ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਤੇ ਵਰਕਿੰਗ ਹੋਲੀਡੇਅਰ ਮੇਕਰ ਦੀ ਵੀਜ਼ਾ ਫੀਸ ਹੋਵੇਗੀ ਰੀਫੰਡ

ਕੈਨਬਰਾ – ਆਸ੍ਰਟੇਲੀਆ ਦੇ ਵਲੋਂ ਪੂਰੀ ਤਰ੍ਹਾਂ ਕੋਵਿਡ-19 ਟੀਕਰਨ ਕਰਵਾ ਚੁੱਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਰਕਿੰਗ ਹੋਲੀਡੇਅ ਮੇਕਰ ਵੀਜ਼ੇ ਵਾਲਿਆਂ ਦੀ ਵੀਜ਼ਾ ਫੀਸ ਉਹਨਾਂ ਨੂੰ ਵਾਪਸ ਕਰ ਦਿੱਤੀ ਜਾਵੇਗੀ ਅਤੇ ਅਜਿਹਾ ਆਸਟ੍ਰੇਲੀਆ ਦੇ ਵਿੱਚ ਸੈਲਾਨੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਕੀਤਾ ਜਾ ਰਿਹਾ ਹੈ।

‘ਇੰਡੋ ਟਾਈਮਜ਼’ ਨੂੰ ਇਹ ਜਾਣਕਾਰੀ ਦਿੰਦਿਆਂ ਇੰਮੀਗਰੇਸ਼ਨ ਮੰਤਰੀ ਐਲੈਕਸ ਹਾਕ ਨੇ ਦੱਸਿਆ ਹੈ ਕਿ 19 ਜਨਵਰੀ ਤੋਂ 12 ਹਫ਼ਤਿਆਂ ਦੇ ਵਿਚਕਾਰ ਆਸਟ੍ਰੇਲੀਆ ਆਉਣ ਵਾਲੇ ਵਰਕਿੰਗ ਹੋਲੀਡੇਅ ਮੇਕਰ ਅਤੇ ਅੱਠ ਹਫ਼ਤਿਆਂ ਦੇ ਵਿਚਕਾਰ ਆਸਟ੍ਰੇਲੀਆ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੀਜ਼ਾ ਫੀਸ ਵਾਪਸ ਕਰ ਦਿੱਤੀ ਜਾਵੇਗੀ। ਸਰਕਾਰ ਦੇ ਵਲੋਂ ਇਹ ਫੈਸਲਾ ਦੇਸ਼ ਵਿੱਚ ਓਮੀਕਰੋਨ ਵੇਰੀਐਂਟ ਦੇ ਕਾਰਣ ਵਰਕਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਲਿਆ ਗਿਆ ਹੈ। ਇਸ ਵੇਲੇ ਸਟੂਡੈਂਟ ਦੀ ਵੀਜ਼ਾ ਅਰਜ਼ੀ ਫੀਸ 630 ਡਾਲਰ ਹੈ ਜਦਕਿ ਵਰਕਿੰਗ ਹੌਲੀਡੇਅ ਮੇਕਰ ਦੀ 495 ਡਾਲਰ ਹੈ।

ਆਸਟ੍ਰੇਲੀਆ ਦੇ ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ, ਪ੍ਰਵਾਸੀ ਸੇਵਾਵਾਂ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਐਲੇਕਸ ਹਾਕ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ, ਜੋ ਆਫਸ਼ੋਰ ਸਿੱਖਿਆ ਪ੍ਰਾਪਤ ਕਰ ਰਹੇ ਹਨ, ਕੈਂਪਸ ਵਿੱਚ ਸਿਖਲਾਈ ਨੂੰ ਮੁੜ ਸ਼ੁਰੂ ਕਰਨ ਲਈ ਪੜਾਵਾਂ ਵਿੱਚ ਵਾਪਸ ਆ ਰਹੇ ਹਨ ਅਤੇ ਪਿਛਲੇ ਦੋ ਮਹੀਨਿਆਂ ਵਿੱਚ 43,000 ਵਿਦਿਆਰਥੀ ਆਏ ਹਨ। ਛੁੱਟੀਆਂ ਦੇ ਸੀਜ਼ਨ ਤੋਂ ਪਹਿਲਾਂ ਓਮੀਕਰੋਨ-ਸਬੰਧਤ ਵਾਇਰਸ ਕਾਰਨ ਸ਼ੁਰੂਆਤੀ ਯੋਜਨਾਵਾਂ ਵਿੱਚ ਦੇਰੀ ਹੋਣ ਤੋਂ ਬਾਅਦ, ਦਸੰਬਰ ਦੇ ਅੱਧ ਵਿੱਚ ਮੁੜ-ਐਂਟਰੀ ਸ਼ੁਰੂ ਹੋਈ। ਹਾਕ ਨੇ ਕਿਹਾ ਕਿ ਵਰਤਮਾਨ ਵਿੱਚ ਵਿਦੇਸ਼ਾਂ ਵਿੱਚ 150,000 ਦੇ ਕਰੀਬ ਅੰਤਰਰਾਸ਼ਟਰੀ ਵਿਦਿਆਰਥੀ ਅਤੇ 23,500 ਵਰਕਿੰਗ ਹੌਲੀਡੇਅ ਮੇਕਰ ਵੀਜ਼ਾ ਧਾਰਕ ਹਨ, ਜਿਨ੍ਹਾਂ ਨੂੰ ਆਪਣੀ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਜਾਰੀ ਰੱਖਣ ਲਈ ਸਮਰਥਨ ਦਿੱਤਾ ਗਿਆ ਹੈ ਅਤੇ ਉਹਨਾਂ ਲਈ ਸਾਡੀਆਂ ਸਰਹੱਦਾਂ ਨੂੰ ਦੁਬਾਰਾ ਖੋਲ੍ਹਣਾ ਇੱਕ ਸਪੱਸ਼ਟ ਸੰਕੇਤ ਦਿੰਦਾ ਹੈ ਕਿ ਆਸਟ੍ਰੇਲੀਆ ਇੱਕ ਚੋਟੀ ਦਾ ਅਧਿਐਨ ਸਥਾਨ ਬਣਿਆ ਹੋਇਆ ਹੈ। ਵਰਨਣਯੋਗ ਹੈ ਕਿ ਆਸਟ੍ਰੇਲੀਆ ਦੇ ਵਲੋਂ ਵਿਦੇਸ਼ੀਆਂ ਨੂੰ ਦਾਖਲੇ ਤੋਂ ਰੋਕਣ ਦੇ ਦੋ ਸਾਲਾਂ ਬਾਅਦ, ਦੇਸ਼ ਦੇ ਓਮਾਈਕਰੋਨ ਵਾਧੇ ਦੇ ਬਾਵਜੂਦ, ਬਹੁਤ ਸਾਰੇ ਵੀਜ਼ਾ ਧਾਰਕਾਂ ਲਈ ਆਸਟਰੇਲੀਆ ਦੀ ਸਰਹੱਦ ਮੁੜ ਖੁੋਲ੍ਹ ਗਈ।

Related posts

Funding Boost For Local Libraries Across Victoria

Dr Ziad Nehme Becomes First Paramedic to Receive National Health Minister’s Research Award

REFRIGERATED TRANSPORT BUSINESS FOR SALE