DGCA ਨੇ SpiceJet ਦੀਆਂ ਉਡਾਣਾਂ ‘ਤੇ ਲਾਈ ਪਾਬੰਦੀ, ਅਗਲੇ 8 ਹਫ਼ਤਿਆਂ ਲਈ ਸਿਰਫ਼ ਇੰਨੀਆਂ ਉਡਾਣਾਂ ਦਾ ਦਿੱਤਾ ਆਦੇਸ਼

ਨਵੀਂ ਦਿੱਲੀ – ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਸਪਾਈਸਜੈੱਟ ਦੀਆਂ ਉਡਾਣਾਂ ਦੀ ਗਿਣਤੀ ਅੱਧੀ ਕਰ ਦਿੱਤੀ ਹੈ। ਕਈ ਰੁਕਾਵਟਾਂ ਤੋਂ ਬਾਅਦ, ਹਵਾਬਾਜ਼ੀ ਰੈਗੂਲੇਟਰ ਨੇ ਸਪਾਈਸਜੈੱਟ ਨੂੰ ਅੱਠ ਹਫ਼ਤਿਆਂ ਲਈ ਆਪਣੀਆਂ 50 ਪ੍ਰਤੀਸ਼ਤ ਉਡਾਣਾਂ ਨੂੰ ਚਲਾਉਣ ਦਾ ਆਦੇਸ਼ ਦਿੱਤਾ ਹੈ।

ਡੀਜੀਸੀਏ ਨੇ ਆਪਣੇ ਇੱਕ ਹੁਕਮ ਵਿੱਚ ਕਿਹਾ ਹੈ ਕਿ ਸਾਰੇ ਸਥਾਨਾਂ ਦੀ ਜਾਂਚ, ਨਿਰੀਖਣ ਤੋਂ ਬਾਅਦ ਸਪਾਈਸ ਜੈੱਟ ਦੀਆਂ 50 ਫੀਸਦੀ ਉਡਾਣਾਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਸਪਾਈਸਜੈੱਟ ਵੱਲੋਂ ਕਾਰਨ ਦੱਸੋ ਨੋਟਿਸ ਦੇ ਜਵਾਬ ਦੇ ਮੱਦੇਨਜ਼ਰ ਡੀਜੀਸੀਏ ਨੇ ਹਵਾਈ ਯਾਤਰਾ ਦੌਰਾਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਲੇ ਅੱਠ ਹਫ਼ਤਿਆਂ ਲਈ ਸਪਾਈਸਜੈੱਟ ਦੀਆਂ ਨਿਰਧਾਰਤ ਉਡਾਣਾਂ ਦੀ ਗਿਣਤੀ ਘਟਾ ਦਿੱਤੀ ਹੈ। DGCA ਵੱਲੋਂ ਕਿਸੇ ਵੀ ਨਿੱਜੀ ਏਅਰਲਾਈਨ ਕੰਪਨੀ ‘ਤੇ ਹਾਲ ਹੀ ਦੇ ਸਮੇਂ ‘ਚ ਕੀਤੀ ਗਈ ਇਹ ਸਭ ਤੋਂ ਸਖਤ ਕਾਰਵਾਈ ਹੈ। ਹੁਕਮਾਂ ‘ਚ ਸਪੱਸ਼ਟ ਕੀਤਾ ਗਿਆ ਹੈ ਕਿ 50 ਫੀਸਦੀ ਤੋਂ ਵੱਧ ਉਡਾਣਾਂ ਦੀ ਇਜਾਜ਼ਤ ਏਅਰਲਾਈਨ ਦੀ ਕੁਸ਼ਲਤਾ ‘ਤੇ ਤੈਅ ਕੀਤੀ ਜਾਵੇਗੀ। ਇਸਦੇ ਨਾਲ ਹੀ, ਉਹਨਾਂ ਨੂੰ ਇਹ ਵੀ ਨਿਰਧਾਰਤ ਕਰਨਾ ਚਾਹੀਦਾ ਹੈ ਕਿ ਕੰਪਨੀ ਕੋਲ ਲੋੜੀਂਦਾ ਸਟਾਫ ਅਤੇ ਵਿੱਤੀ ਸਰੋਤ ਹਨ।

ਇਸ ਮਾਮਲੇ ‘ਚ ਸਪਾਈਸ ਜੈੱਟ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਸਾਨੂੰ ਡੀਜੀਸੀਏ ਦਾ ਆਦੇਸ਼ ਮਿਲ ਗਿਆ ਹੈ। ਅਸੀਂ ਰੈਗੂਲੇਟਰ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਾਂਗੇ। ਫਿਲਹਾਲ ਯਾਤਰੀਆਂ ਦੀ ਗਿਣਤੀ ‘ਚ ਵੀ ਕਮੀ ਦਰਜ ਕੀਤੀ ਜਾ ਰਹੀ ਹੈ। ਸਪਾਈਸਜੈੱਟ ਨੇ ਹੋਰ ਏਅਰਲਾਈਨਾਂ ਵਾਂਗ ਆਪਣੇ ਫਲਾਈਟ ਸੰਚਾਲਨ ਨੂੰ ਮੁੜ ਤਹਿ ਕੀਤਾ ਹੈ। ਜਿਸ ਕਾਰਨ ਸਾਡੀਆਂ ਉਡਾਣਾਂ ਦੇ ਸੰਚਾਲਨ ‘ਤੇ ਕੋਈ ਅਸਰ ਨਹੀਂ ਪਵੇਗਾ। ਸਪਾਈਸਜੈੱਟ ਨੇ ਆਪਣੇ ਯਾਤਰੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਆਉਣ ਵਾਲੇ ਦਿਨਾਂ ‘ਚ ਸਾਡੀਆਂ ਉਡਾਣਾਂ ਸਮਾਂ-ਸਾਰਣੀ ਮੁਤਾਬਕ ਚੱਲਣਗੀਆਂ। ਇਸ ਆਦੇਸ਼ ਦੇ ਨਤੀਜੇ ਵਜੋਂ ਕੋਈ ਵੀ ਫਲਾਈਟ ਰੱਦ ਨਹੀਂ ਕੀਤੀ ਜਾਵੇਗੀ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

ਭਾਰਤ ਵਲੋਂ ‘ਬ੍ਰਿਕਸ 2026’ ਦੀ ਅਗਵਾਈ ਲਈ ਲੋਗੋ, ਥੀਮ ਤੇ ਵੈੱਬਸਾਈਟ ਦਾ ਉਦਘਾਟਨ