ਬਾਲੀਵੁੱਡ ਅਦਾਕਾਰਾ ਵਲੋਂ ਆਪਣੇ ਭਰਾ ਨੂੰ ਯੂਏਈ ਜੇਲ੍ਹ ‘ਚੋਂ ਰਿਹਾਅ ਕਰਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ !

ਬਾਲੀਵੁੱਡ ਅਦਾਕਾਰਾ ਅਤੇ ਸਾਬਕਾ ਮਿਸ ਇੰਡੀਆ ਯੂਨੀਵਰਸ ਸੇਲੀਨਾ ਜੇਤਲੀ ਨੇ ਆਪਣੇ ਭਰਾ, ਮੇਜਰ (ਸੇਵਾਮੁਕਤ) ਵਿਕਰਾਂਤ ਕੁਮਾਰ ਜੇਤਲੀ ਨੂੰ ਯੂਏਈ ਦੀ ਜੇਲ੍ਹ ਵਿੱਚੋਂ ਰਿਹਾਅ ਕਰਾਉਣ ਦੇ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ।

ਬਾਲੀਵੁੱਡ ਅਦਾਕਾਰਾ ਸੇਲੀਨਾ ਜੇਤਲੀ ਵਲੋਂ ਆਪਣੇ ਭਰਾ, ਮੇਜਰ (ਸੇਵਾਮੁਕਤ) ਵਿਕਰਾਂਤ ਕੁਮਾਰ ਜੇਤਲੀ ਨੂੰ ਰਿਹਾਅ ਕਰਾਉਣ ਦੇ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿੱਚ ਦਖਲ ਦੇ ਕੇ ਰਿਹਾਅ ਕਰਾਉਣ ਦੀ ਭਾਵੁਕ ਅਪੀਲ, ਸੋਸ਼ਲ ਮੀਡੀਆ ਦੇ ਨਾਲ-ਨਾਲ ਭਾਰਤ ਦੇ ਰਾਜਨੀਤਿਕ ਹਲਕਿਆਂ ਵਿੱਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਬਾਲੀਵੁੱਡ ਅਦਾਕਾਰਾ ਸੇਲੀਨਾ ਜੇਤਲੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਭਾਵੁਕ ਅਪੀਲ ਕੀਤੀ ਹੈ ਕਿ ਭਾਰਤੀ ਫੌਜ ਦੇ ਸਾਬਕਾ ਵਿਸ਼ੇਸ਼ ਅਧਿਕਾਰੀ ਜੋ ਕਿ ਉਸਦਾ ਸਕਾ ਭਰਾ ਹੈ, ਸਤੰਬਰ 2024 ਤੋਂ ਯੂਨਾਇਟਡ ਅਰਬ ਵਿੱਚ ਨਜ਼ਰਬੰਦ ਹੈ, ਜਿਸ ਕਾਰਣ ਉਸਦੇ ਪਰਿਵਾਰ ਨੂੰ ਵੱਡੀਆਂ ਪਰੇਸ਼ਾਨੀਆਂ ਅਤੇ ਕਾਨੂੰਨੀ ਉਲਝਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਹਫ਼ਤੇ ਇਹ ਮਾਮਲਾ ਇੱਕ ਮਹੱਤਵਪੂਰਨ ਮੋੜ ‘ਤੇ ਪਹੁੰਚ ਗਿਆ ਜਦੋਂ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਨੇ ਦਖਲ ਦਿੰਦਿਆਂ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਭਾਰਤੀ ਫੌਜ ਦੇ ਸਾਬਕਾ ਮੇਜਰ ਵਿਕਰਾਂਤ ਕੁਮਾਰ ਜੇਤਲੀ ਲਈ ਕਾਨੂੰਨੀ ਸਹਾਇਤਾ ਦੀ ਸਹੂਲਤ ਦੇਣ ਦਾ ਹੁਕਮ ਦਿੱਤਾ। ਬਾਲੀਵੁੱਡ ਅਦਾਕਾਰਾ ਸੇਲੀਨਾ ਜੇਤਲੀ ਲਈ ਇਹ ਕਦਮ 18 ਮਹੀਨਿਆਂ ਦੇ ਲੰਬੇ ਸੰਘਰਸ਼ ਤੋਂ ਬਾਅਦ ਇੱਕ ਵੱਡੀ ਜਿੱਤ ਸੀ। ਉਸਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ, “ਅਦਾਲਤ ਨੇ ਆਖਰਕਾਰ ਇੱਕ ਸਿਪਾਹੀ ਦੇ ਅਧਿਕਾਰਾਂ ਨੂੰ ਬਹਾਲ ਕਰਨ ਲਈ ਕਦਮ ਚੁੱਕਿਆ ਅਤੇ ਉਸਦੇ ਭਰਾ ਦੀ ਇੱਜ਼ਤ ਨੂੰ ਬਹਾਲ ਕੀਤਾ ਹੈ।”

ਦਿੱਲੀ ਹਾਈ ਕੋਰਟ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੇਲੀਨਾ ਜੇਤਲੀ ਦੇ ਭਰਾ, ਸੇਵਾਮੁਕਤ ਮੇਜਰ ਵਿਕਰਾਂਤ ਜੇਤਲੀ, ਜੋ ਕਿ ਯੂਨਾਇਟਡ ਅਰਬ ਅਮੀਰਾਤ ਦੀ ਜੇਲ੍ਹ ਵਿੱਚ ਨਜ਼ਰਬੰਦ ਹੈ। ਉਸਦੇ ਕੇਸ ਦੀ ਨੁਮਾਇੰਦਗੀ ਲਈ ਇੱਕ ਕਾਨੂੰਨੀ ਫਰਮ ਨਿਯੁਕਤ ਕਰਨ ਦਾ ਹੁਕਮ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਹੈ। ਅਦਾਕਾਰਾ ਦੀ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਸਦੇ ਭਰਾ ਨੂੰ ਸਤੰਬਰ 2024 ਤੋਂ ਗੈਰ-ਕਾਨੂੰਨੀ ਤੌਰ ‘ਤੇ ਅਗਵਾ ਕਰਕੇ ਯੂਏਈ ਵਿੱਚ ਰੱਖਿਆ ਗਿਆ ਸੀ। ਉਸਨੇ ਕਿਹਾ ਕਿ ਇੱਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ, ਭਾਰਤ ਸਰਕਾਰ ਉਸਦੀ ਤੰਦਰੁਸਤੀ ਜਾਂ ਕਾਨੂੰਨੀ ਸਥਿਤੀ ਬਾਰੇ ਮੁੱਢਲੀ ਜਾਣਕਾਰੀ ਵੀ ਪ੍ਰਾਪਤ ਕਰਨ ਵਿੱਚ ਅਸਫਲ ਰਹੀ ਹੈ। ਪਿਛਲੇ ਸਾਲ 3 ਨਵੰਬਰ ਨੂੰ ਅਦਾਲਤ ਨੇ ਭਾਰਤ ਦੇ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਵਿਕਰਾਂਤ ਜੇਤਲੀ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ, ਭੈਣ-ਭਰਾਵਾਂ ਵਿਚਕਾਰ ਸੰਚਾਰ ਨੂੰ ਸੁਵਿਧਾਜਨਕ ਬਣਾਉਣ ਲਈ ਕਦਮ ਚੁੱਕਣ ਅਤੇ ਕੇਸ ਲਈ ਇੱਕ ਨੋਡਲ ਅਧਿਕਾਰੀ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਸਨ।

ਸੇਲੀਨਾ ਜੇਤਲੀ ਨੇ ਕਿਹਾ, “ਜਦੋਂ ਮਾਮਲਾ ਦਿੱਲੀ ਹਾਈ ਕੋਰਟ ਵਿੱਚ ਪਹੁੰਚਿਆ ਤਾਂ ਹੀ ਕੁਝ ਤਰੱਕੀ ਹੋਈ।” ਹਾਈ ਕੋਰਟ ਨੇ ਵਿਦੇਸ਼ ਮੰਤਰਾਲੇ ਨੂੰ ਮੇਜਰ ਜੇਤਲੀ ਲਈ ਯੂਏਈ ਵਿੱਚ ਇੱਕ ਕਾਨੂੰਨੀ ਫਰਮ ਨਿਯੁਕਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਹ ਰਾਹਤ ਦੀ ਗੱਲ ਹੈ ਕਿ ਖਾਲਿਦ ਅਲਮਾਰੀ ਪਾਰਟਨਰਜ਼ ਐਂਡ ਐਡਵੋਕੇਟਸ ਨਾਮਕ ਇੱਕ ਕਾਨੂੰਨ ਫਰਮ ਮੁਫ਼ਤ ਵਿੱਚ ਕੇਸ ਲੜਨ ਲਈ ਅੱਗੇ ਆਈ ਹੈ। ਸੇਲੀਨਾ ਨੇ ਦੱਸਿਆ ਕਿ ਕਈ ਹੋਰ ਫਰਮਾਂ ਲੱਖਾਂ ਦਿਰਹਮ ਦੀ ਮੰਗ ਕਰ ਰਹੀਆਂ ਸਨ, ਜੋ ਉਹ ਬਰਦਾਸ਼ਤ ਨਹੀਂ ਕਰ ਸਕਦੀ ਸੀ। ਹੁਣ, ਉਸਨੂੰ ਉਮੀਦ ਹੈ ਕਿ ਕਾਨੂੰਨੀ ਪ੍ਰਤੀਨਿਧਤਾ ਨਾਲ ਵਿਕਰਾਂਤ ਨੂੰ ਨਿਆਂ ਮਿਲੇਗਾ।

ਇੰਡੀਆ ਟੂਡੇ ਟੀਵੀ ਨਾਲ ਇੱਕ ਇੰਟਰਵਿਊ ਵਿੱਚ, ਸੇਲੀਨਾ ਜੈਤਲੀ ਨੇ ਦੱਸਿਆ ਕਿ ਉਸਦੇ ਭਰਾ ਦੀ ਗ੍ਰਿਫਤਾਰੀ ਇੱਕ ਆਮ ਪ੍ਰਕਿਰਿਆ ਨਹੀਂ ਸੀ। ਉਸਨੂੰ ਅਣਪਛਾਤੇ ਵਿਅਕਤੀਆਂ ਨੇ ਮਾਲ ਆਫ਼ ਦ ਐਮੀਰੇਟਸ ਦੀ ਪਾਰਕਿੰਗ ਵਿੱਚੋਂ ਚੁੱਕ ਲਿਆ। ਉਨ੍ਹਾਂ ਨੇ ਵਿਕਰਾਂਤ ਤੋਂ ਉਸਦੀ ਐਮੀਰੇਟਸ ਆਈਡੀ ਮੰਗੀ ਅਤੇ ਉਸਨੂੰ ਇੱਕ ਕਾਰ ਵਿੱਚ ਲੈ ਗਏ। ਸੇਲੀਨਾ ਦੇ ਅਨੁਸਾਰ, ਨੌਂ ਮਹੀਨਿਆਂ ਤੱਕ ਉਸਦੀ ਗ੍ਰਿਫਤਾਰੀ ਦਾ ਕੋਈ ਅਧਿਕਾਰਤ ਰਿਕਾਰਡ ਨਹੀਂ ਸੀ। ਪਰਿਵਾਰ ਇੱਕ ਥਾਂ ਤੋਂ ਦੂਜੀ ਥਾਂ ਭੱਜਦਾ ਰਿਹਾ, ਪਰ ਵਿਕਰਾਂਤ ਜ਼ਿੰਦਾ ਹੈ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਜੂਨ 2025 ਵਿੱਚ ਹੀ ਪਰਿਵਾਰ ਨੂੰ ਪਤਾ ਲੱਗਾ ਕਿ ਉਸਨੂੰ ਅਬੂ ਧਾਬੀ ਦੇ ਅਲ-ਵਥਬਾ ਡਿਟੈਂਸ਼ਨ ਸੈਂਟਰ ਵਿੱਚ ਰੱਖਿਆ ਜਾ ਰਿਹਾ ਹੈ। ਮੇਜਰ ਵਿਕਰਾਂਤ ਜੇਤਲੀ ਆਪਣੀ ਪਤਨੀ ਦੀ ਕੰਪਨੀ, ਮੈਟੀਟੀ ਗਰੁੱਪ ਇੰਟਰਨੈਸ਼ਨਲ ਲਈ ਕੰਮ ਕਰ ਰਿਹਾ ਸੀ, ਜੋ ਕਿ ਜੋਖਮ ਪ੍ਰਬੰਧਨ ਅਤੇ ਆਈਟੀ ਵਰਗੇ ਖੇਤਰਾਂ ਵਿੱਚ ਸਰਗਰਮ ਹੈ। ਸੇਲੀਨਾ ਕਹਿੰਦੀ ਹੈ ਕਿ ਮਹੀਨਿਆਂ ਦੀ ਹਿਰਾਸਤ ਤੋਂ ਬਾਅਦ ਵੀ, ਉਸਨੂੰ ਸਿਰਫ ਇੱਕ ਮੁਕੱਦਮਾ ਨੰਬਰ ਦਿੱਤਾ ਗਿਆ ਹੈ ਅਤੇ ਉਸਦੀ ਗ੍ਰਿਫਤਾਰੀ ਦੇ ਕਾਰਣ ਵਜੋਂ ਰਾਸ਼ਟਰੀ ਸੁਰੱਖਿਆ ਦਾ ਇੱਕ ਅਸਪਸ਼ਟ ਹਵਾਲਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਕੋਈ ਚਾਰਜਸ਼ੀਟ ਦਾਇਰ ਨਹੀਂ ਕੀਤੀ ਗਈ ਹੈ, ਨਾ ਹੀ ਉਸਨੂੰ ਦੱਸਿਆ ਗਿਆ ਹੈ ਕਿ ਉਸਨੇ ਕੀ ਗਲਤ ਕੀਤਾ ਹੈ। ਸੇਲੀਨਾ ਨੇ ਕਿਹਾ, “ਸਾਡੇ ਦੇਸ਼ ਦਾ ਇੱਕ ਬਹਾਦਰ ਸਿਪਾਹੀ ਬਿਨਾਂ ਕਿਸੇ ਮੁਕੱਦਮੇ ਜਾਂ ਸਪੱਸ਼ਟੀਕਰਨ ਦੇ ਇੱਕ ਵਿਦੇਸ਼ੀ ਜੇਲ੍ਹ ਵਿੱਚ ਬੰਦ ਹੈ।”

ਨਿਊਜ਼ ਏਜੰਸੀ ਏਐਨਆਈ ਦੁਆਰਾ ਸਾਂਝੇ ਕੀਤੇ ਗਏ ਕੇਸ ਬਾਰੇ ਇੱਕ ਨਵੇਂ ਅਪਡੇਟ ਵਿੱਚ, ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਸੇਲੀਨਾ ਜੇਟਲੀ ਦੇ ਭਰਾ, ਮੇਜਰ (ਸੇਵਾਮੁਕਤ) ਵਿਕਰਾਂਤ ਜੇਤਲੀ ਦੀ ਨੁਮਾਇੰਦਗੀ ਲਈ ਡੁਬਈ ਅਤੇ ਆਬੂਧਾਬੀ ਵਿੱਚ ਇੱਕ ਕਾਨੂੰਨੀ ਫਰਮ ‘ਅਲ ਮਾਰੀ ਪਾਰਟਨਰਜ਼’ ਨੂੰ ਨਿਯੁਕਤ ਕਰਨ ਦਾ ਹੁਕਮ ਦਿੱਤਾ ਹੈ। ਕਾਨੂੰਨੀ ਫਰਮ ਇਸ ਕੇਸ ਨੂੰ ਪ੍ਰੋ ਬੋਨੋ ਵਿੱਚ ਸੰਭਾਲਣ ਲਈ ਤਿਆਰ ਹੈ। ਡੁਬਈ ਦੀ ਲਾਅ ਫਰਮ ਫਰਮ ‘ਅਲ ਮਾਰੀ ਪਾਰਟਨਰਜ਼’ ਦਾ ਨਾਮ ਅਦਾਕਾਰ ਦੇ ਵਕੀਲ, ਰਾਘਵ ਕੱਕੜ ਦੁਆਰਾ ਸੁਝਾਇਆ ਗਿਆ ਸੀ, ਜਿਸਦੀ ਸਹਾਇਤਾ ਵਕੀਲ ਮਾਧਵ ਅਗਰਵਾਲ ਅਤੇ ਸੁਰਦੀਸ਼ ਵਤਸ ਨੇ ਕੀਤੀ ਸੀ। ਇਹ ਦੱਸਿਆ ਗਿਆ ਸੀ ਕਿ ਕਾਨੂੰਨੀ ਫਰਮ, ਮੇਜਰ (ਸੇਵਾਮੁਕਤ) ਵਿਕਰਾਂਤ ਜੇਤਲੀ ਦੀ ਪ੍ਰਤੀਨਿਧਤਾ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਨਿੱਜੀ ਤੌਰ ‘ਤੇ ਕੇਸ ਦੇ ਵੇਰਵੇ ਪ੍ਰਾਪਤ ਕੀਤੇ ਹਨ। ਦਿੱਲੀ ਹਾਈ ਕੋਰਟ ਦੇ ਜਸਟਿਸ ਪੁਰਸ਼ੇਂਦਰ ਕੁਮਾਰ ਕੌਰਵ ਨੇ ਸੇਲੀਨਾ ਜੇਤਲੀ ਦੀ ਪਟੀਸ਼ਨ ‘ਤੇ ਇਹ ਨਿਰਦੇਸ਼ ਜਾਰੀ ਕੀਤਾ। ਇਸ ਕੇਸ ਦੀ ਅਗਲੀ ਤਰੀਕ 10 ਫਰਵਰੀ ਨਿਰਧਾਰਤ ਕੀਤੀ ਗਈ ਹੈ।

ਅਦਾਲਤ ਦੇ ਸੰਚਾਰ ਨੂੰ ਸੁਖਾਲਾ ਬਨਾਉਣ ਦੇ ਹੁਕਮ ਦੇ ਬਾਵਜੂਦ, ਸੇਲੀਨਾ ਨੇ ਜੇਤਲੀ ਨੇ ਕਿਹਾ ਕਿ, “ਉਹ ਆਪਣੇ ਭਰਾ ਨਾਲ ਗੱਲ ਕਰਨ ਵਿੱਚ ਵੀ ਅਸਮਰੱਥ ਰਹੀ ਹੈ। ਉਸਦਾ ਗੁੱਸਾ ਦੋਸ਼ਾਂ ਸੰਬੰਧੀ ਪਾਰਦਰਸ਼ਤਾ ਦੀ ਘਾਟ ਕਾਰਣ ਪੈਦਾ ਹੁੰਦਾ ਹੈ। ਸਾਡੇ ਦੇਸ਼ ਦਾ ਇੱਕ ਸਿਪਾਹੀ ਬਿਨਾਂ ਮੁਕੱਦਮੇ ਦੇ ਵਿਦੇਸ਼ੀ ਜੇਲ੍ਹ ਵਿੱਚ ਹੈ। ਸਾਨੂੰ ਕਾਨੂੰਨੀ ਸਹਾਇਤਾ ਵਿੱਚ ਹੋਰ ਦੇਰੀ ਕਿਉਂ ਕਰਨੀ ਚਾਹੀਦੀ ਹੈ? ਜੇਕਰ ਉਸਨੇ ਕੋਈ ਅਪਰਾਧ ਕੀਤਾ ਹੁੰਦਾ, ਤਾਂ ਹੁਣ ਤੱਕ ਉਸ ‘ਤੇ ਮੁਕੱਦਮਾ ਚਲਾਇਆ ਜਾ ਚੁੱਕਾ ਹੁੰਦਾ। ਹਾਲਾਂਕਿ ਕਾਨੂੰਨੀ ਪੇਚੀਦਗੀਆਂ ਪੈਦਾ ਹੋਈਆਂ ਹਨ, ਸਥਿਤੀ ਦੀ ਗੁੰਝਲਤਾ ਨੂੰ ਦੇਖਦੇ ਹੋਏ, ਜਿਸਨੂੰ ਕੁੱਝ ਰਿਪੋਰਟਾਂ ਨੇ ਰਾਸ਼ਟਰੀ ਸੁਰੱਖਿਆ ਨਾਲ ਢਿੱਲੇ ਢੰਗ ਨਾਲ ਜੋੜਿਆ ਹੈ। ਇਸ ਮੌਕੇ ਕੂਟਨੀਤਕ ਪ੍ਰਭਾਵ ਦੀ ਲੋੜ ਹੈ।”

ਇਸ ਕੇਸ ਦੀ ਤੁਲਨਾ ਕਤਰ ਤੋਂ ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਦੀ ਸਫਲ ਵਾਪਸੀ ਨਾਲ ਕਰਦੇ ਹੋਏ, ਅਦਾਕਾਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ, “ਮੋਦੀ ਜੀ ਨੂੰ ਮੇਰੀ ਬੇਨਤੀ ਹੈ ਕਿ ਕਿਰਪਾ ਕਰਕੇ ਇਸ ਸਿਪਾਹੀ ਨੂੰ ਵਾਪਸ ਲਿਆਓ। ਉਸਨੇ ਆਪਣੀ ਪੂਰੀ ਜਵਾਨੀ ਦੇਸ਼ ਨੂੰ ਦੇ ਦਿੱਤੀ। ਜੇਕਰ ਉਸਨੇ ਕੁਝ ਗਲਤ ਕੀਤਾ ਹੁੰਦਾ, ਤਾਂ ਹੁਣ ਤੱਕ ਇੱਕ ਕੇਸ ਦਰਜ ਹੋ ਚੁੱਕਾ ਹੁੰਦਾ। ਮੇਰਾ ਭਰਾ, ਜਿਸਨੇ ਕੁਲੀਨ 3 ਪੈਰਾ ਸਪੈਸ਼ਲ ਫੋਰਸਿਜ਼ ਵਿੱਚ ਸੇਵਾ ਨਿਭਾਈ ਅਤੇ ਬਹਾਦਰੀ ਲਈ ਸੀEਏਐਸ ਪ੍ਰਸ਼ੰਸਾ ਪ੍ਰਾਪਤ ਕੀਤੀ, ਉਸ ਦੇਸ਼ ਦੇ ਪੂਰੇ ਸਮਰਥਨ ਦਾ ਹੱਕਦਾਰ ਹੈ ਜਿਸਦੀ ਉਸਨੇ ਇੱਕ ਵਾਰ ਰੱਖਿਆ ਕੀਤੀ ਸੀ।”

ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਵਲੋਂ ਬਾਲੀਵੁੱਡ ਦੀ ਹੀ ਇੱਕ ਹੋਰ ਮਸ਼ਹੂਰ ਅਦਾਕਾਰਾ ਸੇਲੀਨਾ ਜੇਤਲੀ ਦੁਆਰਾ ਯੂਏਈ ਵਿੱਚ ਨਜ਼ਰਬੰਦ ਆਪਣੇ ਭਰਾ ਦੀ ਰਿਹਾਈ ਲਈ ਕੀਤੀ ਗਈ ਭਾਵੁਕ ਅਪੀਲ ਨੂੰ ਭਰਪੂਰ ਸਮਰਥਨ ਦਿੱਤਾ ਗਿਆ ਹੈ। ਪ੍ਰੀਤੀ ਜ਼ਿੰਟਾ ਨੇ ਸੇਲੀਨਾ ਜੇਤਲੀ ਦੀ ਉਸਦੇ ਭਰਾ ਦੀ ਜੇਲ੍ਹ ‘ਚੋ ਰਿਹਾਈ ਲਈ ਅਤੇ ਨਿਰਪੱਖ ਵਿਵਹਾਰ ਲਈ ਹਰ ਤਰ੍ਹਾਂ ਨਾਲ ਸਹਾਇਤਾ ਕਰਨ ਦਾ ਵਾਅਦਾ ਕੀਤਾ ਹੈ। ਇਸ ਨਾਜ਼ੁਕ ਸਥਿਤੀ ਦੇ ਵਿੱਚ ਹੋਰ ਬਾਲੀਵੁੱਡ ਸਿਤਾਰਿਆਂ ਦੇ ਸਮਰਥਨ ਨੇ ਵੀ ਸਥਿਤੀ ਵੱਲ ਧਿਆਨ ਖਿੱਚਿਆ ਹੈ ਅਤੇ ਕਾਰਵਾਈ ਲਈ ਦਬਾਅ ਵਧਾਇਆ ਹੈ।

Related posts

ਪ੍ਰਧਾਨ ਮੰਤਰੀ ਮੋਦੀ ਦਾ ਦੋ ਦਿਨਾਂ ਮਲੇਸ਼ੀਆ ਦੌਰਾ ਦਾ ਪ੍ਰਵਾਸੀ ਭਾਰਤੀਆਂ ਵਲੋਂ ਬੇਸਬਰੀ ਨਾਲ ਇੰਤਜ਼ਾਰ

ਔਰਤ ਦੀ ਸਹਿਮਤੀ ਤੋਂ ਬਿਨਾਂ ਗਰਭ ਅਵਸਥਾ ਜਾਰੀ ਨਹੀਂ ਰੱਖੀ ਜਾ ਸਕਦੀ: ਸੁਪਰੀਮ ਕੋਰਟ

‘2026 ਮਸਜਿਦ ਓਪਨ ਡੇ’ ਨਫ਼ਰਤ ਨੂੰ ਖ਼ਤਮ ਕਰਕੇ ਆਪਸੀ ਸਮਝ ਵਧਾਵੇਗਾ – ਇੰਗ੍ਰਿਡ ਸਟਿੱਟ