ICMR ਦੇ ਨਵੇਂ ਰੈਪਿਟ ਟੈਸਡ ਹੋਣਗੇ ਸਸਤੇ, 30 ਮਿੰਟ ‘ਚ ਆਉਣਗੇ ਨਤੀਜੇ

ਨਵੀਂ ਦਿੱਲੀ – ਕੋਰੋਨੇ ਦੇ ਨਵੇਂ ਵੇਰੀਐਂਟ ‘ਓਮੀਕ੍ਰੋਨ’ ਕਾਰਨ ਜਿੱਥੇ ਦੁਨੀਆ ਦੇ ਕਈ ਦੇਸ਼ਾਂ ‘ਚ ਲੋਕਾਂ ‘ਚ ਦਹਿਸ਼ਤ ਹੈ, ਉੱਥੇ ਹੀ ਭਾਰਤ ‘ਚ ਵੀ ਸਖ਼ਤੀ ਵਰਤੀ ਜਾ ਰਹੀ ਹੈ। ਸਰਕਾਰ ਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਲਦ ਤੋਂ ਜਲਦ ਵੈਕਸੀਨ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਕਈ ਸੂਬਿਆਂ ਨੇ ਤਾਂ ਸੰਪੂਰਨ ਟੀਕਾਕਰਨ ਨੂੰ ਲਾਜ਼ਮੀ ਵੀ ਕਰ ਦਿੱਤਾ ਹੈ। ਇਸੇ ਦੌਰਾਨ ਇਕ ਰਾਹਤ ਦੀ ਖਬਰ ਆ ਰਹੀ ਹੈ ਕਿ ICMR ਦੇ ਨਵੇਂ ਰੈਪਿਟ ਟੈਸਟ ਹੋਰ ਸਸਤੇ ਹੋਣਗੇ। ਇਸ ਦੇ ਭਾਅ ‘ਚ 40 ਫ਼ੀਸਦ ਕਟੌਤੀ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ICMR ਦੇ ਨਵੇਂ ਰੈਪਿਡ ਟੈਸਟ ਦੇ ਨਤੀਜੇ ਵੀ ਸਿਰਫ਼ 30 ਮਿੰਟ ‘ਚ ਆ ਜਾਣਗੇ।

ਉੱਥੇ ਹੀ ਦੂਸਰੇ ਪਾਸਿਓਂ ਰਾਹਤ ਵਾਲੀ ਖਬਰ ਆਈ ਹੈ ਕਿ ਦਿੱਲੀ ‘ਚ ਓਮੀਕ੍ਰੋਨ ਨਾਲ ਇਨਫੈਕਟਿਡ ਮਰੀਜ਼ ‘ਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਡਾਕਟਰ ਨੂੰ ਉਮੀਦ ਹੈ ਕਿ ਮਰੀਜ਼ ਨੂੰ ਜਲਦ ਹੀ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਜਾਵੇਗਾ। ਸਿਹਤ ਮੰਤਰਾਲੇ ਵੱਲੋਂ ਜਾਰੀ ਬੁੱਧਵਾਰ ਦੇ ਅੰਕੜਿਆਂ ਅਨੁਸਾਰ ਬੀਤੇ 24 ਘੰਟੇ ‘ਚ ਦੇਸ਼ ਵਿਚ 8,439 ਮਾਮਲੇ ਸਾਹਮਣੇ ਆਏ ਹਨ ਤੇ 195 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ 9,525 ਲੋਕ ਸਿਹਤਯਾਬ ਵੀ ਹੋ ਗਏ।

Related posts

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੌਰਾ 4 ਦਸੰਬਰ ਤੋਂ

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’