ ਲੋਕਾਂ ਨੂੰ ਇੱਕ ਪਾਸੇ ਹਟਣ ਅਤੇ ਝੁਕਣ ਲਈ ਕਹਿ ਰਹੇ ਸਨ। ਇਸ ਘਟਨਾਂ ਦੇ ਵਿੱਚ ਟਰੰਪ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਦੋਸ਼ੀ ਹਮਲਾਵਰ ਕੋਲ ਐਲਨ ਥੌਮਸ ਨੂੰ ਸੁਰੱਖਿਆ ਅਧਿਕਾਰੀਆਂ ਦੁਆਰਾ ਦਬੋਚ ਲਿਆ ਗਿਆ।

ਇੱਕ ਔਨਲਾਈਨ ਪ੍ਰੋਫਾਈਲ ਦੇ ਅਨੁਸਾਰ 31 ਸਾਲਾ ਕੋਲ ਐਲਨ ਥੌਮਸ, ਕੈਲੀਫੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਦਾ ਗ੍ਰੈਜੂਏਟ ਹੈ ਜਿੱਥੇ ਉਸਨੇ 2017 ਵਿੱਚ ਮਕੈਨੀਕਲ ਇੰਜੀਨੀਅਰਿੰਗ ਵਿੱਚ ਬੈਚਲਰ ਆਫ਼ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ। ਬਾਅਦ ਵਿੱਚ ਉਸਨੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ-ਡੋਮਿੰਗੁਏਜ਼ ਹਿਲਜ਼ ਤੋਂ ਕੰਪਿਊਟਰ ਸਾਇੰਸ ਵਿੱਚ ਮਾਸਟਰ ਡਿਗਰੀ ਪੂਰੀ ਕੀਤੀ। ਕੋਲ ਥੌਮਸ ਐਲਨ ਕੈਲੀਫੋਰਨੀਆ ਦੇ ਗ੍ਰੇਟਰ ਲਾਸ ਏਂਜਲਸ ਦੇ ਦੱਖਣੀ ਖਾੜੀ ਖੇਤਰ ਵਿੱਚ ਇੱਕ ਸਮੁੰਦਰੀ ਕੰਢੇ ਵਾਲੇ ਸ਼ਹਿਰ ਦੇ ਇਤਿਹਾਸਕ ਜ਼ਿਲ੍ਹੇ ਟੋਰੈਂਸ ਵਿੱਚ ਆਪਣੇ ਮਾਪਿਆਂ ਨਾਲ ਰਹਿੰਦਾ ਹੈ। 2017 ਦੀ ਇੱਕ ਛੋਟੀ ਜਿਹੀ ਕਲਿੱਪ ਵਿੱਚ ਕੋਲ ਐਲਨ ਇੱਕ ਮਿਹਨਤੀ ਵਿਦਿਆਰਥੀ ਦੇ ਰੂਪ ਵਿੱਚ ਪੈਨਸ਼ਨਰਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਇੱਕ ਤਕਨਾਲੋਜੀ ਪ੍ਰੋਗਰਾਮ ਦੌਰਾਨ ਵ੍ਹੀਲਚੇਅਰ ਐਮਰਜੈਂਸੀ ਬ੍ਰੇਕ ਲਈ ਆਪਣੇ ਪ੍ਰੋਟੋਟਾਈਪ ਦਾ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਦਿੰਦਾ ਹੈ। ਉਹ ਕੈਮਰੇ ‘ਤੇ ਸਮਝਾਉਂਦਾ ਹੈ, “ਵ੍ਹੀਲਚੇਅਰ ਬ੍ਰੇਕ ਪਹੀਏ ਨੂੰ ਲਾਕ ਕਰਦੇ ਹਨ ਪਰ ਅਸਲ ਵਿੱਚ ਕੁਰਸੀ ਨੂੰ ਜ਼ਮੀਨ ‘ਤੇ ਲਾਕ ਨਹੀਂ ਕਰਦੇ। ਉਨ੍ਹਾਂ ਦਾ ਉਦੇਸ਼ ਇਸਨੂੰ ਬਿਲਕੁਲ ਵੀ ਹਿੱਲਣ ਤੋਂ ਰੋਕਣਾ ਹੈ।” 2017 ਵਿੱਚ, ਉਸਦੇ ਲੰਿਕਡਇਨ ਪ੍ਰੋਫਾਈਲ ਦੇ ਅਨੁਸਾਰ, ਉਹ ਕੈਲੀਫੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿੱਚ ਇੱਕ ਸਹਾਇਕ ਟੀਚਰ ਵਜੋਂ ਕੰਮ ਕਰ ਰਿਹਾ ਸੀ ਜਦੋਂ ਉਹ ਮਕੈਨੀਕਲ ਇੰਜੀਨੀਅਰਿੰਗ ਵਿੱਚ ਡਿਗਰੀ ਪ੍ਰਾਪਤ ਕਰ ਰਿਹਾ ਸੀ। ਸੀ-2 ਐਜੂਕੇਸ਼ਨ, ਜਿੱਥੇ ਐਲਨ ਨੂੰ 2024 ਵਿੱਚ ਮਹੀਨੇ ਦਾ ਅਧਿਆਪਕ ਚੁਣਿਆ ਗਿਆ ਸੀ, ਨੇ ਇੱਕ ਬਿਆਨ ਵਿੱਚ ਕਿਹਾ: “ਅਸੀਂ ਵ੍ਹਾਈਟ ਹਾਊਸ ਕੌਰਸਪੌਂਡੈਂਟਸ ਡਿਨਰ ਵਿੱਚ ਵਾਪਰੀ ਭਿਆਨਕ ਘਟਨਾ ਬਾਰੇ ਜਾਣ ਕੇ ਹੈਰਾਨ ਰਹਿ ਗਏ ਹਾਂ।

ਡੋਨਾਲਡ ਟਰੰਪ ਨੂੰ ਮਾਰਨ ਦੀ ਪਿਛਲੀ ਕੋਸ਼ਿਸ਼ 15 ਸਤੰਬਰ 2024 ਨੂੰ ਫਲੋਰੀਡਾ ਦੇ ਇੱਕ ਗੋਲਫ ਕੋਰਸ ਵਿੱਚ ਹੋਈ ਸੀ। ਟਰੰਪ ਵੈਸਟ ਪਾਮ ਬੀਚ ਵਿੱਚ ਗੋਲਫ ਖੇਡ ਰਿਹਾ ਸੀ ਜਦੋਂ 59 ਸਾਲਾ ਰਿਆਨ ਵੇਸਲੀ ਰਾਉਥ ਨੇ ਝਾੜੀਆਂ ਵਿੱਚ ਆਪਣੇ ਆਪ ਨੂੰ ਲੁਕਾ ਲਿਆ ਅਤੇ ਏਕੇ- ਰਾਈਫਲ ਨਾਲ ਗੋਲੀ ਚਲਾ ਦਿੱਤੀ ਸੀ। ਡੋਨਾਲਡ ਟਰੰਪ 13 ਜੁਲਾਈ 2024 ਨੂੰ ਪੈਨਸਿਲਵੇਨੀਆ ਵਿੱਚ ਆਪਣੇ ਪ੍ਰਚਾਰ ਦੌਰਾਨ ਇੱਕ ਖੂਨੀ ਹਮਲੇ ਤੋਂ ਵਾਲ-ਵਾਲ ਬਚ ਗਿਆ ਸੀ। ਉਸਨੇ ਹਾਲੇ ਭਾਸ਼ਣ ਸ਼ੁਰੂ ਹੀ ਕੀਤਾ ਸੀ ਕਿ ਗੋਲੀਆਂ ਚਲਾਈਆਂ ਗਈਆਂ। ਰਾਸ਼ਟਰਪਤੀ ਉਮੀਦਵਾਰ ਬਚ ਗਿਆ ਪਰ ਇੱਕ ਗੋਲੀ ਉਸਦੇ ਕੰਨ ਵਿੱਚ ਵੱਜੀ, ਜਿਸ ਨਾਲ ਖੂਨ ਵਗਦਾ ਦਿਖਾਈ ਦੇ ਰਿਹਾ ਸੀ।

ਵਾਸ਼ਿੰਗਟਨ ਦੇ ਹਿਲਟਨ ਹੋਟਲ ਦੇ ਵਿੱਚ ‘ਵ੍ਹਾਈਟ ਹਾਊਸ ਕੌਰਸਪੌਂਡੈਂਟਸ ਐਸੋਸੀਏਸ਼ਨ ਡਿਨਰ’ ਦੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਉਪਰ ਹਮਲਾ ਕਰਨ ਵਾਲੇ 31 ਸਾਲਾਂ ਦੇ ਦੋਸ਼ੀ ਹਮਲਾਵਰ ਕੋਲ ਥੌਮਸ ਐਲਨ ਨੇ ਆਪਣੇ ਆਪ ਨੂੰ ‘ਫਰੈਂਡਲੀ ਫੈਡਰਲ ਅਸੈਸਿਨ’ ਜਾਣੀ ਕਿ ‘ਦੋਸਤਾਨਾ ਫੈਡਰਲ ਕਾਤਲ’ ਦੱਸਿਆ ਹੈ। ਇਸ ਹਮਲੇ ਤੋਂ ਕੁੱਝ ਮਿੰਟ ਪਹਿਲਾਂ ਆਪਣੇ ਪ੍ਰੀਵਾਰ ਨੂੰ ਭੇਜੇ ਇੱਕ ਸੁਨੇਹੇ ਦੇ ਵਿੱਚ ਕੋਲਨ ਨੇ ਖੁਦ ਨੂੰ ਇੱਕ ਹਮਲਾਵਰ ਦੱਸਿਆ ਸੀ। ਕੋਲ ਥੌਮਸ ਐਲਨ ਨੇ ਦਾਅਵਾ ਕੀਤਾ ਕਿ ਉਹ ਆਸਾਨੀ ਨਾਲ ਹਥਿਆਰ ਨਾਲ ਸਮਾਗਮ ਵਿੱਚ ਦਾਖਲ ਹੋਇਆ ਸੀ। ਅਮਰੀਕਨ ਮੀਡੀਆ ਰਿਪੋਰਟਾਂ ਦੇ ਅਨੁਸਾਰ ਕੋਲ ਥੌਮਸ ਐਲਨ ਨੇ ਈਰਾਨੀ ਏਜੰਟਾਂ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਸਮਾਗਮ ਦੀ ਸੁਰੱਖਿਆ ਇੰਨੀ ਢਿੱਲੀ ਸੀ ਕਿ, ਜੇ ਮੈਂ ਇੱਕ ਅਮਰੀਕੀ ਨਾਗਰਿਕ ਦੀ ਵਜਾਇ ਇੱਕ ਈਰਾਨੀ ਏਜੰਟ ਹੁੰਦਾ, ਤਾਂ ਮੈਂ ਇੱਥੇ ਇੱਕ ਐਮ-2 ਬ੍ਰਾਊਨਿੰਗ 50-ਕੈਲੀਬਰ ਮਸ਼ੀਨ ਗੰਨ ਲਿਜਾ ਸਕਦਾ ਸੀ ਅਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ। ਮੈਂ ਹੁਣ ਕਿਸੇ ਪੀਡੋਫਾਈਲ, ਬਲਾਤਕਾਰੀ ਅਤੇ ਗੱਦਾਰ ਨੂੰ ਆਪਣੇ ਅਪਰਾਧਾਂ ਨਾਲ ਮੈਨੂੰ ਦਾਗ਼ੀ ਨਹੀਂ ਹੋਣ ਦੇਵਾਂਗਾ।” ਕੋਲ ਥੌਮਸ ਐਲਨ ਨੇ ਇਹ ਸਪੱਸ਼ਟ ਤੌਰ ‘ਤੇ ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਵੱਲ ਇਸ਼ਾਰਾ ਕੀਤਾ ਹੈ। ਅਮਰੀਕਨ ਜਾਂਚ ਅਧਿਕਾਰੀਆਂ ਦੇ ਅਨੁਸਾਰ ਕੋਲ ਥੌਮਸ ਐਲਨ ਦੇ ਭਰਾ ਨੇ ਇਸ ਮੈਸੇਜ਼ ਨੂੰ ਦੇਖਣ ਤੋਂ ਬਾਅਦ ਹਮਲੇ ਤੋਂ ਠੀਕ ਪਹਿਲਾਂ ਕਨੈਕਟੀਕਟ ਦੇ ਵਿੱਚ ਨਿਊ ਲੰਡਨ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ। ਕੋਲ ਥੌਮਸ ਐਲਨ ਨੇ 6 ਅਕਤੂਬਰ 2023 ਨੂੰ ਪੁਆਇੰਟ 38-ਕੈਲੀਬਰ ਆਟੋਮੈਟਿਕ ਪਿਸਟਲ ਅਤੇ ਇੱਕ 12-ਗੇਜ਼ ਦੀ ਇੱਕ ਸ਼ਾਟਗਨ 17 ਅਗਸਤ 2025 ਨੂੰ ਖ੍ਰੀਦੀ ਸੀ। ਉਸਨੇ ਆਪਣੇ ਮਾਪਿਆਂ ਦੇ ਘਰ ਇਹਨਾਂ ਨੂੰ ਰੱਖਿਆ ਸੀ ਅਤੇ ਉਹ ਬਕਾਇਦਾ ਤੌਰ ‘ਤੇ ਇੱਕ ਸ਼ੂਟਿੰਗ ਰੇਂਜ ਵਿੱਚ ਇਸ ਦਾ ਅਭਿਆਸ ਵੀ ਕਰਦਾ ਸੀ।

ਅਮਰੀਕਾ ਦੇ ਕਾਰਜਕਾਰੀ ਅਟੋਰਨੀ ਜਨਰਲ ਟੌਡ ਬਲੈਂਚ ਨੇ ‘ਮੀਟ ਦ ਪ੍ਰੈਸ’ਦੇ ਦੌਰਾਨ ਦੱਸਿਆ ਕਿ, ‘ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਦੋਸ਼ੀ ਕੋਲ ਥੌਮਸ ਐਲਨ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਰਿਹਾ ਸੀ, ਜਿਸ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸ਼ਾਮਲ ਹੋ ਸਕਦੇ ਹਨ। ਹਮਲਾਵਰ ਨੇ ਕੈਲੀਫੋਰਨੀਆ ਤੋਂ ਸ਼ਿਕਾਗੋ ਅਤੇ ਫਿਰ ਵਾਸ਼ਿੰਗਟਨ ਡੀ.ਸੀ. ਤੱਕ ਰੇਲਗੱਡੀ ਰਾਹੀਂ ਲੰਮੀ ਦੂਰੀ ਤੈਅ ਕੀਤੀ, ਜਿੱਥੇ ਉਸਨੇ ਉਸੇ ਹੋਟਲ ਵਿੱਚ ਇੱਕ ਕਮਰਾ ਬੁੱਕ ਕੀਤਾ ਜਿੱਥੇ ਸ਼ਨੀਵਾਰ ਰਾਤ ਨੂੰ ਵ੍ਹਾਈਟ ਹਾਊਸ ਪੱਤਰਕਾਰਾਂ ਦਾ ਇਹ ਹਾਈ-ਪ੍ਰੋਫਾਈਲ ਪ੍ਰੋਗਰਾਮ ਹੋ ਰਿਹਾ ਸੀ। ਡਿਨਰ ਦੇ ਦੌਰਾਨ ਗੋਲੀਬਾਰੀ ਸ਼ੁਰੂ ਹੋ ਗਈ, ਦਹਿਸ਼ਤ ਦੇ ਮਾਹੌਲ ਵਿੱਚ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਮੇਜ਼ਾਂ ਹੇਠਾਂ ਲੁਕ ਗਏ। ਸੀਕਰੇਟ ਸਰਵਿਸ ਨੇ ਤੁਰੰਤ ਜਵਾਬ ਦਿੰਦਿਆਂ ਰਾਸ਼ਟਰਪਤੀ ਟਰੰਪ ਅਤੇ ਹੋਰ ਸੀਨੀਅਰ ਨੇਤਾਵਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇੱਕ ਸੁਰੱਖਿਆ ਚੌਕੀ ਨੂੰ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਦੋਸ਼ੀ ਹਥਿਆਰਬੰਦ ਹਮਲਾਵਰ ਕੋਲ ਥੌਮਸ ਐਲਨ ਨੂੰ ਸੁਰੱਖਿਆ ਏਜੰਸੀਆਂ ਨੇ ਕਾਬੂ ਕਰ ਲਿਆ ਅਤੇ ਇਸ ਘਟਨਾਂ ਦੇ ਵਿੱਚ ਇੱਕ ਸੁਰੱਖਿਆ ਅਧਿਕਾਰੀ ਜ਼ਖਮੀ ਹੋ ਗਿਆ।”

ਅਮਰੀਕਨ ਸੁਰੱਖਿਆ ਏਜੰਸੀਆਂ ਦੋਸ਼ੀ ਹਥਿਆਰਬੰਦ ਹਮਲਾਵਰ ਕੋਲ ਥੌਮਸ ਐਲਨ ਦੇ ਅਸਲ ਮਨੋਰਥ ਦਾ ਪਤਾ ਲਗਾਉਣ ਲਈ ਉਸਦੇ ਮੋਬਾਈਲ ਫੋਨ, ਲੈਪਟਾਪ ਅਤੇ ਨੋਟਸ ਦੀ ਜਾਂਚ ਕਰ ਰਹੀਆਂ ਹਨ ਕਿ ਕੀ ਉਹ ਇਕੱਲਾ ਸੀ ਜਾਂ ਕਿਸੇ ਨੈੱਟਵਰਕ ਦਾ ਹਿੱਸਾ ਹੈ?

Related posts

‘ਐਂਜ਼ੈਕ ਡੇਅ’ : ਉਮਰ ਉਨ੍ਹਾਂ ਨੂੰ ਥਕਾ ਨਹੀਂ ਪਾਏਗੀ – ਪ੍ਰਧਾਨ ਮੰਤਰੀ ਐਲਬਨੀਜ਼

ਨਿਰਦੋਸ਼ਾਂ ਨੂੰ ਮਾਰਨਾ ਗਲਤ ਹੈ – ਪੋਪ ਲੀਓ

ਕੁਵੈਤ ਨੇ ਹਵਾਈ ਖੇਤਰ ਖੋਲ੍ਹਿਆ, ਉਡਾਣਾਂ ਮੁੜ ਸ਼ੁਰੂ ਕਰਨ ਦੀ ਤਿਆਰੀ !